Guru Transit 2026 : ਕਰਕ ਰਾਸ਼ੀ ਚੰਦਰਮਾ ਦੀ ਰਾਸ਼ੀ ਹੈ ਜੋ ਮਨ ਦਾ ਪ੍ਰਤੀਕ ਹੈ। ਇਸ ਲਈ, ਬ੍ਰਹਿਸਪਤੀ ਦੇਵ ਦਾ ਇੱਥੇ ਆਉਣਾ ਮਨ ਦੀ ਸ਼ਾਂਤੀ ਤੇ ਭਾਵਨਾਤਮਕ ਸੁਰੱਖਿਆ ਲਈ ਕਾਫੀ ਵਧੀਆ ਹੈ। ਇਹ ਗੋਚਰ ਨਾ ਸਿਰਫ਼ ਭੌਤਿਕ ਸੁੱਖ ਸਹੂਲਤਾਂ ਪ੍ਰਦਾਨ ਕਰੇਗਾ, ਬਲਕਿ ਤੁਹਾਨੂੰ ਧਰਮ ਤੇ ਅਧਿਆਤਮ ਦੇ ਰਾਹ 'ਤੇ ਵੀ ਅੱਗੇ ਲੈ ਜਾਵੇਗਾ।

ਆਨੰਦ ਸਾਗਰ ਪਾਠਕ, ਐਸਟਰੋਪੱਤਰੀ : ਵੈਦਿਕ ਜੋਤਿਸ਼ 'ਚ ਬ੍ਰਹਸਪਤੀ ਦੇਵ (Jupiter) ਨੂੰ ਗਿਆਨ, ਚੰਗੀ ਕਿਸਮਤ, ਵਿਸਤਾਰ ਤੇ ਰੱਬੀ ਕਿਰਪਾ ਦਾ ਕਾਰਕ ਮੰਨਿਆ ਗਿਆ ਹੈ। ਉਨ੍ਹਾਂ ਨੂੰ ਦੇਵਤਿਆਂ ਦਾ ਗੁਰੂ ਆਖਿਆ ਜਾਂਦਾ ਹੈ। ਆਉਣ ਵਾਲੀ 2 ਜੂਨ 2026 ਨੂੰ ਰਾਤ 01:50 ਵਜੇ ਬ੍ਰਹਸਪਤੀ ਦੇਵ ਆਪਣੀ ਉੱਚ ਰਾਸ਼ੀ ਕਰਕ 'ਚ ਪ੍ਰਵੇਸ਼ ਕਰਨਗੇ। ਉੱਚ ਰਾਸ਼ੀ 'ਚ ਹੋਣ ਕਾਰਨ ਗੁਰੂ ਦਾ ਇਹ ਗੋਚਰ ਬਹੁਤ ਸ਼ਕਤੀਸ਼ਾਲੀ ਤੇ ਸ਼ੁੱਭ ਫਲ ਦੇਣ ਵਾਲਾ ਮੰਨਿਆ ਜਾ ਰਿਹਾ ਹੈ। ਬ੍ਰਹਿਸਪਤੀ ਦੇਵ ਦੀ ਕਿਰਪਾ ਨਾਲ ਮਨੁੱਖ 'ਚ ਸਾਤਵਿਕ ਵਿਚਾਰਾਂ ਦਾ ਉਦੈ ਹੁੰਦਾ ਹੈ ਤੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਵਧਦੀਆਂ ਹਨ।
ਕਰਕ ਰਾਸ਼ੀ ਚੰਦਰਮਾ ਦੀ ਰਾਸ਼ੀ ਹੈ ਜੋ ਮਨ ਦਾ ਪ੍ਰਤੀਕ ਹੈ। ਇਸ ਲਈ, ਬ੍ਰਹਿਸਪਤੀ ਦੇਵ ਦਾ ਇੱਥੇ ਆਉਣਾ ਮਨ ਦੀ ਸ਼ਾਂਤੀ ਤੇ ਭਾਵਨਾਤਮਕ ਸੁਰੱਖਿਆ ਲਈ ਕਾਫੀ ਵਧੀਆ ਹੈ। ਇਹ ਗੋਚਰ ਨਾ ਸਿਰਫ਼ ਭੌਤਿਕ ਸੁੱਖ ਸਹੂਲਤਾਂ ਪ੍ਰਦਾਨ ਕਰੇਗਾ, ਬਲਕਿ ਤੁਹਾਨੂੰ ਧਰਮ ਤੇ ਅਧਿਆਤਮ ਦੇ ਰਾਹ 'ਤੇ ਵੀ ਅੱਗੇ ਲੈ ਜਾਵੇਗਾ। ਆਓ ਜਾਣਦੇ ਹਾਂ ਮੇਸ਼ ਤੋਂ ਲੈ ਕੇ ਕੰਨਿਆ ਰਾਸ਼ੀ ਦੇ ਜਾਤਕਾਂ 'ਤੇ ਇਸ ਦਾ ਅਸਰ?
ਬ੍ਰਹਿਸਪਤੀ ਦੇਵ ਤੁਹਾਡੇ ਚੌਥੇ ਭਾਵ (ਸੁੱਖ ਭਾਵ) 'ਚ ਗੋਚਰ ਕਰ ਰਹੇ ਹਨ। ਚੌਥੇ ਭਾਵ 'ਚ ਗੁਰੂ ਦੀ ਮੌਜੂਦਗੀ ਘਰ-ਪਰਿਵਾਰ 'ਚ ਖੁਸ਼ੀਆਂ ਲਿਆਉਂਦੀ ਹੈ। ਇਸ ਦੌਰਾਨ ਤੁਸੀਂ ਨਵਾਂ ਘਰ ਖਰੀਦਣ ਜਾਂ ਜਾਇਦਾਦ 'ਚ ਨਿਵੇਸ਼ ਕਰਨ ਬਾਰੇ ਵਿਚਾਰ ਕਰ ਸਕਦੇ ਹੋ।
ਗ੍ਰਹਿਸਥ ਜੀਵਨ 'ਚ ਸੁੱਖ-ਸ਼ਾਂਤੀ ਦਾ ਅਨੁਭਵ ਹੋਵੇਗਾ। ਦਸਵੇਂ ਭਾਵ 'ਤੇ ਦ੍ਰਿਸ਼ਟੀ ਹੋਣ ਕਾਰਨ ਕਾਰਜ ਖੇਤਰ 'ਚ ਤੁਹਾਨੂੰ ਵੱਕਾਰ ਤੇ ਸਨਮਾਨ ਪ੍ਰਾਪਤ ਹੋਵੇਗਾ। ਅੱਠਵੇਂ ਭਾਵ 'ਤੇ ਉਨ੍ਹਾਂ ਦੀ ਕਿਰਪਾ ਨਾਲ ਤੁਸੀਂ ਗੁਪਤ ਗਿਆਨ ਤੇ ਖੋਜ ਕਾਰਜਾਂ 'ਚ ਰੁਚੀ ਲੈ ਸਕਦੇ ਹੋ। ਵਿਦੇਸ਼ ਯਾਤਰਾਵਾਂ ਦੇ ਯੋਗ ਵੀ ਬਣ ਰਹੇ ਹਨ।
ਉਪਾਅ: ਵੀਰਵਾਰ ਦੇ ਦਿਨ ਭਗਵਾਨ ਵਿਸ਼ਨੂੰ ਨੂੰ ਪੀਲੇ ਫੁੱਲ ਭੇਟ ਕਰੋ।
ਤੀਜੇ ਭਾਵ 'ਚ ਬ੍ਰਹਿਸਪਤੀ ਦੇਵ ਦਾ ਆਉਣਾ ਤੁਹਾਡੇ ਆਤਮ-ਵਿਸ਼ਵਾਸ ਨੂੰ ਨਵੀਂ ਉਚਾਈ ਦੇਵੇਗਾ। ਗੱਲਬਾਤ ਦੀ ਸ਼ੈਲੀ 'ਚ ਸੁਧਾਰ ਹੋਵੇਗਾ ਤੇ ਤੁਸੀਂ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਸਕੋਗੇ। ਭੈਣ-ਭਰਾਵਾਂ ਦਾ ਸਹਿਯੋਗ ਪ੍ਰਾਪਤ ਹੋਵੇਗਾ। ਸੱਤਵੇਂ ਭਾਵ 'ਤੇ ਦ੍ਰਿਸ਼ਟੀ ਹੋਣ ਨਾਲ ਵਿਆਹੁਤਾ ਜੀਵਨ ਤੇ ਪਾਰਟਨਰਸ਼ਿਪ 'ਚ ਸੁਧਾਰ ਹੋਵੇਗਾ। ਨੌਵੇਂ ਭਾਵ 'ਤੇ ਗੁਰੂ ਦੀ ਦ੍ਰਿਸ਼ਟੀ ਤੁਹਾਡੀ ਕਿਸਮਤ ਨੂੰ ਤਾਕਤ ਦੇਵੇਗੀ। ਗਿਆਰ੍ਹਵੇਂ ਭਾਵ ਨੂੰ ਦੇਖਣ ਕਾਰਨ ਆਰਥਿਕ ਕੋਸ਼ਿਸ਼ਾਂ ਵਿੱਚ ਸਫ਼ਲਤਾ ਮਿਲਣ ਦੇ ਪੱਕੇ ਯੋਗ ਹਨ।
ਉਪਾਅ: ਵੀਰਵਾਰ ਦੇ ਦਿਨ ਛੋਲਿਆਂ ਦੀ ਦਾਲ ਦਾ ਦਾਨ ਕਰੋ।
ਦੂਜੇ ਭਾਵ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਤੁਹਾਡੀ ਬਾਣੀ ਤੇ ਧਨ ਦੇ ਖੇਤਰ ਨੂੰ ਪ੍ਰਭਾਵਿਤ ਕਰੇਗਾ। ਧਨ ਇਕੱਠਾ ਕਰਨ ਦੇ ਨਵੇਂ ਰਾਹ ਖੁੱਲ੍ਹਣਗੇ ਤੇ ਪਰਿਵਾਰ 'ਚ ਇਕਜੁਟਤਾ ਆਵੇਗੀ। ਦਸਵੇਂ ਭਾਵ 'ਤੇ ਗੁਰੂ ਦੀ ਦ੍ਰਿਸ਼ਟੀ ਕਰੀਅਰ 'ਚ ਤਰੱਕੀ ਦੇ ਮੌਕੇ ਪ੍ਰਦਾਨ ਕਰੇਗੀ। ਛੇਵੇਂ ਭਾਵ 'ਤੇ ਦ੍ਰਿਸ਼ਟੀ ਹੋਣ ਕਾਰਨ ਤੁਸੀਂ ਆਪਣੇ ਵਿਰੋਧੀਆਂ 'ਤੇ ਜਿੱਤ ਪ੍ਰਾਪਤ ਕਰ ਸਕੋਗੇ ਅਤੇ ਕਾਰਜ ਖੇਤਰ ਦੀਆਂ ਚੁਣੌਤੀਆਂ ਨਾਲ ਨਜਿੱਠਣ 'ਚ ਸਮਰੱਥ ਰਹੋਗੇ। ਅਚਾਨਕ ਹੋਣ ਵਾਲੇ ਬਦਲਾਅ ਆਖਰਕਾਰ ਤੁਹਾਡੇ ਲਈ ਸ਼ੁੱਭ ਹੀ ਸਾਬਤ ਹੋਣਗੇ।
ਉਪਾਅ: ਵੀਰਵਾਰ ਦੇ ਦਿਨ ਨਿਯਮਤ ਰੂਪ 'ਚ ਗੁਰੂ ਬੀਜ ਮੰਤਰ ਦਾ ਜਾਪ ਕਰੋ।
ਤੁਹਾਡੀ ਹੀ ਰਾਸ਼ੀ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਹੋ ਰਿਹਾ ਹੈ ਜੋ ਇਸਨੂੰ ਸਭ ਤੋਂ ਵੱਧ ਪ੍ਰਭਾਵਸ਼ਾਲੀ ਬਣਾਉਂਦਾ ਹੈ। ਪਹਿਲੇ ਭਾਵ 'ਚ ਗੁਰੂ ਹੋਣ ਨਾਲ ਤੁਹਾਡੀ ਸ਼ਖ਼ਸੀਅਤ ਨਿਖਰੇਗੀ ਤੇ ਆਤਮ-ਵਿਸ਼ਵਾਸ ਵਧੇਗਾ। ਪੰਜਵੇਂ ਭਾਵ 'ਤੇ ਦ੍ਰਿਸ਼ਟੀ ਹੋਣ ਨਾਲ ਸੰਤਾਨ ਸੁੱਖ, ਸਿੱਖਿਆ 'ਚ ਸਫ਼ਲਤਾ ਤੇ ਰਚਨਾਤਮਕ ਕਾਰਜਾਂ 'ਚ ਲਾਭ ਹੋਵੇਗਾ। ਸੱਤਵੇਂ ਭਾਵ ਨੂੰ ਦੇਖਣ ਕਾਰਨ ਵਿਆਹ ਜਾਂ ਸਾਂਝੇਦਾਰੀ 'ਚ ਮਜ਼ਬੂਤੀ ਆਵੇਗੀ। ਕਿਸਮਤ ਦਾ ਪੂਰਾ ਸਾਥ ਮਿਲੇਗਾ ਅਤੇ ਤੁਸੀਂ ਜੀਵਨ 'ਚ ਵੱਡੇ ਸਕਾਰਾਤਮਕ ਬਦਲਾਅ ਮਹਿਸੂਸ ਕਰੋਗੇ।
ਉਪਾਅ: ਵੀਰਵਾਰ ਦੇ ਦਿਨ ਭਗਵਾਨ ਵਿਸ਼ਨੂੰ ਦੀ ਸੇਵਾ ਕਰੋ ਤੇ ਲੋੜਵੰਦਾਂ ਦੀ ਮਦਦ ਕਰੋ।
ਬਾਰ੍ਹਵੇਂ (ਦਵਾਦਸ਼) ਭਾਵ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਤੁਹਾਡੇ ਲਈ ਅਧਿਆਤਮਕ ਉੱਨਤੀ ਦਾ ਦੁਆਰ ਖੋਲ੍ਹੇਗਾ। ਵਿਦੇਸ਼ ਨਾਲ ਜੁੜੇ ਕਾਰਜਾਂ ਜਾਂ ਦਾਨ-ਪੁੰਨ ਦੇ ਕੰਮਾਂ 'ਚ ਤੁਸੀਂ ਵਧੇਰੇ ਸਰਗਰਮ ਹੋ ਸਕਦੇ ਹੋ। ਚੌਥੇ ਭਾਵ 'ਤੇ ਦ੍ਰਿਸ਼ਟੀ ਹੋਣ ਨਾਲ ਘਰ ਵਿੱਚ ਸ਼ਾਂਤੀ ਦਾ ਮਾਹੌਲ ਰਹੇਗਾ।
ਛੇਵੇਂ ਭਾਵ 'ਤੇ ਗੁਰੂ ਦੀ ਕਿਰਪਾ ਨਾਲ ਤੁਸੀਂ ਸਿਹਤ ਸਬੰਧੀ ਸਮੱਸਿਆਵਾਂ ਦਾ ਬਿਹਤਰ ਪ੍ਰਬੰਧਨ ਕਰ ਸਕੋਗੇ। ਅੱਠਵੇਂ ਭਾਵ 'ਤੇ ਦ੍ਰਿਸ਼ਟੀ ਹੋਣ ਨਾਲ ਗੁਪਤ ਰਹੱਸਾਂ ਅਤੇ ਅਧਿਆਤਮਿਕਤਾ ਵਿੱਚ ਤੁਹਾਡੀ ਡੂੰਘਾਈ ਵਧੇਗੀ।
ਉਪਾਅ: ਵੀਰਵਾਰ ਦੇ ਦਿਨ ਹਲਦੀ ਜਾਂ ਪੀਲੀ ਮਿਠਾਈ ਦਾ ਦਾਨ ਕਰੋ।
ਗਿਆਰ੍ਹਵੇਂ ਭਾਵ 'ਚ ਬ੍ਰਹਿਸਪਤੀ ਦੇਵ ਦਾ ਗੋਚਰ ਤੁਹਾਡੀਆਂ ਸਾਰੀਆਂ ਵੱਡੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਕੰਮ ਕਰੇਗਾ। ਆਮਦਨ ਦੇ ਸਰੋਤਾਂ 'ਚ ਵਾਧਾ ਹੋਵੇਗਾ। ਤੀਜੇ ਭਾਵ 'ਤੇ ਗੁਰੂ ਦੀ ਦ੍ਰਿਸ਼ਟੀ ਤੁਹਾਡੇ ਪਰਾਕ੍ਰਮ ਅਤੇ ਸਾਹਸ ਨੂੰ ਵਧਾਏਗੀ।
ਪੰਜਵੇਂ ਭਾਵ 'ਤੇ ਉਨ੍ਹਾਂ ਦੀ ਕਿਰਪਾ ਸਿੱਖਿਆ ਤੇ ਸੰਤਾਨ ਲਈ ਸ਼ੁਭ ਹੈ। ਸੱਤਵੇਂ ਭਾਵ ਨੂੰ ਦੇਖਣ ਕਾਰਨ ਪਾਰਟਨਰਸ਼ਿਪ ਅਤੇ ਪੇਸ਼ੇਵਰ ਰਿਸ਼ਤਿਆਂ 'ਚ ਸੁਧਾਰ ਆਵੇਗਾ। ਲੰਬੇ ਸਮੇਂ ਤੋਂ ਅਟਕੇ ਹੋਏ ਕੰਮ ਪੂਰੇ ਹੋਣ ਲੱਗਣਗੇ।
ਉਪਾਅ: ਵੀਰਵਾਰ ਦੇ ਦਿਨ ਬ੍ਰਹਿਸਪਤੀ ਦੇਵ ਦੀ ਪ੍ਰਾਰਥਨਾ ਕਰੋ।