- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਤੌਰ 'ਤੇ ਧਨੁ ਰਾਸ਼ੀ ਦੇ ਜਾਤਕ ਬਹੁਤ ਹੀ ਰੋਮਾਂਚਪ੍ਰਿਯ, ਨਵੇਂ ਵਿਚਾਰਾਂ ਵਾਲੇ ਅਤੇ ਹਮੇਸ਼ਾ ਕੁਝ ਨਵਾਂ ਕਰਨ ਦੀ ਚਾਹਤ ਰੱਖਣ ਵਾਲੇ ਹੁੰਦੇ ਹਨ। ਪਰ ਉਨ੍ਹਾਂ ਦੇ ਸੁਭਾਅ 'ਚ ਕੁਝ ਕਮੀਆਂ ਵੀ ਹੁੰਦੀਆਂ ਹਨ, ਜੋ ਉਹਨਾਂ ਦੇ ਜੀਵਨ ਵਿਚ ਦਿੱਕਤਾਂ ਪੈਦਾ ਕਰ ਦਿੰਦੀਆਂ ਹਨ। ਜੇਕਰ ਇਨ੍ਹਾਂ ਵਿੱਚ ਥੋੜ੍ਹਾ ਜਿਹਾ ਸੁਧਾਰ ਕਰ ਲਿਆ ਜਾਵੇ ਤਾਂ ਧਨੁ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਵਿੱਚ ਸਫ਼ਲਤਾ ਅਤੇ ਮਾਣ-ਸਨਮਾਨ ਦੀ ਪ੍ਰਾਪਤੀ ਹੋ ਜਾਵੇਗੀ।

ਧਰਮ ਡੈਸਕ, ਨਵੀਂ ਦਿੱਲੀ : ਧਨੁ ਰਾਸ਼ੀ ਦਾ ਸੁਆਮੀ ਗ੍ਰਹਿ ਬ੍ਰਹਿਸਪਤੀ (ਗੁਰੂ) ਹੈ, ਜਿਸ ਨੂੰ ਆਕਾਸ਼ ਦਾ ਪ੍ਰਧਾਨ ਗ੍ਰਹਿ ਮੰਨਿਆ ਗਿਆ ਹੈ। ਬ੍ਰਹਿਸਪਤੀ ਦੀਆਂ ਦੋ ਰਾਸ਼ੀਆਂ ਹਨ, ਜਿਨ੍ਹਾਂ ਵਿੱਚੋਂ ਧਨੁ ਅਗਨੀ ਤੱਤ ਦੀ ਰਾਸ਼ੀ ਹੈ। ਆਮ ਤੌਰ 'ਤੇ ਧਨੁ ਰਾਸ਼ੀ ਦੇ ਜਾਤਕ ਬਹੁਤ ਹੀ ਰੋਮਾਂਚਪ੍ਰਿਯ, ਨਵੇਂ ਵਿਚਾਰਾਂ ਵਾਲੇ ਅਤੇ ਹਮੇਸ਼ਾ ਕੁਝ ਨਵਾਂ ਕਰਨ ਦੀ ਚਾਹਤ ਰੱਖਣ ਵਾਲੇ ਹੁੰਦੇ ਹਨ। ਪਰ ਉਨ੍ਹਾਂ ਦੇ ਸੁਭਾਅ 'ਚ ਕੁਝ ਕਮੀਆਂ ਵੀ ਹੁੰਦੀਆਂ ਹਨ, ਜੋ ਉਹਨਾਂ ਦੇ ਜੀਵਨ ਵਿਚ ਦਿੱਕਤਾਂ ਪੈਦਾ ਕਰ ਦਿੰਦੀਆਂ ਹਨ। ਜੇਕਰ ਇਨ੍ਹਾਂ ਵਿੱਚ ਥੋੜ੍ਹਾ ਜਿਹਾ ਸੁਧਾਰ ਕਰ ਲਿਆ ਜਾਵੇ ਤਾਂ ਧਨੁ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਵਿੱਚ ਸਫ਼ਲਤਾ ਅਤੇ ਮਾਣ-ਸਨਮਾਨ ਦੀ ਪ੍ਰਾਪਤੀ ਹੋ ਜਾਵੇਗੀ।
ਧਨੁ ਰਾਸ਼ੀ ਦੇ ਲੋਕਾਂ 'ਚ ਅਹੰਕਾਰ (ਘੁਮੰਡ) ਦੀ ਭਾਵਨਾ ਬਹੁਤ ਜ਼ਿਆਦਾ ਪ੍ਰਬਲ ਹੁੰਦੀ ਹੈ। ਹਰ ਕੰਮ 'ਚ ਉਹ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ, ਪਰ ਸਫ਼ਲਤਾ ਮਿਲਣ 'ਤੇ ਉਨ੍ਹਾਂ ਨੂੰ ਇਹ ਜਤਾਉਣ 'ਚ ਦੇਰ ਨਹੀਂ ਲੱਗਦੀ ਕਿ ਇਹ ਉਨ੍ਹਾਂ ਦੇ ਕਾਰਨ ਹੋਇਆ ਹੈ। 'ਮੈਂ ਅਤੇ ਮੇਰੇ' ਦੀ ਭਾਵਨਾ ਧਨੁ ਰਾਸ਼ੀ ਦੇ ਲੋਕਾਂ ਨੂੰ ਦੂਜੇ ਲੋਕਾਂ ਤੋਂ ਦੂਰ ਕਰਦੀ ਹੈ। ਇਕ ਵਕਤ ਆਉਂਦਾ ਹੈ, ਜਦੋਂ ਅੰਤ ਵਿਚ ਉਹ ਖ਼ੁਦ ਨੂੰ ਇਕੱਲਾ ਪਾਉਂਦੇ ਹਨ। ਆਪਣੇ ਅਹੰਕਾਰ ਅਤੇ ਜ਼ਿੱਦ 'ਤੇ ਧਨੁ ਰਾਸ਼ੀ ਦੇ ਜਾਤਕ ਕੰਟਰੋਲ ਕਰ ਲੈਣ ਤਾਂ ਉਨ੍ਹਾਂ ਨੂੰ ਸਫ਼ਲਤਾ ਦੇ ਨਾਲ ਮਾਣ-ਸਨਮਾਨ ਵੀ ਮਿਲੇਗਾ।
ਜ਼ੋਖ਼ਮ ਲੈਣ ਦੀ ਗੱਲ ਆਉਂਦੀ ਹੈ, ਤਾਂ ਧਨੁ ਰਾਸ਼ੀ ਦੇ ਜਾਤਕ ਸਭ ਤੋਂ ਅੱਗੇ ਰਹਿੰਦੇ ਹਨ। ਕਈ ਵਾਰ ਤਾਂ ਖ਼ੁਦ ਨੂੰ ਕੂਲ (Cool) ਦਿਖਾਉਣ ਦੇ ਚੱਕਰ ਵਿੱਚ ਉਹ ਇੰਨਾ ਵੱਡਾ ਜ਼ੋਖ਼ਮ ਉਠਾ ਲੈਂਦੇ ਹਨ, ਕਿ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਵੀ ਪੈਂਦਾ ਹੈ। ਅਜਿਹੇ ਵਿੱਚ ਕੁਝ ਵੀ ਕਰਨ ਤੋਂ ਪਹਿਲਾਂ ਥੋੜ੍ਹਾ ਸੋਚ-ਵਿਚਾਰ ਕਰਨਾ ਅਤੇ ਆਪਣੇ ਫ਼ਾਇਦੇ ਬਾਰੇ ਸੋਚ ਕੇ ਕੋਈ ਕਦਮ ਉਠਾਉਣਾ ਉਹਨਾਂ ਲਈ ਜ਼ਿਆਦਾ ਲਾਭਕਾਰੀ ਹੋ ਸਕਦਾ ਹੈ।
ਸਪੱਸ਼ਟਵਾਦੀ ਹੋਣਾ ਗਲਤ ਨਹੀਂ ਹੈ, ਪਰ ਸਪੱਸ਼ਟ ਰਹਿੰਦੇ ਹੋਏ ਅਤੇ ਦੂਜਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਬਿਨਾਂ ਆਪਣੀ ਗੱਲ ਰੱਖਣ ਵਿੱਚ ਜ਼ਿਆਦਾ ਸਮਝਦਾਰੀ ਹੁੰਦੀ ਹੈ। ਧਨੁ ਰਾਸ਼ੀ ਦੇ ਜਾਤਕ ਇਸਦੇ ਉਲਟ ਹੁੰਦੇ ਹਨ। ਉਹਨਾਂ ਨੂੰ ਆਪਣੀ ਗੱਲ ਰੱਖਦੇ ਵਕਤ ਦੂਜਿਆਂ ਦੇ ਦਿਲ ਨੂੰ ਠੇਸ ਪਹੁੰਚਾਉਣ ਵਿੱਚ ਆਨੰਦ ਆਉਂਦਾ ਹੈ। ਇਸ ਵਜ੍ਹਾ ਕਰਕੇ ਇਸ ਰਾਸ਼ੀ ਦੇ ਲੋਕਾਂ ਨੂੰ ਪਸੰਦ ਕਰਨ ਵਾਲੇ ਘੱਟ ਹੁੰਦੇ ਹਨ।
ਧਨੁ ਰਾਸ਼ੀ ਦੇ ਲੋਕਾਂ 'ਚ ਹੱਦ ਤੋਂ ਜ਼ਿਆਦਾ ਉਤਾਵਲਾਪਨ ਹੁੰਦਾ ਹੈ। ਉਹ ਕੋਈ ਕਾਰਜ ਕਰ ਰਹੇ ਹੋਣ, ਉਸਦੇ ਪੂਰੇ ਹੋਣ ਤੋਂ ਪਹਿਲਾਂ ਹੀ ਉਸਦੇ ਫਲ ਦਾ ਇੰਤਜ਼ਾਰ ਉਨ੍ਹਾਂ ਨੂੰ ਹੋਣ ਲੱਗਦਾ ਹੈ। ਇਸ ਵਜ੍ਹਾ ਕਰਕੇ ਧਨੁ ਰਾਸ਼ੀ ਦੇ ਲੋਕਾਂ ਦਾ ਮਨ ਇੱਕ ਜਗ੍ਹਾ ਸਥਿਰ ਨਹੀਂ ਰਹਿੰਦਾ। ਉਨ੍ਹਾਂ ਦੇ ਵਿਚਾਰ ਵੀ ਬਦਲਦੇ ਰਹਿੰਦੇ ਹਨ।
ਧਨੁ ਰਾਸ਼ੀ ਵਾਲੇ ਬਹੁਤ ਜ਼ਿਆਦਾ ਗ਼ੈਰ-ਯੋਜਨਾਬੱਧ ਹੁੰਦੇ ਹਨ। ਕੁਝ ਵੀ ਕਰਨ ਤੋਂ ਪਹਿਲਾਂ ਉਹਨਾਂ ਦੀ ਕੋਈ ਯੋਜਨਾ (Plan) ਨਹੀਂ ਹੁੰਦੀ, ਉਹ ਬੱਸ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ। ਇਸ ਲਈ ਕਈ ਵਾਰ ਉਹਨਾਂ ਨੂੰ ਸਫ਼ਲਤਾ ਨਹੀਂ ਮਿਲਦੀ। ਧਨੁ ਰਾਸ਼ੀ ਦੇ ਜਾਤਕ ਭਾਵੇਂ ਦੇਰ ਹੋਵੇ, ਪਰ ਕਿਸੇ ਵੀ ਕਾਰਜ ਨੂੰ ਇੱਕ ਠੋਸ ਯੋਜਨਾ ਦੇ ਨਾਲ ਸ਼ੁਰੂ ਕਰਨਗੇ, ਤਾਂ ਉਹਨਾਂ ਨੂੰ ਬਹੁਤ ਅਧਿਕ ਫ਼ਾਇਦਾ ਹੋਵੇਗਾ।
ਇਸ ਲਈ ਧਨੁ ਰਾਸ਼ੀ ਦੇ ਜਾਤਕ ਆਪਣੇ ਸੁਭਾਅ 'ਚ ਇਨ੍ਹਾਂ ਪੰਜ ਕਮੀਆਂ ਨੂੰ ਸੁਧਾਰ ਲੈਣਗੇ, ਤਾਂ ਸਫ਼ਲਤਾ ਉਨ੍ਹਾਂ ਦੇ ਕਦਮ ਚੁੰਮੇਗੀ ਅਤੇ ਮਾਣ-ਸਨਮਾਨ ਮਿਲਣ 'ਚ ਕੋਈ ਕਮੀ ਨਹੀਂ ਆਵੇਗੀ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।