
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੋਨਾ ਜਿਸ ਨੂੰ ਤੇਜ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਚਾਂਦੀ ਨੂੰ ਸੀਤਲਤਾ ਦਾ, ਪਰ ਇਨ੍ਹਾਂ ਨੂੰ ਸਰੀਰ ਦੇ ਕਿਹੜੇ ਹਿੱਸੇ 'ਚ ਪਹਿਨਣਾ ਸਹੀ ਮੰਨਿਆ ਜਾਂਦਾ ਹੈ ਤੇ ਕਿੱਥੇ ਪਹਿਨਣ ਤੋਂ ਬਚਣਾ ਚਾਹੀਦਾ ਹੈ? ਇਸ ਦੇ ਪਿੱਛੇ ਆਧਿਆਤਮਕ ਰਹੱਸ ਲੁਕਿਆ ਹੋਇਆ ਹੈ।

ਧਰਮ ਡੈਸਕ, ਨਵੀਂ ਦਿੱਲੀ : ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਲਈ ਗਹਿਣੇ ਸਿਰਫ਼ ਸੁੰਦਰਤਾ ਅਤੇ ਕੀਮਤੀ ਚੀਜ਼ ਹੋਣਗੇ, ਪਰ ਇਨ੍ਹਾਂ ਦਾ ਸਾਡੀ ਕਿਸਮਤ, ਊਰਜਾ ਤੇ ਸਿਹਤ ’ਤੇ ਵੀ ਖ਼ਾਸ ਪ੍ਰਭਾਵ ਪੈਂਦਾ ਹੈ। ਹਿੰਦੂ ਧਰਮ ਨਾਲ ਜੁੜੇ ਪ੍ਰਾਚੀਨ ਸ਼ਾਸਤਰਾਂ 'ਚ ਸੋਨੇ ਅਤੇ ਚਾਂਦੀ ਦੇ ਗਹਿਣੇ ਪਹਿਨਣ ਦੇ ਕੁਝ ਖ਼ਾਸ ਨਿਯਮਾਂ ਦਾ ਜ਼ਿਕਰ ਮਿਲਦਾ ਹੈ। ਆਮ ਤੌਰ ’ਤੇ ਸਹੀ ਜਾਣਕਾਰੀ ਨਾ ਹੋਣ ਕਾਰਨ ਅਸੀਂ ਜਾਣੇ-ਅਣਜਾਣੇ ਵਿੱਚ ਇਨ੍ਹਾਂ ਨੂੰ ਪਹਿਨਣ ਨਾਲ ਜੁੜੀਆਂ ਗਲਤੀਆਂ ਕਰ ਬੈਠਦੇ ਹਾਂ।
ਸੋਨਾ ਜਿਸ ਨੂੰ ਤੇਜ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਚਾਂਦੀ ਨੂੰ ਸੀਤਲਤਾ ਦਾ, ਪਰ ਇਨ੍ਹਾਂ ਨੂੰ ਸਰੀਰ ਦੇ ਕਿਹੜੇ ਹਿੱਸੇ 'ਚ ਪਹਿਨਣਾ ਸਹੀ ਮੰਨਿਆ ਜਾਂਦਾ ਹੈ ਤੇ ਕਿੱਥੇ ਪਹਿਨਣ ਤੋਂ ਬਚਣਾ ਚਾਹੀਦਾ ਹੈ? ਇਸ ਦੇ ਪਿੱਛੇ ਆਧਿਆਤਮਕ ਰਹੱਸ ਲੁਕਿਆ ਹੋਇਆ ਹੈ। ਜੇਕਰ ਤੁਹਾਨੂੰ ਵੀ ਜਵੈਲਰੀ ਪਹਿਨਣਾ ਪਸੰਦ ਹੈ ਤਾਂ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਕਿਤੇ ਤੁਸੀਂ ਗਲਤ ਤਰੀਕੇ ਨਾਲ ਗਹਿਣੇ ਪਹਿਨ ਕੇ ਜਾਣੇ-ਅਣਜਾਣੇ ਵਿੱਚ ਆਪਣਾ ਹੀ ਨੁਕਸਾਨ ਤਾਂ ਨਹੀਂ ਕਰ ਰਹੇ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਮਾਨਤਾ।
ਪ੍ਰਾਚੀਨ ਹਿੰਦੂ ਸ਼ਾਸਤਰਾਂ 'ਚ ਸੋਨੇ ਅਤੇ ਚਾਂਦੀ ਦੇ ਗਹਿਣੇ ਪਹਿਨਣ ਦੇ ਕੁਝ ਨਿਯਮ ਦੱਸੇ ਗਏ ਹਨ। ਇਸ ਵਿਚ ਨਾਭੀ ਤੋਂ ਉੱਪਰਲੇ ਹਿੱਸੇ ਵਿਚ ਸੋਨਾ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ, ਜਦਕਿ ਨਾਭੀ ਤੋਂ ਹੇਠਾਂ ਵਾਲੇ ਹਿੱਸੇ ਵਿੱਚ ਚਾਂਦੀ ਪਹਿਨਣਾ ਸਹੀ ਮੰਨਿਆ ਜਾਂਦਾ ਹੈ।
ਦਰਅਸਲ, ਮਾਨਤਾਵਾਂ ਅਨੁਸਾਰ ਸਾਡੇ ਸਰੀਰ ਦੇ ਚਾਰੋਂ ਪਾਸੇ ਅਦਿੱਖ ਬਲਾਂ ਦਾ ਘੇਰਾ ਹੁੰਦਾ ਹੈ, ਜਿਸ ਨੂੰ ਅੰਗਰੇਜ਼ੀ 'ਚ Electromagnetic Field ਕਿਹਾ ਜਾਂਦਾ ਹੈ। ਸਿਰ ਨੂੰ ਨਾਰਥ ਪੋਲ ਤੇ ਪੈਰਾਂ ਨੂੰ ਸਾਊਥ ਪੋਲ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸੇ ਕਾਰਨ ਕਿਹਾ ਜਾਂਦਾ ਹੈ ਕਿ ਨਾਰਥ ਸਾਈਡ ਕਰਕੇ ਕਦੇ ਵੀ ਸੋਨਾ ਨਹੀਂ ਪਹਿਨਣਾ ਚਾਹੀਦਾ।
ਮਾਨਤਾਵਾਂ ਅਨੁਸਾਰ ਸੋਨਾ ਇਲੈਕਟ੍ਰੋਮੈਗਨੈਟਿਕ ਫੀਲਡ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ। ਉੱਥੇ ਹੀ ਚਾਂਦੀ ਜ਼ਮੀਨੀ ਊਰਜਾ ਨੂੰ ਬਣਾਈ ਰੱਖਦੀ ਹੈ। ਇਸੇ ਲਈ ਜਦੋਂ ਅਸੀਂ ਪੈਰਾਂ ਵਿੱਚ ਬਿਛੀਆ ਜਾਂ ਪਾਇਲ ਪਹਿਨਦੇ ਹਾਂ ਤਾਂ ਉਹ ਚਾਂਦੀ ਦੀ ਹੋਣੀ ਚਾਹੀਦੀ ਹੈ। ਜਦਕਿ ਕੰਨਾਂ ਦੀਆਂ ਵਾਲੀਆਂ ਤੇ ਨੱਕ ਦੀ ਨੱਥ ਸੋਨੇ ਦੀ ਹੋਣੀ ਚਾਹੀਦੀ ਹੈ। ਕਮਰ ਵਾਲੇ ਹਿੱਸੇ ਵਿਚ ਤੁਸੀਂ ਸੋਨੇ ਅਤੇ ਚਾਂਦੀ ਦੋਵਾਂ ਤੋਂ ਬਣੇ ਗਹਿਣੇ ਪਹਿਨ ਸਕਦੇ ਹੋ, ਕਿਉਂਕਿ ਮਾਨਤਾ ਅਨੁਸਾਰ ਇਹ ਸਰੀਰ ਦੀ ਊਰਜਾ ਨੂੰ ਸੰਤੁਲਿਤ ਰੱਖਣ ਵਿਚ ਮਦਦ ਕਰਦਾ ਹੈ।
ਸੋਨੇ ਤੋਂ ਬਣੇ ਗਹਿਣੇ ਹਮੇਸ਼ਾ ਲੱਕ ਤੇ ਧੁੰਨੀ ਤੋਂ ਉੱਪਰਲੇ ਅੰਗਾਂ 'ਚ ਪਹਿਨਣੇ ਚਾਹੀਦੇ ਹਨ। ਇਸ ਵਿਚ ਸਿਰ, ਕੰਨ, ਗਲਾ ਤੇ ਹੱਥ ਸ਼ਾਮਲ ਹਨ। ਪੈਰਾਂ 'ਚ ਸੋਨਾ ਪਹਿਨਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਜੋਤਿਸ਼ੀ ਮਾਨਤਾਵਾਂ ਮੁਤਾਬਕ ਸੋਨਾ ਬ੍ਰਹਿਸਪਤੀ ਗ੍ਰਹਿ ਨਾਲ ਜੁੜੀ ਧਾਤ ਹੈ ਅਤੇ ਇਸ ਨੂੰ ਪੈਰਾਂ 'ਚ ਧਾਰਨ ਕਰਨ ਨਾਲ ਇਸ ਦੇ ਉਲਟ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।
ਮਾਨਤਾਵਾਂ ਅਨੁਸਾਰ ਸੋਨਾ ਸਰੀਰ 'ਚ ਗਰਮੀ ਤੇ ਊਰਜਾ ਬਣਾਈ ਰੱਖਣ ਦੇ ਨਾਲ ਸਕਾਰਾਤਮਕ ਸ਼ਕਤੀ ਵਧਾਉਣ 'ਚ ਮਦਦ ਕਰਦਾ ਹੈ।
ਜੋਤਿਸ਼ ਸ਼ਾਸਤਰ 'ਚ ਚਾਂਦੀ ਦਾ ਸਬੰਧ ਚੰਦਰਮਾ ਨਾਲ ਦੱਸਿਆ ਗਿਆ ਹੈ, ਜਿਸ ਨੂੰ ਸ਼ੀਤਲਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਿਆ ਜਾਂਦਾ ਹੈ। ਪੈਰਾਂ 'ਚ ਚਾਂਦੀ ਦੀ ਝਾਂਜਰ ਤੇ ਬਿਛੀਆ ਪਹਿਨਣ ਨਾਲ ਸਰੀਰ ਦੀ ਊਰਜਾ ਸੰਤੁਲਿਤ ਅਤੇ ਠੰਢਕ ਬਣੀ ਰਹਿਣ ਦੀ ਮਾਨਤਾ ਹੈ। ਜੇਕਰ ਮਨ ਅਸ਼ਾਂਤ ਰਹਿੰਦਾ ਹੈ ਅਤੇ ਗੁੱਸਾ ਜ਼ਿਆਦਾ ਆਉਂਦਾ ਹੈ ਤਾਂ ਚਾਂਦੀ ਦਾ ਕੜਾ ਜਾਂ ਅੰਗੂਠੀ ਪਹਿਨਣਾ ਸਭ ਤੋਂ ਸਹੀ ਮੰਨਿਆ ਜਾਂਦਾ ਹੈ। ਗਲੇ ਵਿਚ ਚਾਂਦੀ ਦੀ ਚੇਨ ਪਹਿਨਣ ਨਾਲ ਬੋਲੀ 'ਚ ਮਿਠਾਸ ਆਉਣ ਦੇ ਨਾਲ ਮਨ ਸ਼ਾਂਤ ਰਹਿਣ ਦੀ ਮਾਨਤਾ ਹੈ।