- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੀਤਾ ਵਿਚ ਕਰਮਯੋਗ ਦੀ ਅਹਿਮੀਅਤ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਕਰਮਯੋਗ ਦਾ ਅਰਥ ਦੱਸਿਆ ਗਿਆ ਹੈ ਕਿ ‘ਕਰਮ’ ਜਗਤ ਲਈ ਅਤੇ ‘ਯੋਗ’ ਖ਼ੁਦ ਲਈ ਹੋਣਾ ਚਾਹੀਦਾ ਹੈ। ਇਸ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਕਰਮ ਦਾ ਉਦੇਸ਼ ਕਰਤੱਬਾਂ ਦਾ ਨਿਰਬਾਹ ਅਤੇ ਜਗਤ ਦੀ ਸੇਵਾ ਹੈ ਨਾ ਕਿ ਆਪਣੇ ਹੰਕਾਰ ਦਾ ਪੋਸ਼ਣ।

ਗੀਤਾ ਵਿਚ ਕਰਮਯੋਗ ਦੀ ਅਹਿਮੀਅਤ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਕਰਮਯੋਗ ਦਾ ਅਰਥ ਦੱਸਿਆ ਗਿਆ ਹੈ ਕਿ ‘ਕਰਮ’ ਜਗਤ ਲਈ ਅਤੇ ‘ਯੋਗ’ ਖ਼ੁਦ ਲਈ ਹੋਣਾ ਚਾਹੀਦਾ ਹੈ। ਇਸ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਕਰਮ ਦਾ ਉਦੇਸ਼ ਕਰਤੱਬਾਂ ਦਾ ਨਿਰਬਾਹ ਅਤੇ ਜਗਤ ਦੀ ਸੇਵਾ ਹੈ ਨਾ ਕਿ ਆਪਣੇ ਹੰਕਾਰ ਦਾ ਪੋਸ਼ਣ। ਜੇ ਸੰਸਾਰ ਵਿਚ ਕਿਸੇ ਨੂੰ ਕੋਈ ਅਹੁਦਾ ਮਿਲਿਆ ਹੈ ਤਾਂ ਉਹ ਅਹੁਦਾ ਉਸ ਦੀ ਨਿੱਜੀ ਸੰਪਤੀ ਨਹੀਂ ਹੈ, ਉਸ ’ਤੇ ਉਸ ਦੀ ਅਜਾਰੇਦਾਰੀ ਨਹੀਂ ਹੈ। ਜਦ ਤੁਸੀਂ ਕਿਸੇ ਅਹੁਦੇ ਨੂੰ ਸੁਸ਼ੋਭਿਤ ਕਰ ਰਹੇ ਹੋ ਤਾਂ ਇਸ ਨਾਲ ਜੁੜੇ ਫ਼ਰਜ਼ਾਂ ਦੀ ਪਾਲਣਾ ਕਰਨ ਲਈ ਵੀ ਤੁਸੀਂ ਪਾਬੰਦ ਹੋ। ਅਹੁਦੇ ਦੀ ਤਾਕਤ ਸਥਾਈ ਨਹੀਂ, ਤੁਸੀਂ ਉਸ ਦੀ ਸਿਰਜਣਾ ਨਹੀਂ ਕੀਤੀ, ਇਹ ਸ਼ਕਤੀ ਬਾਹਰ ਤੋਂ ਮਿਲੀ ਹੈ।
ਇਸੇ ਤਰ੍ਹਾਂ ਇਹ ਸਰੀਰ, ਮਨ, ਬੁੱਧੀ, ਵਿਵੇਕ, ਇੰਦਰੀਆਂ ਸਭ ਕੁਝ ਸਾਨੂੰ ਬਾਹਰ ਤੋਂ ਮਿਲੀਆਂ ਹਨ। ਇਨ੍ਹਾਂ ’ਚੋਂ ਕਿਸੇ ਦੀ ਵੀ ਸਿਰਜਣਾ ਅਸੀਂ ਨਹੀਂ ਕੀਤੀ ਹੈ। ਸਾਨੂੰ ਇਹ ਇਸ ਲਈ ਪ੍ਰਦਾਨ ਕੀਤੀਆਂ ਗਈਆਂ ਹਨ ਤਾਂ ਜੋ ਅਸੀਂ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦੇ ਹੋਏ ਆਪਣੇ ਕਰਮ-ਬੰਧਨਾਂ ਦੇ ਜਾਲ਼ ਨੂੰ ਕੱਟ ਸਕੀਏ। ਅਸੀਂ ਕਰਮ ਤਾਂ ਕਰਦੇ ਹਾਂ ਪਰ ਜਾਲ਼ ਨੂੰ ਘੱਟ ਨਹੀਂ ਕਰਦੇ ਸਗੋਂ ਉਸ ਨੂੰ ਹੋਰ ਉਲਝਾਉਂਦੇ ਜਾਂਦੇ ਹਾਂ। ਫਿਰ ਜਦ ਦੁੱਖ ਪੂਰੇ ਵੇਗ ਨਾਲ ਆ ਕੇ ਸਾਨੂੰ ਢਹਿ-ਢੇਰੀ ਕਰ ਦਿੰਦਾ ਹੈ ਉਦੋਂ ਵੀ ਅਸੀਂ ਖ਼ੁਦ ਨੂੰ ਦੋਸ਼ੀ ਨਾ ਮੰਨ ਕੇ ਹੋਰਾਂ ’ਤੇ ਇਲਜ਼ਾਮਤਰਾਸ਼ੀ ਕਰਨੀ ਸ਼ੁਰੂ ਕਰ ਦਿੰਦੇ ਹਾਂ।
ਦੇਵਤਿਆਂ ਦੀ ਪੂਜਾ ਵਿਚ ਲੀਨ ਵਿਅਕਤੀ ਜੇ ਮਨ ਵਿਚ ਕਿਸੇ ਪ੍ਰਤੀ ਮਾੜਾ ਭਾਵ ਲਿਆ ਰਿਹਾ ਹੈ ਤਾਂ ਦੇਵਤਿਆਂ ਦੀ ਪੂਜਾ ਵਰਗਾ ਚੰਗਾ ਕੰਮ ਵੀ ਮਾੜੇ ਕਰਮ ਦੀ ਸ਼੍ਰੇਣੀ ਵਿਚ ਆਵੇਗਾ। ਸੂਖਮ ਸਦਾ ਵਿਸ਼ਾਲ ਦੇ ਮੁਕਾਬਲੇ ਜ਼ਿਆਦਾ ਅਸਰਦਾਰ ਹੈ। ਮਨ ਤੋਂ ਕੀਤਾ ਗਿਆ ਕੰਮ ਜ਼ਿਆਦਾ ਅਹਿਮੀਅਤ ਰੱਖਦਾ ਹੈ। ਵਿਅਕਤੀ ਸੋਚਦਾ ਹੈ ਕਿ ਮੈਂ ਤਾਂ ਹਰ ਰੋਜ਼ ਘੰਟਿਆਂਬੱਧੀ ਜਾਪ ਕਰਦਾ ਹਾਂ, ਤਾਂ ਵੀ ਸੁਖਾਵਾਂ ਫਲ ਨਹੀਂ ਮਿਲਦਾ। ਤੁਸੀਂ ਸਰੀਰ, ਬਾਣੀ ਸਹਾਰੇ ਕੰਮ ਕਰ ਰਹੇ ਹੋ, ਯੋਗ ਨਹੀਂ ਕਰ ਰਹੇ ਹੋ। ਯੋਗ ਦਾ ਅਰਥ ਹੈ ਕਰਮਾਂ ਵਿਚ ਨਿਰਲੇਪਤਾ। ਇਹ ਗੱਲ ਚੇਤੇ ਰੱਖੋ ਕਿ ਜੇਕਰ ਦੁੱਖ ਨਹੀਂ ਚਾਹੀਦਾ ਤਾਂ ਸੁੱਖ ਵੀ ਛੱਡਣਾ ਪਵੇਗਾ। ਦੋਵੇਂ ਇਕੱਠੇ ਇਕ ਹੀ ਪੁਲੰਦੇ ਵਿਚ ਬੰਨ੍ਹ ਕੇ ਸਾਨੂੰ ਮਿਲਦੇ ਹਨ। ਕਰਮਯੋਗ ਤੋਂ ਸਿੱਧ ਹੋਏ ਮਕਸਦ ਭਲੀਭਾਂਤ ਸਮਝਾਉਂਦੇ ਹਨ ਕਿ ਕੰਮਾਂ ਤੋਂ ਹੀ ਬੰਧਨ ਹੈ ਅਤੇ ਉਨ੍ਹਾਂ ਤੋਂ ਹੀ ਮੁਕਤੀ ਹੈ।
-ਟਵਿੰਕਲ ਤੋਮਰ ਸਿੰਘ