- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂਜਨ, ਸੰਤ ਤੇ ਮਹਾਂਪੁਰਖ ਬਾਹਰੀ ਪ੍ਰੇਰਣਾ ਦੇ ਸਰੋਤ ਹਨ। ਉਨ੍ਹਾਂ ਦੇ ਆਚਰਨ, ਬਚਨਾਂ ਅਤੇ ਕਰਮਾਂ ਤੋਂ ਨਿਕਲਣ ਵਾਲੀ ਊਰਜਾ ਸਭ ਲਈ ਪ੍ਰੇਰਣਾ ਬਣ ਜਾਂਦੀ ਹੈ। ਮਾਨਸ ’ਚ ਗੋਸਵਾਮੀ ਜੀ ਨੇ ‘ਉਰ ਪ੍ਰੇਰਕ ਰਘੁਵੰਸ਼ ਵਿਭੂਸ਼ਣ’ ਕਹਿ ਕੇ ਪਰਮਾਤਮਾ ਨੂੰ ਪ੍ਰੇਰਣਾ ਦਾ ਸਰੋਤ ਦੱਸਿਆ ਹੈ। ਕਦੇ ਉਹ ਆਪਣੇ ਆਤਮ-ਬਲ ਤੋਂ ਅਣਜਾਣ ਮਹਾਵੀਰ ਹਨੂੰਮਾਨ ਲਈ ਜਾਂਬਵੰਤ ਬਣ ਜਾਂਦੇ ਹਨ ਅਤੇ ਕਦੇ ਪੱਛਮੀ ਸੱਭਿਆਚਾਰ ਦੇ ਮੋਹ ਤੋਂ ਆਪਣੇ ਆਪ ਨੂੰ ਬਚਾ ਨਾ ਸਕਣ ਵਾਲਿਆਂ ਲਈ ਵਿਵੇਕਾਨੰਦ ਅਤੇ ਦਯਾਨੰਦ ਦਾ ਰੂਪ ਧਾਰ ਲੈਂਦੇ ਹਨ।

ਊਰਜਾ ਜਗਤ ਦੇ ਸੰਚਾਲਨ ਦਾ ਆਧਾਰ ਹੈ। ਪ੍ਰੇਰਣਾ ਵੀ ਉਸੇ ਊਰਜਾ ਦਾ ਇਕ ਰੂਪ ਹੈ, ਜੋ ਹਰ ਪਲ ਸਹੀ ਦਿਸ਼ਾ ਦਿਖਾ ਕੇ ਜੀਵਨ ਦਾ ਰਾਹ ਸੁਗਮ ਬਣਾਉਂਦੀ ਹੈ। ਸਮਾਜ ਤੇ ਦੇਸ਼ ਦੇ ਹਿੱਤ ’ਚ ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਤਾਂ ਉਹ ਸਭ ਲਈ ਪ੍ਰੇਰਣਾ ਦਾ ਸਰੋਤ ਬਣ ਜਾਂਦਾ ਹੈ। ਪ੍ਰੇਰਣਾ ਆਤਮਿਕ ਸ਼ਕਤੀ ਦਾ ਆਧਾਰ ਅਤੇ ਸੰਕਲਪ ਨੂੰ ਸਾਕਾਰ ਕਰਨ ਦਾ ਮੰਤਰ ਹੈ। ਊਰਜਾ ਦਾ ਅਸੀਮ ਭੰਡਾਰ ਹੋਣ ਕਰਕੇ ਇਹ ਗੂੰਗੇ ਨੂੰ ਬੋਲਣ ਦੀ ਤਾਕਤ ਅਤੇ ਅਪਾਹਜ ਨੂੰ ਵੀ ਪਹਾੜ ਲੰਘਣ ਦੀ ਸਮਰੱਥਾ ਦੇ ਸਕਦੀ ਹੈ। ਡੂੰਘੇ ਉਦਾਸ ਪਲਾਂ ’ਚ ਜਦੋਂ ਜੀਵਨ ਦੀਆਂ ਸਾਰੀਆਂ ਆਸਾਂ ਮੱਧਮ ਪੈ ਜਾਂਦੀਆਂ ਹਨ, ਤਦੋਂ ਇਹ ਮੌਤ ’ਤੇ ਜਿੱਤ ਦਿਵਾਉਣ ਵਾਲੇ ਮੰਤਰ ਵਾਂਗ ਨਵੇਂ ਜੀਵਨ ਦਾ ਤੋਹਫ਼ਾ ਦਿੰਦੀ ਹੈ। ਪ੍ਰੇਰਣਾ ਮਨੁੱਖ ਦੀ ਜੀਵਨ-ਰੇਖਾ ਹੈ। ਇਸ ਦੇ ਦੋ ਰੂਪ ਹਨ-ਅੰਦਰੂਨੀ ਅਤੇ ਬਾਹਰੀ। ਅੰਦਰੂਨੀ ਪ੍ਰੇਰਣਾ ਅੰਤਰ-ਆਤਮਾ ਦੀ ਉਹ ਉਤਸ਼ਾਹਿਤ ਕਰਨ ਵਾਲੀ ਆਵਾਜ਼ ਹੈ, ਜਿਸ ਨੂੰ ਹਰ ਕੋਈ ਨਹੀਂ ਸੁਣਦਾ ਜਾਂ ਸੁਣ ਕੇ ਵੀ ਅਣਸੁਣਿਆ ਕਰ ਦਿੰਦਾ ਹੈ। ਗੁਰੂਜਨ, ਸੰਤ ਤੇ ਮਹਾਂਪੁਰਖ ਬਾਹਰੀ ਪ੍ਰੇਰਣਾ ਦੇ ਸਰੋਤ ਹਨ। ਉਨ੍ਹਾਂ ਦੇ ਆਚਰਨ, ਬਚਨਾਂ ਅਤੇ ਕਰਮਾਂ ਤੋਂ ਨਿਕਲਣ ਵਾਲੀ ਊਰਜਾ ਸਭ ਲਈ ਪ੍ਰੇਰਣਾ ਬਣ ਜਾਂਦੀ ਹੈ। ਮਾਨਸ ’ਚ ਗੋਸਵਾਮੀ ਜੀ ਨੇ ‘ਉਰ ਪ੍ਰੇਰਕ ਰਘੁਵੰਸ਼ ਵਿਭੂਸ਼ਣ’ ਕਹਿ ਕੇ ਪਰਮਾਤਮਾ ਨੂੰ ਪ੍ਰੇਰਣਾ ਦਾ ਸਰੋਤ ਦੱਸਿਆ ਹੈ। ਕਦੇ ਉਹ ਆਪਣੇ ਆਤਮ-ਬਲ ਤੋਂ ਅਣਜਾਣ ਮਹਾਵੀਰ ਹਨੂੰਮਾਨ ਲਈ ਜਾਂਬਵੰਤ ਬਣ ਜਾਂਦੇ ਹਨ ਅਤੇ ਕਦੇ ਪੱਛਮੀ ਸੱਭਿਆਚਾਰ ਦੇ ਮੋਹ ਤੋਂ ਆਪਣੇ ਆਪ ਨੂੰ ਬਚਾ ਨਾ ਸਕਣ ਵਾਲਿਆਂ ਲਈ ਵਿਵੇਕਾਨੰਦ ਅਤੇ ਦਯਾਨੰਦ ਦਾ ਰੂਪ ਧਾਰ ਲੈਂਦੇ ਹਨ। ਵਿਧੀ-ਨਿਸ਼ੇਧ ਦਾ ਬੋਧ ਕਰਵਾਉਣ ਵਾਲੀ ਆਤਮਾ ਸਭ ਦੇ ਅੰਦਰ ਮੌਜੂਦ ਹੈ, ਇਸ ਲਈ ਪਰਮਾਤਮਾ ਨਿੰਦਣਯੋਗ ਕਰਮਾਂ ਲਈ ਪ੍ਰੇਰਕ ਨਹੀਂ ਹਨ। ਅਵਿਹਿਤ ਕਰਮਾਂ ਲਈ ਅਸੀਂ ਖੁਦ ਜ਼ਿੰਮੇਵਾਰ ਹੁੰਦੇ ਹਾਂ। ਸ੍ਰਿਸ਼ਟੀ ਪਰਮਾਤਮਾ ਦਾ ਪ੍ਰਗਟ ਰੂਪ ਹੈ। ਇਸ ਲਈ ਇਸ ਦਾ ਕਣ-ਕਣ ਪ੍ਰੇਰਣਾਦਾਇਕ ਹੈ। ਹਰ ਸਥਿਤੀ ਵਿੱਚ ਧੀਰਜ ਅਤੇ ਸੰਜਮ ਨਾਲ ਅਡੋਲ ਰਹਿ ਕੇ ਨਦੀਆਂ, ਪਹਾੜ ਆਦਿ ਨਿਰੰਤਰ ਪਰਉਪਕਾਰ ਦੀ ਪ੍ਰੇਰਣਾ ਦਿੰਦੇ ਹਨ। ਪ੍ਰੇਰਣਾ ਇੱਕ ਮੌਨ ਸੰਦੇਸ਼ ਹੈ, ਜਿਸ ਦਾ ਪ੍ਰਭਾਵ ਵਿਅਕਤੀ ਦੀ ਚਿੰਤਨ-ਦ੍ਰਿਸ਼ਟੀ ’ਤੇ ਨਿਰਭਰ ਕਰਦਾ ਹੈ। ਇਸੇ ਲਈ ਕਿਸੇ ਨੂੰ ਅਣਸੁਖਾਵੀਂ ਘਟਨਾ ਵੀ ਸਕਾਰਾਤਮਕ ਪ੍ਰੇਰਣਾ ਦੇ ਜਾਂਦੀ ਹੈ, ਜਦੋਂਕਿ ਕਿਸੇ ਨੂੰ ਚੰਗੀ ਘਟਨਾ ਵੀ ਨਕਾਰਾਤਮਕ ਪ੍ਰੇਰਣਾ ਦੇ ਸਕਦੀ ਹੈ। ਗੀਤਾ ਅਨੁਸਾਰ, ਕੋਈ ਵੀ ਵਿਅਕਤੀ ਕਿਸੇ ਵੀ ਪਲ ਕਰਮ ਕੀਤੇ ਬਿਨਾਂ ਨਹੀਂ ਰਹਿ ਸਕਦਾ, ਤਾਂ ਫਿਰ ਕਿਉਂ ਨਾ ਅਜਿਹੇ ਕੰਮ ਕੀਤੇ ਜਾਣ, ਜੋ ਸਭ ਲਈ ਪ੍ਰੇਰਣਾ ਬਣ ਜਾਣ ਅਤੇ ਸਾਡੇ ਆਪਣੇ ਲਈ ਆਤਮ-ਸੰਤੁਸ਼ਟੀ ਦਾ ਸਾਧਨ ਵੀ ਬਣਨ।
-ਡਾ. ਸੱਤਿਆ ਪ੍ਰਕਾਸ਼ ਮਿਸ਼ਰ।