ਪਹਿਲੀ ਵਾਰ ਖਰੀਦ ਰਹੇ ਹੋ ਰਤਨ? ਅਸਲੀ ਲਾਭ ਲਈ ਭਾਰ ਤੋਂ ਲੈ ਕੇ ਉਂਗਲੀ ਤੱਕ ਇਨ੍ਹਾਂ 5 ਗੱਲਾਂ ਦਾ ਰੱਖੋ ਖ਼ਾਸ ਧਿਆਨ
ਰਤਨ ਸ਼ਾਸਤਰ ਅਨੁਸਾਰ ਹਰ ਰਤਨ ਦੀ ਊਰਜਾ ਬਹੁਤ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। ਇਸ ਲਈ ਜੋਤਿਸ਼ ਦੀ ਸਲਾਹ ਲਏ ਬਿਨਾਂ ਰਤਨ ਪਹਿਨਣ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਵੀ ਪਹਿਲੀ ਵਾਰ ਰਤਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚੋ।
Publish Date: Sat, 07 Nov 2026 02:21 PM (IST)
Updated Date: Sat, 07 Nov 2026 02:25 PM (IST)
ਧਰਮ ਡੈਸਕ, ਨਵੀਂ ਦਿੱਲੀ : ਪ੍ਰਾਚੀਨ ਸਮੇਂ ਤੋਂ ਹੀ ਰਤਨ ਪਹਿਨਣ ਦੀ ਪਰੰਪਰਾ ਚੱਲੀ ਆ ਰਹੀ ਹੈ। ਜੋਤਿਸ਼ ਮਾਨਤਾਵਾਂ ਅਨੁਸਾਰ ਰਤਨਾਂ ਨੂੰ ਸਾਡੇ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਹਰ ਰਤਨ ਦਾ ਸਬੰਧ ਨੌਂ ਗ੍ਰਹਿਆਂ 'ਚੋਂ ਕਿਸੇ ਨਾ ਕਿਸੇ ਗ੍ਰਹਿ ਨਾਲ ਹੁੰਦਾ ਹੈ। ਸਾਡੇ 'ਚੋਂ ਬਹੁਤ ਸਾਰੇ ਲੋਕ ਸਹੀ ਜਾਣਕਾਰੀ ਲਏ ਬਿਨਾਂ ਹੀ ਕੋਈ ਵੀ ਰਤਨ ਪਹਿਨ ਲੈਂਦੇ ਹਨ।
ਰਤਨ ਸ਼ਾਸਤਰ ਅਨੁਸਾਰ ਹਰ ਰਤਨ ਦੀ ਊਰਜਾ ਬਹੁਤ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। ਇਸ ਲਈ ਜੋਤਿਸ਼ ਦੀ ਸਲਾਹ ਲਏ ਬਿਨਾਂ ਰਤਨ ਪਹਿਨਣ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਵੀ ਪਹਿਲੀ ਵਾਰ ਰਤਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚੋ।
ਕੁੰਡਲੀ ਦੇ ਅਨੁਸਾਰ ਹੀ ਪਹਿਨੋ ਰਤਨ
ਰਤਨ ਸ਼ਾਸਤਰ ਅਤੇ ਵੈਦਿਕ ਜੋਤਿਸ਼ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਆਪਣੀ ਕੁੰਡਲੀ ਦਿਖਾਉਣ ਤੋਂ ਬਾਅਦ ਹੀ ਕੋਈ ਰਤਨ ਪਹਿਨਣਾ ਚਾਹੀਦਾ ਹੈ। ਦਰਅਸਲ, ਰਤਨਾਂ ਦਾ ਸਬੰਧ ਗ੍ਰਹਿਆਂ ਨਾਲ ਹੁੰਦਾ ਹੈ ਅਤੇ ਇਨ੍ਹਾਂ ਨੂੰ ਗ੍ਰਹਿਆਂ ਦੀ ਊਰਜਾ ਵਧਾਉਣ ਵਾਲਾ ਮੰਨਿਆ ਜਾਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਕਿਸੇ ਜਾਣਕਾਰ ਜੋਤਸ਼ੀ ਨੂੰ ਆਪਣੀ ਕੁੰਡਲੀ ਦਿਖਾਓ ਅਤੇ ਜਿਸ ਗ੍ਰਹਿ ਦੀ ਸਥਿਤੀ ਕਮਜ਼ੋਰ ਹੋਵੇ, ਉਸੇ ਗ੍ਰਹਿ ਨਾਲ ਸਬੰਧਤ ਰਤਨ ਪਹਿਨੋ। ਮਾਨਤਾ ਹੈ ਕਿ ਗ਼ਲਤ ਰਤਨ ਪਹਿਨਣ ਨਾਲ ਉਸ ਤੋਂ ਨਿਕਲਣ ਵਾਲੀ ਊਰਜਾ ਸਰੀਰਕ ਅਤੇ ਮਾਨਸਿਕ ਪੀੜਾ ਦਾ ਕਾਰਨ ਬਣ ਸਕਦੀ ਹੈ।
ਰਤਨ ਦਾ ਭਾਰ
ਰਤਨ ਖਰੀਦਣ ਤੋਂ ਪਹਿਲਾਂ ਆਪਣੇ ਸਰੀਰ ਦੇ ਭਾਰ, ਉਮਰ ਤੇ ਸਰੀਰਕ ਲੋੜਾਂ ਦੇ ਹਿਸਾਬ ਨਾਲ ਹੀ ਰਤਨ ਦਾ ਸਹੀ ਭਾਰ ਤੈਅ ਕਰਵਾਉਣਾ ਚਾਹੀਦਾ ਹੈ। ਰਤਨਾਂ ਦਾ ਭਾਰ ਕੈਰੇਟ 'ਚ ਮਾਪਿਆ ਜਾਂਦਾ ਹੈ। ਇਸ ਲਈ ਖਰੀਦਦਾਰੀ ਸਮੇਂ ਰਤਨ ਦੇ ਭਾਰ ਦਾ ਖ਼ਾਸ ਧਿਆਨ ਰੱਖੋ।
ਸਹੀ ਧਾਤ ਅਤੇ ਉਂਗਲੀ ਦੀ ਚੋਣ
ਰਤਨ ਸ਼ਾਸਤਰ ਅਨੁਸਾਰ ਰਤਨ ਸਿਰਫ਼ ਇਕ ਸੁੰਦਰ ਗਹਿਣਾ ਹੀ ਨਹੀਂ ਹੁੰਦਾ, ਸਗੋਂ ਇਸ ਨੂੰ ਸੂਰਜ ਮੰਡਲ ਦੇ ਗ੍ਰਹਿਆਂ ਦੀ ਊਰਜਾ ਸਰੀਰ ਤਕ ਪਹੁੰਚਾਉਣ ਦਾ ਇਕ ਜ਼ਰੂਰੀ ਮਾਧਿਅਮ ਵੀ ਮੰਨਿਆ ਜਾਂਦਾ ਹੈ। ਹਰ ਰਤਨ ਦੀ ਪ੍ਰਕਿਰਤੀ ਵੱਖਰੀ ਹੁੰਦੀ ਹੈ। ਕੁਝ ਰਤਨਾਂ ਨੂੰ ਠੰਢੀ ਤਾਸੀਰ ਵਾਲਾ ਅਤੇ ਕੁਝ ਨੂੰ ਗਰਮ ਤਾਸੀਰ ਵਾਲਾ ਮੰਨਿਆ ਜਾਂਦਾ ਹੈ। ਧਾਤਾਂ ਨੂੰ ਇਸ ਊਰਜਾ ਨੂੰ ਸਰੀਰ 'ਚ ਪਹੁੰਚਾਉਣ ਦਾ ਮਾਧਿਅਮ ਮੰਨਿਆ ਜਾਂਦਾ ਹੈ। ਇਸ ਲਈ ਰਤਨ ਖਰੀਦਣ ਤੋਂ ਪਹਿਲਾਂ ਉਸ ਲਈ ਢੁੱਕਵੀਂ ਧਾਤ ਅਤੇ ਉਂਗਲੀ ਦੀ ਚੋਣ ਦਾ ਖ਼ਾਸ ਧਿਆਨ ਰੱਖੋ।
ਰਤਨ ਦੇ ਜੋਤਸ਼ੀ ਲਾਭ
ਜੇਕਰ ਤੁਸੀਂ ਜੋਤਸ਼ੀ ਲਾਭ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੋਈ ਰਤਨ ਪਹਿਨਣਾ ਚਾਹੁੰਦੇ ਹੋ, ਤਾਂ ਖਰੀਦਣ ਤੋਂ ਪਹਿਲਾਂ ਆਪਣੇ ਵਿਕਰੇਤਾ ਨੂੰ ਇਸ ਬਾਰੇ ਜ਼ਰੂਰ ਦੱਸੋ। ਦਰਅਸਲ, ਜੋਤਿਸ਼ੀ ਮਾਨਤਾਵਾਂ ਅਨੁਸਾਰ ਰਤਨ ਪਹਿਨਣ ਨਾਲ ਗ੍ਰਹਿਆਂ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਹਰ ਗ੍ਰਹਿ ਲਈ ਇਕ ਖ਼ਾਸ ਰਤਨ ਨਿਰਧਾਰਤ ਮੰਨਿਆ ਜਾਂਦਾ ਹੈ ਅਤੇ ਵਿਅਕਤੀ ਦੀ ਕੁੰਡਲੀ ਦਾ ਧਿਆਨ ਨਾਲ ਅਧਿਐਨ ਕਰਨ ਤੋਂ ਬਾਅਦ ਹੀ ਉਸ ਨੂੰ ਰਤਨ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਰਤਨਾਂ ਦੇ ਕਈ ਫਾਇਦੇ ਵੀ ਦੱਸੇ ਜਾਂਦੇ ਹਨ।
ਰਤਨ ਦੀ ਗੁਣਵੱਤਾ ਅਤੇ ਸਰੋਤ
ਕੋਈ ਵੀ ਕੁਦਰਤੀ ਅਤੇ ਸਰਟੀਫਾਈਡ ਜੈਮਸਟੋਨ ਖਰੀਦਣ ਤੋਂ ਪਹਿਲਾਂ ਉਸ ਦੇ ਮੂਲ ਸਰੋਤ ਬਾਰੇ ਜਾਣਕਾਰੀ ਜ਼ਰੂਰ ਲਓ। ਜੈਮਸਟੋਨ ਕਿੱਥੋਂ ਪ੍ਰਾਪਤ ਕੀਤਾ ਗਿਆ ਹੈ, ਇਹ ਜਾਣਨਾ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦਾ ਸਿੱਧਾ ਸਬੰਧ ਪੱਥਰ ਦੀ ਗੁਣਵੱਤਾ ਨਾਲ ਹੁੰਦਾ ਹੈ। ਆਮ ਤੌਰ 'ਤੇ ਜੈਮਸਟੋਨ ਦੀ ਗੁਣਵੱਤਾ ਉਸ ਦੇ ਮੂਲ ਸਰੋਤ 'ਤੇ ਵੀ ਨਿਰਭਰ ਕਰਦੀ ਹੈ। ਇਸ ਲਈ ਰਤਨ ਖਰੀਦਣ ਸਮੇਂ ਉਸ ਦੀ ਗੁਣਵੱਤਾ, ਸਰਟੀਫਿਕੇਸ਼ਨ ਅਤੇ ਮੂਲ ਸਥਾਨ ਬਾਰੇ ਪੂਰੀ ਜਾਣਕਾਰੀ ਹਾਸਲ ਕਰੋ।