8 ਅਕਤੂਬਰ ਨੂੰ ਬ੍ਰਹਿਸਪਤੀ ਦਾ ਗੋਚਰ! ਧਨ-ਮਾਣ ਤੋਂ ਲੈ ਕੇ ਜਾਇਦਾਦੀ ਵਿਵਾਦ ਤਕ ਪੈ ਸਕਦਾ ਹੈ ਅਸਰ, Bad Luck ਤੋਂ ਬਚਣ ਲਈ ਕਰੋ ਇਹ 5 ਅਸਰਦਾਰ ਉਪਾਅ ਵੈਦਿਕ ਜੋਤਿਸ਼ ਮੁਤਾਬਕ, ਅਸ਼ਲੇਸ਼ਾ ਨਕਸ਼ੱਤਰ 27 ਨਕਸ਼ੱਤਰਾਂ 'ਚੋਂ ਨੌਵਾਂ ਨਕਸ਼ੱਤਰ ਹੈ। ਇਸ ਨਕਸ਼ਤਰ ਦਾ ਸਵਾਮੀ ਬੁੱਧ ਗ੍ਰਹਿ ਹੈ। ਦੇਵਗੁਰੂ ਬ੍ਰਹਸਪਤੀ ਦਾ ਇਸ ਨਕਸ਼ੱਤਰ 'ਚ ਪ੍ਰਵੇਸ਼ ਚੰਗੇ ਤੇ ਮਾੜੇ ਦੋਵੇਂ ਤਰ੍ਹਾਂ ਦੇ ਨਤੀਜੇ ਦੇ ਸਕਦਾ ਹੈ। ਬ੍ਰਹਿਸਪਤੀ ਨੂੰ ਗਿਆਨ, ਬੁੱਧੀ, ਉਦਾਰਤਾ ਤੇ ਖੁਸ਼ਹਾਲੀ ਦਾ ਗ੍ਰਹਿ ਮੰਨਿਆ ਜਾਂਦਾ ਹੈ।
Publish Date: Mon, 05 Oct 2026 03:20 PM (IST)
Updated Date: Mon, 05 Oct 2026 03:31 PM (IST)
ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਜੋਤਿਸ਼ ਸ਼ਾਸਤਰ 'ਚ ਗੁਰੂ ਗ੍ਰਹਿ ਦਾ ਗੋਚਰ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਨਵਗ੍ਰਹਿਆਂ 'ਚ ਗੁਰੂ ਨੂੰ ਬਹੁਤ ਹੀ ਸ਼ੁਭ ਅਤੇ ਕਲਿਆਣਕਾਰੀ ਗ੍ਰਹਿ ਮੰਨਿਆ ਜਾਂਦਾ ਹੈ। ਇਹ ਗਿਆਨ, ਧਰਮ, ਅਧਿਆਤਮਿਕਤਾ, ਵਿਦਿਆ, ਸੰਤਾਨ, ਭਾਗ, ਨਿਆਂ, ਦਾਨ, ਖੁਸ਼ਹਾਲੀ ਅਤੇ ਉੱਚ ਸਿੱਖਿਆ ਦਾ ਪ੍ਰਮੁੱਖ ਕਾਰਕ ਮੰਨਿਆ ਜਾਂਦਾ ਹੈ। ਵੈਦਿਕ ਜੋਤਿਸ਼ ਵਿਗਿਆਨ 'ਚ ਇਸ ਨੂੰ 'ਦੇਵਤਿਆਂ ਦਾ ਗੁਰੂ' ਵੀ ਦੱਸਿਆ ਗਿਆ ਹੈ।
ਦ੍ਰਿਕ ਪੰਚਾਂਗ ਤੇ ਜੋਤਿਸ਼ ਸ਼ਾਸਤਰ ਅਨੁਸਾਰ, 8 ਅਕਤੂਬਰ 2026 ਨੂੰ ਬ੍ਰਹਸਪਤੀ ਸ਼ਾਮ 7 ਵੱਜ ਕੇ 3 ਮਿੰਟ 'ਤੇ ਅਸ਼ਲੇਸ਼ਾ ਨਕਸ਼ਤਰ ਦੇ ਚੌਥੇ ਚਰਨ 'ਚ ਪ੍ਰਵੇਸ਼ ਕਰਨਗੇ। ਗੁਰੂ ਗ੍ਰਹਿ ਦਾ ਇਹ ਨਕਸ਼ਤਰ ਪਰਿਵਰਤਨ ਜੋਤਿਸ਼ੀ ਨਜ਼ਰੀਏ ਤੋਂ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ।
ਅਸ਼ਲੇਸ਼ਾ ਨਕਸ਼ਤਰ ਦਾ ਜੋਤਿਸ਼ 'ਚ ਮਹੱਤਵ ਵੈਦਿਕ ਜੋਤਿਸ਼ ਮੁਤਾਬਕ, ਅਸ਼ਲੇਸ਼ਾ ਨਕਸ਼ੱਤਰ 27 ਨਕਸ਼ੱਤਰਾਂ 'ਚੋਂ ਨੌਵਾਂ ਨਕਸ਼ੱਤਰ ਹੈ। ਇਸ ਨਕਸ਼ੱਤਰ ਦਾ ਸਵਾਮੀ ਬੁੱਧ ਗ੍ਰਹਿ ਹੈ। ਦੇਵਗੁਰੂ ਬ੍ਰਹਸਪਤੀ ਦਾ ਇਸ ਨਕਸ਼ੱਤਰ 'ਚ ਪ੍ਰਵੇਸ਼ ਚੰਗੇ ਤੇ ਮਾੜੇ ਦੋਵੇਂ ਤਰ੍ਹਾਂ ਦੇ ਨਤੀਜੇ ਦੇ ਸਕਦਾ ਹੈ। ਬ੍ਰਹਿਸਪਤੀ ਨੂੰ ਗਿਆਨ, ਬੁੱਧੀ, ਉਦਾਰਤਾ ਤੇ ਖੁਸ਼ਹਾਲੀ ਦਾ ਗ੍ਰਹਿ ਮੰਨਿਆ ਜਾਂਦਾ ਹੈ।
ਵੱਖ-ਵੱਖ ਨਕਸ਼ੱਤਰਾਂ 'ਚ ਇਸ ਦੀ ਸਥਿਤੀ ਵਿਅਕਤੀ ਦੇ ਸ਼ਖ਼ਸੀਅਤ, ਵਿਹਾਰ ਤੇ ਜੀਵਨ ਦੇ ਰਾਹ 'ਤੇ ਡੂੰਘਾ ਅਸਰ ਪਾ ਸਕਦੀ ਹੈ। ਅਜਿਹੇ 'ਚ ਜਦੋਂ ਬ੍ਰਹਿਸਪਤੀ ਅਸ਼ਲੇਸ਼ਾ ਨਕਸ਼ੱਤਰ 'ਚ ਹੋਵੇ ਤਾਂ ਇਸ ਦਾ ਪ੍ਰਭਾਵ ਕਾਫ਼ੀ ਅਹਿਮ ਮੰਨਿਆ ਜਾ ਸਕਦਾ ਹੈ।
ਅਸ਼ਲੇਸ਼ਾ ਨਕਸ਼ੱਤਰ ਸੱਪ ਦੇ ਪ੍ਰਤੀਕ ਨਾਲ ਜੁੜਿਆ ਹੋਇਆ ਹੈ ਤੇ ਇਸ ਨੂੰ ਰਹੱਸਮਈ ਨਕਸ਼ਤਰ ਮੰਨਿਆ ਜਾਂਦਾ ਹੈ। ਇਹ ਨਕਸ਼ੱਤਰ ਜੀਵਨ 'ਚ ਖੁਸ਼ੀਆਂ ਦੇ ਨਾਲ-ਨਾਲ ਚੁਣੌਤੀਆਂ ਵੀ ਲਿਆ ਸਕਦਾ ਹੈ। ਕਿਉਂਕਿ 8 ਅਕਤੂਬਰ 2026, ਵੀਰਵਾਰ ਨੂੰ ਗੁਰੂ ਗ੍ਰਹਿ ਅਸ਼ਲੇਸ਼ਾ ਨਕਸ਼ੱਤਰ ਦੇ ਚੌਥੇ ਚਰਨ 'ਚ ਗੋਚਰ ਕਰਨ ਜਾ ਰਹੇ ਹਨ, ਇਸ ਲਈ ਇਸ ਦੇ ਸਕਾਰਾਤਮਕ ਅਤੇ ਚੁਣੌਤੀਪੂਰਨ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।
ਬ੍ਰਹਿਸਪਤੀ ਦਾ ਅਸ਼ਲੇਸ਼ਾ ਦੇ ਚੌਥੇ ਪਾਦ 'ਚ ਗੋਚਰ ਵੈਦਿਕ ਜੋਤਿਸ਼ ਮੁਤਾਬਕ, ਅਸ਼ਲੇਸ਼ਾ ਨਕਸ਼ੱਤਰ ਦੇ ਚੌਥੇ ਪਾਦ 'ਚ ਦੇਵਗੁਰੂ ਬ੍ਰਹਿਸਪਤੀ ਦਾ ਪ੍ਰਭਾਵ ਖ਼ਾਸ ਤੌਰ 'ਤੇ ਇਸ ਦੀ ਅਨੁਕੂਲ ਸਥਿਤੀ 'ਤੇ ਨਿਰਭਰ ਕਰਦਾ ਹੈ। ਅਨੁਕੂਲ ਸਥਿਤੀ ਹੋਣ 'ਤੇ ਵਿਅਕਤੀ ਨੂੰ ਭੌਤਿਕ ਧਨ ਅਤੇ ਸਮਾਜ 'ਚ ਮਾਣ-ਸਨਮਾਨ ਪ੍ਰਾਪਤ ਹੁੰਦਾ ਹੈ। ਉੱਥੇ ਹੀ ਪ੍ਰਤੀਕੂਲ ਸਥਿਤੀ ਹੋਣ 'ਤੇ ਜਾਇਦਾਦ ਦੀ ਵਿਰਾਸਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚਕਾਰ ਕਾਨੂੰਨੀ ਲੜਾਈ ਅਤੇ ਵਿਵਾਦ ਦੇਖਣ ਨੂੰ ਮਿਲ ਸਕਦੇ ਹਨ। ਅਧਿਆਤਮਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਹ ਸਥਿਤੀ ਲੋਕਾਂ ਨੂੰ ਜੀਵਨ ਦੇ ਡੂੰਘੇ ਪਹਿਲੂਆਂ ਅਤੇ ਜੀਵਨ ਦੇ ਉਦੇਸ਼ ਨੂੰ ਸਮਝਣ ਲਈ ਪ੍ਰੇਰਿਤ ਕਰ ਸਕਦੀ ਹੈ।
ਦੇਵਗੁਰੂ ਬ੍ਰਹਿਸਪਤੀ ਨਾਲ ਜੁੜੇ ਅਸਰਦਾਰ ਉਪਾਅ 1. ਕੇਸਰ-ਹਲਦੀ ਦਾ ਤਿਲਕ ਜੋਤਿਸ਼ ਸ਼ਾਸਤਰ 'ਚ ਗੁਰੂ ਗ੍ਰਹਿ ਦਾ ਸਬੰਧ ਪੀਲੇ ਰੰਗ ਅਤੇ ਖੁਸ਼ਹਾਲੀ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਗੁਰੂ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਨਿਯਮਤ ਤੌਰ 'ਤੇ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਮੱਥੇ ਅਤੇ ਨਾਭੀ 'ਤੇ ਕੇਸਰ ਜਾਂ ਹਲਦੀ ਦਾ ਤਿਲਕ ਲਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
2. ਵਿਸ਼ਨੂੰ ਸਹਿਸਤ੍ਰਨਾਮ ਦਾ ਪਾਠ
ਬ੍ਰਹਿਸਪਤੀ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਭਗਵਾਨ ਵਿਸ਼ਨੂੰ ਦੀ ਉਪਾਸਨਾ ਬੇਹੱਦ ਸ਼ੁਭ ਮੰਨੀ ਜਾਂਦੀ ਹੈ। ਇਸ ਲਈ ਹਰ ਵੀਰਵਾਰ ਨਿਯਮਤ ਤੌਰ 'ਤੇ ਵਿਸ਼ਨੂੰ ਸਹਿਸਤ੍ਰਨਾਮ ਦਾ ਪਾਠ ਕਰਨਾ ਚਾਹੀਦਾ ਹੈ।
3. ਪੀਲੀਆਂ ਵਸਤੂਆਂ ਦਾ ਦਾਨ ਬ੍ਰਹਿਸਪਤੀ ਗੋਚਰ ਦੌਰਾਨ ਲੋੜਵੰਦਾਂ ਨੂੰ ਪੀਲੇ ਰੰਗ ਦੀਆਂ ਵਸਤੂਆਂ ਦਾਨ ਕਰਨਾ ਵੀ ਸ਼ੁੱਭ ਮੰਨਿਆ ਜਾਂਦਾ ਹੈ। ਦਾਨ ਦੇ ਰੂਪ 'ਚ ਤੁਸੀਂ ਚਨੇ ਦੀ ਦਾਲ, ਕੇਲੇ, ਪੀਲੇ ਕੱਪੜੇ ਜਾਂ ਧਾਰਮਿਕ ਪੁਸਤਕ ਦਾਨ ਕਰ ਸਕਦੇ ਹੋ।
4. ਕੇਲੇ ਦੇ ਰੁੱਖ ਦੀ ਪੂਜਾ ਹਰ ਵੀਰਵਾਰ ਸਵੇਰੇ ਉੱਠਣ ਤੋਂ ਬਾਅਦ ਕੇਲੇ ਦੇ ਰੁੱਖ 'ਚ ਪਾਣੀ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਣੀ 'ਚ ਥੋੜ੍ਹੀ ਹਲਦੀ, ਚਨੇ ਦੀ ਦਾਲ ਜਾਂ ਗੁੜ ਮਿਲਾ ਕੇ ਅਰਪਿਤ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ 'ਓਮ ਬ੍ਰੀਂ ਬ੍ਰਹਸਪਤਯੇ ਨਮਹ' ਮੰਤਰ ਦਾ ਜਾਪ ਕਰਨਾ ਵੀ ਉਚਿਤ ਮੰਨਿਆ ਜਾਂਦਾ ਹੈ।
5. ਗਊ ਮਾਤਾ ਦੀ ਸੇਵਾ ਬ੍ਰਹਿਸਪਤੀ ਦੇ ਗੋਚਰ ਦੌਰਾਨ ਖ਼ਾਸ ਤੌਰ 'ਤੇ ਗਊਆਂ ਦੀ ਸੇਵਾ ਕਰਨ ਦੇ ਨਾਲ ਉਨ੍ਹਾਂ ਨੂੰ ਰੋਟੀ, ਚਾਰਾ ਅਤੇ ਘਾਹ ਖੁਆਉਣਾ ਸ਼ੁਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਕ, ਅਜਿਹਾ ਕਰਨ ਨਾਲ ਗੁਰੂ ਦੇ ਅਸ਼ੁੱਭ ਪ੍ਰਭਾਵਾਂ ਤੋਂ ਮੁਕਤੀ ਮਿਲਦੀ ਹੈ।