- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਵੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਲੋਕ ਘਬਰਾਉਣ ਦੀ ਬਜਾਏ ਆਸਾਨੀ ਨਾਲ ਉਸ ਦਾ ਹੱਲ ਕੱਢ ਲੈਂਦੇ ਹਨ। ਆਓ ਇਸ ਆਰਟੀਕਲ ਵਿਚ ਸਮਝਦੇ ਹਾਂ ਕਿ ਸਤੰਬਰ ਵਿਚ ਜਨਮੇ ਲੋਕਾਂ ਵਿਚ ਅਜਿਹੀਆਂ ਕਿਹੜੀਆਂ ਖਾਸ ਗੱਲਾਂ ਹੁੰਦੀਆਂ ਹਨ, ਜੋ ਉਨ੍ਹਾਂ ਨੂੰ ਕਰੀਅਰ ਅਤੇ ਜ਼ਿੰਦਗੀ ਵਿਚ ਉੱਚਾਈਆਂ ਤੱਕ ਲੈ ਜਾਂਦੀਆਂ ਹਨ:

ਧਰਮ ਡੈਸਕ, ਨਵੀਂ ਦਿੱਲੀ : ਕੀ ਤੁਹਾਡਾ ਜਾਂ ਤੁਹਾਡੇ ਕਿਸੇ ਕਰੀਬੀ ਦਾ ਜਨਮਦਿਨ ਸਤੰਬਰ ਮਹੀਨੇ ਆਉਂਦਾ ਹੈ? ਜੇ ਇਸ ਦਾ ਜਵਾਬ ਹਾਂ ਹੈ ਤਾਂ ਤੁਹਾਨੂੰ ਖੁਦ ਨੂੰ ਖੁਸ਼ਕਿਸਮਤ ਮੰਨਣਾ ਚਾਹੀਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਸਤੰਬਰ ਮਹੀਨੇ ਜਨਮ ਲੈਣ ਵਾਲੇ ਲੋਕਾਂ' 'ਚ ਕੁਝ ਅਜਿਹੀਆਂ ਖੂਬੀਆਂ ਹੁੰਦੀਆਂ ਹਨ, ਜੋ ਉਨ੍ਹਾਂ ਨੂੰ ਦੂਜਿਆਂ ਤੋਂ ਬਿਲਕੁਲ ਵੱਖਰਾ ਬਣਾਉਂਦੀਆਂ ਹਨ।
ਇਹ ਲੋਕ ਟੈਲੇਂਟਿਡ ਤਾਂ ਹੁੰਦੇ ਹੀ ਹਨ, ਬਲਕਿ ਇਸ ਦੇ ਨਾਲ-ਨਾਲ ਇਨ੍ਹਾਂ ਦੀ ਸਮਝਦਾਰੀ ਤੇ ਮਿਹਨਤ ਕਰਨ ਦਾ ਤਰੀਕਾ ਵੀ ਲਾਜਵਾਬ ਹੁੰਦਾ ਹੈ। ਇਨ੍ਹਾਂ ਦੀ ਸ਼ਖ਼ਸੀਅਤ ਇੰਨੀ ਸ਼ਾਨਦਾਰ ਹੁੰਦੀ ਹੈ ਕਿ ਪਹਿਲੀ ਵਾਰ ਮਿਲਣ ’ਤੇ ਹੀ ਲੋਕ ਇਨ੍ਹਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਜਦੋਂ ਵੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਲੋਕ ਘਬਰਾਉਣ ਦੀ ਬਜਾਏ ਆਸਾਨੀ ਨਾਲ ਉਸ ਦਾ ਹੱਲ ਕੱਢ ਲੈਂਦੇ ਹਨ। ਆਓ ਇਸ ਆਰਟੀਕਲ 'ਚ ਸਮਝਦੇ ਹਾਂ ਕਿ ਸਤੰਬਰ 'ਚ ਜਨਮੇ ਲੋਕਾਂ 'ਚ ਅਜਿਹੀਆਂ ਕਿਹੜੀਆਂ ਖਾਸ ਖੂਬੀਆਂ ਹੁੰਦੀਆਂ ਹਨ, ਜੋ ਉਨ੍ਹਾਂ ਨੂੰ ਕਰੀਅਰ ਤੇ ਜ਼ਿੰਦਗੀ 'ਚ ਉਚਾਈ 'ਤੇ ਲੈ ਜਾਂਦੀਆਂ ਹਨ:
ਸਤੰਬਰ 'ਚ ਜਨਮੇ ਲੋਕਾਂ ਨੂੰ ਕੋਈ ਵੀ ਕੰਮ ਅੱਧਾ-ਅਧੂਰਾ ਜਾਂ ਗਲਤ ਤਰੀਕੇ ਨਾਲ ਕਰਨਾ ਬਿਲਕੁਲ ਪਸੰਦ ਨਹੀਂ ਹੁੰਦਾ। ਇਹ ਜੋ ਵੀ ਕਰਦੇ ਹਨ, ਉਸ ਵਿਚ ਆਪਣਾ ਸੌ ਫੀਸਦੀ ਦਿੰਦੇ ਹਨ। ਇਨ੍ਹਾਂ ਦੇ ਕੰਮ ਵਿਚ ਗਲਤੀ ਲੱਭਣਾ ਬਹੁਤ ਮੁਸ਼ਕਲ ਹੁੰਦਾ ਹੈ। ਇਨ੍ਹਾਂ ਦੀ ਇਹ ‘ਪਰਫੈਕਟ’ ਤਰੀਕੇ ਨਾਲ ਕੰਮ ਕਰਨ ਦੀ ਆਦਤ ਇਨ੍ਹਾਂ ਨੂੰ ਦਫ਼ਤਰ ਤੇ ਕਰੀਅਰ 'ਚ ਬਹੁਤ ਅੱਗੇ ਲੈ ਜਾਂਦੀ ਹੈ।
ਇਨ੍ਹਾਂ ਲੋਕਾਂ ਦੀ ਜ਼ਿੰਦਗੀ 'ਚ ਕਿੰਨੀ ਵੀ ਵੱਡੀ ਮੁਸ਼ਕਲ ਆ ਜਾਵੇ, ਪਰ ਇਹ ਕਦੇ ਵੀ ਪਰੇਸ਼ਾਨੀਆਂ ਤੋਂ ਘਬਰਾ ਕੇ ਆਪਣਾ ਆਪਾ ਨਹੀਂ ਗੁਆਉਂਦੇ। ਪਹਿਲਾਂ ਠੰਢੇ ਦਿਮਾਗ ਨਾਲ ਸੋਚਦੇ ਹਨ ਤੇ ਕਿਸੇ ਵੀ ਉਲਝਣ ਦਾ ਹੱਲ ਝੱਟ ਕੱਢ ਲੈਂਦੇ ਹਨ। ਇਨ੍ਹਾਂ ਦੀ ਇਹ ਖੂਬੀ ਇਨ੍ਹਾਂ ਨੂੰ ਹਰ ਚੁਣੌਤੀ ਨੂੰ ਪਾਰ ਕਰਨ 'ਚ ਮਦਦ ਕਰਦੀ ਹੈ।
ਇਹ ਲੋਕ ਸਫਲ ਹੋਣ ਲਈ ਸ਼ਾਰਟਕੱਟ ਨਹੀਂ ਲੱਭਦੇ। ਬੇਹੱਦ ਇਮਾਨਦਾਰ ਤੇ ਮਿਹਨਤੀ ਹੁੰਦੇ ਹਨ। ਜੇ ਇਨ੍ਹਾਂ ਨੇ ਮਨ ਵਿਚ ਕੋਈ ਟੀਚਾ ਤੈਅ ਕਰ ਲਿਆ ਤਾਂ ਫਿਰ ਉਸ ਨੂੰ ਹਾਸਲ ਕਰਨ ਲਈ ਦਿਨ-ਰਾਤ ਇਕ ਕਰ ਦਿੰਦੇ ਹਨ।
ਇਨ੍ਹਾਂ ਦਾ ਗੱਲ ਕਰਨ ਦਾ ਤਰੀਕਾ ਇੰਨਾ ਆਕਰਸ਼ਕ ਹੁੰਦਾ ਹੈ ਕਿ ਕੋਈ ਵੀ ਇਨ੍ਹਾਂ ਨਾਲ ਗੱਲ ਕਰਕੇ ਇਨ੍ਹਾਂ ਦਾ ਦੀਵਾਨਾ ਹੋ ਜਾਵੇ। ਆਪਣੀਆਂ ਗੱਲਾਂ ਨਾਲ ਲੋਕਾਂ ਦਾ ਦਿਲ ਜਿੱਤਣਾ ਇਨ੍ਹਾਂ ਨੂੰ ਚੰਗੀ ਤਰ੍ਹਾਂ ਆਉਂਦਾ ਹੈ।
ਗੱਲ ਦੋਸਤੀ ਦੀ ਹੋਵੇ, ਪਿਆਰ ਦੀ ਹੋਵੇ ਜਾਂ ਫਿਰ ਕਾਰੋਬਾਰ ਦੀ, ਇਨ੍ਹਾਂ ਲੋਕਾਂ ਜਿੰਨਾ ਵਫ਼ਾਦਾਰ ਕੋਈ ਨਹੀਂ ਹੁੰਦਾ। ਇਹ ਕਿਸੇ ਨਾਲ ਧੋਖਾ ਨਹੀਂ ਕਰਦੇ। ਇਹੀ ਵਜ੍ਹਾ ਹੈ ਕਿ ਬਿਜ਼ਨਸ ਪਾਰਟਨਰਸ਼ਿਪ ਵਿਚ ਲੋਕ ਇਨ੍ਹਾਂ ’ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਨ।