- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਾਰਮਿਕ ਮਾਨਤਾ ਅਨੁਸਾਰ, ਇਸ ਵਰਤ ਨੂੰ ਵਿਧੀ-ਵਿਧਾਨ ਨਾਲ ਰੱਖਣ ਨਾਲ ਔਲਾਦ ਦੇ ਜੀਵਨ 'ਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਦੂਰ ਹੁੰਦੀਆਂ ਹਨ ਅਤੇ ਉਸ ਦੇ ਜੀਵਨ 'ਚ ਖ਼ੂਬ ਤਰੱਕੀ ਹੁੰਦੀ ਹੈ। ਇਸ ਵਰਤ ਦੌਰਾਨ ਕਈ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਵਰਤ ਖੰਡਿਤ ਹੋ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਅਹੋਈ ਅਸ਼ਟਮੀ (Ahoi Ashtami 2026) ਦਾ ਖ਼ਾਸ ਮਹੱਤਵ ਹੈ। ਇਹ ਵਰਤ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਰੱਖਿਆ ਜਾਂਦਾ ਹੈ। ਹਿੰਦੂ ਧਰਮ 'ਚ ਅਹੋਈ ਅਸ਼ਟਮੀ ਦੇ ਤਿਉਹਾਰ ਨੂੰ ਔਲਾਦ ਦੀ ਰੱਖਿਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮੌਕੇ ਔਰਤਾਂ ਆਪਣੀ ਔਲਾਦ ਦੀ ਸੁਰੱਖਿਆ ਲਈ ਵਰਤ ਰੱਖਦੀਆਂ ਹਨ ਅਤੇ ਅਹੋਈ ਮਾਤਾ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਦੀਆਂ ਹਨ।
ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਅਹੋਈ ਅਸ਼ਟਮੀ ਦਾ ਵਰਤ 1 ਨਵੰਬਰ ਨੂੰ ਰੱਖਿਆ ਜਾਵੇਗਾ।
ਅਹੋਈ ਅਸ਼ਟਮੀ ਪੂਜਾ ਦਾ ਸ਼ੁਭ ਮਹੂਰਤ- ਸ਼ਾਮ 5 ਵੱਜ ਕੇ 36 ਮਿੰਟ ਤੋਂ 6 ਵੱਜ ਕੇ 54 ਮਿੰਟ ਤੱਕ।
ਤਾਰੇ ਦੇਖਣ ਦਾ ਸਮਾਂ- ਸ਼ਾਮ 6 ਵਜੇ।
ਅਹੋਈ ਅਸ਼ਟਮੀ ਵਾਲੇ ਦਿਨ ਚੰਦਰਮਾ ਨਿਕਲਣ ਦਾ ਸਮਾਂ- ਰਾਤ 11 ਵੱਜ ਕੇ 40 ਮਿੰਟ 'ਤੇ।
ਨਿਰਜਲਾ ਵਰਤ ਅਤੇ ਸੰਕਲਪ- ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਹਿਨੋ ਅਤੇ ਹੱਥ 'ਚ ਜਲ ਲੈ ਕੇ ਵਰਤ ਰੱਖਣ ਦਾ ਸੰਕਲਪ ਲਓ। ਇਸ ਵਰਤ ਦੀ ਸਮਾਪਤੀ ਤਾਰਿਆਂ ਨੂੰ ਅਰਘ ਦੇਣ ਤੋਂ ਬਾਅਦ ਹੁੰਦੀ ਹੈ। ਵਰਤ ਦੌਰਾਨ ਪਾਣੀ ਅਤੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਵਰਤ ਖੰਡਿਤ ਹੋ ਸਕਦਾ ਹੈ।
ਅਹੋਈ ਮਾਤਾ ਦੀ ਪੂਜਾ- ਇਸ ਦਿਨ ਸ਼ਾਮ ਨੂੰ ਸ਼ੁੱਭ ਮਹੂਰਤ 'ਚ ਕੰਧ 'ਤੇ ਗੇਰੂ ਨਾਲ ਅਹੋਈ ਮਾਤਾ ਦੀ ਤਸਵੀਰ ਬਣਾ ਕੇ ਪੂਜਾ-ਅਰਚਨਾ ਕਰੋ। ਦੇਸੀ ਘਿਓ ਦਾ ਦੀਵਾ ਜਗਾ ਕੇ ਆਰਤੀ ਕਰੋ। ਪੂਜਾ ਦੌਰਾਨ ਰੋਲੀ, ਅਕਸ਼ਤ, ਦੁੱਧ ਅਤੇ ਮਿੱਠੇ ਪੂੜਿਆਂ ਜਾਂ ਹਲਵੇ ਦਾ ਭੋਗ ਲਗਾਓ।
ਜ਼ਰੂਰ ਕਰੋ ਕਥਾ ਪੂਜਾ ਸਮੇਂ ਅਹੋਈ ਅਸ਼ਟਮੀ ਦੀ ਵਰਤ ਕਥਾ ਦਾ ਪਾਠ ਜ਼ਰੂਰ ਕਰੋ। ਅਜਿਹੀ ਮਾਨਤਾ ਹੈ ਕਿ ਕਥਾ ਨਾ ਸੁਣਨ ਨਾਲ ਵਰਤ ਅਧੂਰਾ ਰਹਿ ਜਾਂਦਾ ਹੈ।
ਤਾਰਿਆਂ ਨੂੰ ਅਰਘ ਦਿਓ- ਜਿਸ ਤਰ੍ਹਾਂ ਕਰਵਾ ਚੌਥ ਵਾਲੇ ਦਿਨ ਚੰਦਰਮਾ ਨੂੰ ਅਰਘ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਅਹੋਈ ਅਸ਼ਟਮੀ ਵਾਲੇ ਦਿਨ ਤਾਰਿਆਂ ਨੂੰ ਅਰਘ ਦੇਣ ਦੀ ਰੀਤ ਹੈ। ਇਸ ਦਿਨ ਅਰਘ ਦੇਣ ਤੋਂ ਬਾਅਦ ਵਰਤ ਖੋਲ੍ਹਣ ਦੀ ਪਰੰਪਰਾ ਹੈ।
ਸਾਤਵਿਕ ਭੋਜਨ- ਵਰਤ ਖੋਲ੍ਹਣ ਸਮੇਂ ਸਾਤਵਿਕ ਭੋਜਨ ਹੀ ਗ੍ਰਹਿਣ ਕਰੋ। ਪ੍ਰਸ਼ਾਦ ਵਜੋਂ ਬਣਾਏ ਗਏ ਪੂੜਿਆਂ ਜਾਂ ਮਿੱਠੇ ਪਕਵਾਨ ਦਾ ਸੇਵਨ ਜ਼ਰੂਰ ਕਰੋ।