Jyotish Shastra : ਹਮੇਸ਼ਾ ਮਾੜਾ ਨਹੀਂ ਹੁੰਦਾ 'ਕੇਤੂ', ਇਨ੍ਹਾਂ 3 ਰਾਸ਼ੀਆਂ ਦੀ ਕੁੰਡਲੀ 'ਚ ਬੈਠ ਜਾਵੇ ਤਾਂ ਫਰਸ਼ ਤੋਂ ਅਰਸ਼ 'ਤੇ ਲੈ ਜਾਂਦੈ ਜੇਕਰ ਤੁਹਾਡੀ ਕੁੰਡਲੀ 'ਚ ਕੇਤੂ ਮਜ਼ਬੂਤ ਅਤੇ ਆਪਣੇ ਅਨੁਕੂਲ ਘਰ 'ਚ ਬੈਠਾ ਹੋਵੇ ਤਾਂ ਇਹ ਤੁਹਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾ ਸਕਦਾ ਹੈ। ਆਓ ਇਸ ਆਰਟੀਕਲ 'ਚ ਜਾਣਦੇ ਹਾਂ ਕਿ ਉਹ ਕਿਹੜੀਆਂ 3 ਲੱਕੀ ਰਾਸ਼ੀਆਂ ਹਨ, ਜਿਨ੍ਹਾਂ 'ਚ ਬੈਠ ਕੇ ਕੇਤੂ ਇਨਸਾਨ ਨੂੰ ਬਿਹਤਰੀਨ ਅਤੇ ਸੁਖਦ ਨਤੀਜੇ ਦਿੰਦਾ ਹੈ।
Publish Date: Fri, 11 Sep 2026 12:58 PM (IST)
Updated Date: Fri, 11 Sep 2026 01:53 PM (IST)
ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਰਾਹੂ ਅਤੇ ਕੇਤੂ ਦਾ ਨਾਮ ਸੁਣਦੇ ਹੀ ਲੋਕਾਂ ਦੇ ਮਨ 'ਚ ਡਰ ਪੈਦਾ ਹੋ ਜਾਂਦਾ ਹੈ। ਕੇਤੂ ਨੂੰ ਆਮ ਤੌਰ 'ਤੇ ਛਾਇਆ ਗ੍ਰਹਿ ਯਾਨੀ ਸ਼ੈਡੋ ਪਲੈਨੇਟ ਵਜੋਂ ਜਾਣਿਆ ਜਾਂਦਾ ਹੈ। ਪਰ ਸੱਚਾਈ ਇਹ ਹੈ ਕਿ ਕੇਤੂ ਹਮੇਸ਼ਾ ਨੁਕਸਾਨ ਨਹੀਂ ਪਹੁੰਚਾਉਂਦਾ। ਜੇਕਰ ਅਸੀਂ ਇਸ ਦੇ ਅਸਲ ਸੁਭਾਅ ਨੂੰ ਸਮਝੀਏ ਤਾਂ ਕੇਤੂ ਮੋਖਸ਼, ਡੂੰਘੀ ਅਧਿਆਤਮਿਕਤਾ ਅਤੇ ਰਹੱਸਮਈ ਵਿਦਿਆਵਾਂ ਦਾ ਪ੍ਰਤੀਕ ਹੈ।
ਤੁਹਾਡੇ ਜੀਵਨ 'ਚ ਅਚਾਨਕ ਹੋਣ ਵਾਲੀਆਂ ਘਟਨਾਵਾਂ ਦੀ ਵਜ੍ਹਾ ਕੇਤੂ ਗ੍ਰਹਿ ਹੀ ਹੈ। ਜੇਕਰ ਤੁਹਾਡੀ ਕੁੰਡਲੀ 'ਚ ਕੇਤੂ ਮਜ਼ਬੂਤ ਅਤੇ ਆਪਣੇ ਅਨੁਕੂਲ ਘਰ 'ਚ ਬੈਠਾ ਹੋਵੇ ਤਾਂ ਇਹ ਤੁਹਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾ ਸਕਦਾ ਹੈ। ਆਓ ਇਸ ਆਰਟੀਕਲ 'ਚ ਜਾਣਦੇ ਹਾਂ ਕਿ ਉਹ ਕਿਹੜੀਆਂ 3 ਲੱਕੀ ਰਾਸ਼ੀਆਂ ਹਨ, ਜਿਨ੍ਹਾਂ 'ਚ ਬੈਠ ਕੇ ਕੇਤੂ ਇਨਸਾਨ ਨੂੰ ਬਿਹਤਰੀਨ ਅਤੇ ਸੁਖਦ ਨਤੀਜੇ ਦਿੰਦਾ ਹੈ।
1. ਕਰਕ ਰਾਸ਼ੀ ਕਰਕ ਰਾਸ਼ੀ ਦਾ ਸਵਾਮੀ ਚੰਦਰਮਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਚੰਦਰਮਾ ਅਤੇ ਕੇਤੂ ਦੀ ਆਪਸ 'ਚ ਬਿਲਕੁਲ ਨਹੀਂ ਬਣਦੀ। ਇਸ ਦੇ ਬਾਵਜੂਦ ਕਰਕ ਰਾਸ਼ੀ 'ਚ ਕੇਤੂ ਦਾ ਹੋਣਾ ਬਹੁਤ ਚੰਗਾ ਮੰਨਿਆ ਗਿਆ ਹੈ। ਇਸ ਦੀ ਵਜ੍ਹਾ ਇਹ ਹੈ ਕਿ ਕਰਕ ਇੱਕ ਸ਼ਾਂਤ ਅਤੇ ਜਲ ਤੱਤ (Water Element) ਵਾਲੀ ਰਾਸ਼ੀ ਹੈ। ਜਦੋਂ ਮੋਖਸ਼ ਦਾ ਗ੍ਰਹਿ ਕੇਤੂ ਇਸ ਰਾਸ਼ੀ 'ਚ ਪ੍ਰਵੇਸ਼ ਕਰਦਾ ਹੈ ਤਾਂ ਇਨਸਾਨ ਨੂੰ ਬਹੁਤ ਸਮਝਦਾਰ ਅਤੇ ਗਿਆਨੀ ਬਣਾ ਦਿੰਦਾ ਹੈ।
ਅਜਿਹੇ ਲੋਕਾਂ ਨੂੰ ਸਮਾਜ 'ਚ ਖੂਬ ਮਾਣ-ਸਨਮਾਨ ਮਿਲਦਾ ਹੈ ਅਤੇ ਪੈਸਿਆਂ ਦੀ ਵੀ ਕੋਈ ਕਮੀ ਨਹੀਂ ਰਹਿੰਦੀ। ਖਾਸ ਗੱਲ ਇਹ ਹੈ ਕਿ 40 ਸਾਲ ਦੀ ਉਮਰ ਤੋਂ ਬਾਅਦ ਅਜਿਹੇ ਲੋਕ ਪੂਰੀ ਤਰ੍ਹਾਂ ਧਾਰਮਿਕ ਅਤੇ ਅਧਿਆਤਮਿਕ ਬਣ ਜਾਂਦੇ ਹਨ।
2. ਬ੍ਰਿਸ਼ਚਕ ਰਾਸ਼ੀ ਕਰਕ ਤੋਂ ਇਲਾਵਾ ਵ੍ਰਿਸ਼ਚਿਕ ਰਾਸ਼ੀ 'ਚ ਕੇਤੂ 'ਉੱਚ' ਦਾ ਹੁੰਦਾ ਹੈ (ਯਾਨੀ ਆਪਣੀ ਪੂਰੀ ਤਾਕਤ 'ਚ ਹੁੰਦਾ ਹੈ)। ਇਸ ਲਈ ਇਸ ਰਾਸ਼ੀ 'ਚ ਕੇਤੂ ਦਾ ਬੈਠਣਾ ਬਹੁਤ ਹੀ ਸ਼ੁਭ ਫਲ ਦਿੰਦਾ ਹੈ। ਜਿਨ੍ਹਾਂ ਲੋਕਾਂ ਦੀ ਕੁੰਡਲੀ 'ਚ ਕੇਤੂ ਇਸ ਰਾਸ਼ੀ 'ਚ ਹੁੰਦਾ ਹੈ, ਉਨ੍ਹਾਂ ਦਾ ਦਿਮਾਗ ਬਹੁਤ ਹੀ ਤੇਜ਼ ਹੁੰਦਾ ਹੈ। ਇਹ ਲੋਕ ਵਿਗਿਆਨ, ਜੋਤਿਸ਼ ਅਤੇ ਤੰਤਰ-ਮੰਤਰ ਵਰਗੀਆਂ ਗੂੜ੍ਹੀਆਂ ਅਤੇ ਰਹੱਸਮਈ ਚੀਜ਼ਾਂ ਦੇ ਚੰਗੇ ਜਾਣਕਾਰ ਦੱਸੇ ਜਾਂਦੇ ਹਨ।
3. ਧਨੁ ਰਾਸ਼ੀ ਇਨ੍ਹਾਂ ਦੋਵਾਂ ਰਾਸ਼ੀਆਂ ਤੋਂ ਇਲਾਵਾ ਧਨੁ ਰਾਸ਼ੀ 'ਚ ਵੀ ਕੇਤੂ ਦਾ ਹੋਣਾ ਚੰਗਾ ਮੰਨਿਆ ਗਿਆ ਹੈ। ਜਿੱਥੇ ਕੇਤੂ ਨੂੰ ਅਧਿਆਤਮ ਦਾ ਗ੍ਰਹਿ ਮੰਨਿਆ ਗਿਆ ਹੈ, ਉੱਥੇ ਧਨੁ ਰਾਸ਼ੀ ਦਾ ਸਬੰਧ ਵੀ ਧਰਮ-ਕਰਮ ਨਾਲ ਹੀ ਹੈ। ਇਸ ਲਈ ਧਨੁ 'ਚ ਵੀ ਕੇਤੂ ਦੇ ਨਤੀਜੇ ਬਹੁਤ ਸ਼ਾਨਦਾਰ ਹੁੰਦੇ ਹਨ। ਅਜਿਹੇ ਲੋਕਾਂ ਦਾ ਮਨ ਬਚਪਨ ਤੋਂ ਹੀ ਪੂਜਾ-ਪਾਠ ਅਤੇ ਭਗਵਾਨ ਵੱਲ ਝੁਕਿਆ ਰਹਿੰਦਾ ਹੈ।
ਇਨ੍ਹਾਂ 'ਚ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਗ਼ਜ਼ਬ ਦੀ ਭੁੱਖ ਹੁੰਦੀ ਹੈ। ਆਪਣੀ ਇਸੇ ਸਮਝਦਾਰੀ ਅਤੇ ਗਿਆਨ ਦੀ ਵਜ੍ਹਾ ਨਾਲ ਇਹ ਸਮਾਜ 'ਚ ਖੂਬ ਨਾਮ ਕਮਾਉਂਦੇ ਹਨ। ਇਹ ਲੋਕ ਜੀਵਨ 'ਚ ਇੱਕ ਬਿਹਤਰੀਨ ਅਧਿਆਪਕ ਜਾਂ ਮਾਰਗਦਰਸ਼ਕ ਬਣ ਸਕਦੇ ਹਨ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।