
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੰਕ ਸ਼ਾਸਤਰ ਅਨੁਸਾਰ, ਮੁਲਾਂਕ 1 ਤੇ 4 ਵਾਲਿਆਂ ਦੀ ਜੋੜੀ ਇੱਕ-ਦੂਜੇ ਪ੍ਰਤੀ ਬੇਹੱਦ ਆਕਰਸ਼ਿਤ ਹੁੰਦੀ ਹੈ। ਇਹ ਲੋਕ ਇਕ-ਦੂਜੇ ਦਾ ਬਹੁਤ ਸਨਮਾਨ ਕਰਦੇ ਹਨ ਅਤੇ ਗੱਲਾਂ ਨੂੰ ਡੂੰਘਾਈ ਨਾਲ ਸਮਝਦੇ ਹਨ। ਇਸ ਲਈ ਇਨ੍ਹਾਂ ਦਾ ਰਿਸ਼ਤਾ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਮੁਲਾਂਕ 1 ਵਾਲਿਆਂ 'ਚ ਇਕ ਵੱਖਰੇ ਤਰ੍ਹਾਂ ਦਾ ਆਤਮਵਿਸ਼ਵਾਸ ਹੁੰਦਾ ਹੈ, ਜੋ ਮੁਲਾਂਕ 4 ਵਾਲਿਆਂ ਨੂੰ ਆਪਣੀ ਵੱਲ ਖਿੱਚਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਸ਼ਾਸਤਰ 'ਚ ਮੁਲਾਂਕ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦੇ ਜ਼ਰੀਏ ਕਿਸੇ ਵੀ ਵਿਅਕਤੀ ਦੇ ਸੁਭਾਅ, ਕਰੀਅਰ ਤੇ ਆਰਥਿਕ ਸਥਿਤੀ ਦੇ ਨਾਲ-ਨਾਲ ਉਸ ਦੀਆਂ ਖੂਬੀਆਂ ਤੇ ਕਮਜ਼ੋਰੀਆਂ ਬਾਰੇ ਵੀ ਪਤਾ ਲਗਾਇਆ ਜਾ ਸਕਦਾ ਹੈ। ਹਰ ਮੁਲਾਂਕ ਦਾ ਇਕ ਸੁਆਮੀ ਗ੍ਰਹਿ ਹੁੰਦਾ ਹੈ ਜਿਸ ਦਾ ਵਿਅਕਤੀ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਅੰਕ ਸ਼ਾਸਤਰ ਅਨੁਸਾਰ, ਅਜਿਹੇ ਦੋ ਮੁਲਾਂਕ ਹਨ ਜਿਨ੍ਹਾਂ ਵਿਚਕਾਰ ਰਿਸ਼ਤਾ ਬਹੁਤ ਸਥਾਈ ਅਤੇ ਸੰਤੁਲਿਤ ਹੋ ਸਕਦਾ ਹੈ, ਪਰ ਇਸ ਲਈ ਦੋਵਾਂ ਵਿਚਕਾਰ ਚੰਗੀ ਸਮਝ ਹੋਣਾ ਜ਼ਰੂਰੀ ਹੈ। ਤਾਂ ਆਓ ਇਸ ਲੇਖ 'ਚ ਤੁਹਾਨੂੰ ਇਨ੍ਹਾਂ ਮੁਲਾਂਕਾਂ ਬਾਰੇ ਦੱਸਦੇ ਹਾਂ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਸੂਰਜ ਹਨ। ਉੱਥੇ ਹੀ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਰਾਹੂ ਹਨ।
ਅੰਕ ਸ਼ਾਸਤਰ ਅਨੁਸਾਰ, ਮੁਲਾਂਕ 1 ਤੇ 4 ਵਾਲਿਆਂ ਦੀ ਜੋੜੀ ਇੱਕ-ਦੂਜੇ ਪ੍ਰਤੀ ਬੇਹੱਦ ਆਕਰਸ਼ਿਤ ਹੁੰਦੀ ਹੈ। ਇਹ ਲੋਕ ਇਕ-ਦੂਜੇ ਦਾ ਬਹੁਤ ਸਨਮਾਨ ਕਰਦੇ ਹਨ ਤੇ ਗੱਲਾਂ ਨੂੰ ਡੂੰਘਾਈ ਨਾਲ ਸਮਝਦੇ ਹਨ। ਇਸ ਲਈ ਇਨ੍ਹਾਂ ਦਾ ਰਿਸ਼ਤਾ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਮੁਲਾਂਕ 1 ਵਾਲਿਆਂ 'ਚ ਇਕ ਵੱਖਰੇ ਤਰ੍ਹਾਂ ਦਾ ਆਤਮਵਿਸ਼ਵਾਸ ਹੁੰਦਾ ਹੈ, ਜੋ ਮੁਲਾਂਕ 4 ਵਾਲਿਆਂ ਨੂੰ ਆਪਣੀ ਵੱਲ ਖਿੱਚਦਾ ਹੈ।
ਮੁਲਾਂਕ 4 ਵਾਲੇ ਪਾਰਟਨਰ ਰਿਸ਼ਤੇ ਵਿੱਚ ਬਹੁਤ ਵਫ਼ਾਦਾਰੀ ਅਤੇ ਸਮਰਪਣ ਲੈ ਕੇ ਆਉਂਦੇ ਹਨ, ਜਦਕਿ ਮੂਲਾਂਕ 1 ਵਾਲੇ ਪਾਰਟਨਰ ਪਰਿਵਾਰ ਦੀ ਸੁਰੱਖਿਆ, ਆਰਥਿਕ ਸਥਿਤੀ ਅਤੇ ਭਵਿੱਖ ਦੀ ਦਿਸ਼ਾ ਤੈਅ ਕਰਨ ਦੀ ਪੂਰੀ ਜ਼ਿੰਮੇਵਾਰੀ ਉਠਾਉਂਦੇ ਹਨ। ਜੇਕਰ ਇਹ ਦੋਵੇਂ ਮੁਲਾਂਕ ਵਾਲੇ ਜੀਵਨ ਵਿਚ ਇਕੱਠੇ ਮਿਲ ਕੇ ਚੱਲਣ ਤਾਂ ਇਨ੍ਹਾਂ ਦੀ ਜੋੜੀ ਬੇਹੱਦ ਸਫਲ ਹੁੰਦੀ ਹੈ ਅਤੇ ਰਿਸ਼ਤੇ 'ਚ ਮਜ਼ਬੂਤੀ ਆਉਂਦੀ ਹੈ। ਆਪਸੀ ਵਿਸ਼ਵਾਸ ਕਾਰਨ ਇਹ ਲੋਕ ਜੀਵਨ ਦੀ ਕਿਸੇ ਵੀ ਚੁਣੌਤੀ ਦਾ ਡਟ ਕੇ ਸਾਹਮਣਾ ਕਰਦੇ ਹਨ।
ਅੰਕ ਸ਼ਾਸਤਰ ਅਨੁਸਾਰ, ਮੁਲਾਂਕ 1 ਵਾਲਿਆਂ ਦੀ ਆਰਥਿਕ ਸਥਿਤੀ ਆਮ ਤੌਰ 'ਤੇ ਕਾਫ਼ੀ ਮਜ਼ਬੂਤ ਰਹਿੰਦੀ ਹੈ। ਇਹ ਲੋਕ ਆਰਥਿਕ ਮਾਮਲਿਆਂ 'ਚ ਆਤਮਨਿਰਭਰ ਹੁੰਦੇ ਹਨ ਅਤੇ ਆਪਣੀ ਸਖ਼ਤ ਮਿਹਨਤ ਨਾਲ ਧਨ ਕਮਾਉਂਦੇ ਹਨ।
ਉੱਥੇ ਹੀ, ਮੁਲਾਂਕ 4 ਵਾਲੇ ਲੋਕ ਵੀ ਬਹੁਤ ਮਿਹਨਤੀ ਹੁੰਦੇ ਹਨ ਅਤੇ ਪੈਸਿਆਂ ਨਾਲ ਜੁੜੇ ਫ਼ੈਸਲੇ ਬੇਹੱਦ ਸੋਚ-ਸਮਝ ਕੇ ਲੈਂਦੇ ਹਨ। ਪਰ ਇਨ੍ਹਾਂ ਦੇ ਜੀਵਨ ਵਿਚ ਕਈ ਵਾਰ ਆਰਥਿਕ ਸਥਿਤੀ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।