- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨ ’ਚ ਕਿਸੇ ਗ਼ਲਤੀ ਕਾਰਨ ਪਛਤਾਵੇ ’ਚ ਜੀਅ ਰਹੇ ਵਿਅਕਤੀ ਨੂੰ ਨੇਕ ਰਾਹ ’ਤੇ ਚੱਲਣ ਦੀ ਪ੍ਰੇਰਨਾ ਦੇਣਾ ਰੁਪਏ-ਪੈਸੇ ਦੇਣ ਨਾਲੋਂ ਵੱਧ ਮਹੱਤਵਪੂਰਨ ਹੈ। ਕਿਸੇ ਕਾਰਨ ਡਰੇ ਹੋਏ ਵਿਅਕਤੀ ਨੂੰ ਭੈਅ ਤੋਂ ਮੁਕਤ ਕਰ ਕੇ ਸਵੈ-ਨਿਰਭਰ ਜੀਵਨ ਜਿਊਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ। ਸਨਾਤਨ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਆਪਣੀ ਆਰਾਧਿਆ ਮਾਤਾ ਕੋਲੋਂ ਸਿਰਫ਼ ਉਹੀ ਸ਼ਕਤੀ, ਹੌਸਲਾ, ਉਦਾਰਤਾ ਤੇ ਵਿਵੇਕ ਮੰਗਣਾ ਚਾਹੀਦਾ ਹੈ, ਜਿਨ੍ਹਾਂ ਦੀ ਪ੍ਰਾਪਤੀ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ।

ਸ਼ਾਰਦੀ ਨਰਾਤਿਆਂ ਦੌਰਾਨ ਭਗਵਾਨ ਸ੍ਰੀ ਰਾਮ ਨੇ ਸ਼ਕਤੀ ਸਰੂਪਾ ਮਾਤਾ ਦੁਰਗਾ ਦੀ ਉਪਾਸਨਾ ਕੀਤੀ। ਮਾਤਾ ਦੁਰਗਾ ਨੇ ਸ੍ਰੀ ਰਾਮ ਦੀ ਪ੍ਰੀਖਿਆ ਲਈ। 108 ਕਮਲ ਦੇ ਫੁੱਲਾਂ ’ਚੋਂ ਇਕ ਫੁੱਲ ਗਾਇਬ ਹੋ ਗਿਆ। ਸ੍ਰੀ ਰਾਮ ਨੇ ਸੋਚਿਆ ਕਿ ਬਚਪਨ ’ਚ ਮਾਤਾ ਕੌਸ਼ੱਲਿਆ ਉਨ੍ਹਾਂ ਦੀਆਂ ਅੱਖਾਂ ਨੂੰ ਕਮਲ ਨੈਣ ਕਹਿ ਕੇ ਬੁਲਾਉਂਦੇ ਸਨ। ਇਸ ਲਈ ਉਹ ਆਪਣੇ ਧਨੁੱਖ ਨਾਲ ਆਪਣੀ ਇੱਕ ਅੱਖ ਕੱਢਣ ਲਈ ਤਿਆਰ ਹੋ ਗਏ। ਉਸੇ ਸਮੇਂ ਮਾਤਾ ਦੁਰਗਾ ਪ੍ਰਗਟ ਹੋਏ ਅਤੇ ਉਨ੍ਹਾਂ ਨੂੰ ‘ਰਾਵਣ ਨਾਲ ਯੁੱਧ ’ਚ ਜਿੱਤ’ ਦਾ ਆਸ਼ੀਰਵਾਦ ਦਿੱਤਾ। ਇਸ ਕਥਾ ਦਾ ਅੰਤਰੀਵ ਭਾਵ ਇਹ ਹੈ ਕਿ ਨਰਾਤਿਆਂ ਦੇ ਵਰਤ ਦਾ ਸੰਕਲਪ ਲੈਣ ਤੋਂ ਬਾਅਦ ਇੱਧਰ-ਉੱਧਰੋਂ ਮੰਗਣ ਅਤੇ ਕਿਸੇ ਵੀ ਤਰੀਕੇ ਨਾਲ ਭੌਤਿਕ ਦੌਲਤ ਹਾਸਲ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਸਮੇਂ ਦੌਰਾਨ ਜੀਵਨ ਨੂੰ ‘ਅਯਾਚਿਤ’ ਅਰਥਾਤ ਕਿਸੇ ਤੋਂ ਕੁਝ ਨਾ ਮੰਗਣ ਵਾਲਾ ਬਣਾਉਣ ਦੀ ਗੱਲ ਕਹੀ ਗਈ ਹੈ। ਇਸ ਲਈ ਕਿਸੇ ਦੇ ਸਾਹਮਣੇ ਹੱਥ ਅੱਡਣ ਤੋਂ ਬਚਣਾ ਚਾਹੀਦਾ ਹੈ। ਮੰਗਣ ਵਾਲੇ ਜਾਂ ਹੱਥ ਅੱਡਣ ਵਾਲੇ ਵਿਅਕਤੀ ਨੂੰ ਬੇਵੱਸ ਬਣਨਾ ਪੈਂਦਾ ਹੈ। ਸਿਰਫ਼ ਆਤਮਿਕ ਸ਼ਕਤੀ ਪ੍ਰਾਪਤ ਕਰ ਲੈਣ ਨਾਲ ਔਖੇ ਤੋਂ ਔਖੇ ਕੰਮ ਵੀ ਆਸਾਨ ਹੋ ਜਾਂਦੇ ਹਨ। ਦੇਣ ਦਾ ਭਾਵ ਸਿਰਫ਼ ਧਨ ਦੇਣਾ ਹੀ ਨਹੀਂ ਹੈ, ਸਗੋਂ ਗਿਆਨ, ਆਤਮਬਲ, ਨੇਕ ਨੀਅਤ, ਸਹਿਯੋਗ, ਦਇਆ, ਪਿਆਰ ਤੇ ਕੁਸ਼ਲਤਾ ਨਾਲ ਸਹੀ ਮਾਰਗਦਰਸ਼ਨ ਕਰਨ ਵਰਗੇ ਸਕਾਰਾਤਮਕ ਭਾਵ ਤੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਨਾ ਵੀ ਉੱਤਮ ਮੰਨਿਆ ਗਿਆ ਹੈ। ਜੀਵਨ ’ਚ ਕਿਸੇ ਗ਼ਲਤੀ ਕਾਰਨ ਪਛਤਾਵੇ ’ਚ ਜੀਅ ਰਹੇ ਵਿਅਕਤੀ ਨੂੰ ਨੇਕ ਰਾਹ ’ਤੇ ਚੱਲਣ ਦੀ ਪ੍ਰੇਰਨਾ ਦੇਣਾ ਰੁਪਏ-ਪੈਸੇ ਦੇਣ ਨਾਲੋਂ ਵੱਧ ਮਹੱਤਵਪੂਰਨ ਹੈ। ਕਿਸੇ ਕਾਰਨ ਡਰੇ ਹੋਏ ਵਿਅਕਤੀ ਨੂੰ ਭੈਅ ਤੋਂ ਮੁਕਤ ਕਰ ਕੇ ਸਵੈ-ਨਿਰਭਰ ਜੀਵਨ ਜਿਊਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ। ਸਨਾਤਨ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਆਪਣੀ ਆਰਾਧਿਆ ਮਾਤਾ ਕੋਲੋਂ ਸਿਰਫ਼ ਉਹੀ ਸ਼ਕਤੀ, ਹੌਸਲਾ, ਉਦਾਰਤਾ ਤੇ ਵਿਵੇਕ ਮੰਗਣਾ ਚਾਹੀਦਾ ਹੈ, ਜਿਨ੍ਹਾਂ ਦੀ ਪ੍ਰਾਪਤੀ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ। ਸ਼ਰਧਾਲੂਆਂ ਨੂੰ ਨੌਂ ਦਿਨ ਸਿਰਫ਼ ਇਸੇ ਕਿਰਪਾ ਦੀ ਪ੍ਰਾਪਤੀ ਲਈ ਪੂਜਾ ਕਰਨੀ ਚਾਹੀਦੀ ਹੈ। ਨਰਾਤਿਆਂ ਦੌਰਾਨ ਸ਼ਕਤੀ ਸਰੂਪਾ ਮਾਤਾ ਦੁਰਗਾ ਦੀ ਪੂਜਾ ਅਤੇ ਵਰਤ ਰੱਖਣ ਦੇ ਬਾਵਜੂਦ ਥਾਂ-ਥਾਂ ਹੱਥ ਅੱਡਣਾ ਹੀਣਤਾ ਦੀ ਭਾਵਨਾ ਪੈਦਾ ਕਰੇਗਾ। ਨਰਾਤਿਆਂ ਦੀ ਪੂਜਾ ਦਾ ਭਾਵ ਅਜਿਹੀ ਸਾਧਨਾ ਕਰਨਾ ਹੈ, ਜੋ ਜੀਵਨ ਨੂੰ ਨਵਾਂ ਸਰੂਪ ਦੇਵੇ ਅਤੇ ਇਸ ਨੂੰ ਰੌਸ਼ਨੀ ਨਾਲ ਭਰ ਦੇਵੇ। ਜਦੋਂ ਜੀਵਨ ਹੈ ਤਾਂ ਇਸ ’ਚ ਮੁਸ਼ਕਲਾਂ ਦਾ ਹਨੇਰਾ ਵੀ ਆਵੇਗਾ ਹੀ, ਪਰ ਸਾਧਨਾ ਦਾ ਦੀਵਾ ਇਸ ਹਨੇਰੇ ਨੂੰ ਦੂਰ ਕਰ ਦਿੰਦਾ ਹੈ।
-ਸਲਿਲ ਪਾਂਡੇਯ।