ਦੀਵਾਲੀ ਦੀ ਰਾਤ ਅਚਾਨਕ ਦਿਖ ਜਾਵੇ ਉੱਲੂ ਤਾਂ ਸਮਝੋ ਚਮਕਣ ਵਾਲੀ ਹੈ ਕਿਸਮਤ ! ਮਿਲਦੇ ਹਨ ਇਹ 5 ਵੱਡੇ ਸੰਕੇਤ
ਧਾਰਮਿਕ ਮਾਨਤਾ ਅਨੁਸਾਰ, ਦੀਵਾਲੀ ਦੀ ਰਾਤ ਉੱਲੂ ਦਾ ਦਿਖਾਈ ਦੇਣਾ ਸ਼ੁਭ ਮੰਨਿਆ ਜਾਂਦਾ ਹੈ, ਕਿਉਂਕਿ ਇਸ ਰਾਤ ਧਨ ਦੀ ਦੇਵੀ ਮਾਂ ਲਕਸ਼ਮੀ ਧਰਤੀ 'ਤੇ ਭ੍ਰਮਣ ਕਰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੀਵਾਲੀ ਦੀ ਰਾਤ ਉੱਲੂ ਦੇ ਦਿਖਾਈ ਦੇਣ ਨਾਲ ਕਿਹੜੇ ਸੰਕੇਤ ਮਿਲਦੇ ਹਨ? ਜੇਕਰ ਨਹੀਂ, ਤਾਂ ਆਓ ਇਸ ਲੇਖ 'ਚ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
Publish Date: Sat, 07 Nov 2026 02:30 PM (IST)
Updated Date: Sat, 07 Nov 2026 02:31 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਦੀਵਾਲੀ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਮੌਕੇ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ। ਧਾਰਮਿਕ ਮਾਨਤਾ ਅਨੁਸਾਰ, ਪੂਜਾ-ਸਾਧਨਾ ਕਰਨ ਨਾਲ ਧਨ ਲਾਭ ਦੇ ਯੋਗ ਬਣਦੇ ਹਨ ਅਤੇ ਸੁੱਖ-ਸਮ੍ਰਿੱਧੀ 'ਚ ਵਾਧਾ ਹੁੰਦਾ ਹੈ। ਸਨਾਤਨ ਧਰਮ 'ਚ ਉੱਲੂ ਨੂੰ ਧਨ, ਸੁੱਖ ਅਤੇ ਐਸ਼ਵਰਿਆ ਦੀ ਦੇਵੀ ਮਾਤਾ ਲਕਸ਼ਮੀ ਦਾ ਵਾਹਨ ਮੰਨਿਆ ਜਾਂਦਾ ਹੈ।
ਧਾਰਮਿਕ ਮਾਨਤਾ ਅਨੁਸਾਰ, ਦੀਵਾਲੀ ਦੀ ਰਾਤ ਉੱਲੂ ਦਾ ਦਿਖਾਈ ਦੇਣਾ ਸ਼ੁਭ ਮੰਨਿਆ ਜਾਂਦਾ ਹੈ, ਕਿਉਂਕਿ ਇਸ ਰਾਤ ਧਨ ਦੀ ਦੇਵੀ ਮਾਂ ਲਕਸ਼ਮੀ ਧਰਤੀ 'ਤੇ ਭ੍ਰਮਣ ਕਰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੀਵਾਲੀ ਦੀ ਰਾਤ ਉੱਲੂ ਦੇ ਦਿਖਾਈ ਦੇਣ ਨਾਲ ਕਿਹੜੇ ਸੰਕੇਤ ਮਿਲਦੇ ਹਨ? ਜੇਕਰ ਨਹੀਂ, ਤਾਂ ਆਓ ਇਸ ਲੇਖ 'ਚ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
1. ਅਚਾਨਕ ਧਨ ਲਾਭ
ਦੀਵਾਲੀ ਦੀ ਰਾਤ ਉੱਲੂ ਦਾ ਦਿਖਾਈ ਦੇਣਾ ਬੇਹੱਦ ਫਲਦਾਇਕ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣਾ ਫਸਿਆ ਜਾਂ ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ। ਇਸ ਦੇ ਨਾਲ ਹੀ ਆਮਦਨ ਦੇ ਨਵੇਂ ਰਸਤੇ ਵੀ ਖੁੱਲ੍ਹ ਸਕਦੇ ਹਨ।
2. ਕਾਰੋਬਾਰ ਤੇ ਨੌਕਰੀ 'ਚ ਤਰੱਕੀ
ਜੇਕਰ ਤੁਸੀਂ ਕੋਈ ਕਾਰੋਬਾਰ ਕਰ ਰਹੇ ਹੋ ਅਤੇ ਤੁਹਾਨੂੰ ਦੀਵਾਲੀ ਦੀ ਰਾਤ ਉੱਲੂ ਦਿਖਾਈ ਦਿੰਦਾ ਹੈ, ਤਾਂ ਇਸ ਨੂੰ ਕਾਰੋਬਾਰ 'ਚ ਲਾਭ ਮਿਲਣ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਮਨਚਾਹੀ ਸਫ਼ਲਤਾ ਮਿਲਣ ਵੱਲ ਵੀ ਇਸ਼ਾਰਾ ਕਰਦਾ ਹੈ।
3. ਸੰਕਟ ਤੇ ਗ਼ਰੀਬੀ ਦਾ ਨਾਸ਼
ਸ਼ਕੁਨ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਜੇਕਰ ਦੀਵਾਲੀ ਦੀ ਰਾਤ ਉੱਲੂ ਦਿਖਾਈ ਦਿੰਦਾ ਹੈ, ਤਾਂ ਇਹ ਜੀਵਨ 'ਚ ਚੱਲ ਰਹੇ ਆਰਥਿਕ ਅਤੇ ਮਾਨਸਿਕ ਤਣਾਅ ਦੂਰ ਹੋਣ ਦਾ ਸੰਕੇਤ ਹੈ। ਇਸ ਦੇ ਨਾਲ ਹੀ ਜੀਵਨ 'ਚ ਸ਼ੁਭ ਨਤੀਜੇ ਮਿਲਦੇ ਹਨ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।
4. ਮਾਂ ਲਕਸ਼ਮੀ ਦੀ ਕਿਰਪਾ
ਜੇਕਰ ਦੀਵਾਲੀ ਦੀ ਰਾਤ ਤੁਹਾਡੇ ਘਰ 'ਚ ਵਾਰ-ਵਾਰ ਉੱਲੂ ਆ ਕੇ ਬੈਠਦਾ ਹੈ, ਤਾਂ ਇਸ ਨੂੰ ਮਾਂ ਲਕਸ਼ਮੀ ਦੀ ਕਿਰਪਾ ਵਰ੍ਹਨ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਨਾਲ ਤੁਹਾਡੇ ਘਰ 'ਚ ਸਾਲ ਭਰ ਬਰਕਤ ਬਣੀ ਰਹਿੰਦੀ ਹੈ ਅਤੇ ਕਦੇ ਵੀ ਅੰਨ-ਧਨ ਦੀ ਕਮੀ ਨਹੀਂ ਹੁੰਦੀ।
5. ਦੁੱਖਾਂ ਦਾ ਅੰਤ
ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਦੀਵਾਲੀ ਦੀ ਰਾਤ ਉੱਲੂ ਦਿਖਾਈ ਦਿੰਦਾ ਹੈ, ਤਾਂ ਵਿਅਕਤੀ ਦੇ ਜੀਵਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ।