ਗੁਰਪੁਰਬ 'ਤੇ ਬਣਾਓ ਗੁਰਦੁਆਰੇ ਵਰਗਾ ਕੜਾਹ ਪ੍ਰਸ਼ਾਦ, ਆਟਾ-ਘਿਓ ਤੇ ਖੰਡ ਦਾ ਸਹੀ ਅਨੁਪਾਤ ਹੈ ਜ਼ਰੂਰੀ, ਜਾਣੋ ਖ਼ਾਸ ਰੈਸਿਪੀ
Karah Prasad Recipe : ਜੇ ਤੁਸੀਂ ਵੀ ਗੁਰਪੁਰਬ ਦੇ ਖ਼ਾਸ ਮੌਕੇ 'ਤੇ ਅਜਿਹਾ ਹੀ ਕੜਾਹ ਪ੍ਰਸ਼ਾਦ ਘਰ 'ਚ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਲਈ ਸਹੀ ਸਮੱਗਰੀ ਅਤੇ ਉਸ ਦੀ ਬਰਾਬਰ ਮਾਤਰਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਦੀ ਖ਼ਾਸ ਰੈਸਿਪੀ...
Publish Date: Mon, 23 Nov 2026 12:45 PM (IST)
Updated Date: Mon, 23 Nov 2026 12:49 PM (IST)
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਇਸ ਸਾਲ ਕੱਤਕ ਪੁੰਨਿਆ 24 ਨਵੰਬਰ ਨੂੰ ਮਨਾਈ ਜਾਵੇਗੀ ਅਤੇ ਇਸੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਹੈ ਜਿਸ ਨੂੰ ਅਸੀਂ ਗੁਰਪੁਰਬ ਦੇ ਨਾਂ ਨਾਲ ਜਾਣਦੇ ਹਾਂ। ਇਸ ਦਿਨ ਜਦੋਂ ਸਾਰੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾਂਦੇ ਹਨ ਤਾਂ ਉੱਥੇ ਮਿਲਣ ਵਾਲਾ ਕੜਾਹ ਪ੍ਰਸ਼ਾਦ ਸੁਆਦ 'ਚ ਇੰਨਾ ਖ਼ਾਸ ਹੁੰਦਾ ਹੈ ਕਿ ਇਸ ਨੂੰ ਸ਼ਾਇਦ ਹੀ ਕੋਈ ਭੁੱਲ ਸਕੇ। ਜੇ ਤੁਸੀਂ ਵੀ ਗੁਰਪੁਰਬ ਦੇ ਖ਼ਾਸ ਮੌਕੇ 'ਤੇ ਅਜਿਹਾ ਹੀ ਕੜਾਹ ਪ੍ਰਸ਼ਾਦ ਘਰ 'ਚ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਲਈ ਸਹੀ ਸਮੱਗਰੀ ਅਤੇ ਉਸ ਦੀ ਬਰਾਬਰ ਮਾਤਰਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਦੀ ਖ਼ਾਸ ਰੈਸਿਪੀ।
ਸਮੱਗਰੀ
- 1 ਕੱਪ ਕਣਕ ਦਾ ਆਟਾ
- 1 ਕੱਪ ਖੰਡ
- 2-3 ਕੱਪ ਪਾਣੀ
ਬਣਾਉਣ ਦੀ ਵਿਧੀ
1. ਗੁਰਦੁਆਰੇ ਵਰਗਾ ਸੁਆਦੀ ਕੜਾਹ ਪ੍ਰਸ਼ਾਦ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਬਰਤਨ 'ਚ 2-3 ਕੱਪ ਪਾਣੀ ਪਾ ਕੇ ਗੈਸ 'ਤੇ ਰੱਖੋ।
2. ਇਸ 'ਚ 1 ਕੱਪ ਖੰਡ ਪਾ ਕੇ ਉਦੋਂ ਤਕ ਗਰਮ ਕਰੋ, ਜਦੋਂ ਤਕ ਖੰਡ ਚੰਗੀ ਤਰ੍ਹਾਂ ਘੁਲ ਨਾ ਜਾਵੇ।
3. ਦੂਜੇ ਪਾਸੇ ਮੋਟੇ ਤਲੇ ਵਾਲੀ ਕੜਾਹੀ ਗੈਸ 'ਤੇ ਰੱਖ ਕੇ ਇਸ 'ਚ ½ ਕੱਪ ਦੇਸੀ ਘਿਓ ਪਾਓ ਅਤੇ ਹੌਲੀ ਅੱਗ 'ਤੇ ਪਿਘਲਣ ਦਿਓ।
4. ਇਸ ਤੋਂ ਬਾਅਦ ਕੜਾਹੀ 'ਚ 1 ਕੱਪ ਕਣਕ ਦਾ ਆਟਾ ਪਾ ਕੇ ਹੌਲੀ ਅੱਗ 'ਤੇ ਚਮਚੇ ਨਾਲ ਲਗਾਤਾਰ ਹਿਲਾਉਂਦੇ ਹੋਏ ਭੁੰਨੋ।
5. ਆਟਾ ਭੁੰਨਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਕੜਾਹੀ ਨਾਲ ਨਾ ਚਿਪਕੇ ਤੇ ਬਿਲਕੁਲ ਵੀ ਨਾ ਸੜੇ।
6. ਇਸ ਨੂੰ 10-15 ਮਿੰਟ ਤਕ ਭੁੰਨਣ ਤੋਂ ਬਾਅਦ ਜਦੋਂ ਖ਼ੁਸ਼ਬੂ ਆਉਣ ਲੱਗੇ ਤਾਂ ਇਸ 'ਚ ਤਿਆਰ ਕੀਤੀ ਗਈ ਚਾਸ਼ਨੀ ਹੌਲੀ-ਹੌਲੀ ਪਾਓ।
7. ਇਸ ਦੌਰਾਨ ਚਮਚੇ ਨਾਲ ਮਿਸ਼ਰਣ ਨੂੰ ਲਗਾਤਾਰ ਹਿਲਾਉਂਦੇ ਰਹੋ, ਨਹੀਂ ਤਾਂ ਗੰਢਾਂ ਬਣ ਸਕਦੀਆਂ ਹਨ।
8. ਚਾਸ਼ਨੀ ਪਾਉਣ ਤੋਂ ਬਾਅਦ ਚਮਚੇ ਨਾਲ ਹਿਲਾਉਂਦੇ ਹੋਏ ਮਿਸ਼ਰਣ ਨੂੰ 2-3 ਮਿੰਟ ਤਕ ਪਕਾਓ।
9. ਜਦੋਂ ਮਿਸ਼ਰਣ ਗਾੜ੍ਹਾ ਹੋਣ ਲੱਗੇ ਜਾਂ ਕੜਾਹੀ ਛੱਡਣ ਲੱਗੇ ਤਾਂ ਸਮਝੋ ਕਿ ਕੜਾਹ ਪ੍ਰਸ਼ਾਦ ਤਿਆਰ ਹੈ।
10. ਇਸ ਦੀ ਇਕ ਹੋਰ ਪਛਾਣ ਇਹ ਹੈ ਕਿ ਤਿਆਰ ਹੋਣ ਤੋਂ ਬਾਅਦ ਹਲਵਾ ਹਲਕਾ ਚਮਕਦਾਰ ਦਿਖਾਈ ਦਿੰਦਾ ਹੈ। ਇਸ ਨਾਲ ਆਟੇ ਦੇ ਚੰਗੀ ਤਰ੍ਹਾਂ ਪੱਕਣ ਦਾ ਪਤਾ ਲੱਗਦਾ ਹੈ।
11. ਕੜਾਹ ਪ੍ਰਸ਼ਾਦ ਬਣਾਉਂਦੇ ਸਮੇਂ ਸਾਰੀ ਸਮੱਗਰੀ ਦਾ ਸਹੀ ਅਨੁਪਾਤ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ ਪਾਣੀ ਅਤੇ ਖੰਡ ਦਾ ਤਾਂ ਜੋ ਇਸ ਦਾ ਸੁਆਦ ਅਤੇ ਬਣਤਰ ਖ਼ਰਾਬ ਨਾ ਹੋਵੇ।
12. ਇਸ ਤੋਂ ਇਲਾਵਾ ਪ੍ਰਸ਼ਾਦ ਬਣਾਉਂਦੇ ਸਮੇਂ ਹਮੇਸ਼ਾ ਮੋਟੇ ਤਲੇ ਵਾਲੇ ਬਰਤਨ ਦੀ ਹੀ ਵਰਤੋਂ ਕਰੋ।