- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਪਲ ਨਵਾਂ ਪਾਣੀ ਆਉਂਦਾ ਰਹਿੰਦਾ ਹੈ। ਜੀਵਨ ਵੀ ਅਜਿਹਾ ਹੀ ਹੈ। ਬੀਤੀਆਂ ਘਟਨਾਵਾਂ ਅਤੇ ਹਾਲਾਤਾਂ ਨੂੰ ਫੜ ਕੇ ਬੈਠੇ ਰਹਿਣ ਨਾਲ ਸਿਰਫ਼ ਦੁੱਖ ਹੀ ਵਧਦਾ ਹੈ। ਜੀਵਨ ’ਚ ਕੁਝ ਵੀ ਸਥਾਈ ਨਹੀਂ ਹੈ। ਹਰ ਪਲ ਤਬਦੀਲੀ ਹੋ ਰਹੀ ਹੈ, ਜਿਸ ਨੂੰ ਰੋਕਣਾ ਸਾਡੇ ਵੱਸ ’ਚ ਨਹੀਂ। ਜੇ ਤੁਸੀਂ ਬੀਤੇ ਕੱਲ੍ਹ ’ਚ ਹੀ ਉਲਝੇ ਰਹੋਗੇ, ਤਾਂ ਆਉਣ ਵਾਲੇ ਕੱਲ੍ਹ ਦੀਆਂ ਸੰਭਾਵਨਾਵਾਂ ਵੀ ਨਹੀਂ ਦੇਖ ਸਕੋਗੇ।’

ਇਕ ਵਾਰ ਜੀਵਨ ਦੇ ਝੱਖੜਾਂ ਤੋਂ ਪਰੇਸ਼ਾਨ ਨੌਜਵਾਨ ਆਪਣੇ ਪਿੰਡ ਦੇ ਨੇੜਿਓਂ ਵਗਦੀ ਨਦੀ ਦੇ ਕੰਢੇ ਆ ਕੇ ਚੁੱਪਚਾਪ ਬੈਠ ਗਿਆ। ਪਾਣੀ ’ਚ ਤੈਰਦੀਆਂ ਮੱਛੀਆਂ ਤੇ ਹੋਰ ਜੀਵਾਂ ਨੂੰ ਆਜ਼ਾਦੀ ਨਾਲ ਵਿਚਰਦੇ ਦੇਖ ਕੇ ਉਸ ਦੇ ਮਨ ’ਚ ਖ਼ਿਆਲ ਆਇਆ ਕਿ ਸ਼ਾਇਦ ਪੂਰੀ ਦੁਨੀਆ ’ਚ ਉਹ ਇਕੱਲਾ ਹੀ ਅਜਿਹਾ ਵਿਅਕਤੀ ਹੈ, ਜਿਸ ਕੋਲ ਖ਼ੁਸ਼ ਹੋਣ ਦਾ ਕੋਈ ਕਾਰਨ ਨਹੀਂ ਹੈ। ਕੁਝ ਦੇਰ ਬਾਅਦ ਉਸ ਨੂੰ ਕਿਸੇ ਦੇ ਆਉਣ ਦੀ ਆਹਟ ਸੁਣਾਈ ਦਿੱਤੀ। ਉਹ ਪਿੰਡ ਦੇ ਪੁਜਾਰੀ ਸਨ। ਉਨ੍ਹਾਂ ਨੇ ਪੁੱਛਿਆ, ‘ਬੇਟਾ, ਇੱਥੇ ਇਕੱਲੇ ਕੀ ਕਰ ਰਹੇ ਹੋ?’ ਨੌਜਵਾਨ ਨੇ ਕਿਹਾ, ‘ਬਾਬਾ ਜੀ, ਮੈਂ ਜੀਵਨ ਦੀਆਂ ਸਮੱਸਿਆਵਾਂ ਤੋਂ ਬਹੁਤ ਪਰੇਸ਼ਾਨ ਹਾਂ। ਕੋਈ ਰਾਹ ਦਿਖਾਈ ਨਹੀਂ ਦਿੰਦਾ। ਤੁਸੀਂ ਹੀ ਮੈਨੂੰ ਕੁਝ ਸੇਧ ਦਿਓ।’ ਪੁਜਾਰੀ ਨੇ ਨਦੀ ਵੱਲ ਦੇਖਦਿਆਂ ਕਿਹਾ, ‘ਬੇਟਾ, ਇਸ ਵਗਦੇ ਪਾਣੀ ਨੂੰ ਧਿਆਨ ਨਾਲ ਦੇਖੋ। ਜਿਹੜਾ ਪਾਣੀ ਅੱਗੇ ਲੰਘ ਗਿਆ, ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਹਰ ਪਲ ਨਵਾਂ ਪਾਣੀ ਆਉਂਦਾ ਰਹਿੰਦਾ ਹੈ। ਜੀਵਨ ਵੀ ਅਜਿਹਾ ਹੀ ਹੈ। ਬੀਤੀਆਂ ਘਟਨਾਵਾਂ ਅਤੇ ਹਾਲਾਤਾਂ ਨੂੰ ਫੜ ਕੇ ਬੈਠੇ ਰਹਿਣ ਨਾਲ ਸਿਰਫ਼ ਦੁੱਖ ਹੀ ਵਧਦਾ ਹੈ। ਜੀਵਨ ’ਚ ਕੁਝ ਵੀ ਸਥਾਈ ਨਹੀਂ ਹੈ। ਹਰ ਪਲ ਤਬਦੀਲੀ ਹੋ ਰਹੀ ਹੈ, ਜਿਸ ਨੂੰ ਰੋਕਣਾ ਸਾਡੇ ਵੱਸ ’ਚ ਨਹੀਂ। ਜੇ ਤੁਸੀਂ ਬੀਤੇ ਕੱਲ੍ਹ ’ਚ ਹੀ ਉਲਝੇ ਰਹੋਗੇ, ਤਾਂ ਆਉਣ ਵਾਲੇ ਕੱਲ੍ਹ ਦੀਆਂ ਸੰਭਾਵਨਾਵਾਂ ਵੀ ਨਹੀਂ ਦੇਖ ਸਕੋਗੇ।’ ਫਿਰ ਉਨ੍ਹਾਂ ਨੇ ਡੁੱਬਦੇ ਸੂਰਜ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਦੇਖੋ, ਸੂਰਜ ਅਸਤ ਹੋ ਰਿਹਾ ਹੈ, ਪਰ ਆਪਣੇ ਨਾਲ ਕੱਲ੍ਹ ਦੀ ਨਵੀਂ ਸਵੇਰ ਦੀ ਆਸ ਵੀ ਛੱਡ ਕੇ ਜਾ ਰਿਹਾ ਹੈ। ਅਸਤ ਤੋਂ ਬਾਅਦ ਉਦੈ, ਦੁੱਖ ਤੋਂ ਬਾਅਦ ਸੁੱਖ ਅਤੇ ਪੀੜਾ ਤੋਂ ਬਾਅਦ ਖ਼ੁਸ਼ੀ ਦਾ ਆਉਣਾ ਜੀਵਨ ਦਾ ਸੁਭਾਵਿਕ ਨਿਯਮ ਹੈ। ਇਸ ਲਈ ਨਿਰਾਸ਼ ਹੋ ਕੇ ਬੈਠਣ ਦੀ ਬਜਾਏ ਅੱਗੇ ਵਧਣ ਦਾ ਹੌਸਲਾ ਰੱਖੋ।’ ਨੌਜਵਾਨ ਨੇ ਨਦੀ ਵੱਲ ਦੇਖਿਆ। ਵਗਦਾ ਪਾਣੀ ਹੁਣ ਉਸ ਨੂੰ ਜੀਵਨ ਦੀ ਨਿਰੰਤਰਤਾ ਦਾ ਸੁਨੇਹਾ ਦੇ ਰਿਹਾ ਸੀ। ਉਸ ਦੇ ਮਨ ’ਚ ਨਵੀਂ ਉਮੀਦ ਜਾਗ ਪਈ। ਉਸ ਨੂੰ ਸਮਝ ਆ ਗਈ ਕਿ ਦੁੱਖ ਸਥਾਈ ਨਹੀਂ ਹੁੰਦੇ ਅਤੇ ਹਰ ਹਨੇਰੀ ਸ਼ਾਮ ਆਪਣੇ ਅੰਦਰ ਨਵੀਂ ਸਵੇਰ ਦੀ ਸੰਭਾਵਨਾ ਸਮੋਈ ਰੱਖਦੀ ਹੈ। ਜੀਵਨ ਦਾ ਸਾਰ ਇਹੀ ਹੈ ਕਿ ਹਨੇਰੇ ਨੂੰ ਅੰਤਿਮ ਸੱਚ ਮੰਨ ਕੇ ਬੈਠ ਨਹੀਂ ਜਾਣਾ ਚਾਹੀਦਾ। ਸਮਾਂ ਬਦਲਦਾ ਹੈ, ਹਾਲਾਤ ਬਦਲਦੇ ਹਨ ਤੇ ਉਮੀਦ ਦੇ ਨਵੇਂ ਰਾਹ ਖੁੱਲ੍ਹਦੇ ਹਨ।
-ਸ੍ਰੀਪ੍ਰਕਾਸ਼ ਸ਼ਰਮਾ।