Dussehra 2026: ਰਾਵਣ ਦਹਿਨ ਤੋਂ ਪਹਿਲਾਂ ਘਰ ਲਿਆਓ ਇਹ ਸ਼ੁਭ ਚੀਜ਼ਾਂ, ਪਰ ਭੁੱਲ ਕੇ ਵੀ ਨਾ ਖ਼ਰੀਦੋ ਇਹ 4 ਸਾਮਾਨ
VijayaDashami ਦੇ ਨਾਲ ਹੀ ਅੱਸੂ ਦੇ ਨਰਾਤਿਆਂ ਦੀ ਸਮਾਪਤੀ ਵੀ ਹੋ ਜਾਂਦੀ ਹੈ। ਧਾਰਮਿਕ ਤੇ ਸੱਭਿਆਚਾਰਕ ਨਜ਼ਰੀਏ ਤੋਂ ਇਹ ਤਿਉਹਾਰ ਬੇਹੱਦ ਖ਼ਾਸ ਹੈ। ਇਸ ਦੇ ਨਾਲ ਹੀ ਦੁਸਹਿਰੇ ਦੇ ਮੌਕੇ 'ਤੇ ਘਰ 'ਚ ਕੁਝ ਖ਼ਾਸ ਚੀਜ਼ਾਂ ਲਿਆਉਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ 'ਚ ਸੁੱਖ-ਸਮ੍ਰਿੱਧੀ ਬਣੀ ਰਹਿੰਦੀ ਹੈ।
Publish Date: Tue, 20 Oct 2026 01:14 PM (IST)
Updated Date: Tue, 20 Oct 2026 01:32 PM (IST)
ਧਰਮ ਡੈਸਕ, ਨਵੀਂ ਦਿੱਲੀ : 20 ਅਕਤੂਬਰ 2026 ਯਾਨੀ ਅੱਜ ਦੇਸ਼ ਭਰ 'ਚ ਵਿਜੇਦਸ਼ਮੀ ਜਾਂ ਦੁਸਹਿਰੇ (Dussehra 2026) ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਿੰਦੂ ਪੰਚਾਂਗ ਅਨੁਸਾਰ, ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਦਸਮ ਤਿਥੀ ਨੂੰ ਵਿਜੇਦਸ਼ਮੀ ਜਾਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਇਸ ਤੋਂ ਇਲਾਵਾ, ਵਿਜੇਦਸ਼ਮੀ ਦੇ ਨਾਲ ਹੀ ਅੱਸੂ ਦੇ ਨਰਾਤਿਆਂ ਦੀ ਸਮਾਪਤੀ ਵੀ ਹੋ ਜਾਂਦੀ ਹੈ। ਧਾਰਮਿਕ ਤੇ ਸੱਭਿਆਚਾਰਕ ਨਜ਼ਰੀਏ ਤੋਂ ਇਹ ਤਿਉਹਾਰ ਬੇਹੱਦ ਖ਼ਾਸ ਹੈ। ਇਸ ਦੇ ਨਾਲ ਹੀ ਦੁਸਹਿਰੇ ਦੇ ਮੌਕੇ 'ਤੇ ਘਰ 'ਚ ਕੁਝ ਖ਼ਾਸ ਚੀਜ਼ਾਂ ਲਿਆਉਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ 'ਚ ਸੁੱਖ-ਸਮ੍ਰਿੱਧੀ ਬਣੀ ਰਹਿੰਦੀ ਹੈ।
ਦੁਸਹਿਰੇ 'ਤੇ ਘਰ 'ਚ ਨਵਾਂ ਝਾੜੂ ਲਿਆਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਤੇ ਜੋਤਿਸ਼ ਦੇ ਸਿਧਾਂਤਾਂ ਅਨੁਸਾਰ, ਝਾੜੂ ਨੂੰ ਨਕਾਰਾਤਮਕ ਊਰਜਾ ਦੂਰ ਕਰਨ ਵਾਲਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਦਿਨ ਘਰ 'ਚ ਸ਼ਮੀ ਦਾ ਪੌਦਾ ਲਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਘਰ 'ਚ ਬੱਚੇ ਹਨ ਤਾਂ ਉਨ੍ਹਾਂ ਨੂੰ ਤੋਹਫ਼ੇ ਵਜੋਂ ਨਵੀਆਂ ਕਿਤਾਬਾਂ, ਪੈੱਨ ਤੇ ਕਾਪੀਆਂ ਦੇਣਾ ਅਤੇ ਪਰਿਵਾਰ ਦੇ ਵੱਡੇ-ਬਜ਼ੁਰਗਾਂ ਲਈ ਨਵੇਂ ਕੱਪੜੇ ਖ਼ਰੀਦਣਾ ਵੀ ਸ਼ੁਭ ਮੰਨਿਆ ਜਾਂਦਾ ਹੈ।
ਦੁਸਹਿਰੇ 'ਤੇ ਕੀ ਖ਼ਰੀਦਣਾ ਮੰਨਿਆ ਜਾਂਦਾ ਹੈ ਅਸ਼ੁਭ?
1. ਕਾਲੇ ਰੰਗ ਦੇ ਕੱਪੜੇ ਦੁਸਹਿਰੇ ਦੇ ਮੌਕੇ 'ਤੇ ਕਾਲੇ ਰੰਗ ਦੀ ਕੋਈ ਵੀ ਚੀਜ਼ ਘਰ 'ਚ ਨਾ ਲਿਆਉਣ ਦੀ ਧਾਰਮਿਕ ਮਾਨਤਾ ਹੈ। ਜੋਤਿਸ਼ ਅਨੁਸਾਰ, ਇਸ ਰੰਗ ਨੂੰ ਰਾਹੂ-ਕੇਤੂ ਨਾਲ ਜੋੜਿਆ ਜਾਂਦਾ ਹੈ, ਜਿਨ੍ਹਾਂ ਨੂੰ ਘਰ 'ਚ ਉਦਾਸੀ, ਨਕਾਰਾਤਮਕਤਾ ਅਤੇ ਭਰਮ ਦੀ ਸਥਿਤੀ ਨਾਲ ਸਬੰਧਤ ਮੰਨਿਆ ਜਾਂਦਾ ਹੈ।
2. ਕਾਲੇ ਰੰਗ ਦੇ ਜੁੱਤੇ ਅਤੇ ਚੱਪਲਾਂ ਇਸ ਖ਼ਾਸ ਮੌਕੇ 'ਤੇ ਘਰ ਲਈ ਕਾਲੇ ਰੰਗ ਦੇ ਜੁੱਤੇ-ਚੱਪਲ ਜਾਂ ਚਮੜੇ ਨਾਲ ਸਬੰਧਤ ਕੋਈ ਵੀ ਚੀਜ਼ ਨਾ ਖ਼ਰੀਦਣ ਦੀ ਮਾਨਤਾ ਹੈ।
3. ਮਾਸ-ਸ਼ਰਾਬ ਅਤੇ ਤਾਮਸਿਕ ਚੀਜ਼ਾਂ ਦੁਸਹਿਰੇ ਦੇ ਮੌਕੇ 'ਤੇ ਸਾਤਵਿਕਤਾ ਅਤੇ ਪਵਿੱਤਰਤਾ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਲੋਕ ਨਰਾਤਿਆਂ ਦੀ ਸਮਾਪਤੀ ਤੋਂ ਬਾਅਦ ਘਰ 'ਚ ਨਾਨ-ਵੈੱਜ ਜਾਂ ਸ਼ਰਾਬ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ, ਪਰ ਧਾਰਮਿਕ ਮਾਨਤਾਵਾਂ ਅਨੁਸਾਰ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ।
4. ਨੁਕੀਲੀਆਂ ਚੀਜ਼ਾਂ ਤੇ ਕਬਾੜ
ਦੁਸਹਿਰੇ 'ਤੇ ਸ਼ਸਤਰ ਪੂਜਾ ਕਰਨ ਦੀ ਪਰੰਪਰਾ ਹੈ। ਇਸ ਲਈ ਇਸ ਦਿਨ ਕਬਾੜ ਵੇਚਣ ਜਾਂ ਲੋਹੇ ਦਾ ਸਾਮਾਨ ਖ਼ਰੀਦਣ ਤੋਂ ਬਚਣ ਦੀ ਧਾਰਮਿਕ ਮਾਨਤਾ ਹੈ।