
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

30 ਸਾਲ ਦੀ ਉਮਰ ਤੋਂ ਬਾਅਦ ਮੰਗਲ ਦੋਸ਼ ਦੇ ਪ੍ਰਭਾਵ ਦੇ ਘੱਟ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਉਮਰ ਤਕ ਵਿਅਕਤੀ 'ਚ ਧੀਰਜ ਵਧ ਜਾਂਦਾ ਹੈ ਅਤੇ ਬਿਨਾਂ ਵਜ੍ਹਾ ਕਲੇਸ਼ ਨਹੀਂ ਹੁੰਦੇ। ਮੰਗਲ ਦੋਸ਼ ਕਿਸੇ ਵੀ ਉਮਰ 'ਚ ਸਮਾਪਤ ਨਹੀਂ ਹੁੰਦਾ, ਪਰ ਵਿਅਕਤੀ ਦੇ ਬਦਲਦੇ ਸੁਭਾਅ ਦੀ ਵਜ੍ਹਾ ਨਾਲ 30 ਸਾਲ ਦੀ ਉਮਰ ਤੋਂ ਬਾਅਦ ਮੰਗਲ ਦੋਸ਼ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਸਨਾਤਨ ਧਰਮ 'ਚ ਕਿਸੇ ਵੀ ਵਿਆਹ ਤੋਂ ਪਹਿਲਾਂ ਕੁੰਡਲੀ ਮਿਲਾਉਣ ਦੀ ਪ੍ਰਥਾ ਹੈ ਅਤੇ ਜਦੋਂ ਲੜਕੇ ਅਤੇ ਲੜਕੀ ਦੋਵਾਂ ਦੀਆਂ ਕੁੰਡਲੀਆਂ ਮਿਲਾਈਆਂ ਜਾਂਦੀਆਂ ਹਨ ਤਾਂ ਕਈ ਅਜਿਹੇ ਗੁਣ ਹੁੰਦੇ ਹਨ ਜਿਨ੍ਹਾਂ ਦੇ ਨਾ ਮਿਲਣ ਨਾਲ ਵਿਆਹ ਨੂੰ ਅਨੁਕੂਲ ਨਹੀਂ ਮੰਨਿਆ ਜਾਂਦਾ।
ਇਹੀ ਨਹੀਂ, ਕੁਝ ਦੋਸ਼ ਵੀ ਹਨ ਜਿਨ੍ਹਾਂ ਨੂੰ ਵਿਆਹ ਲਈ ਠੀਕ ਨਹੀਂ ਦੱਸਿਆ ਗਿਆ ਹੈ, ਇਨ੍ਹਾਂ ਵਿੱਚੋਂ ਹੀ ਇਕ ਹੈ ਮੰਗਲ ਦੋਸ਼। ਵਿਆਹ ਲਈ ਕੁੰਡਲੀ ਮਿਲਾਉਣ ਦੇ ਸਮੇਂ ਮੁੱਖ ਰੂਪ 'ਚ ਮੰਗਲ ਦੋਸ਼ ਤੇ ਨਾੜੀ ਦੋਸ਼ ਨੂੰ ਧਿਆਨ 'ਚ ਰੱਖ ਕੇ ਹੀ ਵਿਆਹ ਦੀਆਂ ਰਸਮਾਂ ਨੂੰ ਅੱਗੇ ਵਧਾਇਆ ਜਾਂਦਾ ਹੈ।
ਅਜਿਹੀ ਮਾਨਤਾ ਹੈ ਕਿ ਜੇਕਰ ਮੁੰਡਾ-ਕੁੜੀ 'ਚੋਂ ਕਿਸੇ ਇੱਕ ਦੀ ਕੁੰਡਲੀ ਵਿੱਚ ਮਾਂਗਲਿਕ ਦੋਸ਼ ਹੁੰਦਾ ਹੈ ਤਾਂ ਵਿਆਹ ਕਰਨਾ ਠੀਕ ਨਹੀਂ ਮੰਨਿਆ ਜਾਂਦਾ।
ਜੇਕਰ ਮੰਗਲ ਦੋਸ਼ ਹੋਣ ਤੋਂ ਬਾਅਦ ਵੀ ਵਿਆਹ ਹੋ ਜਾਂਦਾ ਹੈ, ਤਾਂ ਵਿਵਾਹਿਕ ਜੀਵਨ ਵਿਚ ਕਈ ਸਮੱਸਿਆਵਾਂ ਆਉਣ ਲੱਗਦੀਆਂ ਹਨ। ਉੱਥੇ ਹੀ ਕਈ ਲੋਕਾਂ ਦਾ ਮੰਨਣਾ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਕੁੰਡਲੀ 'ਚ ਮੌਜੂਦ ਮੰਗਲ ਦੋਸ਼ ਨਹੀਂ ਮੰਨਿਆ ਜਾਂਦਾ। ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਜੋਤਿਸ਼ੀ ਕਾਰਨਾਂ ਬਾਰੇ।
ਜੋਤਿਸ਼ੀ ਗਣਨਾਵਾਂ ਅਨੁਸਾਰ ਕਿਸੇ ਵੀ ਵਿਅਕਤੀ ਦੀ ਕੁੰਡਲੀ 'ਚ ਜਦੋਂ ਮੰਗਲ ਲਗਨ, ਚੌਥੇ, ਸੱਤਵੇਂ, ਅੱਠਵੇਂ ਅਤੇ ਬਾਰ੍ਹਵੇਂ ਭਾਵ 'ਚ ਹੁੰਦਾ ਹੈ ਤਾਂ ਮੰਗਲ ਦੋਸ਼ ਲੱਗਦਾ ਹੈ।
ਕੁੰਡਲੀ 'ਚ ਚੰਦਰ ਲਗਨ, ਸੂਰਜ ਲਗਨ ਤੇ ਸ਼ੁੱਕਰ ਲਗਨ ਤੋਂ ਮੰਗਲ ਦੋਸ਼ ਦੇਖਿਆ ਜਾਂਦਾ ਹੈ। ਉੱਥੇ ਹੀ ਇਸ ਮੰਗਲ ਦੋਸ਼ ਦਾ ਪ੍ਰਭਾਵ 30 ਸਾਲ ਦੀ ਉਮਰ ਤੋਂ ਬਾਅਦ ਘੱਟ ਹੋ ਜਾਂਦਾ ਹੈ।
ਹਾਲਾਂਕਿ, ਜੇਕਰ ਅਸੀਂ ਜੋਤਿਸ਼ ਦੀ ਮੰਨੀਏ ਤਾਂ ਇਹ ਪੂਰੀ ਤਰ੍ਹਾਂ ਕਦੇ ਵੀ ਸਮਾਪਤ ਨਹੀਂ ਹੁੰਦਾ, ਪਰ ਇਸ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ, ਕਿਉਂਕਿ ਇਸ ਦੌਰਾਨ ਗ੍ਰਹਿ ਆਪਣਾ ਸਥਾਨ ਬਦਲਦੇ ਹਨ। ਹਾਲਾਂਕਿ, ਕਈ ਵਾਰ ਮੰਗਲ ਦੋਸ਼ ਦੀ ਮਿਆਦ ਰਾਸ਼ੀ ਅਨੁਸਾਰ ਵੀ ਤੈਅ ਹੁੰਦੀ ਹੈ ਤੇ ਇਸ ਦਾ ਪ੍ਰਭਾਵ ਘੱਟ ਨਹੀਂ ਹੁੰਦਾ। ਪੂਰਨ ਮਾਂਗਲਿਕ ਦੋਸ਼ ਸੂਰਜ ਅਤੇ ਚੰਦਰਮਾ ਦੇ ਇੱਕ-ਦੂਜੇ ਦੇ ਕੁੰਡਲੀ 'ਚ ਉਲਟ ਹੋਣ ਨਾਲ ਲੱਗਦਾ ਹੈ ਅਤੇ ਅਜਿਹੇ ਵਿਚ ਵਿਆਹ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਜੋਤਿਸ਼ ਦੀ ਮੰਨੀਏ ਤਾਂ ਜਿਨ੍ਹਾਂ ਲੋਕਾਂ ਦੀ ਜਨਮ ਕੁੰਡਲੀ 'ਚ ਮੰਗਲ ਮਜ਼ਬੂਤ ਹੁੰਦਾ ਹੈ, ਅਜਿਹੇ ਲੋਕਾਂ ਅੰਦਰ ਸਬਰ ਦੀ ਕਮੀ ਪਾਈ ਜਾਂਦੀ ਹੈ। ਉਨ੍ਹਾਂ ਅੰਦਰ ਬਹੁਤ ਜ਼ਿਆਦਾ ਉਤਾਵਲਾਪਨ ਹੁੰਦਾ ਹੈ ਅਤੇ ਅਜਿਹਾ ਕਿਹਾ ਜਾਂਦਾ ਹੈ ਕਿ ਵਿਵਾਹਿਕ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਧੀਰਜ ਬਣਾਏ ਰੱਖਣਾ ਜ਼ਰੂਰੀ ਹੁੰਦਾ ਹੈ।
ਉਂਝ ਤਾਂ ਹਰੇਕ ਪਤੀ-ਪਤਨੀ ਵਿਚਕਾਰ ਝਗੜੇ ਹੁੰਦੇ ਹਨ, ਪਰ ਮੰਗਲ ਦੇ ਪ੍ਰਭਾਵ ਨਾਲ ਵਿਅਕਤੀ 'ਚ ਧੀਰਜ ਦੀ ਕਮੀ ਹੁੰਦੀ ਹੈ, ਇਸ ਲਈ ਲੜਾਈਆਂ ਵਧਦੀਆਂ ਹਨ। ਇਸੇ ਵਜ੍ਹਾ ਨਾਲ ਮਾਂਗਲਿਕ ਦੋਸ਼ ਵਾਲੇ ਵਿਅਕਤੀ ਦਾ ਵਿਆਹ ਮਾਂਗਲਿਕ ਨਾਲ ਕਰਨ ਦੀ ਹੀ ਸਲਾਹ ਦਿੱਤੀ ਜਾਂਦੀ ਹੈ।
30 ਸਾਲ ਦੀ ਉਮਰ ਤੋਂ ਬਾਅਦ ਮੰਗਲ ਦੋਸ਼ ਦੇ ਪ੍ਰਭਾਵ ਦੇ ਘੱਟ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਉਮਰ ਤਕ ਵਿਅਕਤੀ 'ਚ ਧੀਰਜ ਵਧ ਜਾਂਦਾ ਹੈ ਅਤੇ ਬਿਨਾਂ ਵਜ੍ਹਾ ਕਲੇਸ਼ ਨਹੀਂ ਹੁੰਦੇ। ਮੰਗਲ ਦੋਸ਼ ਕਿਸੇ ਵੀ ਉਮਰ 'ਚ ਸਮਾਪਤ ਨਹੀਂ ਹੁੰਦਾ, ਪਰ ਵਿਅਕਤੀ ਦੇ ਬਦਲਦੇ ਸੁਭਾਅ ਦੀ ਵਜ੍ਹਾ ਨਾਲ 30 ਸਾਲ ਦੀ ਉਮਰ ਤੋਂ ਬਾਅਦ ਮੰਗਲ ਦੋਸ਼ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ।
ਹਿੰਦੂ ਧਰਮ 'ਚ ਜਦੋਂ ਵੀ ਵਿਆਹ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਕੁੰਡਲੀ ਮਿਲਾਣ ਕੀਤਾ ਜਾਂਦਾ ਹੈ ਤਾਂ ਜੋ ਅੱਗੇ ਚੱਲ ਕੇ ਕੋਈ ਸਮੱਸਿਆ ਨਾ ਆਵੇ। ਕਈ ਵਾਰ ਤਾਂ ਕੁੰਡਲੀ ਮਿਲਾਣ ਨੂੰ ਹੀ ਰਿਸ਼ਤੇ ਦੀ ਮਜ਼ਬੂਤੀ ਦਾ ਆਧਾਰ ਮੰਨਿਆ ਜਾਂਦਾ ਹੈ।
ਕੁੰਡਲੀ ਮਿਲਾਣ ਦੇ ਸਮੇਂ ਸਭ ਤੋਂ ਜ਼ਿਆਦਾ ਇਸ ਗੱਲ 'ਤੇ ਧਿਆਨ ਦਿੱਤਾ ਜਾਂਦਾ ਹੈ ਕਿ ਲੜਕਾ ਅਤੇ ਲੜਕੀ 'ਚੋਂ ਕੋਈ ਵੀ ਮੰਗਲੀਕ ਨਹੀਂ ਹੋਣਾ ਚਾਹੀਦਾ। ਇਕ ਚੰਗੇ ਕੁੰਡਲੀ ਮਿਲਾਣ 'ਚ ਮੰਗਲੀਕ ਮਿਲਾਣ ਨੂੰ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਮਾਂਗਲਿਕ ਲੜਕੇ ਦਾ ਵਿਆਹ ਮੰਗਲੀਕ ਲੜਕੀ ਨਾਲ ਹੀ ਕਰਨਾ ਚਾਹੀਦਾ ਹੈ।
ਜੇਕਰ ਅਸੀਂ ਮੰਗਲ ਦੋਸ਼ ਦੀ ਗੱਲ ਕਰੀਏ ਤਾਂ ਇਹ ਕਿਸੇ ਵੀ ਉਮਰ ਵਿੱਚ ਸਮਾਪਤ ਨਹੀਂ ਹੁੰਦਾ। 30 ਸਾਲ ਦੀ ਉਮਰ ਤੋਂ ਬਾਅਦ ਇਸ ਦਾ ਪ੍ਰਭਾਵ ਇਸ ਲਈ ਘੱਟ ਹੋ ਜਾਂਦਾ ਹੈ ਕਿਉਂਕਿ ਇਸ ਦੌਰਾਨ ਵਿਅਕਤੀ ਦੇ ਸੁਭਾਅ ਵਿੱਚ ਵੀ ਅੰਤਰ ਆਉਣ ਲੱਗਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।