Holsashtak ਦੌਰਾਨ ਮੰਗਲ ਕਾਰਜ ਕੰਮ ਜਿਵੇਂ ਕਿ ਵਿਆਹ, ਮੰਗਣੀ, ਮੁੰਡਨ ਅਤੇ ਨਾਮਕਰਨ ਵਰਗੇ ਕੰਮਾਂ ਤੋਂ ਬਚਣਾ ਚਾਹੀਦਾ ਹੈ। ਇਸ ਦੌਰਾਨ ਨਵਾਂ ਘਰ ਖਰੀਦਣਾ, ਭੂਮੀ ਪੂਜਨ, ਗ੍ਰਹਿ ਪ੍ਰਵੇਸ਼ ਅਤੇ ਨਵੀਂ ਗੱਡੀ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਸਮੇਂ ਦੌਰਾਨ ਨਵਾਂ ਕਾਰੋਬਾਰ ਨਹੀਂ ਸ਼ੁਰੂ ਕਰਨਾ ਚਾਹੀਦਾ।

ਧਰਮ ਡੈਸਕ, ਨਵੀਂ ਦਿੱਲੀ : ਹੋਲਾਸ਼ਟਕ ਦਾ ਸਮਾਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ, ਪਰ ਸ਼ੁੱਭ (ਮੰਗਲ ਕਾਰਜ) ਕੰਮਾਂ ਲਈ ਇਹ ਸਮਾਂ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਸਾਲ 2026 'ਚ ਹੋਲਾਸ਼ਟਕ ਦੀ ਸ਼ੁਰੂਆਤ ਅੱਜ ਯਾਨੀ 24 ਫਰਵਰੀ ਤੋਂ ਹੋ ਰਹੀ ਹੈ। ਉੱਥੇ ਹੀ, ਇਸ ਦੀ ਸਮਾਪਤੀ 03 ਮਾਰਚ ਨੂੰ ਹੋਵੇਗੀ। ਇਸ ਮਿਆਦ ਨੂੰ ਲੈ ਕੇ ਕਈ ਨਿਯਮ ਬਣਾਏ ਗਏ ਹਨ, ਆਓ ਉਨ੍ਹਾਂ ਬਾਰੇ ਜਾਣਦੇ ਹਾਂ :
ਹੋਲਾਸ਼ਟਕ ਦੇ ਦੌਰਾਨ ਮੰਗਲ ਕਾਰਜ ਜਿਵੇਂ ਕਿ ਵਿਆਹ, ਮੰਗਣੀ, ਮੁੰਡਨ ਅਤੇ ਨਾਮਕਰਨ ਵਰਗੇ ਕੰਮਾਂ ਤੋਂ ਬਚਣਾ ਚਾਹੀਦਾ ਹੈ।ਇਸ ਦੌਰਾਨ ਨਵਾਂ ਘਰ ਖਰੀਦਣਾ, ਭੂਮੀ ਪੂਜਨ, ਗ੍ਰਹਿ ਪ੍ਰਵੇਸ਼ ਅਤੇ ਨਵੀਂ ਗੱਡੀ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਸਮੇਂ ਦੌਰਾਨ ਨਵਾਂ ਕਾਰੋਬਾਰ (ਬਿਜ਼ਨੈੱਸ) ਸ਼ੁਰੂ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਤਾਮਸਿਕ ਚੀਜ਼ਾਂ (ਨਸ਼ਾ, ਮਾਸ ਆਦਿ) ਤੋਂ ਦੂਰ ਰਹਿਣਾ ਚਾਹੀਦਾ ਹੈ।
ਜੋਤਿਸ਼ ਮਹੱਤਵ: ਇਨ੍ਹਾਂ 8 ਦਿਨਾਂ 'ਚ ਸੂਰਜ, ਚੰਦਰਮਾ, ਮੰਗਲ, ਬੁੱਧ, ਗੁਰੂ, ਸ਼ੁੱਕਰ, ਸ਼ਨੀ ਅਤੇ ਰਾਹੁ ਉਗਰ ਅਵਸਥਾ 'ਚ ਹੁੰਦੇ ਹਨ। ਇਸ ਲਈ ਇਸ ਦੌਰਾਨ ਵੱਡੇ ਕੰਮਾਂ ਨੂੰ ਟਾਲਣ ਦੀ ਸਲਾਹ ਦਿੱਤੀ ਜਾਂਦੀ ਹੈ।
ਧਾਰਮਿਕ ਮਾਨਤਾ: ਧਾਰਮਿਕ ਮਾਨਤਾਵਾਂ ਅਨੁਸਾਰ, ਇਨ੍ਹਾਂ 8 ਦਿਨਾਂ 'ਚ ਭਗਤ ਪ੍ਰਹਿਲਾਦ ਨੂੰ ਉਨ੍ਹਾਂ ਦੇ ਪਿਤਾ ਹਰਨਾਖਸ਼ ਵੱਲੋਂ ਬਹੁਤ ਤਸੀਹੇ ਦਿੱਤੇ ਗਏ ਸਨ। ਪ੍ਰਹਿਲਾਦ ਨੂੰ ਦਿੱਤੇ ਗਏ ਕਸ਼ਟਾਂ ਕਾਰਨ ਇਸ ਸਮੇਂ ਨੂੰ ਸ਼ੁਭ ਕੰਮਾਂ ਲਈ ਵਰਜਿਤ ਮੰਨਿਆ ਗਿਆ ਹੈ।
ਅਧਿਆਤਮਿਕ ਕਾਰਨ: ਭਾਵੇਂ ਇਸ ਨੂੰ ਮੰਗਲ ਕਾਰਜਾਂ ਲਈ ਅਸ਼ੁਭ ਮੰਨਿਆ ਗਿਆ ਹੈ, ਪਰ ਇਹ ਸਮਾਂ ਪੂਜਾ-ਪਾਠ, ਮੰਤਰ ਸਾਧਨਾ ਅਤੇ ਦਾਨ-ਪੁੰਨ ਲਈ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।