- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦਾ ਅਰਥ ਹਾਲਾਤ ਦੇ ਸਾਹਮਣੇ ਸੁਸਤ ਹੋ ਜਾਣਾ ਨਹੀਂ, ਸਗੋਂ ਮਨ ਨੂੰ ਹਿੱਲਣ ਤੋਂ ਬਚਾ ਕੇ ਪੂਰੀ ਸਹਿਜਤਾ ਨਾਲ ਕੰਮ ਕਰਨਾ ਹੈ। ਉਮੀਦ ਇਸੇ ਅੰਦਰੂਨੀ ਸੰਤੁਲਨ ’ਚੋਂ ਜਨਮ ਲੈਂਦੀ ਹੈ। ਉਹ ਵਿਸ਼ਵਾਸ ਦਾ ਦੀਵਾ ਹੈ, ਜੋ ਔਖੇ ਸਮੇਂ ’ਚ ਵੀ ਮਨੁੱਖ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਜੀਵਨ ਦੀਆਂ ਔਖਿਆਈਆਂ ਵੀ ਸਾਨੂੰ ਆਪਣੇ ਅੰਦਰ ਦੇਖਣ ਦਾ ਮੌਕਾ ਦਿੰਦੀਆਂ ਹਨ। ਹਰੇਕ ਸੰਕਟ ਸਜ਼ਾ ਨਹੀਂ ਹੁੰਦਾ ਤੇ ਨਾ ਹੀ ਹਰੇਕ ਅਸਫਲਤਾ ਅੰਤ•। ਕਈ ਵਾਰ ਇਹ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹਦੇ ਹਨ।

ਜ਼ਿੰਦਗੀ ਇਕ ਨਿਰੰਤਰ ਯਾਤਰਾ ਹੈ। ਇਸ ’ਚ ਕਦੇ ਸਫਲਤਾ ਤੇ ਆਨੰਦ ਦਾ ਪ੍ਰਕਾਸ਼ ਫੈਲਦਾ ਹੈ ਤੇ ਕਦੇ ਅਸਫਲਤਾ ਤੇ ਨਿਰਾਸ਼ਾ ਦੇ ਬੱਦਲ ਛਾ ਜਾਂਦੇ ਹਨ ਪਰ ਜ਼ਿੰਦਗੀ ਦੀ ਸਾਰਥਕਤਾ ਸਿਰਫ਼ ਸੁਖਦ ਪਲਾਂ ’ਚ ਨਹੀਂ•, ਸਗੋਂ ਉਲਟ ਹਾਲਾਤਾਂ ’ਚ ਵੀ ਸੰਤੁਲਨ ਬਣਾ ਕੇ ਰੱਖਣ ’ਚ ਹੈ। ਜਿਸ ਤਰੀਕੇ ਨਾਲ ਰਾਤ ਦੇ ਬਾਅਦ ਸੂਰਜ ਦਾ ਮਹੱਤਵ ਸਮਝ ’ਚ ਆਉਂਦਾ ਹੈ, ਉਸੇ ਤਰੀਕੇ ਨਾਲ ਦੁਖ ਸਾਨੂੰ ਸੁਖ ਦਾ ਅਸਲ ਮੁੱਲ ਪਛਾਨਣਾ ਸਿਖਾਉਂਦਾ ਹੈ। ਵੇਦਾਂ ਦੀ ਪ੍ਰਾਰਥਨਾਂ-‘ਹਨੇਰੇ ਤੋਂ ਮੈਨੂੰ ਰੌਸ਼ਨੀ ਵੱਲ ਲੈ ਚੱਲੋ, ਝੂਠ ਤੋਂ ਮੈਨੂੰ ਸੱਚ ਵੱਲ ਲੈ ਚੱਲੋ, ਮੌਤ ਤੋਂ ਮੈਨੂੰ ਅਮਰਤਾ ਵੱਲ ਲੈ ਚੱਲੋ’- ਮਨੁੱਖ ਦੀ ਇਸੇ ਅੰਦਰਲੀ ਯਾਤਰਾ ਦਾ ਐਲਾਨ ਹੈ। ਅਧਿਆਤਮਕ ਪਰਪੱਕਤਾ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਅਸੀਂ ਸੁਖ-ਦੁਖ, ਲਾਭ ਹਾਨੀ ਤੇ ਜਿੱਤ ਹਾਰ ਨੂੰ ਇੱਕੋ ਭਾਵ ਨਾਲ ਮੰਨਣਾ ਸਿੱਖ ਜਾਂਦੇ ਹਾਂ। ਗੀਤਾ ਦਾ ਸੰਦੇਸ਼ ਹੈ ਕਿ ਇਕਾਗਰਤਾ ਹੀ ਯੋਗ ਹੈ। ਇਸ ਦਾ ਅਰਥ ਹਾਲਾਤ ਦੇ ਸਾਹਮਣੇ ਸੁਸਤ ਹੋ ਜਾਣਾ ਨਹੀਂ, ਸਗੋਂ ਮਨ ਨੂੰ ਹਿੱਲਣ ਤੋਂ ਬਚਾ ਕੇ ਪੂਰੀ ਸਹਿਜਤਾ ਨਾਲ ਕੰਮ ਕਰਨਾ ਹੈ। ਉਮੀਦ ਇਸੇ ਅੰਦਰੂਨੀ ਸੰਤੁਲਨ ’ਚੋਂ ਜਨਮ ਲੈਂਦੀ ਹੈ। ਉਹ ਵਿਸ਼ਵਾਸ ਦਾ ਦੀਵਾ ਹੈ, ਜੋ ਔਖੇ ਸਮੇਂ ’ਚ ਵੀ ਮਨੁੱਖ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਜੀਵਨ ਦੀਆਂ ਔਖਿਆਈਆਂ ਵੀ ਸਾਨੂੰ ਆਪਣੇ ਅੰਦਰ ਦੇਖਣ ਦਾ ਮੌਕਾ ਦਿੰਦੀਆਂ ਹਨ। ਹਰੇਕ ਸੰਕਟ ਸਜ਼ਾ ਨਹੀਂ ਹੁੰਦਾ ਤੇ ਨਾ ਹੀ ਹਰੇਕ ਅਸਫਲਤਾ ਅੰਤ•। ਕਈ ਵਾਰ ਇਹ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹਦੇ ਹਨ। ਲੋੜ ਇਸ ਗੱਲ ਦੀ ਹੈ ਕਿ ਔਖੇ ਤਜਰਬਿਆਂ ਤੋਂ ਨਿਰਾਸ਼ ਹੋਣ ਦੀ ਥਾਂ ਉਨ੍ਹਾਂ ਤੋਂ ਸਿੱਖਣ ਦਾ ਹੌਸਲਾ ਰੱਖੀਏ। ਜਦੋਂ ਸਾਡੇ ਵਿਚਾਰ, ਬਾਣੀ ਤੇ ਕਰਮ ਇਕ ਦੂਜੇ ਦੇ ਅਨੁਸਾਰ ਹੁੰਦੇ ਹਨ ਤਾਂ ਜੀਵਨ ਵਿਚ ਸਹਿਜਤਾ ਤੇ ਸੰਤੋਸ਼ ਜਨਮ ਲੈਂਦੇ ਹਨ। ਆਤਮਾ ਦਾ ਉਤਸਵ ਕਿਸੇ ਵਿਸ਼ੇਸ਼ ਮੌਕੇ ’ਤੇ ਮਨਾਇਆ ਜਾਣ ਵਾਲਾ ਤਿਉਹਾਰ ਨਹੀਂ, ਸਗੋਂ ਜੀਵਨ ਦੀ ਜਾਗਰੂਕਤਾ ਦੇ ਨਾਲ ਜਿਉਣ ਦੀ ਕਲਾ ਹੈ। ਜਦੋਂ ਮਨ ’ਚ ਬਰਾਬਰੀ ਦਾ ਭਾਵ, ਵਿਹਾਰ ਤੇ ਦਇਆ ਤੇ ਕਰਮ ਵਿਚ ਸਦਾਚਾਰ ਉੱਤਰ ਆਉਂਦਾ ਹੈ, ਉਦੋਂ ਸਾਧਾਰਨ ਜੀਵਨ ਵੀ ਅਸਾਧਾਰਨ ਆਨੰਦ ਨਾਲ ਭਰ ਜਾਂਦਾ ਹੈ। ਉਦੋਂ ਖ਼ੁਸ਼ੀ ਕਿਸੇ ਮੰਜ਼ਿਲ ਦੀ ਉਡੀਕ ਨਹੀਂ ਕਰਦੀ, ਉਹ ਸਾਡੀ ਜੀਵਨ ਯਾਤਰਾ ਦਾ ਸਧਾਰਨ ਸੰਗੀਤ ਬਣ ਜਾਂਦੀ ਹੈ।
-ਲਲਿਤ ਗਰਗ।