ਕੀ ਵਿਸ਼ਵਕਰਮਾ ਪੂਜਾ ’ਤੇ ਨਵਾਂ ਵਾਹਨ ਜਾਂ ਮਸ਼ੀਨ ਖਰੀਦਣ ਤੋਂ ਪਹਿਲਾਂ ਮਹੂਰਤ ਦੇਖਣਾ ਜ਼ਰੂਰੀ ਹੈ ? ਪੜ੍ਹੋ ਜ਼ਰੂਰੀ ਨਿਯਮ Vishwakarma Puja ’ਤੇ ਨਵਾਂ ਵਾਹਨ ਜਾਂ ਕੋਈ ਵੀ ਮਸ਼ੀਨ ਖਰੀਦਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਫੈਕਟਰੀ ਲਈ ਕੋਈ ਸਾਮਾਨ ਖਰੀਦਣਾ ਚਾਹੁੰਦੇ ਹੋ, ਜਿਵੇਂ ਔਜ਼ਾਰ ਜਾਂ ਕੋਈ ਵੀ ਮਸ਼ੀਨ, ਤਾਂ ਇਹ ਦਿਨ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਜੇਕਰ ਤੁਸੀਂ ਕਿਸੇ ਕਾਰੋਬਾਰ ਲਈ ਵੀ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਦਿਨ ਤੁਹਾਡੇ ਲਈ ਬਹੁਤ ਚੰਗਾ ਹੋ ਸਕਦਾ ਹੈ।
Publish Date: Tue, 15 Sep 2026 01:54 PM (IST)
Updated Date: Tue, 15 Sep 2026 02:01 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਦੇ ਪ੍ਰਮੁੱਖ ਤਿਉਹਾਰਾਂ ਵਿੱਚੋਂ ਇਕ ਵਿਸ਼ਵਕਰਮਾ ਪੂਜਾ ਹੈ। ਇਸ ਦਿਨ ਨੂੰ ਦੇਵਤਿਆਂ ਦੇ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਇਕ ਮਹੱਤਵਪੂਰਨ ਹਿੰਦੂ ਤਿਉਹਾਰ ਹੈ, ਜਿਨ੍ਹਾਂ ਨੂੰ ਰਵਾਇਤੀ ਤੌਰ ’ਤੇ ਦੈਵੀ ਵਾਸਤੂਕਾਰ ਤੇ ਨਿਰਮਾਤਾ ਮੰਨਿਆ ਜਾਂਦਾ ਹੈ। ਇਸ ਦਿਨ ਮੁੱਖ ਤੌਰ ’ਤੇ ਕਾਮੇ ਤੇ ਕਾਰੋਬਾਰੀ ਆਪਣੇ ਔਜ਼ਾਰਾਂ ਤੇ ਉਪਕਰਨਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਉਨ੍ਹਾਂ ਦੀ ਪੂਜਾ ਕਰਦੇ ਹਨ ਤੇ ਆਪਣੇ ਕੰਮ ਦੀ ਸੁਰੱਖਿਆ, ਖੁਸ਼ਹਾਲੀ, ਸਫਲ ਕੰਮਕਾਜ ਅਤੇ ਸੁਚਾਰੂ ਸੰਚਾਲਨ ਲਈ ਪ੍ਰਾਰਥਨਾ ਕਰਦੇ ਹਨ।
ਪੂਜਾ ਕਰਨ ਤੋਂ ਪਹਿਲਾਂ ਕਾਰਖਾਨਿਆਂ, ਦਫ਼ਤਰਾਂ ਤੇ ਹੋਰ ਕੰਮ ਵਾਲੀਆਂ ਥਾਵਾਂ ’ਤੇ ਮਸ਼ੀਨਰੀ ਦੀ ਸਫ਼ਾਈ ਅਤੇ ਸਜਾਵਟ ਵੀ ਕੀਤੀ ਜਾ ਸਕਦੀ ਹੈ। ਇਹ ਤਿਉਹਾਰ ਖ਼ਾਸ ਤੌਰ ’ਤੇ ਇੰਜੀਨੀਅਰਾਂ, ਵਾਸਤੂਕਾਰਾਂ, ਕਾਰੀਗਰਾਂ, ਸ਼ਿਲਪਕਾਰਾਂ, ਫੈਕਟਰੀ ਮੁਲਾਜ਼ਮਾਂ, ਵਪਾਰੀਆਂ ਤੇ ਔਜ਼ਾਰਾਂ, ਮਸ਼ੀਨਾਂ ਤੇ ਤਕਨੀਕੀ ਕੰਮਾਂ ਨਾਲ ਜੁੜੇ ਲੋਕਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਇੰਨਾ ਹੀ ਨਹੀਂ, ਇਸ ਦਿਨ ਲੋਕ ਵਾਹਨ ਤੇ ਮਸ਼ੀਨ ਦੀ ਖਰੀਦਦਾਰੀ ਵੀ ਕਰਦੇ ਹਨ। ਅਜਿਹੇ ਵਿਚ ਐਸਟ੍ਰੋਪਤਰੀ ਦੇ ਪੰਡਿਤ ਸ਼੍ਰੀ ਚੰਦਰੈਸ਼ ਸ਼ਰਮਾ ਦੱਸਦੇ ਹਨ ਕਿ ਤੁਸੀਂ ਇਸ ਦਿਨ ਕਿਸ ਸ਼ੁਭ ਮੁਹੂਰਤ ਵਿੱਚ ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਕਰੋ, ਜੋ ਤੁਹਾਡੇ ਲਈ ਵਧੇਰੇ ਸ਼ੁਭ ਹੋਵੇ।
ਕੀ ਵਿਸ਼ਵਕਰਮਾ ਪੂਜਾ ’ਤੇ ਨਵਾਂ ਵਾਹਨ ਖਰੀਦਣਾ ਸ਼ੁੱਭ ਹੈ? ਵਿਸ਼ਵਕਰਮਾ ਪੂਜਾ ’ਤੇ ਨਵਾਂ ਵਾਹਨ ਜਾਂ ਕੋਈ ਵੀ ਮਸ਼ੀਨ ਖਰੀਦਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਫੈਕਟਰੀ ਲਈ ਕੋਈ ਸਾਮਾਨ ਖਰੀਦਣਾ ਚਾਹੁੰਦੇ ਹੋ, ਜਿਵੇਂ ਔਜ਼ਾਰ ਜਾਂ ਕੋਈ ਵੀ ਮਸ਼ੀਨ, ਤਾਂ ਇਹ ਦਿਨ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਜੇਕਰ ਤੁਸੀਂ ਕਿਸੇ ਕਾਰੋਬਾਰ ਲਈ ਵੀ ਵਾਹਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਦਿਨ ਤੁਹਾਡੇ ਲਈ ਬਹੁਤ ਚੰਗਾ ਹੋ ਸਕਦਾ ਹੈ।
ਕੀ ਇਸ ਦਿਨ ਬਿਨਾਂ ਮਹੂਰਤ ਵਿਚਾਰੇ ਵੀ ਖਰੀਦਦਾਰੀ ਕਰ ਸਕਦੇ ਹਾਂ? ਐਸਟ੍ਰੋਪਤਰੀ ਦੇ ਜੋਤਿਸ਼ੀਆਂ ਦੇ ਅਨੁਸਾਰ, ਭਗਵਾਨ ਵਿਸ਼ਵਕਰਮਾ ਨੂੰ ਸ੍ਰਿਸ਼ਟੀ ਦਾ ਪਹਿਲਾ ਸ਼ਿਲਪਕਾਰ, ਵਾਸਤੂਕਾਰ ਤੇ ਯਾਂਤ੍ਰਿਕ ਵਿਦਿਆ ਦਾ ਜਨਕ ਮੰਨਿਆ ਜਾਂਦਾ ਹੈ। ਸ਼ਾਸਤਰਾਂ 'ਚ ਇਸ ਗੱਲ ਦਾ ਜ਼ਿਕਰ ਹੈ ਕਿ ਉਨ੍ਹਾਂ ਨੇ ਦੇਵਤਿਆਂ ਦੇ ਨਗਰ, ਅਸਤਰ-ਸ਼ਸਤਰ ਤੇ ਜਹਾਜ਼ਾਂ ਦਾ ਨਿਰਮਾਣ ਕੀਤਾ ਸੀ। ਇਸ ਦਿਨ ਤੁਸੀਂ ਮਹੂਰਤ ਦੇਖੇ ਬਿਨਾਂ ਵੀ ਕਿਸੇ ਵੀ ਸਾਮਾਨ ਦੀ ਖਰੀਦਦਾਰੀ ਕਰ ਸਕਦੇ ਹੋ।
ਵਿਸ਼ਵਕਰਮਾ ਪੂਜਾ ’ਤੇ ਖਰੀਦਦਾਰੀ ਦੇ ਨਿਯਮ ਵਿਸ਼ਵਕਰਮਾ ਪੂਜਾ ’ਤੇ ਜੇਕਰ ਤੁਸੀਂ ਮਸ਼ੀਨ ਜਾਂ ਕਿਸੇ ਵੀ ਔਜ਼ਾਰ ਦੀ ਖਰੀਦਦਾਰੀ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਨਵਾਂ ਵਾਹਨ ਲੈ ਰਹੇ ਹੋ ਤਾਂ ਕੁਝ ਗੱਲਾਂ ਅਤੇ ਨਿਯਮਾਂ ਦਾ ਧਿਆਨ ਰੱਖੋ ਅਤੇ ਇਸ ਦਿਨ ਦੇ ਸ਼ੁਭ ਮੁਹੂਰਤ ਬਾਰੇ ਵੀ ਜਾਣੋ-
ਸਿੱਧ ਮੁਹੂਰਤ ਦੀ ਮਹੱਤਤਾ: ਵਿਸ਼ਵਕਰਮਾ ਪੂਜਾ ਦਾ ਦਿਨ ਸ਼ਾਸਤਰਾਂ ਵਿੱਚ ਆਪਣੇ ਆਪ ਸਿੱਧ ਮੁਹੂਰਤ ਮੰਨਿਆ ਗਿਆ ਹੈ। ਜਿਸ ਤਰ੍ਹਾਂ ਅਕਸ਼ੈ ਤ੍ਰਿਤੀਆ ਜਾਂ ਵਿਜਯਾਦਸ਼ਮੀ ਨੂੰ ਬਿਨਾਂ ਕਿਸੇ ਪੰਚਾਂਗ ਦੇ ਸ਼ੁਭ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਇਸ ਦਿਨ ਵੀ ਕਿਸੇ ਹੋਰ ਮੁਹੂਰਤ ਨੂੰ ਦੇਖਣ ਦੀ ਲੋੜ ਨਹੀਂ ਹੁੰਦੀ। ਇਸ ਮੁਹੂਰਤ ਨੂੰ ਅਬੂਝ ਮੁਹੂਰਤ ਵੀ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੁੰਦਾ ਹੈ ਕਿ ਮਹੂਰਤ ਜਾਣੇ ਬਿਨਾਂ ਵੀ ਕੋਈ ਕੰਮ ਕਰਨਾ।
ਇਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਹੈ ਸ਼ੁਭ: ਵਿਸ਼ਵਕਰਮਾ ਪੂਜਾ ’ਤੇ ਜੇਕਰ ਤੁਸੀਂ ਨਵਾਂ ਵਾਹਨ (ਜਿਵੇਂ ਕਾਰ, ਬਾਈਕ ਜਾਂ ਕੋਈ ਹੋਰ ਵਾਹਨ), ਨਿਰਮਾਣ ਲਈ ਮਸ਼ੀਨਰੀ, ਲੈਪਟਾਪ, ਉਦਯੋਗਿਕ ਉਪਕਰਨ ਜਾਂ ਲੋਹੇ ਤੋਂ ਬਣੀਆਂ ਵਸਤੂਆਂ ਖਰੀਦਦੇ ਹੋ ਤਾਂ ਇਹ ਤੁਹਾਡੇ ਲਈ ਬੇਹੱਦ ਫਲਦਾਇਕ ਮੰਨਿਆ ਜਾਂਦਾ ਹੈ।
ਪੂਜਨ ਤੇ ਸਥਾਪਨਾ ਦੀ ਵਿਧੀ: ਕਿਸੇ ਵੀ ਸਾਮਾਨ ਦੀ ਖਰੀਦਦਾਰੀ ਤੋਂ ਬਾਅਦ ਤੁਸੀਂ ਵਾਹਨ ਜਾਂ ਮਸ਼ੀਨਰੀ ’ਤੇ ਸਵਾਸਤਿਕ, ਓਮ ਜਾਂ ਸ਼੍ਰੀ ਬਣਾ ਕੇ ਰੋਲੀ-ਅਕਸ਼ਤ ਨਾਲ ਉਸ ਦੀ ਪੂਜਾ ਕਰੋ ਅਤੇ ਭਗਵਾਨ ਵਿਸ਼ਵਕਰਮਾ ਦਾ ਧਿਆਨ ਕਰਕੇ ਕੰਮ ਦੀ ਸੁਰੱਖਿਆ ਅਤੇ ਤਰੱਕੀ ਲਈ ਪ੍ਰਾਰਥਨਾ ਕਰੋ।