- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ 'ਚ ਹੋਲੀ ਵੀ ਹੈ ਜਿਸ ਨੂੰ ਸਾਰੇ ਰਲ-ਮਿਲ ਕੇ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਸਮੇਂ ਦੇ ਨਾਲ-ਨਾਲ ਹਰ ਤਿਉਹਾਰ ਵਿਚ ਬਦਲਾਅ ਆਉਣਾ ਲਾਜ਼ਮੀ ਹੁੰਦਾ ਹੈ।

ਹਰ ਤਿਉਹਾਰ ਅਤੇ ਮੇਲੇ ਵੱਖੋ-ਵੱਖ ਚੀਜ਼ਾਂ ਨਾਲ ਸਬੰਧ ਰੱਖਦੇ ਹਨ। ਪੰਜਾਬ ਮੇਲਿਆਂ ਤੇ ਤਿਉਹਾਰਾਂ ਸਦਕਾ ਵੱਖਰੀ ਪਛਾਣ ਰੱਖਦਾ ਹੈ। ਇਨ੍ਹਾਂ 'ਚ ਹੋਲੀ ਵੀ ਹੈ ਜਿਸ ਨੂੰ ਸਾਰੇ ਰਲ-ਮਿਲ ਕੇ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਸਮੇਂ ਦੇ ਨਾਲ-ਨਾਲ ਹਰ ਤਿਉਹਾਰ ਵਿਚ ਬਦਲਾਅ ਆਉਣਾ ਲਾਜ਼ਮੀ ਹੁੰਦਾ ਹੈ। ਸਿੱਖਿਆ ਦਾ ਪੱਧਰ ਵਧਣ ਕਰ ਕੇ ਸੋਚਣ ਦਾ ਤਰੀਕਾ ਬਦਲ ਗਿਆ ਹੈ।
ਪੱਛਮੀਕਰਨ ਦੇ ਪ੍ਰਭਾਵ ਹੇਠ ਅਸੀਂ ਬਹੁਤ ਕੁਝ ਗੁਆ ਚੁੱਕੇ ਹਾਂ ਜਿਵੇਂ ਕਿ ਸਾਂਝੇ ਪਰਿਵਾਰਾਂ ਦਾ ਇਕਹਿਰੇ ਪਰਿਵਾਰਾਂ 'ਚ ਬਦਲਣਾ ਅਤੇ ਪਿਆਰ ਦੇ ਨਫ਼ਰਤ ਵੱਲ ਵਧਦੇ ਕਦਮ ਆਦਿ। ਗੱਲ ਕਰ ਰਹੇ ਹਾਂ ਹੋਲੀ ਦੇ ਤਿਉਹਾਰ ਬਾਰੇ ਤਾਂ ਜ਼ਿਕਰ ਕਰਨਾ ਬਣਦਾ ਹੈ ਕਿ ਇਹ ਤਿਉਹਾਰ ਇਕ-ਦੂਸਰੇ ਉੱਪਰ ਰੰਗ ਪਾ ਕੇ ਮਨਾਇਆ ਜਾਂਦਾ ਹੈ। ਇਹ ਪੈਸੇ ਦੀ ਦੁਰਵਰਤੋਂ ਤਾਂ ਹੈ ਹੀ, ਇਸ ਦੇ ਨਾਲ ਚਮੜੀ ਨੂੰ ਵੀ ਨੁਕਸਾਨ ਹੁੰਦਾ ਹੈ। ਕਿਉਂ ਨਾ ਇਸ ਤਿਉਹਾਰ ਨੂੰ ਮਨਾਉਣ ਦੇ ਤਰੀਕੇ 'ਚ ਬਦਲਾਅ ਲਿਆਂਦਾ ਜਾਵੇ। ਇਕ ਚੰਗਾ ਬਦਲਾਅ ਇਹ ਹੋ ਸਕਦਾ ਹੈ ਕਿ ਅਸੀਂ ਇਸ ਮੌਕੇ ਨਫ਼ਰਤ ਨੂੰ ਖ਼ਤਮ ਕਰ ਕੇ ਇਕ-ਦੂਸਰੇ ਨੂੰ ਪਿਆਰ ਦੇ ਰੰਗ 'ਚ ਰੰਗਣ ਦੀ ਕੋਸ਼ਿਸ਼ ਕਰੀਏ। ਇਹੋ ਜਿਹੇ ਸਮਾਜ ਦੀ ਸਿਰਜਣਾ ਲਈ ਬੀਜ ਬੀਜਣ ਦੀ ਸ਼ੁਰੂਆਤ ਕਰੀਏ ਜਿਸ ਵਿਚ ਧਾਰਮਿਕ ਕੱਟੜਤਾ ਤੇ ਨਫ਼ਰਤ ਦੀ ਹੋਂਦ ਪੂਰੀ ਤਰ੍ਹਾਂ ਖ਼ਤਮ ਹੋ ਜਾਵੇ, ਜਿੱਥੇ ਕੇਵਲ ਪਿਆਰ ਦਾ ਬੋਲਬਾਲਾ ਹੀ ਹੋਵੇ। ਇੱਥੇ ਪਿਆਰ ਦਾ ਮਤਲਬ ਪ੍ਰੇਮੀ-ਪ੍ਰੇਮਿਕਾ ਦੇ ਪਿਆਰ ਤਕ ਹੀ ਸੀਮਤ ਨਹੀਂ। ਇਸ ਦਾ ਸਹੀ ਅਰਥ ਹੈ ਕਿ ਹਰ ਰਿਸ਼ਤੇ ਵਿਚ ਪਿਆਰ ਦਾ ਹੋਣਾ। ਜਿੱਧਰ ਵੀ ਅਸੀਂ ਵੇਖੀਏ ਓਧਰ ਇਕ-ਦੂਸਰੇ ਪ੍ਰਤੀ ਨਫ਼ਰਤ, ਜਾਤ-ਪਾਤ ਤੇ ਮਾੜੀ ਸੋਚ ਦੇ ਰੰਗ ਬੇਰੰਗ ਹੋ ਗਏ ਜਾਪਣ ਅਤੇ ਪਿਆਰ ਦੇ ਰੰਗਾਂ ਦੀ ਚਮਕ ਹੋ ਵਧ ਗਈ ਜਾਪੇ। ਹਰ ਤਿਉਹਾਰ ਧਰਮ ਅਤੇ ਜਾਤਪਾਤ ਤੋਂ ਉੱਪਰ ਉੱਠ ਕੇ ਸਾਂਝੀ ਇਨਸਾਨੀਅਤ ਵਾਲੇ ਗੂੜ੍ਹੇ ਰੰਗ 'ਚ ਰੰਗਿਆ ਜਾਵੇ। ਇਹੋ ਜਿਹੇ ਬਦਲਾਅ ਇਕੱਲੇ ਤਿਉਹਾਰ 'ਤੇ ਹੋਣ ਵਾਲੇ ਬੇਲੋੜੇ ਖ਼ਰਚੇ ਨੂੰ ਹੀ ਘੱਟ ਨਹੀਂ ਕਰਨਗੇ ਸਗੋਂ ਇਹ ਚੰਗਾ ਸਮਾਜ ਸਿਰਜਣ ਵਿਚ ਵੀ ਮਦਦਗਾਰ ਸਿੱਧ ਹੋਣਗੇ। ਕੁਦਰਤ ਦੇ ਹਰ ਹਿੱਸੇ ਵਿਚ ਵੱਖ-ਵੱਖ ਰੰਗ ਅਤੇ ਪਿਆਰ ਸਮਾਇਆ ਹੋਇਆ ਹੈ। ਕਿਉਂ ਨਾ ਅਸੀਂ ਹਰ ਤਿਉਹਾਰ 'ਤੇ ਪੌਦੇ ਲਾਉਣ ਅਤੇ ਪੌਦੇ ਤੋਹਫ਼ੇ ਵਜੋਂ ਦੇਣ ਦੀ ਰੀਤ ਸ਼ੁਰੂ ਕਰੀਏ। ਆਓ! ਇਸ ਵਾਰ ਕੈਮੀਕਲ ਰੰਗਾਂ ਦੀ ਹੋਲੀ ਨਾਲੋਂ ਪਿਆਰ ਦੀ ਹੋਲੀ ਮਨਾਈਏ।
-ਅਤਿੰਦਰਪਾਲ ਸਿੰਘ ਪਰਮਾਰ ( 81468-08995)