- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਅਕਤੀ ਦਾ ਮਨੋਬਲ ਤੋੜਨ ਲਈ ਉਸ ਦੇ ਸਾਹਮਣੇ ਉਲਟ ਹਾਲਾਤ ਪੈਦਾ ਕੀਤੇ ਜਾਂਦੇ ਹਨ। ਉਸ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਕਰਨ ਦੇ ਯਤਨ ਕੀਤੇ ਜਾਂਦੇ ਹਨ। ਮਨੁੱਖ ਵੱਲੋਂ ਪੈਦਾ ਕੀਤੀਆਂ ਗਈਆਂ ਇਹ ਰੁਕਾਵਟਾਂ ਸਫ਼ਲਤਾ ਦੇ ਰਾਹ ਨੂੰ ਹੋਰ ਵੀ ਔਖਾ ਬਣਾ ਦਿੰਦੀਆਂ ਹਨ, ਪਰ ਸਾਹਸੀ ਵਿਅਕਤੀ ਹਰ ਤਰ੍ਹਾਂ ਦੀਆਂ ਰੁਕਾਵਟਾਂ ’ਤੇ ਜਿੱਤ ਹਾਸਲ ਕਰਦਿਆਂ ਅੱਗੇ ਵਧਦਾ ਜਾਂਦਾ ਹੈ। ਦ੍ਰਿੜ੍ਹ ਇਰਾਦੇ ਵਾਲੇ ਵਿਅਕਤੀ ਦੇ ਸਾਹਮਣੇ ਰੁਕਾਵਟਾਂ ਵੀ ਆਪਣੇ ਆਪ ਸਿਰ ਝੁਕਾ ਲੈਂਦੀਆਂ ਹਨ।

ਜ਼ਿੰਦਗੀ ਇਕ ਨਿਰੰਤਰ ਚੱਲਣ ਵਾਲੀ ਯਾਤਰਾ ਹੈ ਅਤੇ ਇਸ ਦੇ ਵੱਖ-ਵੱਖ ਪੜਾਵਾਂ ’ਤੇ ਅਨੇਕਾਂ ਤਰ੍ਹਾਂ ਦੀਆਂ ਰੁਕਾਵਟਾਂ ਵੀ ਪੈਦਾ ਹੁੰਦੀਆਂ ਰਹਿੰਦੀਆਂ ਹਨ। ਧੀਰਜਵਾਨ ਵਿਅਕਤੀ ਇਨ੍ਹਾਂ ਰੁਕਾਵਟਾਂ ਦਾ ਸਾਹਮਣਾ ਕਰਦਿਆਂ ਅੱਗੇ ਵਧਦੇ ਹਨ ਅਤੇ ਸਫ਼ਲਤਾ ਪ੍ਰਾਪਤ ਕਰਦੇ ਹਨ, ਜਦਕਿ ਕੁਝ ਲੋਕ ਰੁਕਾਵਟਾਂ ਨੂੰ ਸਾਹਮਣੇ ਦੇਖ ਕੇ ਆਪਣਾ ਰਾਹ ਬਦਲ ਲੈਂਦੇ ਹਨ ਜਾਂ ਫਿਰ ਰਾਹ ਦੇ ਸੁਖਾਲਾ ਹੋਣ ਦੀ ਉਡੀਕ ਵਿੱਚ ਆਪਣਾ ਸਮਾਂ ਬਰਬਾਦ ਕਰਨ ਲੱਗ ਪੈਂਦੇ ਹਨ। ਅਜਿਹਾ ਕਰਨ ਵਾਲੇ ਲੋਕ ਸਫ਼ਲਤਾ ਦੀ ਭਾਲ ਵਿੱਚ ਹੀ ਲੱਗੇ ਰਹਿ ਜਾਂਦੇ ਹਨ, ਕਿਉਂਕਿ ਸਫ਼ਲਤਾ ਪ੍ਰਾਪਤ ਕਰਨ ਦਾ ਕੋਈ ਛੋਟਾ ਰਸਤਾ ਨਹੀਂ ਹੁੰਦਾ। ਇਸ ਲਈ ਤੁਹਾਨੂੰ ਰੁਕਾਵਟਾਂ ਦਾ ਡਟ ਕੇ ਸਾਹਮਣਾ ਕਰਨਾ ਹੀ ਪਵੇਗਾ। ਜਿਹੜਾ ਵਿਅਕਤੀ ਅਜਿਹਾ ਕਰ ਸਕੇਗਾ, ਉਹੀ ਸਫ਼ਲਤਾ ਦਾ ਅਨੁਭਵ ਕਰ ਸਕੇਗਾ। ਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਸਫ਼ਲਤਾ ਵੱਲ ਵਧ ਰਹੇ ਵਿਅਕਤੀ ਦੇ ਰਾਹ ’ਚ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ। ਸਾਜ਼ਿਸ਼ ਤਹਿਤ ਕਈ ਤਰ੍ਹਾਂ ਦੇ ਸੰਕਟ ਅਤੇ ਕੰਡੇ ਵਿਛਾ ਦਿੱਤੇ ਜਾਂਦੇ ਹਨ। ਵਿਅਕਤੀ ਦਾ ਮਨੋਬਲ ਤੋੜਨ ਲਈ ਉਸ ਦੇ ਸਾਹਮਣੇ ਉਲਟ ਹਾਲਾਤ ਪੈਦਾ ਕੀਤੇ ਜਾਂਦੇ ਹਨ। ਉਸ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਕਰਨ ਦੇ ਯਤਨ ਕੀਤੇ ਜਾਂਦੇ ਹਨ। ਮਨੁੱਖ ਵੱਲੋਂ ਪੈਦਾ ਕੀਤੀਆਂ ਗਈਆਂ ਇਹ ਰੁਕਾਵਟਾਂ ਸਫ਼ਲਤਾ ਦੇ ਰਾਹ ਨੂੰ ਹੋਰ ਵੀ ਔਖਾ ਬਣਾ ਦਿੰਦੀਆਂ ਹਨ, ਪਰ ਸਾਹਸੀ ਵਿਅਕਤੀ ਹਰ ਤਰ੍ਹਾਂ ਦੀਆਂ ਰੁਕਾਵਟਾਂ ’ਤੇ ਜਿੱਤ ਹਾਸਲ ਕਰਦਿਆਂ ਅੱਗੇ ਵਧਦਾ ਜਾਂਦਾ ਹੈ। ਦ੍ਰਿੜ੍ਹ ਇਰਾਦੇ ਵਾਲੇ ਵਿਅਕਤੀ ਦੇ ਸਾਹਮਣੇ ਰੁਕਾਵਟਾਂ ਵੀ ਆਪਣੇ ਆਪ ਸਿਰ ਝੁਕਾ ਲੈਂਦੀਆਂ ਹਨ। ਅੱਜ ਸਾਡੇ ਦੇਸ਼ ’ਚ ਵੀ ਅਨੇਕਾਂ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੀ ਤਰੱਕੀ ਦੀ ਗਾਥਾ ਨੂੰ ਕਲੰਕਿਤ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਹ ਰੁਕਾਵਟਾਂ ਬਾਹਰੀ ਲੋਕਾਂ ਦੇ ਨਾਲ-ਨਾਲ ਕੁਝ ਅੰਦਰੂਨੀ ਲੋਕਾਂ ਦੀ ਮਦਦ ਨਾਲ ਵੀ ਪੈਦਾ ਕੀਤੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ਭਾਰਤ ਦੇ ਹਰੇਕ ਨਾਗਰਿਕ ਦਾ ਫ਼ਰਜ਼ ਹੈ ਕਿ ਉਹ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦਿਆਂ ਪੂਰੇ ਉਤਸ਼ਾਹ ਨਾਲ ਅੱਗੇ ਵਧੇ, ਤਾਂ ਜੋ ਸਾਜ਼ਿਸ਼ਾਂ ਰਚਣ ਵਾਲਿਆਂ ਦੇ ਹੌਸਲੇ ਪਸਤ ਹੋ ਜਾਣ। ਰੁਕਾਵਟਾਂ ਦੀ ਤਾਕਤ ਦੇਸ਼ ਦੀ ਤਰੱਕੀ ਨੂੰ ਰੋਕ ਨਹੀਂ ਸਕਦੀ। ਦੇਸ਼ ਦੇ ਨਾਗਰਿਕਾਂ ਦਾ ਅੱਗੇ ਵਧਣ ਦਾ ਸੰਕਲਪ ਹੀ ਰਾਸ਼ਟਰ ਨੂੰ ਤਰੱਕੀ ਦੇ ਰਾਹ ’ਤੇ ਅੱਗੇ ਲੈ ਕੇ ਜਾਂਦਾ ਹੈ।
-ਲਲਿਤ ਸ਼ੌਰਿਆ।