
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Vastu Shastra ਤੇ ਫੇਂਗਸ਼ੂਈ ਅਨੁਸਾਰ, ਕੁਝ ਪੌਦੇ ਸਕਾਰਾਤਮਕ ਊਰਜਾ ਦੇ ਵਹਾਅ 'ਚ ਰੁਕਾਵਟ ਬਣਨ ਦਾ ਕੰਮ ਕਰ ਸਕਦੇ ਹਨ ਅਤੇ ਜੀਵਨ ਵਿੱਚ ਬਦਕਿਸਮਤੀ ਲਿਆ ਸਕਦੇ ਹਨ। ਜੇਕਰ ਤੁਹਾਨੂੰ ਵੀ ਆਪਣੇ ਜੀਵਨਵਿੱਚ ਸਕਾਰਾਤਮਕ ਊਰਜਾ ਅਤੇ ਸ਼ਾਂਤੀ ਚਾਹੀਦੀ ਹੈ ਤਾਂ ਅੱਜ ਹੀ ਘਰ ਤੋਂ ਇਹ ਪੰਜ ਪੌਦੇ ਹਟਾ ਦਿਓ।

ਧਰਮ ਡੈਸਕ, ਨਵੀਂ ਦਿੱਲੀ: ਘਰ ਵਿਚ ਛੋਟੇ-ਛੋਟੇ ਪੌਦੇ ਲਗਾਉਣ ਨਾਲ ਨਾ ਸਿਰਫ਼ ਘਰ ਸੁੰਦਰ ਅਤੇ ਸ਼ਾਂਤ ਦਿਸਦਾ ਹੈ, ਬਲਕਿ ਸਕਾਰਾਤਮਕ ਊਰਜਾ ਦਾ ਸੰਚਾਰ ਬਣਾਏ ਰੱਖਣ 'ਚ ਵੀ ਮਦਦ ਕਰਦਾ ਹੈ। ਪਰ ਹਰ ਪੌਦਾ ਖ਼ੁਸ਼ਕਿਸਮਤੀ ਅਤੇ ਸਦਭਾਵਨਾ ਲਈ ਇੱਕੋ ਜਿਹਾ ਲਾਭਕਾਰੀ ਨਹੀਂ ਮੰਨਿਆ ਜਾਂਦਾ। ਵਾਸਤੂ ਸ਼ਾਸਤਰ ਤੇ ਫੇਂਗਸ਼ੂਈ ਅਨੁਸਾਰ, ਕੁਝ ਪੌਦੇ ਸਕਾਰਾਤਮਕ ਊਰਜਾ ਦੇ ਵਹਾਅ 'ਚ ਰੁਕਾਵਟ ਬਣਨ ਦਾ ਕੰਮ ਕਰ ਸਕਦੇ ਹਨ ਅਤੇ ਜੀਵਨ ਵਿੱਚ ਬਦਕਿਸਮਤੀ ਲਿਆ ਸਕਦੇ ਹਨ। ਜੇਕਰ ਤੁਹਾਨੂੰ ਵੀ ਆਪਣੇ ਜੀਵਨਵਿੱਚ ਸਕਾਰਾਤਮਕ ਊਰਜਾ ਅਤੇ ਸ਼ਾਂਤੀ ਚਾਹੀਦੀ ਹੈ ਤਾਂ ਅੱਜ ਹੀ ਘਰ ਤੋਂ ਇਹ ਪੰਜ ਪੌਦੇ ਹਟਾ ਦਿਓ।
ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਮੁਰਝਾਏ ਹੋਏ ਪੌਦਿਆਂ ਨੂੰ ਇਸ ਉਮੀਦ ਨਾਲ ਰੱਖਦੇ ਹਨ ਕਿ ਉਹ ਠੀਕ ਹੋ ਜਾਣਗੇ। ਵਾਸਤੂ ਸ਼ਾਸਤਰ ਅਨੁਸਾਰ, ਮਰੇ ਹੋਏ ਜਾਂ ਸੁੱਕ ਚੁੱਕੇ ਪੌਦਿਆਂ 'ਚ ਰੁਕੀ ਹੋਈ ਜਾਂ ਨਕਾਰਾਤਮਕ ਊਰਜਾ ਹੁੰਦੀ ਹੈ ਜਿਸ ਕਰਕੇ ਉਹ ਅਸਫ਼ਲਤਾ, ਨੁਕਸਾਨ ਜਾਂ ਰੁਕੀ ਹੋਈ ਤਰੱਕੀ ਦਾ ਕਾਰਨ ਬਣ ਸਕਦੇ ਹਨ, ਜਿਸ ਨਾਲ ਘਰ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।
ਭਾਵੇਂ ਕੋਈ ਪੌਦਾ ਕਦੇ ਬਹੁਤ ਚੰਗੀ ਤਰ੍ਹਾਂ ਫਲਿਆ-ਫੁੱਲਿਆ ਹੋਵੇ, ਪਰ ਉਸ ਨੂੰ ਖ਼ਰਾਬ ਸਥਿਤੀ 'ਚ ਰੱਖਣ ਨਾਲ ਕਮਰੇ ਦੀ ਊਰਜਾ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਸ ਲਈ ਘਰ ਵਿੱਚ ਰੱਖੇ ਪੌਦਿਆਂ ਦੀ ਨਿਯਮਤ ਦੇਖਭਾਲ ਕਰੋ। ਸੁੱਕੇ ਪੱਤੇ ਕੱਟਣ ਦੇ ਨਾਲ-ਨਾਲ ਸਮੇਂ-ਸਮੇਂ 'ਤੇ ਉਨ੍ਹਾਂ ਦਾ ਖ਼ਿਆਲ ਰੱਖੋ।
ਵਾਸਤੂ ਸ਼ਾਸਤਰ ਅਨੁਸਾਰ, ਅਜਿਹੇ ਪੌਦਿਆਂ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਜਿਨ੍ਹਾਂ ਅੰਦਰੋਂ ਚਿੱਟਾ ਦੁੱਧ ਵਰਗਾ ਰਸ ਨਿਕਲਦਾ ਹੈ, ਜਿਵੇਂ ਮਿਲਕਵੀਡ ਜਾਂ ਯੂਫੋਰਬੀਆ। ਕਿਹਾ ਜਾਂਦਾ ਹੈ ਕਿ ਇਹ ਪੌਦੇ ਘਰ ਵਿਚ ਰੱਖਣ ਨਾਲ ਅਸਥਿਰਤਾ ਅਤੇ ਭਾਵਨਾਤਮਕ ਅਸੰਤੁਲਨ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿੱਚੋਂ ਨਿਕਲਣ ਵਾਲਾ ਰਸ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਇਸ ਲਈ ਇਸ ਤਰ੍ਹਾਂ ਦੇ ਪੌਦਿਆਂ ਨੂੰ ਘਰ ਵਿੱਚ ਰੱਖਣਾ ਵਾਸਤੂ ਅਤੇ ਵਿਵਹਾਰਕ ਦੋਵਾਂ ਨਜ਼ਰੀਆਂ ਤੋਂ ਗ਼ਲਤ ਮੰਨਿਆ ਜਾਂਦਾ ਹੈ।
ਵੇਲਾਂ ਦਿਸਣ 'ਚ ਕਾਫ਼ੀ ਸੁੰਦਰ ਤੇ ਰੋਮਾਂਟਿਕ ਲੱਗ ਸਕਦੀਆਂ ਹਨ, ਪਰ ਜਦੋਂ ਉਹ ਸਿੱਧੀਆਂ ਘਰ ਦੀਆਂ ਕੰਧਾਂ 'ਤੇ ਉੱਗਦੀਆਂ ਹਨ, ਤਾਂ ਮੰਨਿਆ ਜਾਂਦਾ ਹੈ ਕਿ ਉਹ ਘਰ ਦੀ ਊਰਜਾ 'ਤੇ ਬੁਰਾ ਪ੍ਰਭਾਵ ਪਾ ਸਕਦੀਆਂ ਹਨ। ਅਧਿਆਤਮਕ ਨਜ਼ਰੀਏ ਤੋਂ ਅਜਿਹੀਆਂ ਵੇਲਾਂ ਜੀਵਨ ਵਿਚ ਰੁਕਾਵਟਾਂ, ਖੜੋਤ ਤੇ ਜ਼ਿੰਦਗੀ 'ਚ ਫਸੇ ਹੋਣ ਦਾ ਸੰਕੇਤ ਹੋ ਸਕਦੀਆਂ ਹਨ।
ਉੱਥੇ ਹੀ ਪ੍ਰੈਕਟੀਕਲ ਤੌਰ 'ਤੇ ਦੇਖਿਆ ਜਾਵੇ ਤਾਂ ਇਸ ਨਾਲ ਕੰਧਾਂ ਵੀ ਖ਼ਰਾਬ ਹੋ ਸਕਦੀਆਂ ਹਨ। ਸਲਾਬ ਜਮ੍ਹਾਂ ਹੋਣ ਕਾਰਨ ਕੀੜੇ-ਮਕੌੜੇ ਵੀ ਇਸ ਵੱਲ ਆਕਰਸ਼ਿਤ ਹੋ ਸਕਦੇ ਹਨ। ਜੇਕਰ ਤੁਹਾਨੂੰ ਵੇਲਾਂ ਪਸੰਦ ਹਨ ਤਾਂ ਉਨ੍ਹਾਂ ਨੂੰ ਘਰ ਦੀਆਂ ਕੰਧਾਂ 'ਤੇ ਸਿੱਧਾ ਫੈਲਣ ਦੇਣ ਦੀ ਬਜਾਏ ਜਾਲੀ ਜਾਂ ਵੱਖਰੇ ਸਪੋਰਟ 'ਤੇ ਉਗਾਉਣਾ ਹੀ ਸਹੀ ਰਹੇਗਾ।
ਕਪਾਹ, ਰੇਸ਼ਮ ਜਾਂ ਪਲਾਸਟਿਕ ਤੋਂ ਬਣੇ ਆਰਟੀਫ਼ੀਸ਼ੀਅਲ ਪੌਦੇ ਦਿਸਣ ਵਿਚ ਕਾਫ਼ੀ ਆਕਰਸ਼ਕ ਲੱਗ ਸਕਦੇ ਹਨ ਕਿਉਂਕਿ ਇਨ੍ਹਾਂ ਦੀ ਦੇਖਭਾਲ ਕਰਨ ਦੀ ਲੋੜ ਨਹੀਂ ਹੁੰਦੀ। ਵਾਸਤੂ ਸ਼ਾਸਤਰ ਅਨੁਸਾਰ, ਇਨ੍ਹਾਂ ਨੂੰ ਅਕਸਰ ਵਿਕਾਸ ਅਤੇ ਜੀਵਨ ਦਾ ਝੂਠਾ ਪ੍ਰਤੀਕ ਮੰਨਿਆ ਜਾਂਦਾ ਹੈ। ਹਾਲਾਂਕਿ ਇਹ ਸਿੱਧੇ ਤੌਰ 'ਤੇ ਨਕਾਰਾਤਮਕ ਊਰਜਾ ਪੈਦਾ ਨਹੀਂ ਕਰਦੇ, ਪਰ ਇਹ ਹਵਾ ਨੂੰ ਸ਼ੁੱਧ ਜਾਂ ਬਿਹਤਰ ਬਣਾਉਣ 'ਚ ਵੀ ਮਦਦ ਨਹੀਂ ਕਰਦੇ।
ਸਮੇਂ ਦੇ ਨਾਲ ਬਣਾਉਟੀ ਪੌਦਿਆਂ 'ਤੇ ਧੂੜ ਜਮ੍ਹਾਂ ਹੋ ਸਕਦੀ ਹੈ ਜਿਸ ਨਾਲ ਮਾਹੌਲ ਨੀਰਸ ਅਤੇ ਅਸ਼ੁੱਧ ਲੱਗ ਸਕਦਾ ਹੈ। ਜੇਕਰ ਤੁਹਾਨੂੰ ਹਰਿਆਲੀ ਪਸੰਦ ਹੈ ਤਾਂ ਘਰ ਵਿਚ ਸਨੇਕ ਪਲਾਂਟ (Snake Plant) ਜਾਂ ਪੀਸ ਲਿਲੀ (Peace Lily) ਦਾ ਪੌਦਾ ਚੰਗਾ ਵਿਕਲਪ ਸਾਬਿਤ ਹੋ ਸਕਦਾ ਹੈ।
ਪਾਣੀ 'ਚ ਰੱਖੇ ਪੌਦਿਆਂ ਜਾਂ ਸਜਾਵਟੀ ਇਨਡੋਰ ਫ਼ੁਹਾਰਿਆਂ ਨੂੰ ਰੋਜ਼ਾਨਾ ਸਾਫ਼ ਨਾ ਕਰਨ 'ਤੇ ਉਨ੍ਹਾਂ ਵਿਚ ਕਾਈ ਲੱਗ ਸਕਦੀ ਹੈ। ਵਾਸਤੂ ਸ਼ਾਸਤਰ ਵਿੱਚ ਕਾਈ ਨੂੰ ਖੜੋਤ ਅਤੇ ਖ਼ਰਾਬੀ ਦਾ ਸੰਕੇਤ ਮੰਨਿਆ ਜਾਂਦਾ ਹੈ। ਉੱਲੀ ਲੱਗਿਆ ਜਾਂ ਚਿਪਚਿਪਾ ਗ਼ਮਲਾ ਨਕਾਰਾਤਮਕ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜੋ ਭਾਵਨਾਤਮਕ ਅਤੇ ਆਰਥਿਕ ਪ੍ਰਗਤੀ 'ਤੇ ਬੁਰਾ ਅਸਰ ਦਿਖਾਉਂਦੇ ਹਨ। ਅਜਿਹੇ ਵਿੱਚ ਪੌਦਿਆਂ ਦੇ ਆਲੇ-ਦੁਆਲੇ ਪਾਣੀ ਨਾ ਖੜ੍ਹਨ ਦਿਓ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਦੀ ਸਾਫ਼-ਸਫ਼ਾਈ ਕਰਦੇ ਰਹੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।