- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖੀ ਜੀਵਨ ਦੀ ਸਾਰਥਕਤਾ ਸਿਰਫ਼ ਆਪਣੇ ਲਈ ਜਿਊਣ ’ਚ ਨਹੀਂ, ਸਗੋਂ ਆਪਣੇ ਵਿਹਾਰ ਤੇ ਵਿਚਾਰਾਂ ਰਾਹੀਂ ਦੂਜਿਆਂ ਦੇ ਜੀਵਨ ’ਚ ਵੀ ਖ਼ੁਸ਼ੀਆਂ ਲਿਆਉਣ ’ਚ ਹੈ। ਸਾਡੇ ਕਾਰਨ ਕਿਸੇ ਨੂੰ ਦੁੱਖ ਨਾ ਪਹੁੰਚੇ ਤੇ ਅਸੀਂ ਆਪਣੀ ਭਲਾਈ ਦੇ ਨਾਲ-ਨਾਲ ਦੂਜਿਆਂ ਦੀ ਭਲਾਈ ਨੂੰ ਵੀ ਜੀਵਨ ਦਾ ਉਦੇਸ਼ ਮੰਨੀਏ, ਇਹੀ ਉੱਤਮ ਜੀਵਨ ਦੀ ਪਛਾਣ ਹੈ। ਮਿਲਾਪੜੇ ਸੁਭਾਅ, ਅਪਣੱਤ ਤੇ ਸਦਭਾਵਨਾ ਰਾਹੀਂ ਅਸੀਂ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੇ ਹਾਂ।

ਮੋਹ ਮਾਇਆ ਤੋਂ ਰਹਿਤ ਮਾਰਗ ਅਪਨਾਉਣਾ ਜੀਵਨ ਜਿਊਣ ਦੀ ਅਜਿਹੀ ਕਲਾ ਹੈ, ਜਿਸ ’ਚ ਮਨੁੱਖ ਵੈਰ-ਵਿਰੋਧ, ਮੋਹ, ਉਮੀਦਾਂ ਤੇ ਬੇਲੋੜੀਆਂ ਇੱਛਾਵਾਂ ਤੋਂ ਮੁਕਤ ਹੋਣ ਦਾ ਯਤਨ ਕਰਦਾ ਹੈ। ਜੀਵਨ ’ਚ ਨਿਰਾਦਰ, ਦੁੱਖ, ਵਿਛੋੜਾ, ਨੁਕਸਾਨ ਤੇ ਅਸਫਲਤਾ ਵਰਗੀਆਂ ਸਥਿਤੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਇਨ੍ਹਾਂ ਤੋਂ ਪਰੇਸ਼ਾਨ ਹੋਣ ਦੀ ਬਜਾਏ ਸੂਝ-ਬੂਝ ਅਤੇ ਠਰ੍ਹੰਮੇ ਨਾਲ ਇਨ੍ਹਾਂ ਦਾ ਸਾਹਮਣਾ ਕਰਨਾ ਹੀ ਜੀਵਨ ਜਿਊਣ ਦੀ ਅਸਲ ਕਲਾ ਹੈ। ਹਾਲਾਤ ਹਮੇਸ਼ਾ ਸਾਡੇ ਅਨੁਕੂਲ ਨਹੀਂ ਹੋਣਗੇ ਪਰ ਉਨ੍ਹਾਂ ਪ੍ਰਤੀ ਸਾਡਾ ਨਜ਼ਰੀਆ ਤੇ ਪ੍ਰਤੀਕਿਰਿਆ ਸਾਡੇ ਆਪਣੇ ਹੱਥ ’ਚ ਹੈ। ਮੁਸਕਰਾਹਟ, ਸਹਿਜਤਾ ਅਤੇ ਬਰਾਬਰ ਭਾਵਨਾ ਨੂੰ ਜੀਵਨ ਦਾ ਗਹਿਣਾ ਬਣਾ ਕੇ ਅਸੀਂ ਔਖੇ ਸਮੇਂ ’ਚ ਵੀ ਆਪਣੀ ਅੰਦਰੂਨੀ ਸ਼ਾਂਤੀ ਕਾਇਮ ਰੱਖ ਸਕਦੇ ਹਾਂ। ਜੀਵਨ ਸੀਮਤ ਹੈ। ਇਸ ਲਈ ਆਪਣੇ ਸਾਹਾਂ ਤੇ ਸਮੇਂ ਦਾ ਸੁਚੱਜਾ ਉਪਯੋਗ ਕਰਨਾ ਚਾਹੀਦਾ ਹੈ। ਮੌਤ ਇਕ ਅਟੱਲ ਸੱਚਾਈ ਹੈ ਪਰ ਜਦੋਂ ਤੱਕ ਜੀਵਨ ਹੈ, ਉਦੋਂ ਤੱਕ ਇਸ ਨੂੰ ਜਾਗਰੂਕਤਾ, ਸਦਾਚਾਰ ਤੇ ਆਤਮ-ਵਿਕਾਸ ਨਾਲ ਜਿਊਣਾ ਸਾਡਾ ਫ਼ਰਜ਼ ਹੈ। ਆਪਣੇ ਅੰਦਰ ਝਾਤੀ ਮਾਰਨਾ, ਆਤਮ-ਨਿਰੀਖਣ ਕਰਨਾ ਤੇ ਆਪਣੀਆਂ ਕਮੀਆਂ ਨੂੰ ਪਛਾਣਨਾ ਹੀ ਆਤਮ-ਜਾਗ੍ਰਿਤੀ ਦੀ ਸ਼ੁਰੂਆਤ ਹੈ। ਜੀਵਨ ਸਾਨੂੰ ਇਕ ਮੌਕੇ ਵਜੋਂ ਮਿਲਿਆ ਹੈ। ਇਹ ਇਕ ਖਾਲੀ ਕਾਗਜ਼ ਵਾਂਗ ਹੈ, ਜਿਸ ਉੱਤੇ ਅਸੀਂ ਆਪਣੇ ਕਰਮਾਂ, ਵਿਚਾਰਾਂ ਤੇ ਸੰਸਕਾਰਾਂ ਰਾਹੀਂ ਆਪਣੇ ਸ਼ਖ਼ਸੀਅਤ ਦੀ ਤਸਵੀਰ ਉਲੀਕਦੇ ਹਾਂ। ਮਨੁੱਖੀ ਜੀਵਨ ਦੀ ਸਾਰਥਕਤਾ ਸਿਰਫ਼ ਆਪਣੇ ਲਈ ਜਿਊਣ ’ਚ ਨਹੀਂ, ਸਗੋਂ ਆਪਣੇ ਵਿਹਾਰ ਤੇ ਵਿਚਾਰਾਂ ਰਾਹੀਂ ਦੂਜਿਆਂ ਦੇ ਜੀਵਨ ’ਚ ਵੀ ਖ਼ੁਸ਼ੀਆਂ ਲਿਆਉਣ ’ਚ ਹੈ। ਸਾਡੇ ਕਾਰਨ ਕਿਸੇ ਨੂੰ ਦੁੱਖ ਨਾ ਪਹੁੰਚੇ ਤੇ ਅਸੀਂ ਆਪਣੀ ਭਲਾਈ ਦੇ ਨਾਲ-ਨਾਲ ਦੂਜਿਆਂ ਦੀ ਭਲਾਈ ਨੂੰ ਵੀ ਜੀਵਨ ਦਾ ਉਦੇਸ਼ ਮੰਨੀਏ, ਇਹੀ ਉੱਤਮ ਜੀਵਨ ਦੀ ਪਛਾਣ ਹੈ। ਮਿਲਾਪੜੇ ਸੁਭਾਅ, ਅਪਣੱਤ ਤੇ ਸਦਭਾਵਨਾ ਰਾਹੀਂ ਅਸੀਂ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੇ ਹਾਂ। ਇਸ ਦਿਸ਼ਾ ’ਚ ਚੁੱਕੇ ਗਏ ਛੋਟੇ-ਛੋਟੇ ਕਦਮ ਵੀ ਮਹੱਤਵਪੂਰਨ ਹੁੰਦੇ ਹਨ। ਜਦੋਂ ਅਸੀਂ ਵੈਰ ਤੇ ਖ਼ਿਲਾਫ਼ ਤੋਂ ਉੱਪਰ ਉੱਠ ਕੇ ਜੀਵਨ ਨੂੰ ਸਵੀਕਾਰ ਕਰਨਾ ਸਿੱਖ ਲੈਂਦੇ ਹਾਂ, ਤਾਂ ਸਾਡੇ ਮਨ ’ਚ ਸ਼ਾਂਤੀ ਅਤੇ ਆਨੰਦ ਦਾ ਚਾਨਣ ਫੈਲਣ ਲੱਗਦਾ ਹੈ। ਇਹੀ ਆਤਮ-ਕਲਿਆਣ ਦਾ ਮਾਰਗ ਹੈ ਅਤੇ ਅੰਤ ’ਚ ਸੰਸਾਰ ਦੇ ਕਰਮ-ਬੰਧਨਾਂ ਤੋਂ ਮੁਕਤ ਹੋ ਕੇ ਮੋਕਸ਼ ਪ੍ਰਾਪਤ ਕਰਨ ਦੀ ਸਾਧਨਾ ਵੀ।
-ਪ੍ਰਦੀਪ ਛਾਜੇੜ।