- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੁਕਾਵਟਾਂ, ਅਸਫ਼ਲਤਾਵਾਂ ਤੇ ਉਲਟ ਹਾਲਾਤ ਇਸ ਸਫ਼ਰ ਦਾ ਸੁਭਾਵਿਕ ਹਿੱਸਾ ਹਨ। ਕਿਸਮਤ ਅਤੇ ਹੋਣੀ ਦੀ ਆਪਣੀ ਭੂਮਿਕਾ ਹੋ ਸਕਦੀ ਹੈ ਪਰ ਸਿਰਫ਼ ਉਨ੍ਹਾਂ ਦੇ ਆਸਰੇ ਬੈਠੇ ਰਹਿਣਾ ਪੁਰਸ਼ਾਰਥ ਦਾ ਬਦਲ ਨਹੀਂ ਹੋ ਸਕਦਾ। ਅਸਫ਼ਲਤਾ ਤੋਂ ਟੁੱਟਣ ਦੀ ਬਜਾਏ ਉਸ ਤੋਂ ਸਿੱਖਣਾ ਤੇ ਸ਼ਾਂਤ ਮਨ ਨਾਲ ਮੁੜ ਕੋਸ਼ਿਸ਼ ਕਰਨਾ ਹੀ ਦ੍ਰਿੜ੍ਹ ਸੰਕਲਪ ਦੀ ਅਸਲ ਪਛਾਣ ਹੈ। ਸੰਕਲਪ ਨੂੰ ਕਾਇਮ ਰੱਖਣ ਲਈ ਆਤਮ-ਪ੍ਰੇਰਨਾ ਤੇ ਹਾਂ-ਪੱਖੀ ਨਜ਼ਰੀਆ ਜ਼ਰੂਰੀ ਹਨ।

ਮਨੁੱਖ ਦੇ ਜੀਵਨ ਦੀ ਦਿਸ਼ਾ ਸਿਰਫ਼ ਉਸ ਦੇ ਹਾਲਾਤ ਹੀ ਤੈਅ ਨਹੀਂ ਕਰਦੇ, ਸਗੋਂ ਉਸ ਦੇ ਸੰਕਲਪ ਤੇ ਇੱਛਾ-ਸ਼ਕਤੀ ਵੀ ਇਸ ਨੂੰ ਆਕਾਰ ਦਿੰਦੇ ਹਨ। ਇਤਿਹਾਸ ਗਵਾਹ ਹੈ ਕਿ ਸਾਧਾਰਨ ਪਰਿਵਾਰਾਂ ਤੇ ਮਾਹੌਲ ’ਚ ਜਨਮ ਲੈਣ ਵਾਲੇ ਅਨੇਕ ਵਿਅਕਤੀਆਂ ਨੇ ਆਪਣੇ ਦ੍ਰਿੜ੍ਹ ਇਰਾਦੇ, ਸਖ਼ਤ ਮਿਹਨਤ ਤੇ ਅਟੁੱਟ ਆਤਮ-ਵਿਸ਼ਵਾਸ ਦੇ ਬਲਬੂਤੇ ਅਸਾਧਾਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਖੋਜੀਆਂ, ਵਿਗਿਆਨੀਆਂ, ਇਤਿਹਾਸਕਾਰਾਂ ਤੇ ਸਮਾਜ ਸੁਧਾਰਕਾਂ ਦੀਆਂ ਸਫ਼ਲਤਾਵਾਂ ਪਿੱਛੇ ਸਾਲਾਂ ਦਾ ਸੰਘਰਸ਼, ਸਬਰ ਤੇ ਆਪਣੇ ਟੀਚੇ ਪ੍ਰਤੀ ਸਮਰਪਣ ਰਿਹਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਮਹਾਨ ਪ੍ਰਾਪਤੀਆਂ ਸਿਰਫ਼ ਸਾਧਨਾਂ ਨਾਲ ਨਹੀਂ, ਸਗੋਂ ਮਨੁੱਖ ਦੇ ਅੰਦਰ ਮੌਜੂਦ ਸੰਕਲਪ-ਸ਼ਕਤੀ ਨਾਲ ਹੀ ਜਨਮ ਲੈਂਦੀਆਂ ਹਨ। ਜੀਵਨ ’ਚ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਕਈ ਵਾਰ ਆਮ ਜਿਹਾ ਦਿਖਾਈ ਦੇਣ ਵਾਲਾ ਕੰਮ ਵੀ ਭਵਿੱਖ ’ਚ ਵੱਡੀ ਤਬਦੀਲੀ ਦਾ ਕਾਰਨ ਬਣ ਜਾਂਦਾ ਹੈ। ਲੋੜ ਆਪਣੀ ਸਮਰੱਥਾ ਨੂੰ ਪਛਾਣਨ, ਟੀਚਾ ਤੈਅ ਕਰਨ ਤੇ ਲਗਾਤਾਰ ਯਤਨ ਕਰਦੇ ਰਹਿਣ ਦੀ ਹੈ। ਰੁਕਾਵਟਾਂ, ਅਸਫ਼ਲਤਾਵਾਂ ਤੇ ਉਲਟ ਹਾਲਾਤ ਇਸ ਸਫ਼ਰ ਦਾ ਸੁਭਾਵਿਕ ਹਿੱਸਾ ਹਨ। ਕਿਸਮਤ ਅਤੇ ਹੋਣੀ ਦੀ ਆਪਣੀ ਭੂਮਿਕਾ ਹੋ ਸਕਦੀ ਹੈ ਪਰ ਸਿਰਫ਼ ਉਨ੍ਹਾਂ ਦੇ ਆਸਰੇ ਬੈਠੇ ਰਹਿਣਾ ਪੁਰਸ਼ਾਰਥ ਦਾ ਬਦਲ ਨਹੀਂ ਹੋ ਸਕਦਾ। ਅਸਫ਼ਲਤਾ ਤੋਂ ਟੁੱਟਣ ਦੀ ਬਜਾਏ ਉਸ ਤੋਂ ਸਿੱਖਣਾ ਤੇ ਸ਼ਾਂਤ ਮਨ ਨਾਲ ਮੁੜ ਕੋਸ਼ਿਸ਼ ਕਰਨਾ ਹੀ ਦ੍ਰਿੜ੍ਹ ਸੰਕਲਪ ਦੀ ਅਸਲ ਪਛਾਣ ਹੈ। ਸੰਕਲਪ ਨੂੰ ਕਾਇਮ ਰੱਖਣ ਲਈ ਆਤਮ-ਪ੍ਰੇਰਨਾ ਤੇ ਹਾਂ-ਪੱਖੀ ਨਜ਼ਰੀਆ ਜ਼ਰੂਰੀ ਹਨ। ਅੱਜ ਦੀ ਨੌਜਵਾਨ ਪੀੜ੍ਹੀ ’ਚ ਵਧ ਰਹੀ ਨਿਰਾਸ਼ਾ ਅਤੇ ਮਾਨਸਿਕ ਅਸਥਿਰਤਾ ਦੇ ਮੱਦੇਨਜ਼ਰ ਮਾਪਿਆਂ, ਅਧਿਆਪਕਾਂ ਅਤੇ ਮਾਰਗਦਰਸ਼ਕਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਉਨ੍ਹਾਂ ਨੂੰ ਨੌਜਵਾਨਾਂ ’ਚ ਆਤਮ-ਵਿਸ਼ਵਾਸ, ਸਬਰ ਤੇ ਸੰਘਰਸ਼ ਕਰਨ ਦੀ ਸਮਰੱਥਾ ਵਿਕਸਿਤ ਕਰਨੀ ਚਾਹੀਦੀ ਹੈ। ਪਰਮਾਤਮਾ ਪ੍ਰਤੀ ਆਸਥਾ ਵੀ ਔਖੇ ਸਮੇਂ ’ਚ ਅੰਦਰੂਨੀ ਬਲ ਪ੍ਰਦਾਨ ਕਰ ਸਕਦੀ ਹੈ। ਦ੍ਰਿੜ੍ਹ ਸੰਕਲਪ ਉਹ ਚੱਪੂ ਹੈ, ਜੋ ਜੀਵਨ ਦੀਆਂ ਉਲਟ ਲਹਿਰਾਂ ਵਿਚਕਾਰ ਵੀ ਮਨੁੱਖ ਨੂੰ ਉਸ ਦੀ ਮੰਜ਼ਿਲ ਵੱਲ ਲੈ ਕੇ ਜਾਂਦਾ ਹੈ। ਜਿਹੜਾ ਵਿਅਕਤੀ ਆਪਣੀਆਂ ਕਮਜ਼ੋਰੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਲਗਾਤਾਰ ਯਤਨ ਕਰਦਾ ਰਹਿੰਦਾ ਹੈ, ਉਹੀ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ।
-ਛਾਇਆ ਸ੍ਰੀਵਾਸਤਵ।