Holashtak 2026 : ਧਾਰਮਿਕ ਮਾਨਤਾਵਾਂ ਅਨੁਸਾਰ, ਹੋਲਾਸ਼ਟਕ, ਅਧਿਆਤਮਕ ਅਭਿਆਸ ਤੇ ਅਧਿਆਤਮਕ ਤਰੱਕੀ ਦਾ ਸਮਾਂ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਲੋਕ ਵਰਤ, ਪੂਜਾ, ਹਵਨ ਅਤੇ ਭਗਵਾਨ ਪ੍ਰਤੀ ਸ਼ਰਧਾ ਰਾਹੀਂ ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਫੱਗਣ ਮਹੀਨੇ 'ਚ ਹੋਲੀ ਤੋਂ ਪਹਿਲਾਂ ਸ਼ੁਰੂ ਹੋਣ ਵਾਲਾ ਹੋਲਾਸ਼ਟਕ ਇਸ ਸਾਲ 24 ਫਰਵਰੀ ਨੂੰ ਸ਼ੁਰੂ ਹੋਵੇਗਾ। ਜੋਤਿਸ਼ ਮਾਨਤਾਵਾਂ ਅਨੁਸਾਰ, ਇਸ ਸਮੇਂ ਦੌਰਾਨ ਵਿਆਹ, ਮੰਗਣੀ, ਗ੍ਰਹਿ ਪ੍ਰਵੇਸ਼ ਆਦਿ ਸ਼ੁੱਭ ਕਾਰਜ ਵਰਜਿਤ ਮੰਨੇ ਜਾਂਦੇ ਹਨ। ਹੋਲਾਸ਼ਟਕ ਦਾ ਇਹ ਸਮਾਂ ਹੋਲਿਕਾ ਦਹਿਨ ਨਾਲ ਸਮਾਪਤ ਹੁੰਦਾ ਹੈ ਜਿਸ ਤੋਂ ਬਾਅਦ ਰੰਗਾਂ ਦਾ ਤਿਉਹਾਰ, ਹੋਲੀ, ਨਵੀਂ ਊਰਜਾ ਤੇ ਉਤਸ਼ਾਹ ਦਾ ਸੰਦੇਸ਼ ਲੈ ਕੇ ਆਉਂਦਾ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ, ਹੋਲਾਸ਼ਟਕ, ਅਧਿਆਤਮਕ ਅਭਿਆਸ ਤੇ ਅਧਿਆਤਮਕ ਤਰੱਕੀ ਦਾ ਸਮਾਂ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਲੋਕ ਵਰਤ, ਪੂਜਾ, ਹਵਨ ਅਤੇ ਭਗਵਾਨ ਪ੍ਰਤੀ ਸ਼ਰਧਾ ਰਾਹੀਂ ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਜੋਤਿਸ਼ ਅਚਾਰੀਆ ਪੰਡਿਤ ਕਰਨ ਸ਼ਰਮਾ ਮਹਿਤਪੁਰ ਤੇ ਪੰਡਿਤ ਸੰਦੀਪ ਪ੍ਰਭਾਕਰ ਨੇ ਦੱਸਿਆ ਕਿ ਇਨ੍ਹਾਂ ਅੱਠ ਦਿਨਾਂ ਦੌਰਾਨ ਗ੍ਰਹਿਆਂ ਨੂੰ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਲਈ, ਸੰਜਮ ਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰੰਪਰਾ ਅਨੁਸਾਰ ਹੋਲਾਸ਼ਟਕ ਫੱਗਣ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ ਤੋਂ ਸ਼ੁਰੂ ਹੁੰਦਾ ਹੈ।
ਪਹਿਲੇ ਦਿਨ, ਹੋਲਿਕਾ ਦਹਿਨ ਸਥਾਨ ਨੂੰ ਗੰਗਾਜਲ ਨਾਲ ਸ਼ੁੱਧ ਕੀਤਾ ਜਾਂਦਾ ਹੈ ਅਤੇ ਹੋਲਿਕਾ ਦਾ ਡੰਡਾ ਸਥਾਪਿਤ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ, ਹੋਲਾਸ਼ਟਕ ਦੇ ਨਿਯਮ ਲਾਗੂ ਹੁੰਦੇ ਹਨ। ਧਾਰਮਿਕ ਕਥਾਵਾਂ ਅਨੁਸਾਰ, ਹੋਲਾਸ਼ਟਕ ਨੂੰ ਭਗਤ ਪ੍ਰਹਿਲਾਦ ਤੇ ਹਰਨਾਖਸ਼ ਦੀ ਕਹਾਣੀ ਨਾਲ ਵੀ ਜੋੜਿਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਪ੍ਰਹਿਲਾਦ ਨੂੰ ਅੱਠ ਦਿਨਾਂ ਤੱਕ ਤਸੀਹੇ ਦਿੱਤੇ ਗਏ ਸਨ ਅਤੇ ਅੰਤ ਵਿੱਚ ਹੋਲਿਕਾ ਦਹਿਨ ਵਾਲੇ ਦਿਨ ਉਹ ਸੁਰੱਖਿਤ ਬੱਚ ਗਏ ਸਨ।
ਹੋਲਾਸ਼ਟਕ : 24 ਫਰਵਰੀ ਨੂੰ ਸਵੇਰੇ 7.05 ਵਜੇ ਤੋਂ 3 ਮਾਰਚ ਨੂੰ ਸ਼ਾਮ 5.11 ਵਜੇ ਤਕ।
ਪੂਰਨਿਮਾ : 2 ਮਾਰਚ ਨੂੰ ਸ਼ਾਮ 5.59 ਵਜੇ ਤੋਂ 3 ਮਾਰਚ ਨੂੰ ਸ਼ਾਮ 5.11 ਵਜੇ ਤਕ।
ਭਦਰਾ : ਭਦਰਾ 2 ਮਾਰਚ ਨੂੰ ਸ਼ਾਮ 5.59 ਵਜੇ ਪੂਰਨਿਮਾ ਦੇ ਨਾਲ ਸ਼ੁਰੂ ਹੋਵੇਗਾ ਅਤੇ 3 ਮਾਰਚ ਨੂੰ ਸਵੇਰੇ 5.25 ਵਜੇ ਤਕ ਰਹੇਗਾ।
ਹੋਲਿਕਾ ਦਹਿਨ : ਭਦਰਾ ਸਮੇਂ ਦੌਰਾਨ ਹੋਲਿਕਾ ਦਹਿਨ ਵਰਜਿਤ ਹੈ, ਇਸ ਲਈ ਭੱਦਰਾ 3 ਮਾਰਚ ਦੀ ਸਵੇਰ ਨੂੰ ਖਤਮ ਹੋਵੇਗਾ।
ਚੰਦਰ ਗ੍ਰਹਿਣ : 3 ਮਾਰਚ ਨੂੰ ਦੁਪਹਿਰ 3.20 ਵਜੇ ਤੋਂ 6.47 ਵਜੇ ਤਕ ਚੰਦਰ ਗ੍ਰਹਿਣ ਵੀ ਹੋਵੇਗਾ।