- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਗੰਗਾ ਪੁੱਤਰ ਭੀਸ਼ਮ ਵੀ ਆਪਣੇ ਕਰਮਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇ ਤਾਂ ਸਿਰਫ਼ ਗੰਗਾ ’ਚ ਇਸ਼ਨਾਨ ਕਰਨ ਨਾਲ ਸਾਡੇ ਪਾਪ ਨਹੀਂ ਧੋਤੇ ਜਾ ਸਕਦੇ। ਕਰਮਾਂ ਦਾ ਫਲ ਬਹੁਤ ਸਿੱਧਾ ਹੁੰਦਾ ਹੈ। ਛਲ ਦੇ ਬਦਲੇ ਛਲ ਮਿਲਦਾ ਹੈ, ਭਾਵੇਂ ਅੱਜ ਮਿਲੇ ਜਾਂ ਕੱਲ੍ਹ। ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਕਿਸਮਤ ਜੀਵਨ ਦਾ ਸਿਰਫ਼ ਇਕ ਸਫ਼ਾ ਹੈ ਪਰ ਇਸ ’ਤੇ ਲਿਖਣ ਵਾਲੀ ਸਿਆਹੀ ਸਾਡੇ ਕਰਮ ਹਨ।

ਜੀਵਨ ਮਿਲਣਾ ਕਿਸਮਤ ਦੀ ਗੱਲ ਹੈ ਤੇ ਮੌਤ ਹੋਣਾ ਸਮੇਂ ਦੀ ਗੱਲ ਹੈ ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ’ਚ ਜਿਊਂਦੇ ਰਹਿਣਾ ਕਰਮਾਂ ਦੀ ਗੱਲ ਹੈ। ਇਸ ਲਈ ਸਾਡੇ ਕਰਮਾਂ ਦਾ ਸੁਭਾਅ ਅਤੇ ਦਿਸ਼ਾ ਹਮੇਸ਼ਾ ਸਹੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਫਲ ਤੇ ਫੁੱਲ ਆਪਣੇ ਤੈਅ ਸਮੇਂ ’ਤੇ ਉੱਗਦੇ ਹਨ, ਉਸੇ ਤਰ੍ਹਾਂ ਸਾਡੇ ਵੱਲੋਂ ਪਹਿਲਾਂ ਕੀਤੇ ਗਏ ਕਰਮ ਵੀ ਸਮਾਂ ਆਉਣ ’ਤੇ ਆਪਣਾ ਫਲ ਦਿੰਦੇ ਹਨ। ਭਾਵ, ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ। ਇਸ ਲਈ ਜਦੋਂ ਜੀਵਨ ’ਚ ਕੁਝ ਵੀ ਚੰਗਾ ਹੁੰਦਾ ਨਜ਼ਰ ਨਾ ਆਵੇ, ਉਦੋਂ ਵੀ ਸਾਨੂੰ ਸਿਰਫ਼ ਚੰਗੇ ਕੰਮ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ, ਕਿਉਂਕਿ ਜੀਵਨ ਲਈ ਇਹੋ ਸਭ ਤੋਂ ਵਧੀਆ ਰਾਹ ਹੈ। ਜੇ ਸਾਡੇ ਕਰਮ ਸ਼ੁੱਧ ਨਹੀਂ ਹਨ ਤਾਂ ਸਿਰਫ਼ ਪੂਜਾ-ਪਾਠ ਕਰਨ ਨਾਲ ਹੀ ਪਰਮਾਤਮਾ ਦੀ ਕਿਰਪਾ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਕਰਮ ਉਹ ਚਿੱਠੀ ਹਨ, ਜੋ ਕਦੇ ਗ਼ਲਤ ਪਤੇ ’ਤੇ ਨਹੀਂ ਪਹੁੰਚਦੀ। ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਗੰਗਾ ਪੁੱਤਰ ਭੀਸ਼ਮ ਵੀ ਆਪਣੇ ਕਰਮਾਂ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੋ ਸਕੇ ਤਾਂ ਸਿਰਫ਼ ਗੰਗਾ ’ਚ ਇਸ਼ਨਾਨ ਕਰਨ ਨਾਲ ਸਾਡੇ ਪਾਪ ਨਹੀਂ ਧੋਤੇ ਜਾ ਸਕਦੇ। ਕਰਮਾਂ ਦਾ ਫਲ ਬਹੁਤ ਸਿੱਧਾ ਹੁੰਦਾ ਹੈ। ਛਲ ਦੇ ਬਦਲੇ ਛਲ ਮਿਲਦਾ ਹੈ, ਭਾਵੇਂ ਅੱਜ ਮਿਲੇ ਜਾਂ ਕੱਲ੍ਹ। ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਕਿਸਮਤ ਜੀਵਨ ਦਾ ਸਿਰਫ਼ ਇਕ ਸਫ਼ਾ ਹੈ ਪਰ ਇਸ ’ਤੇ ਲਿਖਣ ਵਾਲੀ ਸਿਆਹੀ ਸਾਡੇ ਕਰਮ ਹਨ। ਛਲ ਤੇ ਕਪਟ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਬਹੁਤ ਚਲਾਕ ਸਮਝਦਾ ਹੈ ਪਰ ਉਹ ਨਹੀਂ ਜਾਣਦਾ ਕਿ ਛਲ-ਕਪਟ ਦੀ ਇਕ ਇੱਟ ਵੀ ਕਦੇ ਉਸ ਦੇ ਚਰਿੱਤਰ ਦੀ ਇਮਾਰਤ ਨੂੰ ਢਹਿ-ਢੇਰੀ ਕਰ ਸਕਦੀ ਹੈ। ਉਸ ਦਿਨ ਉਸ ਦਾ ਅਰਸ਼ ਤੋਂ ਫ਼ਰਸ਼ ’ਤੇ ਆ ਡਿੱਗਣਾ ਤੈਅ ਹੈ। ਇਹੋ ਕਰਮਾਂ ਦਾ ਸਿਧਾਂਤ ਹੈ ਅਤੇ ਇਹੋ ਉਨ੍ਹਾਂ ਦਾ ਨਿਆਂ-ਸ਼ਾਸਤਰ ਹੈ। ਚੰਗੀ ਸ਼ਕਲ ਤੇ ਵਧੀਆ ਪਹਿਰਾਵਾ ਮਨੁੱਖ ਦੀ ਅਸਲ ਪਛਾਣ ਨਹੀਂ ਹੁੰਦੇ, ਸਗੋਂ ਉਸ ਦੇ ਨੇਕ ਕਰਮ ਤੇ ਦੂਜਿਆਂ ਪ੍ਰਤੀ ਸਤਿਕਾਰ ਭਰਿਆ ਵਿਹਾਰ ਹੀ ਉਸ ਦੀ ਅਸਲ ਪਛਾਣ ਬਣਦੇ ਹਨ। ਇਹ ਪਛਾਣ ਉਸ ਦੇ ਜੀਵਨ ਦੌਰਾਨ ਵੀ ਬਣੀ ਰਹਿੰਦੀ ਹੈ ਤੇ ਉਸ ਤੋਂ ਬਾਅਦ ਵੀ। ਸਾਨੂੰ ਆਪਣੇ ਕੀਤੇ ਕਰਮਾਂ ਦੇ ਫਲ ਦਾ ਸਾਹਮਣਾ ਕਦੇ ਨਾ ਕਦੇ ਜ਼ਰੂਰ ਕਰਨਾ ਪੈਂਦਾ ਹੈ। ਪਰਮਾਤਮਾ ਦੇ ਇਸ ਵਿਧਾਨ ਤੋਂ ਕੋਈ ਨਹੀਂ ਬਚ ਸਕਦਾ। ਇਸ ਲਈ ਇਸ ਭਰਮ ’ਚੋਂ ਬਾਹਰ ਨਿਕਲੋ ਕਿ ਮਨੁੱਖ ਨਾ ਕੁਝ ਲੈ ਕੇ ਆਉਂਦਾ ਹੈ ਅਤੇ ਨਾ ਹੀ ਕੁਝ ਲੈ ਕੇ ਜਾਂਦਾ ਹੈ। ਸਗੋਂ ਇਹ ਯਾਦ ਰੱਖੋ ਕਿ ਮਨੁੱਖ ਆਪਣੇ ਕਰਮਾਂ ਦੀ ਗਤੀ ਨਾਲ ਹੀ ਆਪਣੀ ਕਿਸਮਤ ਤੈਅ ਕਰਦਾ ਹੈ।
-ਐੱਸ. ਐੱਨ. ਦੂਬੇ ‘ਸਨੇਹੀ’।