- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋ ਵਿਅਕਤੀ ਖ਼ੁਦ ਦੇ ਅੰਦਰ ਲੁਕੇ ਪ੍ਰਕਾਸ਼ ਨੂੰ ਪਛਾਣ ਲੈਂਦਾ ਹੈ, ਉਹ ਹਨੇਰੇ ਵਾਲੀਆਂ ਰਾਹਾਂ ਤੋਂ ਵੀ ਸਹਿਜਤਾ ਨਾਲ ਅੱਗੇ ਵੱਧਦਾ ਹੈ। ਉਹ ਚੁਣੌਤੀਆਂ ਨੂੰ ਵੀ ਮੌਕਿਆਂ ’ਚ ਰੂਪਾਂਤਰਿਤ ਕਰਨ ਦੀ ਸਮਰੱਥਾ ਨਾਲ ਸਮਰੱਥ ਹੋ ਜਾਂਦਾ ਹੈ। ਆਤਮਿਕ ਨਰੀਖਣ ਦਾ ਅਰਥ ਸੰਸਾਰ ਤੋਂ ਪਲਾਇਨ ਕਰਨਾ ਜਾਂ ਸੰਸਾਰਕ ਜਵਾਬਦੇਹੀਆਂ ਤੋਂ ਵਿਮੁੱਖ ਹੋਣਾ ਬਿਲਕੁਲ ਨਹੀਂ ਹੈ।

ਇਕ ਸਵਾਲ ਜੇਕਰ ਖ਼ੁਦ ਨੂੰ ਕੀਤਾ ਜਾਵੇ ਕਿ ‘ਮੈਂ ਕੌਣ ਹਾਂ? ਤਾਂ ਸੰਭਾਵਿਤ ਤੌਰ ’ਤੇ ਇਸ ਦਾ ਉੱਤਰ ਲੱਭਣਾ ਔਖਾ ਹੋਵੇਗਾ। ਕਾਰਨ ਇਹ ਹੈ ਕਿ ਸਵਾਲਾਂ ਦੇ ਉੱਤਰ ਆਤਮ-ਪੜਚੋਲ ਦਾ ਹੀ ਨਤੀਜਾ ਹੁੰਦੇ ਹਨ ਪਰ ਇਹ ਸਵਾਲ ਖ਼ੁਦ ਦੇ ਸਾਹਮਣੇ ਰੱਖਣ ਤੋਂ ਪਹਿਲਾਂ ਅਸੀਂ ਮੰਥਨ ਨਹੀਂ ਕੀਤਾ। ਸੱਚ ਤਾਂ ਇਹ ਹੈ ਕਿ ਇਸ ਲਘੂ ਪਰ ਗੁੰਝਲਦਾਰ ਸਵਾਲ ਲਈ ਇਕ ਡੂੰਘੇ ਅਤੇ ਲੰਬੇ ਸਮੇਂ ਦੇ ਮੁਲਾਂਕਣ ਦੀ ਲੋੜ ਹੁੰਦੀ ਹੈ। ਇਹ ਮੁਲਾਂਕਣ ਹੈ, ‘ਆਤਮ-ਪੜਚੋਲ’ ਯਾਨੀ ਕਿ ਆਪਣੇ ਅੰਦਰ ਦੇ ਗਿਆਨ, ਸੱਚ ਅਤੇ ਚੇਤਨਾ ਦੀ ਖੋਜ। ਇਹ ਔਖਾ ਹੈ ਪਰ ਜਿਸ ਨੇ ਖ਼ੁਦ ਨੂੰ ਸਮਝ ਲਿਆ ਤਾਂ ਸਮਝੋ, ਉਸ ਨੇ ਸੰਸਾਰ ਨੂੰ ਸਮਝ ਲਿਆ। ਉਸ ਦੇ ਲਈ ਕੋਈ ਵੀ ਸਥਿਤੀ ਮਾਅਨੇ ਨਹੀਂ ਰੱਖਦੀ। ਅੰਤਰਮਨ ਨਾਲ ਸੰਵਾਦ ਸਾਨੂੰ ਮਾਨਸਿਕ ਦ੍ਰਿੜਤਾ, ਆਤਮ-ਵਿਸ਼ਵਾਸ ਅਤੇ ਆਤਮਿਕ ਸੰਤੋਸ਼ ਪ੍ਰਦਾਨ ਕਰਦਾ ਹੈ। ਆਤਮ-ਪੜਚੋਲ ਕੋਈ ਪ੍ਰਕਿਰਿਆ ਨਹੀਂ, ਇਹ ਸਾਰੀ ਜ਼ਿੰਦਗੀ ਚੱਲਣ ਵਾਲੀ ਸਾਧਨਾ ਹੈ। ਇਹ ਸਾਨੂੰ ਬਾਹਰੀ ਉਪਲੱਬਧੀਆਂ ਦੇ ਮੋਹ ਤੋਂ ਉੱਤੇ ਉੱਠ ਕੇ ਅੰਦਰੂਨੀ ਪਰਪੱਕਤਾ ਵੱਲ ਲੈ ਕੇ ਜਾਂਦੀ ਹੈ। ਜੋ ਵਿਅਕਤੀ ਖ਼ੁਦ ਦੇ ਅੰਦਰ ਲੁਕੇ ਪ੍ਰਕਾਸ਼ ਨੂੰ ਪਛਾਣ ਲੈਂਦਾ ਹੈ, ਉਹ ਹਨੇਰੇ ਵਾਲੀਆਂ ਰਾਹਾਂ ਤੋਂ ਵੀ ਸਹਿਜਤਾ ਨਾਲ ਅੱਗੇ ਵੱਧਦਾ ਹੈ। ਉਹ ਚੁਣੌਤੀਆਂ ਨੂੰ ਵੀ ਮੌਕਿਆਂ ’ਚ ਰੂਪਾਂਤਰਿਤ ਕਰਨ ਦੀ ਸਮਰੱਥਾ ਨਾਲ ਸਮਰੱਥ ਹੋ ਜਾਂਦਾ ਹੈ। ਆਤਮਿਕ ਨਰੀਖਣ ਦਾ ਅਰਥ ਸੰਸਾਰ ਤੋਂ ਪਲਾਇਨ ਕਰਨਾ ਜਾਂ ਸੰਸਾਰਕ ਜਵਾਬਦੇਹੀਆਂ ਤੋਂ ਵਿਮੁੱਖ ਹੋਣਾ ਬਿਲਕੁਲ ਨਹੀਂ ਹੈ। ਇਸ ਦਾ ਅਸਲ ਮਤਲਬ ਆਪਣੇ ਅੰਦਰ ਉਤਰ ਕੇ ਆਪਣੀ ਚੇਤਨਾ, ਵਿਚਾਰਾਂ, ਭਾਵਨਾਵਾਂ, ਗੁਣਾਂ, ਕਮਜ਼ੋਰੀਆਂ, ਇੱਛਾਵਾਂ ਤੇ ਜ਼ਿੰਦਗੀ ਦੇ ਉਦੇਸ਼ਾਂ ਨੂੰ ਸਮਝਣਾ ਹੈ। ਹਰੇਕ ਮਨੁੱਖ ਦੇ ਅੰਦਰ ਅਪਾਰ ਸੰਭਾਵਾਨਾਵਾਂ ਮੌਜੂਦ ਹਨ, ਪਰ ਉਸ ਦਾ ਵਿਕਾਸ ਉਦੋਂ ਹੀ ਸੰਭਵ ਹੈ, ਜਦੋਂ ਉਹ ਖ਼ੁਦ ਦੀ ਸ਼ਖ਼ਸੀਅਤ ਦਾ ਨਿਰਪੱਖ ਮੁਲਾਂਕਣ ਕਰੇ। ਜੋ ਵਿਅਕਤੀ ਖ਼ੁਦ ਨੂੰ ਪਛਾਣ ਲੈਂਦਾ ਹੈ, ਉਹ ਹਾਲਾਤ ਦਾ ਦਾਸ ਨਹੀਂ ਬਣਦਾ, ਬਲਕਿ ਉਸ ਦਾ ਨਿਰਮਾਤਾ ਬਣਨ ਦੀ ਹਿੰਮਤ ਪੈਦਾ ਕਰਦਾ ਹੈ। ਆਤਮ-ਨਰੀਖਣ ਖ਼ੁਦ ’ਤੇ ਜਿੱਤ ਹਾਸਲ ਕਰਨੀ ਸਿਖਾਉਂਦਾ ਹੈ। ਅਜਿਹੇ ਵਿਅਕਤੀ ਦੇ ਲਈ ਜ਼ਿੰਦਗੀ ਦਾ ਹਰੇਕ ਪਲ ਗਿਆਨ, ਸੰਤੁਲਨ, ਦਇਆ ਤੇ ਆਤਮਾ ਦਾ ਵਿਕਾਸ ਦਾ ਮਾਧਿਅਮ ਬਣ ਜਾਂਦਾ ਹੈ। ਇਹੀ ਅੰਤ ਨਰੀਖਣ ਦੀ ਅਸਲ ਸੱਚਾਈ ਹੈ।
-ਪ੍ਰੇਰਣਾ ਅਵੱਸਥੀ।