- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਨ ਸ਼ਾਸਤਰ ਅਨੁਸਾਰ ਸੁਪਨੇ 'ਚ ਖ਼ੁਦ ਨੂੰ ਉੱਡਦਾ ਹੋਇਆ ਦੇਖਣਾ ਚੰਗਾ ਤੇ ਪਾਜ਼ੇਟਿਵ (ਸਕਾਰਾਤਮਕ) ਮੰਨਿਆ ਜਾਂਦਾ ਹੈ। ਅਜਿਹੇ ਸੁਪਨੇ ਸੰਕੇਤ ਦਿੰਦੇ ਹਨ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਕਾਫ਼ੀ ਚੰਗਾ ਸਾਬਤ ਹੋ ਸਕਦਾ ਹੈ। ਰੁਕੇ ਹੋਏ ਕੰਮ ਬਣਦੇ ਚਲੇ ਜਾਣਗੇ। ਜੇਕਰ ਤੁਸੀਂ ਨੌਕਰੀ ਜਾਂ ਬਿਜ਼ਨੈੱਸ ਕਰਦੇ ਹੋ ਤਾਂ ਤੁਹਾਨੂੰ ਸਫ਼ਲਤਾ ਮਿਲੇਗੀ।

ਧਰਮ ਡੈਸਕ, ਨਵੀਂ ਦਿੱਲੀ : ਕਈ ਵਾਰ ਸਾਨੂੰ ਸੁਪਨੇ 'ਚ ਕੁਝ ਅਜਿਹੀਆਂ ਚੀਜ਼ਾਂ ਦਿਖਾਈ ਦਿੰਦੀਆਂ ਹਨ ਜਿਨ੍ਹਾਂ ਦਾ ਅਸਲ ਦੁਨੀਆ ਨਾਲ ਕੋਈ ਸਬੰਧ ਨਹੀਂ ਹੁੰਦਾ। ਕਈ ਵਾਰ ਇਨਸਾਨ ਸੁਪਨੇ 'ਚ ਆਪਣੇ-ਆਪ ਨੂੰ ਉੱਡਦਾ ਹੋਇਆ ਦੇਖਦਾ ਹੈ ਤਾਂ ਕਦੇ ਕਿਸੇ ਬਿਲਡਿੰਗ ਤੋਂ ਖ਼ੁਦ ਨੂੰ ਡਿੱਗਦਾ ਹੋਇਆ ਪਾਉਂਦਾ ਹੈ। ਆਮ ਤੌਰ 'ਤੇ ਲੋਕ ਇਸ ਤਰ੍ਹਾਂ ਦੇ ਸੁਪਨਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਦੋਂਕਿ ਸੁਪਨ ਸ਼ਾਸਤਰ ਗ੍ਰੰਥ ਅਨੁਸਾਰ ਇਹ ਸੁਪਨੇ ਕੁਝ ਖ਼ਾਸ ਤਰ੍ਹਾਂ ਦੇ ਸੰਕੇਤ ਦਿੰਦੇ ਹਨ। ਆਓ ਜਾਣਦੇ ਹਾਂ ਸੁਪਨੇ 'ਚ ਖ਼ੁਦ ਨੂੰ ਉੱਡਦੇ ਹੋਏ ਦੇਖਣ ਦਾ ਕੀ ਮਤਲਬ ਹੁੰਦਾ ਹੈ?
ਸੁਪਨ ਸ਼ਾਸਤਰ ਅਨੁਸਾਰ ਸੁਪਨੇ 'ਚ ਖ਼ੁਦ ਨੂੰ ਉੱਡਦਾ ਹੋਇਆ ਦੇਖਣਾ ਚੰਗਾ ਤੇ ਪਾਜ਼ੇਟਿਵ (ਸਕਾਰਾਤਮਕ) ਮੰਨਿਆ ਜਾਂਦਾ ਹੈ। ਅਜਿਹੇ ਸੁਪਨੇ ਸੰਕੇਤ ਦਿੰਦੇ ਹਨ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਕਾਫ਼ੀ ਚੰਗਾ ਸਾਬਤ ਹੋ ਸਕਦਾ ਹੈ। ਰੁਕੇ ਹੋਏ ਕੰਮ ਬਣਦੇ ਚਲੇ ਜਾਣਗੇ। ਜੇਕਰ ਤੁਸੀਂ ਨੌਕਰੀ ਜਾਂ ਬਿਜ਼ਨੈੱਸ ਕਰਦੇ ਹੋ ਤਾਂ ਤੁਹਾਨੂੰ ਸਫ਼ਲਤਾ ਮਿਲੇਗੀ।
ਸੁਪਨੇ 'ਚ ਖ਼ੁਦ ਨੂੰ ਉੱਡਦੇ ਹੋਏ ਦੇਖਣ ਦਾ ਮਤਲਬ ਇਹ ਵੀ ਹੈ ਕਿ ਤੁਸੀਂ ਅਸਲ ਜ਼ਿੰਦਗੀ ਵਿਚ ਕੁਝ ਚੰਗਾ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਜਿਸ ਨਾਲ ਤੁਹਾਨੂੰ ਕਾਫ਼ੀ ਲਾਭ ਮਿਲੇਗਾ। ਉੱਥੇ ਹੀ, ਜੇਕਰ ਤੁਸੀਂ ਕਿਸੇ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਅਤੇ ਉਸ ਤੋਂ ਪਹਿਲਾਂ ਅਜਿਹੇ ਸੁਪਨੇ ਆਉਂਦੇ ਹਨ ਤਾਂ ਇਸਦਾ ਮਤਲਬ ਤੁਹਾਡੀ ਯਾਤਰਾ ਸ਼ੁੱਭ ਸਾਬਤ ਹੋਵੇਗੀ।
ਸਾਡੇ ਵਿਚੋਂ ਕਈ ਲੋਕਾਂ ਨੂੰ ਇਹ ਸੁਪਨਾ ਕਦੇ ਨਾ ਕਦੇ ਜ਼ਰੂਰ ਆਇਆ ਹੋਵੇਗਾ ਕਿ ਅਸੀਂ ਕਿਸੇ ਉੱਚੀ ਬਿਲਡਿੰਗ ਜਾਂ ਉਚਾਈ ਵਾਲੀ ਥਾਂ ਤੋਂ ਹੇਠਾਂ ਡਿੱਗ ਰਹੇ ਹਾਂ ਤੇ ਅਚਾਨਕ ਸਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਸੁਪਨ ਸ਼ਾਸਤਰ ਅਨੁਸਾਰ, ਅਜਿਹੇ ਸੁਪਨੇ ਆਉਣ ਦਾ ਮਤਲਬ ਹੈ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਜਾਂ ਕਰਨ ਦੀ ਯੋਜਨਾ ਬਣਾ ਰਹੇ ਹੋ, ਉਸ ਵਿਚ ਰੁਕਾਵਟ ਆ ਸਕਦੀ ਹੈ। ਅਜਿਹੇ 'ਚ ਤੁਹਾਨੂੰ ਆਪਣੇ ਕੰਮ 'ਤੇ ਫੋਕਸ ਕਰਨ ਦੀ ਲੋੜ ਹੈ।
ਸੁਪਨੇ 'ਚ ਜੇਕਰ ਤੁਸੀਂ ਖ਼ੁਦ ਨੂੰ ਹਵਾਈ ਯਾਤਰਾ ਕਰਦੇ ਹੋਏ ਦੇਖਦੇ ਹੋ ਤਾਂ ਇਹ ਸੁਪਨਾ ਕਾਫ਼ੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦੇ ਸੁਪਨੇ ਸੰਕੇਤ ਦਿੰਦੇ ਹਨ ਕਿ ਤੁਹਾਨੂੰ ਕੰਮ ਵਾਲੀ ਥਾਂ, ਪੜ੍ਹਾਈ, ਬਿਜ਼ਨੈੱਸ ਤੇ ਕਰੀਅਰ ਦੇ ਮਾਮਲੇ 'ਚ ਤਰੱਕੀ ਮਿਲ ਸਕਦੀ ਹੈ। ਜੇਕਰ ਤੁਸੀਂ ਇਕ ਵਪਾਰੀ ਹੋ ਅਤੇ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹਨ, ਤਾਂ ਸੁਪਨ ਸ਼ਾਸਤਰ ਦੇ ਅਨੁਸਾਰ ਇਸਨੂੰ ਚੰਗਾ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।