27 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਕੱਤਕ ਦਾ ਮਹੀਨਾ ਮਹੀਨਾ, ਨੋਟ ਕਰ ਲਓ ਕਰਵਾ ਚੌਥ ਤੋਂ ਦੀਵਾਲੀ ਤਕ ਸਾਰੇ ਵਰਤ-ਤਿਉਹਾਰਾਂ ਦੀਆਂ ਤਰੀਕਾਂ
Vrat and Tyohar : ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਕੱਤਕ ਮਹੀਨੇ ਦੀ ਸ਼ੁਰੂਆਤ 27 ਅਕਤੂਬਰ ਤੋਂ ਹੋ ਰਹੀ ਹੈ। ਇਸ ਮਹੀਨੇ 'ਚ ਕਈ ਤਿਉਹਾਰ ਅਤੇ ਵਰਤ ਮਨਾਏ ਜਾਂਦੇ ਹਨ, ਜਿਵੇਂ ਧਨਤੇਰਸ, ਦੀਵਾਲੀ, ਗੋਵਰਧਨ ਪੂਜਾ, ਭਾਈ ਦੂਜ ਅਤੇ ਛੱਠ ਪੂਜਾ ਆਦਿ। ਅਜਿਹੇ 'ਚ ਆਓ ਕੱਤਕ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਜਾਣਦੇ ਹਾਂ ਕਿ ਇਸ ਮਹੀਨੇ ਕਿਹੜਾ ਵਰਤ ਅਤੇ ਤਿਉਹਾਰ ਕਦੋਂ ਮਨਾਇਆ ਜਾਵੇਗਾ।
Publish Date: Sun, 25 Oct 2026 03:04 PM (IST)
Updated Date: Sun, 25 Oct 2026 03:51 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਪੰਚਾਂਗ ਦੇ ਅਨੁਸਾਰ ਕੱਤਕ ਮਹੀਨੇ ਨੂੰ ਸਾਰੇ ਮਹੀਨਿਆਂ 'ਚੋਂ ਪਵਿੱਤਰ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਪੂਰਾ ਮਹੀਨਾ ਭਗਵਾਨ ਵਿਸ਼ਨੂੰ, ਉਨ੍ਹਾਂ ਦੇ ਅਵਤਾਰ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਮਾਤਾ ਤੁਲਸੀ ਦੀ ਅਰਾਧਨਾ ਨੂੰ ਸਮਰਪਿਤ ਹੁੰਦਾ ਹੈ। ਧਾਰਮਿਕ ਮਾਨਤਾ ਅਨੁਸਾਰ, ਇਸ ਮਹੀਨੇ 'ਚ ਸ੍ਰੀਹਰੀ ਅਤੇ ਤੁਲਸੀ ਦੀ ਪੂਜਾ ਕਰਨ ਨਾਲ ਸੁੱਖ-ਸਮ੍ਰਿੱਧੀ 'ਚ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ।
ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਕੱਤਕ ਮਹੀਨੇ ਦੀ ਸ਼ੁਰੂਆਤ 27 ਅਕਤੂਬਰ ਤੋਂ ਹੋ ਰਹੀ ਹੈ। ਇਸ ਮਹੀਨੇ 'ਚ ਕਈ ਤਿਉਹਾਰ ਅਤੇ ਵਰਤ ਮਨਾਏ ਜਾਂਦੇ ਹਨ, ਜਿਵੇਂ ਧਨਤੇਰਸ, ਦੀਵਾਲੀ, ਗੋਵਰਧਨ ਪੂਜਾ, ਭਾਈ ਦੂਜ ਅਤੇ ਛੱਠ ਪੂਜਾ ਆਦਿ। ਅਜਿਹੇ 'ਚ ਆਓ ਕੱਤਕ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਜਾਣਦੇ ਹਾਂ ਕਿ ਇਸ ਮਹੀਨੇ ਕਿਹੜਾ ਵਰਤ ਅਤੇ ਤਿਉਹਾਰ ਕਦੋਂ ਮਨਾਇਆ ਜਾਵੇਗਾ। ਕੱਤਕ ਮਹੀਨੇ ਦੇ ਵਰਤਾਂ ਅਤੇ ਤਿਉਹਾਰਾਂ ਦਾ ਕੈਲੰਡਰ (Kartik Month 2026 Fasts and Festivals Calendar)
- 27 ਅਕਤੂਬਰ: ਮਾਸਿਕ ਕਾਰਤਿਗਾਈ ਹੈ।
- 29 ਅਕਤੂਬਰ: ਕਰਵਾ ਚੌਥ, ਰੋਹਿਣੀ ਵਰਤ ਅਤੇ ਵਕਰਤੁੰਡ ਸੰਕਸ਼ਟੀ ਚਤੁਰਥੀ ਹੈ। ਕਰਵਾ ਚੌਥ 'ਤੇ ਸੁਹਾਗਣ ਔਰਤਾਂ ਪਤੀ ਦੀ ਲੰਬੀ ਉਮਰ ਤੇ ਅਖੰਡ ਸੁਹਾਗ ਦੀ ਕਾਮਨਾ ਲਈ ਨਿਰਜਲਾ ਵਰਤ ਰੱਖਦੀਆਂ ਹਨ।
- 2 ਨਵੰਬਰ: ਭਾਨੂ ਸਪਤਮੀ, ਅਹੋਈ ਅਸ਼ਟਮੀ, ਰਾਧਾ ਕੁੰਡ ਇਸ਼ਨਾਨ, ਕਾਲਾਸ਼ਟਮੀ ਅਤੇ ਮਾਸਿਕ ਕ੍ਰਿਸ਼ਨ ਜਨਮਾਸ਼ਟਮੀ ਹੈ। ਅਹੋਈ ਅਸ਼ਟਮੀ ਦਾ ਵਰਤ ਔਰਤਾਂ ਆਪਣੀ ਸੰਤਾਨ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਉੱਜਵਲ ਭਵਿੱਖ ਲਈ ਰੱਖਦੀਆਂ ਹਨ।
- 5 ਨਵੰਬਰ: ਗੋਵਤਸ ਦਵਾਦਸ਼ੀ ਤੇ ਰਮਾ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ।
- 6 ਨਵੰਬਰ: ਰਮਾ ਇਕਾਦਸ਼ੀ ਦੇ ਵਰਤ ਦਾ ਪਾਰਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਧਨਤੇਰਸ ਅਤੇ ਸ਼ੁੱਕਰ ਪ੍ਰਦੋਸ਼ ਵਰਤ ਹੈ।
- 7 ਨਵੰਬਰ: ਕਾਲੀ ਚੌਦਸ, ਹਨੂੰਮਾਨ ਪੂਜਾ, ਮਾਸਿਕ ਸ਼ਿਵਰਾਤਰੀ ਤੇ ਛੋਟੀ ਦੀਵਾਲੀ ਹੈ।
- 8 ਨਵੰਬਰ: ਨਰਕ ਚਤੁਰਦਸ਼ੀ, ਦੀਵਾਲੀ, ਕਾਲੀ ਪੂਜਾ ਅਤੇ ਦਰਸ਼ ਮੱਸਿਆ ਹੈ। ਇਸ ਦਿਨ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ।
- 10 ਨਵੰਬਰ: ਗੋਵਰਧਨ ਪੂਜਾ ਹੈ। ਇਸ ਦਿਨ ਗੋਵਰਧਨ ਪਰਬਤ ਦੀ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ।
- 11 ਨਵੰਬਰ: ਭਾਈ ਦੂਜ ਮਨਾਈ ਜਾਵੇਗੀ।
- 13 ਨਵੰਬਰ: ਲਾਭ ਚਤੁਰਥੀ ਹੈ।
- 14 ਨਵੰਬਰ: ਲਾਭ ਪੰਚਮੀ ਹੈ।
- 15 ਨਵੰਬਰ: ਛੱਠ ਪੂਜਾ ਤੇ ਸਕੰਦ ਸ਼ਸ਼ਠੀ ਹੈ। ਇਹ ਛੱਠ ਪੂਜਾ ਦਾ ਪਹਿਲਾ ਦਿਨ ਹੈ, ਜਿਸ ਨੂੰ ਨਹਾਏ-ਖਾਏ ਕਿਹਾ ਜਾਂਦਾ ਹੈ।
- 16 ਨਵੰਬਰ: ਖਰਨਾ ਹੈ।
- 17 ਨਵੰਬਰ: ਛੱਠ ਪੂਜਾ ਦੇ ਤੀਜੇ ਦਿਨ ਸ਼ਾਮ ਨੂੰ ਸੂਰਜ ਦੇਵਤਾ ਨੂੰ ਅਰਘ ਦਿੱਤਾ ਜਾਵੇਗਾ।
- 18 ਨਵੰਬਰ: ਛੱਠ ਪੂਜਾ ਦੇ ਆਖ਼ਰੀ ਦਿਨ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ ਜਾਵੇਗਾ।
- 20 ਨਵੰਬਰ: ਦੇਵਉਠਨੀ ਇਕਾਦਸ਼ੀ ਹੈ।
- 21 ਨਵੰਬਰ: ਤੁਲਸੀ ਵਿਆਹ ਹੈ।
- 22 ਨਵੰਬਰ: ਰਵੀ ਪ੍ਰਦੋਸ਼ ਵਰਤ ਹੈ।
- 23 ਨਵੰਬਰ: ਵੈਕੁੰਠ ਚਤੁਰਦਸ਼ੀ ਹੈ।
- 24 ਨਵੰਬਰ: ਦੇਵ ਦੀਵਾਲੀ, ਗੁਰੂ ਨਾਨਕ ਜੈਅੰਤੀ ਤੇ ਕੱਤਕ ਪੂਰਨਿਮਾ ਹੈ।