
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਕ ਕਿਸਾਨ ਸੋਕੇ ਤੇ ਹੜ੍ਹ ਵਿਚਾਲੇ ਖੇਤ ਵਿਚ ਡਟਿਆ ਰਹਿ ਕੇ ਇਹ ਯਕੀਨੀ ਬਣਾਉਣ ਵਿਚ ਲੱਗਿਆ ਰਹਿੰਦਾ ਹੈ ਕਿ ਫ਼ਸਲ ਖ਼ਰਾਬ ਨਾ ਹੋਵੇ। ਇਹ ਉਦਾਹਰਨਾਂ ਦੱਸਦੀਆਂ ਹਨ ਕਿ ਸੁੱਖ ਜਾਂ ਸਫ਼ਲਤਾ ਤੋਂ ਪਹਿਲਾਂ ਕਰਤੱਵ ਪਰਪੱਕਤਾ ਹੀ ਜ਼ਿੰਦਗੀ ਦੀ ਨੀਂਹ ਹੈ। ਪ੍ਰੇਮ ਦੇ ਦਇਆ ਇਸ ਜਵਾਬਦੇਹੀ ਦੇ ਦੋ ਮੂਲ ਥੰਮ੍ਹ ਹਨ।

ਜ਼ਿੰਦਗੀ ਕੋਈ ਇਕ ਪ੍ਰਸ਼ਨ ਪੱਤਰ ਨਹੀਂ, ਸਗੋਂ ਨਿਰੰਤਰ ਚੱਲਣ ਵਾਲੀ ਪ੍ਰੀਖਿਆ ਹੈ, ਜੋ ਹਰ ਪਲ ਨਵੇਂ ਰੂਪ ਵਿਚ ਸਾਡੇ ਸਾਹਮਣੇ ਖੜ੍ਹੀ ਹੁੰਦੀ ਹੈ। ਅਸੀਂ ਹਮੇਸ਼ਾ ਹਾਲਾਤਾਂ ਨੂੰ ਦੁਸ਼ਮਣ ਮੰਨ ਲੈਂਦੇ ਹਾਂ ਤੇ ਕਿਸਮਤ ਨੂੰ ਕੋਸਦੇ ਰਹਿੰਦੇ ਹਾਂ ਜਦਕਿ ਸੱਚ ਇਹ ਹੈ ਕਿ ਹਰੇਕ ਔਖਿਆਈ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ। ਸ਼ਿਕਾਇਤ ਕਰਨਾ ਸੌਖਾ ਰਾਹ ਹੈ ਪਰ ਜਵਾਬਦੇਹੀ ਸਵੀਕਰਨਾ ਹੀ ਅਸਲ ਮਰਦਾਨਗੀ ਹੈ। ਜਦੋਂ ਜ਼ਿੰਦਗੀ ਵਿਚ ਹਨੇਰਾ ਆਉਂਦਾ ਹੈ ਤਾਂ ਸਾਡੇ ਅੰਦਰ ਲੁਕੀ ਸ਼ਕਤੀ ਪਛਾਣੀ ਜਾਂਦੀ ਹੈ। ਦੁਖ ਸਾਨੂੰ ਤੋੜਨ ਨਹੀਂ ਆਉਂਦਾ, ਬਲਕਿ ਇਹ ਦੇਖਣ ਆਉਂਦਾ ਹੈ ਕਿ ਸਾਡੇ ਅੰਦਰ ਕਿੰਨਾ ਹੌਸਲਾ, ਵਿਵੇਕ ਤੇ ਦ੍ਰਿੜਤਾ ਹੈ। ਜੋ ਵਿਅਕਤੀ ਹਾਲਾਤਾਂ ਨੂੰ ਦੋਸ਼ ਦੇ ਕੇ ਬੈਠ ਜਾਂਦਾ ਹੈ, ਉਹ ਆਪਣੀ ਹੀ ਸਮਰੱਥਾ ਜਾ ਨਿਰਾਦਰ ਕਰਦਾ ਹੈ। ਜੋ ਹਰ ਚੁਣੌਤੀ ਨੂੰ ਸਵੀਕਾਰ ਕਰ ਕੇ ਅੱਗੇ ਵਧਦਾ ਹੈ, ਉਹੀ ਜੀਵਨ ਦਾ ਸੱਚਾ ਅਰਥ ਸਮਝਦਾ ਹੈ। ਇਕ ਮਾਂ ਰਾਤ ਭਰ ਜਾਗ ਕੇ ਆਪਣੇ ਬਿਮਾਰ ਬੱਚੇ ਦੀ ਸੇਵਾ ਕਰਦੀ ਹੈ। ਉਹ ਸ਼ਿਕਾਇਤ ਨਹੀਂ ਕਰਦੀ। ਉਹ ਆਪਣਾ ਕਰਤੱਵ ਨਿਭਾਉਂਦੀ ਹੈ। ਇਕ ਕਿਸਾਨ ਸੋਕੇ ਤੇ ਹੜ੍ਹ ਵਿਚਾਲੇ ਖੇਤ ਵਿਚ ਡਟਿਆ ਰਹਿ ਕੇ ਇਹ ਯਕੀਨੀ ਬਣਾਉਣ ਵਿਚ ਲੱਗਿਆ ਰਹਿੰਦਾ ਹੈ ਕਿ ਫ਼ਸਲ ਖ਼ਰਾਬ ਨਾ ਹੋਵੇ। ਇਹ ਉਦਾਹਰਨਾਂ ਦੱਸਦੀਆਂ ਹਨ ਕਿ ਸੁੱਖ ਜਾਂ ਸਫ਼ਲਤਾ ਤੋਂ ਪਹਿਲਾਂ ਕਰਤੱਵ ਪਰਪੱਕਤਾ ਹੀ ਜ਼ਿੰਦਗੀ ਦੀ ਨੀਂਹ ਹੈ। ਪ੍ਰੇਮ ਦੇ ਦਇਆ ਇਸ ਜਵਾਬਦੇਹੀ ਦੇ ਦੋ ਮੂਲ ਥੰਮ੍ਹ ਹਨ। ਜਦੋਂ ਅਸੀਂ ਆਪਣੇ ਪਰਿਵਾਰ, ਸਮਾਜ ਤੇ ਖ਼ੁਦ ਦੇ ਪ੍ਰਤੀ ਪ੍ਰੇਮ ਨਾਲ ਕਰਵੱਤਵ ਨਿਭਾਉਂਦੇ ਹਾਂ, ਉਦੋਂ ਜ਼ਿੰਦਗੀ ਕੋਈ ਬੋਝ ਨਹੀਂ, ਬਲਕਿ ਇਕ ਸਾਧਨਾ ਬਣ ਜਾਂਦੀ ਹੈ। ਧੀਰਜ ਉਹ ਦੀਵਾ ਹੈ ਜੋ ਹਨੇਰੇ ਵਿਚ ਵੀ ਮਾਰਗ ਦਿਖਾਉਂਦਾ ਹੈ ਤੇ ਕਰਮ ਉਹ ਯਾਤਰਾ ਹੈ ਜੋ ਸਾਨੂੰ ਮੰਜ਼ਿਲ ਤੱਕ ਲੈ ਕੇ ਜਾਂਦੀ ਹੈ। ਜੋ ਵਿਅਕਤੀ ਹੌਸਲੇ, ਧੀਰਜ, ਪ੍ਰੇਮ ਤੇ ਕਰਮ ਨੂੰ ਆਪਣੇ ਜੀਵਨ ਵਿਚ ਸਮਾ ਲੈਂਦਾ ਹੈ, ਉਹ ਕਦੇ ਹਾਲਾਤਾਂ ਤੋਂ ਹਾਰਦਾ ਨਹੀਂ ਹੈ। ਜੀਵਨ ਦਾ ਸਾਰ ਧਨ, ਮਾਣ ਜਾਂ ਸਨਮਾਨ ਵਿਚ ਨਹੀਂ, ਸਗੋਂ ਉਸ ਦ੍ਰਿੜਤਾ ਵਿਚ ਲੁਕਿਆ ਹੈ, ਜਿਸ ਨਾਲ ਅਸੀਂ ਆਪਣੀਆਂ ਜਵਾਬਦੇਹੀਆਂ ਨਿਭਾਉਂਦੇ ਹਾਂ। ਇਹ ਹੀ ਸਾਨੂੰ ਆਮ ਮਨੁੱਖ ਤੋਂ ਮਹਾਨ ਆਤਮਾ ਬਣਾਉਂਦੀ ਹੈ। ਇਸ ਲਈ ਸ਼ਿਕਾਇਤੀ ਰਵੱਈਏ ਨੂੰ ਤਿਆਗ ਕੇ ਸਹਿਮਤੀ ਤੇ ਕਰੱਤਵ ਦਾ ਮਾਰਗ ਅਪਨਾਉਣਾ ਹੀ ਆਦਰਸ਼ ਸ਼ਖ਼ਸੀਅਤ ਦੀ ਪਛਾਣ ਹੈ।
-ਮਮਤਾ ਕੁਸ਼ਵਾਹਾ।