- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology 'ਚ ਅਜਿਹੇ ਕਈ ਮੁਲਾਂਕ ਹਨ, ਜਿਨ੍ਹਾਂ ਨਾਲ ਜੁੜੇ ਲੋਕਾਂ ਲਈ ਉਨ੍ਹਾਂ ਦੇ ਆਪਣੇ ਲੋਕ, ਆਪਣਾ ਪਰਿਵਾਰ, ਉਨ੍ਹਾਂ ਦਾ ਪਿਆਰ ਤੇ ਭਰੋਸਾ ਹੀ ਸਭ ਕੁਝ ਹੁੰਦਾ ਹੈ। ਆਓ, ਇਸ ਆਰਟੀਕਲ ਜ਼ਰੀਏ ਜਾਣਦੇ ਹਾਂ ਕਿ ਕਿਹੜੀਆਂ ਤਰੀਕਾਂ ਨੂੰ ਤੇ ਜਨਮੇ ਲੋਕ ਪੈਸਿਆਂ ਨਾਲੋਂ ਜ਼ਿਆਦਾ ਰਿਸ਼ਤਿਆਂ ਨੂੰ ਅਹਿਮਿਅਤ ਦਿੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਸਾਡੀ ਸਾਰਿਆਂ ਦੀ ਜ਼ਿੰਦਗੀ 'ਚ ਤਰਜੀਹਾਂ ਦਾ ਪੈਮਾਨਾ ਵੱਖ-ਵੱਖ ਹੁੰਦਾ ਹੈ। ਕਿਸੇ ਲਈ ਦੁਨੀਆ ਦੀਆਂ ਸਾਰੀਆਂ ਸੁੱਖ-ਸਹੂਲਤਾਂ ਤੇ ਬੈਂਕ ਬੈਲੇਂਸ ਸਭ ਤੋਂ ਜ਼ਰੂਰੀ ਹੈ। ਤਾਂ ਉੱਥੇ ਹੀ ਕੁਝ ਲੋਕ ਆਪਣੇ ਪਰਿਵਾਰ ਤੇ ਰਿਸ਼ਤਿਆਂ ਲਈ ਕਿਸੇ ਵੀ ਹੱਦ ਤਕ ਹਰ ਚੀਜ਼ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਨ। ਅੰਕ ਜੋਤਿਸ਼ (Numerology) ਅਨੁਸਾਰ, ਸਾਡੀ ਜਨਮ ਮਿਤੀ ਸਾਡੇ ਸੁਭਾਅ ਦੇ ਕਈ ਗੂੜ੍ਹੇ ਰਾਜ਼ ਖੋਲ੍ਹਦੀ ਹੈ।
ਨਿਊਮਰੋਲੋਜੀ 'ਚ ਅਜਿਹੇ ਕਈ ਮੁਲਾਂਕ ਹਨ, ਜਿਨ੍ਹਾਂ ਨਾਲ ਜੁੜੇ ਲੋਕਾਂ ਲਈ ਉਨ੍ਹਾਂ ਦੇ ਆਪਣੇ ਲੋਕ, ਆਪਣਾ ਪਰਿਵਾਰ, ਉਨ੍ਹਾਂ ਦਾ ਪਿਆਰ ਤੇ ਭਰੋਸਾ ਹੀ ਸਭ ਕੁਝ ਹੁੰਦਾ ਹੈ। ਆਓ, ਇਸ ਆਰਟੀਕਲ ਜ਼ਰੀਏ ਜਾਣਦੇ ਹਾਂ ਕਿ ਕਿਹੜੀਆਂ ਤਰੀਕਾਂ ਨੂੰ ਤੇ ਜਨਮੇ ਲੋਕ ਪੈਸਿਆਂ ਨਾਲੋਂ ਜ਼ਿਆਦਾ ਰਿਸ਼ਤਿਆਂ ਨੂੰ ਅਹਿਮਿਅਤ ਦਿੰਦੇ ਹਨ।
ਜੋ ਲੋਕ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਪੈਦਾ ਹੁੰਦੇ ਹਨ, ਅੰਕ ਜੋਤਿਸ਼ 'ਚ ਉਨ੍ਹਾਂ ਦਾ ਮੁਲਾਂਕ 2 ਮੰਨਿਆ ਗਿਆ ਹੈ। ਇਸ ਮੁਲਾਂਕ 'ਤੇ ਚੰਦਰਮਾ ਦਾ ਸਿੱਧਾ ਪ੍ਰਭਾਵ ਰਹਿੰਦਾ ਹੈ ਜਿਸ ਕਾਰਨ ਇਹ ਲੋਕ ਸੁਭਾਅ ਤੋਂ ਬੇਹੱਦ ਇਮੋਸ਼ਨਲ ਤੇ ਸੈਂਸਟਿਵ ਹੁੰਦੇ ਹਨ। ਇਨ੍ਹਾਂ ਲਈ ਆਪਣੇ ਖਾਸ ਲੋਕਾਂ ਦੇ ਚਿਹਰੇ ਦੀ ਮੁਸਕਾਨ ਅਤੇ ਉਨ੍ਹਾਂ ਦੀ ਖੁਸ਼ੀ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੁੰਦਾ। ਇਹ ਖੁਦ ਨਾਲੋਂ ਜ਼ਿਆਦਾ ਦੂਜਿਆਂ ਦੀ ਖੁਸ਼ੀ ਦਾ ਖਿਆਲ ਰੱਖਦੇ ਹਨ ਤੇ ਕਿਸੇ ਦਾ ਵੀ ਦਿਲ ਦੁਖਾਉਣਾ ਇਨ੍ਹਾਂ ਨੂੰ ਬਿਲਕੁਲ ਪਸੰਦ ਨਹੀਂ ਹੁੰਦਾ।
ਜੇਕਰ ਕਿਸੇ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ ਤਾਂ ਉਸ ਦਾ ਮੁਲਾਂਕ6 ਹੈ। ਸ਼ੁੱਕਰ ਗ੍ਰਹਿ ਦੇ ਪ੍ਰਭਾਵ ਵਾਲੇ ਇਸ ਮੂਲਾੰਕ ਦੇ ਜਾਤਕ ਆਪਣੇ ਪਾਰਟਨਰ, ਪਰਿਵਾਰ ਅਤੇ ਦੋਸਤਾਂ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਹਿੰਦੇ ਹਨ। ਇਨ੍ਹਾਂ ਦੇ ਰਿਸ਼ਤੇ ਇਨ੍ਹਾਂ ਦੀ ਜ਼ਿੰਦਗੀ ਦਾ ਸੈਂਟਰ ਪੁਆਇੰਟ ਹੁੰਦੇ ਹਨ। ਆਪਣੇ ਰਿਸ਼ਤਿਆਂ ਵਿੱਚ ਇਹ ਲੋਕ ਤਾਲਮੇਲ ਅਤੇ ਪਿਆਰ ਬਣਾਏ ਰੱਖਣ ਲਈ ਆਪਣਾ ਸਭ ਕੁਝ ਨਿਓਛਾਵਰ ਕਰਨ ਲਈ ਤਿਆਰ ਰਹਿੰਦੇ ਹਨ।
ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਜਨਮੇ ਲੋਕਾਂ ਦਾ ਮੂਲਾੰਕ 7 ਹੁੰਦਾ ਹੈ। ਕੇਤੂ ਗ੍ਰਹਿ ਤੋਂ ਪ੍ਰਭਾਵਿਤ ਇਨ੍ਹਾਂ ਲੋਕਾਂ ਦੀ ਸੋਚ ਕਾਫ਼ੀ ਗਹਿਰੀ ਤੇ ਅਧਿਆਤਮਕ ਹੁੰਦੀ ਹੈ। ਇਨ੍ਹਾਂ ਨੂੰ ਮਹਿੰਗੀਆਂ ਚੀਜ਼ਾਂ, ਸੁੱਖ-ਸਹੂਲਤਾਂ ਜਾਂ ਪੈਸਿਆਂ ਦਾ ਬਹੁਤ ਜ਼ਿਆਦਾ ਮੋਹ ਨਹੀਂ ਹੁੰਦਾ। ਇਹ ਦਿਖਾਵਟੀ ਰਿਸ਼ਤਿਆਂ ਤੋਂ ਚਿੜ੍ਹਦੇ ਹਨ ਤੇ ਜੋ ਰਿਸ਼ਤੇ ਦਿਲ ਤੋਂ ਜੁੜੇ ਹੋਣ, ਸਿਰਫ ਉਨ੍ਹਾਂ ਨੂੰ ਹੀ ਆਪਣੀ ਜ਼ਿੰਦਗੀ ਵਿਚ ਜਗ੍ਹਾ ਦਿੰਦੇ ਹਨ।
ਜਿਨ੍ਹਾਂ ਦਾ ਜਨਮ 9, 18 ਜਾਂ 27 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 9 ਹੁੰਦਾ ਹੈ। ਮੰਗਲ ਗ੍ਰਹਿ ਦੇ ਪ੍ਰਭਾਵ ਕਾਰਨ ਇਹ ਲੋਕ ਹਮੇਸ਼ਾ ਦੂਜਿਆਂ ਦੀ ਮਦਦ ਲਈ ਸਭ ਤੋਂ ਅੱਗੇ ਖੜ੍ਹੇ ਮਿਲਦੇ ਹਨ। ਇਹਨਾਂ ਲਈ ਵਫ਼ਾਦਾਰੀ ਤੇ ਸੱਚੇ ਰਿਸ਼ਤੇ ਦੁਨੀਆ ਦੀ ਕਿਸੇ ਵੀ ਦੌਲਤ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੁੰਦੇ ਹਨ।