ਇਨ੍ਹਾਂ 5 ਚੀਜ਼ਾਂ 'ਚ ਮੰਨਿਆ ਜਾਂਦੈ ਕਲਯੁਗ ਦਾ ਵਾਸ, ਘਰ 'ਚ ਵਧਦੇ ਹਨ ਝਗੜੇ ਤੇ ਕਲੇਸ਼; ਸ਼੍ਰੀਮਦਭਾਗਵਤ 'ਚ ਹੈ ਜ਼ਿਕਰ
ਸ਼੍ਰੀਮਦਭਾਗਵਤ ਮਹਾਪੁਰਾਣ ਦੇ ਪਹਿਲੇ ਸਕੰਧ ਦੇ 17ਵੇਂ ਅਧਿਆਇ 'ਚ ਰਾਜਾ ਪਰੀਕਸ਼ਿਤ ਅਤੇ ਕਲਯੁਗ ਦੀ ਕਥਾ ਦਾ ਵਰਣਨ ਮਿਲਦਾ ਹੈ। ਕਥਾ ਅਨੁਸਾਰ, ਇਕ ਵਾਰ ਰਾਜਾ ਪਰੀਕਸ਼ਿਤ ਆਪਣੇ ਰਾਜ ਦਾ ਦੌਰਾ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇਕ ਵਿਅਕਤੀ ਬਲਦ ਰੂਪੀ ਧਰਮ ਅਤੇ ਗਾਂ ਰੂਪੀ ਧਰਤੀ ਨੂੰ ਤੰਗ ਕਰ ਰਿਹਾ ਸੀ।
Publish Date: Sat, 21 Nov 2026 04:36 PM (IST)
Updated Date: Sat, 21 Nov 2026 04:44 PM (IST)
ਧਰਮ ਡੈਸਕ, ਨਵੀਂ ਦਿੱਲੀ ; ਧਾਰਮਿਕ ਮਾਨਤਾਵਾਂ ਅਨੁਸਾਰ ਕਲਯੁਗ 'ਚ ਅਧਰਮ, ਲਾਲਚ, ਗੁੱਸਾ ਤੇ ਨਕਾਰਾਤਮਕਤਾ ਤੇਜ਼ੀ ਨਾਲ ਵਧਦੀ ਹੈ। ਕਿਹਾ ਜਾਂਦਾ ਹੈ ਕਿ ਕੁਝ ਅਜਿਹੀਆਂ ਆਦਤਾਂ ਅਤੇ ਚੀਜ਼ਾਂ ਹਨ ਜਿਨ੍ਹਾਂ ਕਰਕੇ ਵਿਅਕਤੀ ਦੇ ਜੀਵਨ 'ਚ ਅਸ਼ਾਂਤੀ ਅਤੇ ਪਰਿਵਾਰ 'ਚ ਕਲੇਸ਼ ਵਧਦਾ ਹੈ।
ਸ਼੍ਰੀਮਦਭਾਗਵਤ ਮਹਾਪੁਰਾਣ 'ਚ ਰਾਜਾ ਪਰੀਕਸ਼ਿਤ ਅਤੇ ਕਲਯੁਗ ਨਾਲ ਜੁੜੀ ਇਕ ਦਿਲਚਸਪ ਕਥਾ ਮਿਲਦੀ ਹੈ। ਇਸ 'ਚ ਕਲਯੁਗ ਦੇ ਪੰਜ ਨਿਵਾਸ ਸਥਾਨ ਦੱਸੇ ਗਏ ਹਨ। ਮਾਨਤਾ ਹੈ ਕਿ ਇਨ੍ਹਾਂ ਸਥਾਨਾਂ 'ਤੇ ਅਧਰਮ ਅਤੇ ਬੁਰਾਈਆਂ ਦਾ ਪ੍ਰਭਾਵ ਵਧੇਰੇ ਰਹਿੰਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਪੰਜ ਚੀਜ਼ਾਂ ਹਨ, ਜਿਨ੍ਹਾਂ ਨਾਲ ਜੁੜੀਆਂ ਆਦਤਾਂ ਨੂੰ ਧਾਰਮਿਕ ਨਜ਼ਰੀਏ ਤੋਂ ਅਸ਼ੁੱਭ ਮੰਨਿਆ ਗਿਆ ਹੈ।
ਰਾਜਾ ਪਰੀਕਸ਼ਿਤ ਤੇ ਕਲਯੁਗ ਦੀ ਕੀ ਹੈ ਪੌਰਾਣਿਕ ਕਥਾ?
ਸ਼੍ਰੀਮਦਭਾਗਵਤ ਮਹਾਪੁਰਾਣ ਦੇ ਪਹਿਲੇ ਸਕੰਧ ਦੇ 17ਵੇਂ ਅਧਿਆਇ 'ਚ ਰਾਜਾ ਪਰੀਕਸ਼ਿਤ ਅਤੇ ਕਲਯੁਗ ਦੀ ਕਥਾ ਦਾ ਵਰਣਨ ਮਿਲਦਾ ਹੈ। ਕਥਾ ਅਨੁਸਾਰ, ਇਕ ਵਾਰ ਰਾਜਾ ਪਰੀਕਸ਼ਿਤ ਆਪਣੇ ਰਾਜ ਦਾ ਦੌਰਾ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੇਖਿਆ ਕਿ ਇਕ ਵਿਅਕਤੀ ਬਲਦ ਰੂਪੀ ਧਰਮ ਤੇ ਗਾਂ ਰੂਪੀ ਧਰਤੀ ਨੂੰ ਤੰਗ ਕਰ ਰਿਹਾ ਸੀ। ਇਹ ਦੇਖ ਕੇ ਰਾਜਾ ਪਰੀਕਸ਼ਿਤ ਗੁੱਸੇ 'ਚ ਆ ਗਏ। ਉਨ੍ਹਾਂ ਉਸ ਵਿਅਕਤੀ ਨੂੰ ਸਜ਼ਾ ਦੇਣ ਦਾ ਫ਼ੈਸਲਾ ਕੀਤਾ। ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੋਈ ਹੋਰ ਨਹੀਂ, ਸਗੋਂ ਕਲਯੁਗ ਹੈ। ਰਾਜਾ ਪਰੀਕਸ਼ਿਤ ਨੇ ਉਸ ਨੂੰ ਮਾਰਨ ਦੀ ਬਜਾਏ ਸ਼ਰਨ 'ਚ ਆਉਣ 'ਤੇ ਜੀਵਨਦਾਨ ਦੇ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਆਪਣੇ ਰਾਜ 'ਚ ਕਲਯੁਗ ਨੂੰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ।
ਇਨ੍ਹਾਂ 5 ਚੀਜ਼ਾਂ 'ਚ ਮੰਨਿਆ ਜਾਂਦਾ ਹੈ ਕਲਯੁਗ ਦਾ ਵਾਸ
ਵਾਰ-ਵਾਰ ਬੇਨਤੀ ਕਰਨ 'ਤੇ ਰਾਜਾ ਪਰੀਕਸ਼ਿਤ ਨੇ ਕਲਯੁਗ ਨੂੰ ਪੰਜ ਸਥਾਨਾਂ 'ਤੇ ਰਹਿਣ ਦੀ ਇਜਾਜ਼ਤ ਦਿੱਤੀ।
ਜੂਆ ਖੇਡਣ ਦੀ ਆਦਤ
ਸ਼੍ਰੀਮਦਭਾਗਵਤ ਅਨੁਸਾਰ ਜੂਆ ਕਲਯੁਗ ਦਾ ਪਹਿਲਾ ਨਿਵਾਸ ਸਥਾਨ ਹੈ। ਜੂਆ ਖੇਡਣ ਨਾਲ ਵਿਅਕਤੀ 'ਚ ਲਾਲਚ, ਧੋਖਾ ਤੇ ਬੇਈਮਾਨੀ ਵਰਗੀਆਂ ਬੁਰਾਈਆਂ ਵਧ ਸਕਦੀਆਂ ਹਨ। ਇਸ ਕਾਰਨ ਧਨ ਦਾ ਨੁਕਸਾਨ ਹੁੰਦਾ ਹੈ ਅਤੇ ਕਈ ਵਾਰ ਪਰਿਵਾਰਕ ਮੈਂਬਰਾਂ ਵਿਚਕਾਰ ਝਗੜੇ ਵੀ ਪੈਦਾ ਹੋ ਜਾਂਦੇ ਹਨ। ਇਸ ਲਈ ਧਾਰਮਿਕ ਮਾਨਤਾਵਾਂ 'ਚ ਜੂਏ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਸ਼ਰਾਬ ਅਤੇ ਨਸ਼ੇ ਦੀ ਆਦਤ
ਕਲਯੁਗ ਦਾ ਦੂਜਾ ਨਿਵਾਸ ਸਥਾਨ ਮਦਿਰਾਪਾਨ ਯਾਨੀ ਸ਼ਰਾਬ ਅਤੇ ਨਸ਼ੇ ਨੂੰ ਮੰਨਿਆ ਗਿਆ ਹੈ। ਨਸ਼ੇ ਦੀ ਆਦਤ ਵਿਅਕਤੀ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਗੁੱਸਾ, ਹੰਕਾਰ ਅ ਗ਼ਲਤ ਵਿਵਹਾਰ ਵਧਣ ਦਾ ਖ਼ਦਸ਼ਾ ਰਹਿੰਦਾ ਹੈ। ਪਰਿਵਾਰ 'ਚ ਵੀ ਤਣਾਅ ਅਤੇ ਝਗੜਿਆਂ ਦੀ ਸਥਿਤੀ ਬਣ ਸਕਦੀ ਹੈ।
ਹਿੰਸਾ ਅਤੇ ਜੀਵ ਹੱਤਿਆ
ਧਾਰਮਿਕ ਮਾਨਤਾਵਾਂ ਅਨੁਸਾਰ, ਹਿੰਸਾ ਅਤੇ ਜੀਵ ਹੱਤਿਆ ਵੀ ਕਲਯੁਗ ਦੇ ਨਿਵਾਸ ਸਥਾਨਾਂ 'ਚ ਸ਼ਾਮਲ ਹਨ। ਕਿਸੇ ਜੀਵ ਨੂੰ ਬਿਨਾਂ ਕਾਰਨ ਦੁੱਖ ਦੇਣਾ ਜਾਂ ਉਸ ਪ੍ਰਤੀ ਬੇਰਹਿਮੀ ਦਿਖਾਉਣਾ ਅਧਰਮ ਮੰਨਿਆ ਗਿਆ ਹੈ। ਸ਼ਾਸਤਰਾਂ 'ਚ ਦਯਾ, ਕਰੂਣਾ ਤੇ ਅਹਿੰਸਾ ਨੂੰ ਮਹੱਤਵਪੂਰਨ ਗੁਣ ਦੱਸਿਆ ਗਿਆ ਹੈ।
ਨਾਜਾਇਜ਼ ਸਬੰਧ ਤੇ ਅਨੈਤਿਕ ਕੰਮ
ਕਲਯੁਗ ਦਾ ਚੌਥਾ ਨਿਵਾਸ ਸਥਾਨ ਕਾਮ ਯਾਨੀ ਅਨੈਤਿਕ ਵਾਸਨਾ ਅਤੇ ਨਾਜਾਇਜ਼ ਸਬੰਧਾਂ ਨੂੰ ਦੱਸਿਆ ਗਿਆ ਹੈ। ਮਾਨਤਾ ਹੈ ਕਿ ਗ਼ਲਤ ਸਬੰਧਾਂ ਕਾਰਨ ਵਿਅਕਤੀ ਦੇ ਜੀਵਨ 'ਚ ਮੋਹ, ਲਾਲਚ ਅਤੇ ਵਿਸ਼ਵਾਸ ਦੀ ਕਮੀ ਵਧਦੀ ਹੈ। ਇਸ ਨਾਲ ਪਤੀ-ਪਤਨੀ ਅਤੇ ਪਰਿਵਾਰਕ ਰਿਸ਼ਤਿਆਂ 'ਚ ਤਣਾਅ ਪੈਦਾ ਹੋ ਸਕਦਾ ਹੈ।
ਸੋਨਾ ਤੇ ਧਨ ਦਾ ਲਾਲਚ
ਸ਼੍ਰੀਮਦਭਾਗਵਤ ਦੀ ਕਥਾ 'ਚ ਪੰਜਵਾਂ ਸਥਾਨ ਸੁਵਰਨ ਯਾਨੀ ਸੋਨੇ ਨੂੰ ਦੱਸਿਆ ਗਿਆ ਹੈ। ਰਾਜਾ ਪਰੀਕਸ਼ਿਤ ਨੇ ਕਲਯੁਗ ਨੂੰ ਸੋਨੇ 'ਚ ਰਹਿਣ ਦੀ ਇਜਾਜ਼ਤ ਦਿੱਤੀ ਸੀ। ਧਾਰਮਿਕ ਮਾਨਤਾ ਅਨੁਸਾਰ, ਧਨ ਦਾ ਬਹੁਤ ਜ਼ਿਆਦਾ ਮੋਹ ਵਿਅਕਤੀ 'ਚ ਲਾਲਚ, ਝੂਠ, ਹੰਕਾਰ ਅਤੇ ਦੁਸ਼ਮਣੀ ਵਰਗੀਆਂ ਭਾਵਨਾਵਾਂ ਨੂੰ ਵਧਾ ਸਕਦਾ ਹੈ। ਹਾਲਾਂਕਿ, ਸੋਨਾ ਜਾਂ ਧਨ ਆਪਣੇ ਆਪ 'ਚ ਅਸ਼ੁੱਭ ਨਹੀਂ ਹੈ। ਗ਼ਲਤ ਤਰੀਕੇ ਨਾਲ ਧਨ ਕਮਾਉਣਾ ਅਤੇ ਉਸ ਦਾ ਹੰਕਾਰ ਕਰਨਾ ਗ਼ਲਤ ਮੰਨਿਆ ਗਿਆ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।