- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Garuda Purana ਅਨੁਸਾਰ ਸਵੇਰੇ ਉੱਠਣ ਤੋਂ ਬਾਅਦ ਗਲਤੀ ਨਾਲ ਵੀ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ, ਜੋ ਜੀਵਨ 'ਚ ਰੁਕਾਵਟ ਪੈਦਾ ਕਰਨ। ਅਜਿਹੀ ਸਥਿਤੀ 'ਚ ਆਓ ਅਸੀਂ ਤੁਹਾਨੂੰ ਇਸ ਲੇਖ 'ਚ ਦੱਸਦੇ ਹਾਂ ਕਿ ਸਵੇਰੇ ਉੱਠਣ ਤੋਂ ਬਾਅਦ ਕਿਹੜੇ ਕੰਮਾਂ ਤੋਂ ਬਚਣਾ ਚਾਹੀਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਗਰੁੜ ਪੁਰਾਣ ਨੂੰ ਵਧੇਰੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਮੌਤ ਤੋਂ ਬਾਅਦ ਦੀ ਯਾਤਰਾ ਦਾ ਵਰਣਨ ਕਰਦਾ ਹੈ। ਇਸ ਤੋਂ ਇਲਾਵਾ ਨਿੱਤਨੇਮ ਨਾਲ ਸਬੰਧਤ ਨਿਯਮਾਂ ਦੀ ਵਿਆਖਿਆ ਕੀਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਗਰੁੜ ਪੁਰਾਣ ਦੇ ਨਿਯਮਾਂ ਦਾ ਪਾਲਣ ਕਰਨ ਨਾਲ ਜੀਵਨ ਵਿਚ ਸੁੱਖ ਤੇ ਸ਼ਾਂਤੀ ਮਿਲਦੀ ਹੈ ਪਰ ਕੁਝ ਗਲਤੀਆਂ ਕਰਨ ਨਾਲ ਜੀਵਨ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਗਰੁੜ ਪੁਰਾਣ ਅਨੁਸਾਰ ਸਵੇਰੇ ਉੱਠਣ ਤੋਂ ਬਾਅਦ ਗਲਤੀ ਨਾਲ ਵੀ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ, ਜੋ ਜੀਵਨ 'ਚ ਰੁਕਾਵਟ ਪੈਦਾ ਕਰਨ। ਅਜਿਹੀ ਸਥਿਤੀ 'ਚ ਆਓ ਅਸੀਂ ਤੁਹਾਨੂੰ ਇਸ ਲੇਖ 'ਚ ਦੱਸਦੇ ਹਾਂ ਕਿ ਸਵੇਰੇ ਉੱਠਣ ਤੋਂ ਬਾਅਦ ਕਿਹੜੇ ਕੰਮਾਂ ਤੋਂ ਬਚਣਾ ਚਾਹੀਦਾ ਹੈ।
1. ਸੂਰਜ ਚੜ੍ਹਨ ਤੋਂ ਬਾਅਦ ਸੌਂਣਾ- ਗਰੁੜ ਪੁਰਾਣ ਮੁਤਾਬਕ ਜੋ ਲੋਕ ਸੂਰਜ ਚੜ੍ਹਨ ਤੋਂ ਬਾਅਦ ਵੀ ਸੌਂਦੇ ਹਨ, ਉਨ੍ਹਾਂ 'ਤੇ ਦੇਵੀ ਲਕਸ਼ਮੀ ਕਦੇ ਵੀ ਪ੍ਰਸੰਨ ਨਹੀਂ ਹੁੰਦੀ ਹੈ। ਸ਼ਾਸਤਰਾਂ 'ਚ ਬ੍ਰਹਮ ਮਹੂਰਤ ਜਾਂ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਣ ਨੂੰ ਵਧੇਰੇ ਸ਼ੁੱਭ ਮੰਨਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਲੋਕ ਦੇਰ ਨਾਲ ਸੌਂਦੇ ਹਨ ਉਨ੍ਹਾਂ ਨੂੰ ਜੀਵਨ 'ਚ ਨਕਾਰਾਤਮਕ ਊਰਜਾ ਦਾ ਸਾਹਮਣਾ ਕਰਨਾ ਪੈਂਦਾ ਹੈ।
2. ਝਗੜਾ ਕਰਨਾ ਜਾਂ ਗੁੱਸਾ ਕਰਨਾ- ਇਸ ਤੋਂ ਇਲਾਵਾ ਸਵੇਰੇ ਉੱਠਣ ਤੋਂ ਬਾਅਦ ਘਰ 'ਚ ਕਿਸੇ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹੀ ਗਲਤੀ ਕਰਨ ਨਾਲ ਦੇਵੀ ਲਕਸ਼ਮੀ ਘਰ ਵਿਚ ਨਹੀਂ ਰਹਿੰਦੀ ਤੇ ਜੀਵਨ ਵਿਚ ਧਨ ਦੀ ਕਮੀ ਹੋ ਸਕਦੀ ਹੈ। ਧਾਰਮਿਕ ਮਾਨਤਾ ਅਨੁਸਾਰ ਜਿਸ ਘਰ ਵਿਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਉਸ ਘਰ ਵਿਚ ਸੁੱਖ ਤੇ ਸ਼ਾਂਤੀ ਬਣੀ ਰਹਿੰਦੀ ਹੈ।
3. ਬਿਨਾਂ ਇਸ਼ਨਾਨ ਕੀਤੇ ਭੋਜਨ ਕਰਨਾ- ਗਰੁੜ ਪੁਰਾਣ 'ਚ ਸਫ਼ਾਈ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਜੋ ਲੋਕ ਸਵੇਰੇ ਉੱਠ ਕੇ ਬਿਨਾਂ ਨਹਾਏ ਖਾਣਾ ਖਾਂਦੇ ਹਨ। ਉਨ੍ਹਾਂ ਦੇ ਜੀਵਨ ਵਿਚ ਗਰੀਬੀ ਆ ਜਾਂਦੀ ਹੈ। ਇਸ ਕਾਰਨ ਉਨ੍ਹਾਂ ਨੂੰ ਰੱਬ ਦੀ ਬਖਸ਼ਿਸ਼ ਨਹੀਂ ਮਿਲਦੀ। ਇਸ ਲਈ ਸਵੇਰੇ ਉੱਠ ਕੇ ਇਸ਼ਨਾਨ ਕਰੋ ਤੇ ਪ੍ਰਭੂ ਦੀ ਪੂਜਾ-ਅਰਚਨਾ ਕਰ ਕੇ ਹੀ ਭੋਜਨ ਕਰੋ।
4. ਗੰਦੇ ਕੱਪੜੇ ਪਹਿਨਣਾ- ਇਸ ਤੋਂ ਇਲਾਵਾ ਸਵੇਰੇ ਉੱਠ ਕੇ ਨਹਾਉਣ ਤੋਂ ਬਾਅਦ ਗਲਤੀ ਨਾਲ ਵੀ ਗੰਦੇ ਕੱਪੜੇ ਨਹੀਂ ਪਾਉਣੇ ਚਾਹੀਦੇ। ਅਜਿਹਾ ਮੰਨਿਆ ਜਾਂਦਾ ਹੈ ਕਿ ਗੰਦੇ ਕੱਪੜੇ ਪਾਉਣ ਨਾਲ ਨਕਾਰਾਤਮਕਤਾ ਫੈਲਦੀ ਹੈ, ਜਿਸ ਦਾ ਅਸਰ ਵਿਅਕਤੀ ਦੇ ਜੀਵਨ 'ਤੇ ਪੈਂਦਾ ਹੈ। ਇਸ ਤੋਂ ਇਲਾਵਾ ਘਰ 'ਚ ਸਫਾਈ ਦਾ ਖਾਸ ਧਿਆਨ ਰੱਖੋ। ਧਾਰਮਿਕ ਮਾਨਤਾ ਅਨੁਸਾਰ ਧਨ ਦੀ ਮਾਂ ਦੇਵੀ ਲਕਸ਼ਮੀ ਗੰਦੇ ਸਥਾਨਾਂ 'ਤੇ ਵਾਸ ਨਹੀਂ ਕਰਦੀ।
ਗਰੁੜ ਪੁਰਾਣ 'ਚ ਨਿਤਨੇਮ ਨਾਲ ਸਬੰਧਤ ਇਨ੍ਹਾਂ ਨਿਯਮਾਂ ਦਾ ਵਰਣਨ ਗਰੁੜ ਪੁਰਾਣ ਦੇ ਅਚਾਰ ਕਾਂਡ 'ਚ ਕੀਤਾ ਗਿਆ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।