- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Vastu Shashtra ਅਨੁਸਾਰ, ਘਰ ਦੀ ਉੱਤਰ ਤੇ ਪੂਰਬ ਦਿਸ਼ਾ 'ਚ ਵਿੰਡ ਚਾਈਮ ਲਗਾਉਣਾ ਸਭ ਤੋਂ ਸ਼ੁੱਭ ਮੰਨਿਆ ਜਾਂਦਾ ਹੈ। ਇਨ੍ਹਾਂ ਦਿਸ਼ਾਵਾਂ ਨੂੰ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ। ਇੱਥੇ ਵਿੰਡ ਚਾਈਮ ਲਗਾਉਣ ਨਾਲ ਘਰ ਵਿਚ ਸੁੱਖ, ਸ਼ਾਂਤੀ ਤੇ ਆਰਥਿਕ ਉੱਨਤੀ ਦਾ ਵਾਤਾਵਰਨ ਬਣਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਿੰਡ ਚਾਈਮ (Wind Chime) ਕੇਵਲ ਘਰ ਦੀ ਸਜਾਵਟ ਦਾ ਸਾਮਾਨ ਨਹੀਂ, ਬਲਕਿ ਵਾਸਤੂ ਸ਼ਾਸਤਰ ਤੇ ਫੇਂਗਸ਼ੂਈ 'ਚ ਇਸਨੂੰ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਨ ਵਾਲਾ ਮਹੱਤਵਪੂਰਨ ਉਪਾਅ ਮੰਨਿਆ ਜਾਂਦਾ ਹੈ। ਇਸ ਦੀ ਮਧੁਰ ਧੁਨੀ ਵਾਤਾਵਰਨ 'ਚ ਸ਼ਾਂਤੀ ਤੇ ਸੁਖਾਵੇਂਪਣ ਦਾ ਅਹਿਸਾਸ ਕਰਵਾਉਂਦੀ ਹੈ। ਪਰ, ਜੇਕਰ ਇਸਨੂੰ ਗਲਤ ਸਥਾਨ 'ਤੇ ਲਗਾਇਆ ਜਾਵੇ ਤਾਂ ਇਸ ਦਾ ਅਸ ਘੱਟ ਸਕਦਾ ਹੈ। ਆਓ ਜਾਣਦੇ ਹਾਂ ਕਿ ਘਰ ਵਿੱਚ ਵਿੰਡ ਚਾਈਮ ਲਗਾਉਣ ਲਈ ਕਿਹੜੀ ਜਗ੍ਹਾ ਸਭ ਤੋਂ ਬੈਸਟ ਹੁੰਦੀ ਹੈ।
ਵਾਸਤੂ ਸ਼ਾਸਤਰ ਅਨੁਸਾਰ, ਘਰ ਦੀ ਉੱਤਰ ਤੇ ਪੂਰਬ ਦਿਸ਼ਾ 'ਚ ਵਿੰਡ ਚਾਈਮ ਲਗਾਉਣਾ ਸਭ ਤੋਂ ਸ਼ੁੱਭ ਮੰਨਿਆ ਜਾਂਦਾ ਹੈ। ਇਨ੍ਹਾਂ ਦਿਸ਼ਾਵਾਂ ਨੂੰ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਹੈ। ਇੱਥੇ ਵਿੰਡ ਚਾਈਮ ਲਗਾਉਣ ਨਾਲ ਘਰ ਵਿਚ ਸੁੱਖ, ਸ਼ਾਂਤੀ ਤੇ ਆਰਥਿਕ ਉੱਨਤੀ ਦਾ ਵਾਤਾਵਰਨ ਬਣਦਾ ਹੈ। ਜੇਕਰ ਤੁਹਾਡੇ ਘਰ ਵਿਚ ਖਿੜਕੀ ਜਾਂ ਬਾਲਕੋਨੀ ਪੂਰਬ ਦਿਸ਼ਾ ਵਿਚ ਹੈ, ਤਾਂ ਉੱਥੇ ਵਿੰਡ ਚਾਈਮ ਲਗਾਉਣਾ ਫਾਇਦੇਮੰਦ ਮੰਨਿਆ ਜਾਂਦਾ ਹੈ।
ਘਰ ਦੇ ਮੁੱਖ ਪ੍ਰਵੇਸ਼ ਦੁਆਰ ਦੇ ਕੋਲ ਵੀ ਵਿੰਡ ਚਾਈਮ ਲਗਾਇਆ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦੀ ਮਧੁਰ ਆਵਾਜ਼ ਨਕਾਰਾਤਮਕ ਊਰਜਾ ਨੂੰ ਦੂਰ ਰੱਖਦੀ ਹੈ ਤੇ ਸਕਾਰਾਤਮਕ ਊਰਜਾ ਨੂੰ ਘਰ ਦੇ ਅੰਦਰ ਆਉਣ ਵਿਚ ਸਹਾਇਤਾ ਕਰਦੀ ਹੈ। ਹਾਲਾਂਕਿ, ਧਿਆਨ ਰੱਖੋ ਕਿ ਵਿੰਡ ਚਾਈਮ ਅਜਿਹੀ ਜਗ੍ਹਾ ਹੋਵੇ ਜਿੱਥੇ ਹਵਾ ਦਾ ਹਲਕਾ ਪ੍ਰਵਾਹ ਬਣਿਆ ਰਹੇ ਤਾਂ ਜੋ ਇਸ ਦੀ ਧੁਨੀ ਕੁਦਰਤੀ ਰੂਪ 'ਚ ਸੁਣਾਈ ਦੇਵੇ।
ਬਾਲਕੋਨੀ, ਬਰਾਮਦੇ ਜਾਂ ਖਿੜਕੀਆਂ ਦੇ ਕੋਲ ਵਿੰਡ ਚਾਈਮ ਲਗਾਉਣ ਨਾਲ ਇਸ ਦੀ ਮਧੁਰ ਧੁਨੀ ਪੂਰੇ ਘਰ ਵਿਚ ਫੈਲਦੀ ਹੈ। ਇਸ ਨਾਲ ਵਾਤਾਵਰਣ ਵਧੇਰੇ ਸ਼ਾਂਤ ਅਤੇ ਅਨੰਦਦਾਇਕ ਮਹਿਸੂਸ ਹੁੰਦਾ ਹੈ। ਨਾਲ ਹੀ, ਇਹ ਘਰ ਦੀ ਸੁੰਦਰਤਾ ਨੂੰ ਵੀ ਵਧਾਉਂਦਾ ਹੈ।
ਵਾਸਤੂ ਸ਼ਾਸਤਰ ਅਨੁਸਾਰ, ਬੈੱਡਰੂਮ 'ਚ ਵਿੰਡ ਚਾਈਮ ਲਗਾਉਣ ਤੋਂ ਬਚਣਾ ਚਾਹੀਦਾ ਹੈ। ਇਸ ਦੀ ਲਗਾਤਾਰ ਹੋਣ ਵਾਲੀ ਧੁਨੀ ਕੁਝ ਲੋਕਾਂ ਦੀ ਨੀਂਦ ਤੇ ਮਾਨਸਿਕ ਸ਼ਾਂਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ, ਇਸਨੂੰ ਅਜਿਹੇ ਸਥਾਨ 'ਤੇ ਲਗਾਉਣਾ ਬਿਹਤਰ ਹੁੰਦਾ ਹੈ ਜਿੱਥੇ ਪਰਿਵਾਰ ਦੇ ਮੈਂਬਰ ਦਿਨ ਦੇ ਸਮੇਂ ਵਧੇਰੇ ਸਮਾਂ ਬਿਤਾਉਂਦੇ ਹੋਣ।
ਵਾਸਤੂ 'ਚ ਵੱਖ-ਵੱਖ ਦਿਸ਼ਾਵਾਂ ਲਈ ਵੱਖ-ਵੱਖ ਪ੍ਰਕਾਰ ਦੇ ਵਿੰਡ ਚਾਈਮ ਸੁਝਾਏ ਗਏ ਹਨ। ਉੱਤਰ-ਪੱਛਮ ਤੇ ਪੱਛਮ ਦਿਸ਼ਾ 'ਚ ਧਾਤੂ ਦੇ ਵਿੰਡ ਚਾਈਮ ਸ਼ੁੱਭ ਮੰਨੇ ਜਾਂਦੇ ਹਨ, ਜਦੋਂਕਿ ਪੂਰਬ ਤੇ ਦੱਖਣ-ਪੂਰਬ ਦਿਸ਼ਾ ਵਿਚ ਲੱਕੜ ਤੋਂ ਬਣੇ ਵਿੰਡ ਚਾਈਮ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਟੁੱਟੇ-ਫੁੱਟੇ ਜਾਂ ਖ਼ਰਾਬ ਹੋ ਚੁੱਕੇ ਵਿੰਡ ਚਾਈਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਵਿੰਡ ਚਾਈਮ ਟੁੱਟ ਜਾਵੇ ਤਾਂ ਉਸਨੂੰ ਬਦਲ ਦੇਣਾ ਬਿਹਤਰ ਮੰਨਿਆ ਜਾਂਦਾ ਹੈ। ਨਾਲ ਹੀ, ਇਸਨੂੰ ਹਮੇਸ਼ਾ ਸਾਫ਼-ਸੁਥਰਾ ਰੱਖੋ, ਤਾਂ ਜੋ ਇਸ ਦੀ ਆਵਾਜ਼ ਮਧੁਰ ਬਣੀ ਰਹੇ ਅਤੇ ਘਰ ਦਾ ਵਾਤਾਵਰਨ ਸਕਾਰਾਤਮਕ ਮਹਿਸੂਸ ਹੋਵੇ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।