- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਸਾਰੇ ਇਸ ਬਾਹਰੀ ਦੁਨੀਆ ’ਚ ਖ਼ਜ਼ਾਨਿਆਂ ਦੀ ਭਾਲ ਕਰ ਰਹੇ ਹਾਂ। ਅਸੀਂ ਇਨ੍ਹਾਂ ਨੂੰ ਭੌਤਿਕ ਸੰਪਤੀ, ਨਾਮ, ਪ੍ਰਸਿੱਧੀ ਜਾਂ ਦੁਨੀਆ ਦੀਆਂ ਹੋਰ ਪ੍ਰਾਪਤੀਆਂ ਵਿੱਚ ਲੱਭਦੇ ਹਾਂ। ਇਸ ਤਰ੍ਹਾਂ ਅਸੀਂ ਹਮੇਸ਼ਾ ਆਪਣਾ ਧਿਆਨ ਬਾਹਰੀ ਦੁਨੀਆ ਵੱਲ ਹੀ ਲਾਈ ਰੱਖਦੇ ਹਾਂ। ਸੰਤ-ਮਹਾਂਪੁਰਖ ਜਾਂ ਅਧਿਆਤਮਿਕ ਸਤਿਗੁਰੂ ਆਤਮਾ ਦੇ ਭੂ-ਵਿਗਿਆਨੀ ਹਨ। ਉਹ ਸਾਨੂੰ ਸਮਝਾਉਂਦੇ ਹਨ ਕਿ ਬਾਹਰੀ ਖ਼ਜ਼ਾਨੇ ਤਾਂ ਅਸਥਾਈ ਹਨ ਅਤੇ ਇੱਕ ਨਾ ਇੱਕ ਦਿਨ ਉਨ੍ਹਾਂ ਸਾਰਿਆਂ ਦਾ ਨਾਸ਼ ਹੋ ਜਾਣਾ ਹੈ। ਅਸਲ ਖ਼ਜ਼ਾਨੇ ਉਹ ਹਨ, ਜਿਹੜੇ ਸਾਡੇ ਅੰਦਰ ਮੌਜੂਦ ਹਨ। ਸੰਤ-ਮਹਾਂਪੁਰਖ ਉਨ੍ਹਾਂ ਸਾਰੇ ਜਗਿਆਸੂਆਂ ਨੂੰ, ਜੋ ਪ੍ਰਭੂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਨ, ਧਿਆਨ-ਅਭ

ਸਾਡੀ ਧਰਤੀ ਅੰਦਰ ਬਹੁਤ ਸਾਰੇ ਖ਼ਜ਼ਾਨੇ ਲੁਕੇ ਹੋਏ ਹਨ। ਇਨ੍ਹਾਂ ’ਚ ਸੋਨਾ, ਚਾਂਦੀ ਅਤੇ ਹੀਰੇ ਆਦਿ ਸ਼ਾਮਲ ਹਨ ਪਰ ਜੇ ਸਾਨੂੰ ਇਹ ਪਤਾ ਹੀ ਨਾ ਹੋਵੇ ਕਿ ਕਿਸ ਥਾਂ ’ਤੇ ਖੁਦਾਈ ਕਰਨੀ ਹੈ ਤਾਂ ਉੱਥੋਂ ਸਾਨੂੰ ਸਿਰਫ਼ ਗੰਦਗੀ, ਚੱਟਾਨਾਂ ਤੇ ਚਿੱਕੜ ਹੀ ਮਿਲੇਗਾ। ਅਸੀਂ ਸਾਰੇ ਇਸ ਬਾਹਰੀ ਦੁਨੀਆ ’ਚ ਖ਼ਜ਼ਾਨਿਆਂ ਦੀ ਭਾਲ ਕਰ ਰਹੇ ਹਾਂ। ਅਸੀਂ ਇਨ੍ਹਾਂ ਨੂੰ ਭੌਤਿਕ ਸੰਪਤੀ, ਨਾਮ, ਪ੍ਰਸਿੱਧੀ ਜਾਂ ਦੁਨੀਆ ਦੀਆਂ ਹੋਰ ਪ੍ਰਾਪਤੀਆਂ ਵਿੱਚ ਲੱਭਦੇ ਹਾਂ। ਇਸ ਤਰ੍ਹਾਂ ਅਸੀਂ ਹਮੇਸ਼ਾ ਆਪਣਾ ਧਿਆਨ ਬਾਹਰੀ ਦੁਨੀਆ ਵੱਲ ਹੀ ਲਾਈ ਰੱਖਦੇ ਹਾਂ। ਸੰਤ-ਮਹਾਂਪੁਰਖ ਜਾਂ ਅਧਿਆਤਮਿਕ ਸਤਿਗੁਰੂ ਆਤਮਾ ਦੇ ਭੂ-ਵਿਗਿਆਨੀ ਹਨ। ਉਹ ਸਾਨੂੰ ਸਮਝਾਉਂਦੇ ਹਨ ਕਿ ਬਾਹਰੀ ਖ਼ਜ਼ਾਨੇ ਤਾਂ ਅਸਥਾਈ ਹਨ ਅਤੇ ਇੱਕ ਨਾ ਇੱਕ ਦਿਨ ਉਨ੍ਹਾਂ ਸਾਰਿਆਂ ਦਾ ਨਾਸ਼ ਹੋ ਜਾਣਾ ਹੈ। ਅਸਲ ਖ਼ਜ਼ਾਨੇ ਉਹ ਹਨ, ਜਿਹੜੇ ਸਾਡੇ ਅੰਦਰ ਮੌਜੂਦ ਹਨ। ਸੰਤ-ਮਹਾਂਪੁਰਖ ਉਨ੍ਹਾਂ ਸਾਰੇ ਜਗਿਆਸੂਆਂ ਨੂੰ, ਜੋ ਪ੍ਰਭੂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਨ, ਧਿਆਨ-ਅਭਿਆਸ ਕਰਨਾ ਸਿਖਾਉਂਦੇ ਹਨ। ਉਹ ਸਾਨੂੰ ਦੱਸਦੇ ਹਨ ਕਿ ਧਿਆਨ-ਅਭਿਆਸ ਕਿਵੇਂ ਸਾਡੇ ਜੀਵਨ ’ਚ ਤਬਦੀਲੀ ਲਿਆ ਕੇ ਸਾਨੂੰ ਸੁੰਦਰ ਬਣਾ ਸਕਦਾ ਹੈ। ਸਾਡੀ ਆਤਮਾ ਸੰਪੂਰਨ ਅਤੇ ਸੁੰਦਰ ਹੈ ਪਰ ਇਹ ਸਰੀਰ ਅਤੇ ਮਨ ਦੀਆਂ ਜਕੜਾਂ ’ਚ ਫਸੀ ਹੋਈ ਹੈ। ਧਿਆਨ-ਅਭਿਆਸ ਸਾਨੂੰ ਇਹ ਸਿੱਖਣ ਵਿੱਚ ਮਦਦ ਕਰਦਾ ਹੈ ਕਿ ਅਸੀਂ ਕਿੱਥੇ ਅਤੇ ਕਿਵੇਂ ਖੁਦਾਈ ਕਰਨੀ ਹੈ। ਇਹ ਸਾਡਾ ਆਪਣਾ ਕੰਮ ਹੈ ਅਤੇ ਇਸ ਨੂੰ ਅਸੀਂ ਖ਼ੁਦ ਹੀ ਕਰਨਾ ਹੈ। ਸਾਨੂੰ ਨਿਸ਼ਕਾਮ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਜਦੋਂ ਅਸੀਂ ਬਿਨਾਂ ਕਿਸੇ ਸਵਾਰਥ ਦੇ ਕਿਸੇ ਦੀ ਸੇਵਾ ਕਰਦੇ ਹਾਂ ਅਤੇ ਬਦਲੇ ’ਚ ਕਿਸੇ ਇਨਾਮ ਦੀ ਇੱਛਾ ਨਹੀਂ ਰੱਖਦੇ ਤਾਂ ਅਸੀਂ ਆਪਣੇ ਅੰਦਰ ਦੈਵੀ ਗੁਣਾਂ ਦਾ ਵਿਕਾਸ ਕਰ ਰਹੇ ਹੁੰਦੇ ਹਾਂ। ਸਾਨੂੰ ਹਰ ਰੋਜ਼ ਆਪਣੇ ਦਿਨ ਦੀ ਸ਼ੁਰੂਆਤ ਧਿਆਨ-ਅਭਿਆਸ ਨਾਲ ਕਰਨੀ ਚਾਹੀਦੀ ਹੈ। ਜੇ ਅਸੀਂ ਰੋਜ਼ਾਨਾ ਧਿਆਨ-ਅਭਿਆਸ ਲਈ ਸਮਾਂ ਕੱਢਦੇ ਹਾਂ, ਆਪਣੇ ਅੰਦਰ ਸਦਗੁਣ ਧਾਰਨ ਕਰਦੇ ਹਾਂ ਅਤੇ ਨਿਸ਼ਕਾਮ ਸੇਵਾ ਕਰਦੇ ਹਾਂ ਤਾਂ ਹੌਲੀ-ਹੌਲੀ ਆਪਣੀਆਂ ਬੁਰਾਈਆਂ ਉੱਤੇ ਕਾਬੂ ਪਾ ਸਕਦੇ ਹਾਂ ਅਤੇ ਆਪਣੀ ਆਤਮਾ ਰੂਪੀ ਸੋਨੇ ਦੀ ਸੁੰਦਰਤਾ ਨੂੰ ਚਮਕਾ ਸਕਦੇ ਹਾਂ। ਇਕ ਦਿਨ ਅਜਿਹਾ ਵੀ ਆਵੇਗਾ, ਜਦੋਂ ਅਸੀਂ ਵੀ ਪ੍ਰਭੂ ਨਾਲ ਇੱਕਮਿਕ ਹੋ ਜਾਵਾਂਗੇ ਅਤੇ ਆਪਣੇ ਜੀਵਨ ਦਾ ਸਰਬਉੱਚ ਟੀਚਾ ਪ੍ਰਾਪਤ ਕਰ ਲਵਾਂਗੇ। ਜਦੋਂ ਵੀ ਅਸੀਂ ਧਿਆਨ-ਅਭਿਆਸ ਲਈ ਬੈਠੀਏ ਤਾਂ ਪ੍ਰਭੂ ਵੱਲੋਂ ਵਰਸਾਈ ਗਈ ਮਿਹਰ ਲਈ ਉਸ ਦਾ ਸ਼ੁਕਰਾਨਾ ਜ਼ਰੂਰ ਕਰੀਏ।
-ਸੰਤ ਰਾਜਿੰਦਰ ਸਿੰਘ ਜੀ।