- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਸ਼ਕਤੀ ਭਾਵੇਂ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਜੇ ਉਸ ਦਾ ਆਧਾਰ ਅਧਰਮ ਹੈ ਤਾਂ ਉਸ ਦਾ ਸਥਾਈ ਰਹਿਣਾ ਸੰਭਵ ਨਹੀਂ। ਅੱਜ ਮਨੁੱਖਤਾ ਦੇ ਵਿਨਾਸ਼ ਲਈ ਬਹੁਤ ਸਾਰੇ ਅਨੈਤਿਕ ਅਤੇ ਪਾਪ ਵਾਲੇ ਦੁਸ਼ਕਰਮ ਰਾਖਸ਼ੀ ਪ੍ਰਵਿਰਤੀ ਵਾਲੇ ਮਨੁੱਖਾਂ ਵੱਲੋਂ ਕੀਤੇ ਜਾ ਰਹੇ ਹਨ, ਜਿਨ੍ਹਾਂ ਕਾਰਨ ਅਕਸਰ ਇਸ ਯੁੱਗ ਦੇ ਮਨੁੱਖ ਨਿਰਾਸ਼ ਹੋ ਕੇ ਸੰਸਾਰ ਨੂੰ ਛੱਡਣ ਲਈ ਆਤਮਹੱਤਿਆ ਵਰਗੇ ਕਦਮ ਚੁੱਕ ਰਹੇ ਹਨ। ਗੀਤਾ ’ਚ ਆਤਮਹੱਤਿਆ ਨੂੰ ਪਾਪ ਕਿਹਾ ਗਿਆ ਹੈ।

‘ਜਬ-ਜਬ ਹੋਈ ਧਰਮ ਦੀ ਹਾਨੀ। ਬਾੜਿੰਮ ਅਸੁਰ ਅਧਮ ਅਭਿਮਾਨੀ॥ ਤਬ-ਤਬ ਧਰਿ ਪ੍ਰਭੂ ਵਿਵਿਧ ਸ਼ਰੀਰਾ। ਹਰਹਿ ਕ੍ਰਿਪਾਨਿਧਿ ਸੱਜਣ ਪੀਰਾ। ਗੀਤਾ ਵੀ ਇਸੇ ਸੱਚ ਨੂੰ ਉਜਾਗਰ ਕਰਦੀ ਹੈ ਕਿ ਜਦੋਂ ਧਰਮ ਦੀ ਹਾਨੀ ਤੇ ਅਧਰਮ ਦਾ ਵਾਧਾ ਹੁੰਦਾ ਹੈ ਤਾਂ ਈਸ਼ਵਰ ਧਰਮ ਦੀ ਸਥਾਪਨਾ ਲਈ ਅਵਤਾਰ ਧਾਰਨ ਕਰਦੇ ਹਨ। ਇੱਥੇ ਧਰਮ ਦਾ ਅਰਥ ਮਨੁੱਖਤਾ ਦੀ ਰਾਖੀ, ਕਲਿਆਣ ਅਤੇ ਇਨਸਾਫ਼ ਦੇ ਪੱਖ ’ਚ ਖੜ੍ਹਾ ਹੋਣਾ ਹੈ। ਭਾਰਤੀ ਦਰਸ਼ਨ ’ਚ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਰਚਨਹਾਰ, ਵਿਸ਼ਨੂੰ ਨੂੰ ਪਾਲਣਹਾਰ ਅਤੇ ਸ਼ਿਵ ਨੂੰ ਪਰਿਵਰਤਨ ਤੇ ਸੰਹਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਜੀਵਨ-ਚੱਕਰ ’ਚ ਜਦੋਂ ਰਾਖਸ਼ੀ ਪ੍ਰਵਿਰਤੀਆਂ ਸੰਤੁਲਨ ਨੂੰ ਵਿਗਾੜਨ ਲੱਗਦੀਆਂ ਹਨ ਤਾਂ ਈਸ਼ਵਰ ਵੱਖ-ਵੱਖ ਰੂਪਾਂ ’ਚ ਅਵਤਾਰ ਧਾਰ ਕੇ ਧਰਮ ਦੀ ਮੁੜ ਸਥਾਪਨਾ ਕਰਦੇ ਹਨ। ਨਰਸਿੰਘ, ਵਰਾਹ, ਵਾਮਨ, ਪਰਸ਼ੁਰਾਮ, ਸ਼੍ਰੀਰਾਮ ਅਤੇ ਸ਼੍ਰੀਕ੍ਰਿਸ਼ਨ ਵਰਗੇ ਅਵਤਾਰ ਇਸੇ ਵਿਸ਼ਵਾਸ ਦੇ ਪ੍ਰਤੀਕ ਹਨ। ਤ੍ਰੇਤਾ ਯੁੱਗ ’ਚ ਸ਼੍ਰੀਰਾਮ ਨੇ ਰਾਵਣ ਦਾ ਅੰਤ ਕੀਤਾ ਅਤੇ ਦੁਆਪਰ ਯੁੱਗ ’ਚ ਸ਼੍ਰੀਕ੍ਰਿਸ਼ਨ ਨੇ ਕੌਰਵਾਂ ਦੀਆਂ ਅਧਰਮ ਪੂਰਨ ਪ੍ਰਵਿਰਤੀਆਂ ਦੇ ਵਿਨਾਸ਼ ਦਾ ਰਾਹ ਪੱਧਰਾ ਕੀਤਾ। ਦੁਰਯੋਧਨ ਦਾ ਹੰਕਾਰ, ਛਲ ਅਤੇ ਬੇਇਨਸਾਫ਼ੀ ਦੇ ਅੰਤ ’ਚ ਉਸ ਦੇ ਵਿਨਾਸ਼ ਦਾ ਕਾਰਨ ਬਣਿਆ। ਇਸ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਸ਼ਕਤੀ ਭਾਵੇਂ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਜੇ ਉਸ ਦਾ ਆਧਾਰ ਅਧਰਮ ਹੈ ਤਾਂ ਉਸ ਦਾ ਸਥਾਈ ਰਹਿਣਾ ਸੰਭਵ ਨਹੀਂ। ਅੱਜ ਮਨੁੱਖਤਾ ਦੇ ਵਿਨਾਸ਼ ਲਈ ਬਹੁਤ ਸਾਰੇ ਅਨੈਤਿਕ ਅਤੇ ਪਾਪ ਵਾਲੇ ਦੁਸ਼ਕਰਮ ਰਾਖਸ਼ੀ ਪ੍ਰਵਿਰਤੀ ਵਾਲੇ ਮਨੁੱਖਾਂ ਵੱਲੋਂ ਕੀਤੇ ਜਾ ਰਹੇ ਹਨ, ਜਿਨ੍ਹਾਂ ਕਾਰਨ ਅਕਸਰ ਇਸ ਯੁੱਗ ਦੇ ਮਨੁੱਖ ਨਿਰਾਸ਼ ਹੋ ਕੇ ਸੰਸਾਰ ਨੂੰ ਛੱਡਣ ਲਈ ਆਤਮਹੱਤਿਆ ਵਰਗੇ ਕਦਮ ਚੁੱਕ ਰਹੇ ਹਨ। ਗੀਤਾ ’ਚ ਆਤਮਹੱਤਿਆ ਨੂੰ ਪਾਪ ਕਿਹਾ ਗਿਆ ਹੈ। ਧਰਮ ਦੀ ਰਾਹ ’ਤੇ ਚੱਲਣ ਵਾਲੇ ਮਨੁੱਖਾਂ ਨੂੰ ਮਨੁੱਖਤਾ ਦੇ ਵਿਰੁੱਧ ਹੋਣ ਵਾਲੀਆਂ ਹਰਕਤਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਸ ਤਰ੍ਹਾਂ ਇਕ ਪਰਿਵਾਰ ਦਾ ਮੁਖੀ ਆਪਣੇ ਪਰਿਵਾਰ ਦੀ ਸੁਰੱਖਿਆ ਕਰਦਾ ਹੈ, ਉਸੇ ਤਰ੍ਹਾਂ ਈਸ਼ਵਰ ਵੀ ਇਸ ਸ੍ਰਿਸ਼ਟੀ ਰੂਪੀ ਪਰਿਵਾਰ ਦੀ ਸੁਰੱਖਿਆ ਲਈ ਹਰ ਸਮੇਂ ਯਤਨਸ਼ੀਲ ਰਹਿੰਦੇ ਹਨ। ਇਸੇ ਕਾਰਨ, ਜਦੋਂ ਲੋੜ ਪਵੇਗੀ, ਉਹ ਇੱਕ ਦਿਨ ਧਰਤੀ ’ਤੇ ਖੁਦ ਅਵਤਾਰ ਧਾਰ ਕੇ ਮਨੁੱਖਤਾ ਦੇ ਕਲਿਆਣ ਲਈ ਧਰਮ ਦੀ ਸਥਾਪਨਾ ਕਰਨਗੇ।
-ਕਰਨਲ ਸ਼ਿਵਦਾਨ ਸਿੰਘ।