ਕੀ 24 ਘੰਟਿਆਂ 'ਚ ਇਕ ਵਾਰ ਸੱਚਮੁੱਚ ਜੀਭ 'ਤੇ ਹੁੰਦੈ ਮਾਂ ਸਰਸਵਤੀ ਦਾ ਵਾਸ? ਜੋ ਬੋਲੋਗੇ ਹੋ ਜਾਵੇਗਾ ਸੱਚ, ਜਾਣੋ ਕੀ ਕਹਿੰਦੇ ਹਨ ਸ਼ਾਸਤਰ ਮਾਨਤਾਵਾਂ ਅਨੁਸਾਰ, ਸਵੇਰੇ 3 ਵੱਜ ਕੇ 10 ਮਿੰਟ ਤੋਂ ਲੈ ਕੇ 3 ਵੱਜ ਕੇ 15 ਮਿੰਟ ਤਕ ਦਾ ਸਮਾਂ ਬੇਹੱਦ ਸ਼ੁਭ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦੌਰਾਨ ਮਨ ਵਿੱਚ ਕੀਤੀ ਗਈ ਜਾਂ ਮੂੰਹੋਂ ਬੋਲੀ ਗਈ ਕੋਈ ਵੀ ਚੰਗੀ ਇੱਛਾ ਜ਼ਰੂਰ ਪੂਰੀ ਹੁੰਦੀ ਹੈ। ਉੱਥੇ ਹੀ, ਸਵੇਰੇ 3 ਵੱਜ ਕੇ 20 ਮਿੰਟ ਤੋਂ 3 ਵੱਜ ਕੇ 40 ਮਿੰਟ ਤਕ ਜੀਭ 'ਤੇ ਸਾਕਸ਼ਾਤ ਮਾਂ ਸਰਸਵਤੀ ਦਾ ਵਾਸ ਮੰਨਿਆ ਜਾਂਦਾ ਹੈ।
Publish Date: Fri, 21 Aug 2026 04:30 PM (IST)
Updated Date: Fri, 21 Aug 2026 04:40 PM (IST)
ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਤ੍ਰਿਦੇਵੀਆਂ, ਮਾਂ ਪਾਰਬਤੀ, ਮਾਤਾ ਲਕਸ਼ਮੀ ਤੇ ਮਾਂ ਸਰਸਵਤੀ ਦਾ ਵਿਸ਼ੇਸ਼ ਮਹੱਤਵ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਪੂਰੇ 24 ਘੰਟਿਆਂ ਵਿੱਚ ਕੁਝ ਪਲ ਅਜਿਹੇ ਜ਼ਰੂਰ ਆਉਂਦੇ ਹਨ, ਜਦੋਂ ਸਾਡੀ ਜੀਭ 'ਤੇ ਗਿਆਨ ਦੀ ਦੇਵੀ ਮਾਂ ਸਰਸਵਤੀ ਦਾ ਵਾਸ ਹੁੰਦਾ ਹੈ। ਉਸ ਸਮੇਂ ਸਾਡੇ ਮੂੰਹੋਂ ਨਿਕਲੀ ਹਰ ਗੱਲ ਪੱਥਰ ਦੀ ਲਕੀਰ ਬਣ ਜਾਂਦੀ ਹੈ, ਯਾਨੀ ਸੱਚ ਸਾਬਤ ਹੋ ਜਾਂਦੀ ਹੈ।
ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਚਾਣਕਯ ਨੀਤੀ 'ਚ ਆਚਾਰਿਆ ਚਾਣਕਯ ਦੇ ਨੀਤੀ-ਸੂਤਰਾਂ ਰਾਹੀਂ ਵਾਣੀ ਤੇ ਵਿਵਹਾਰ ਦੀ ਮਹੱਤਤਾ ਸਮਝਾਉਣ ਲਈ ਇਸ ਸਲੋਕ ਦਾ ਜ਼ਿਕਰ ਕੀਤਾ ਗਿਆ ਹੈ।
जिह्वाग्रे वसते विद्या जिह्वाग्रे मित्रबान्धवाः।
जिह्वाग्रे बन्धनं प्राप्तं जिह्वाग्रे मरणं ध्रुवम्॥
ਅਰਥ- ਤੁਹਾਡੀ ਬੋਲਚਾਲ (ਵਾਣੀ) ਹੀ ਤੁਹਾਨੂੰ ਮਾਣ-ਸਨਮਾਨ ਦਿਵਾਉਂਦੀ ਹੈ ਅਤੇ ਇਹੀ ਤੁਹਾਡੇ ਵਿਨਾਸ਼ ਦਾ ਕਾਰਨ ਵੀ ਬਣ ਸਕਦੀ ਹੈ। ਇਸ ਲਈ ਹਮੇਸ਼ਾ ਸੋਚ-ਸਮਝ ਕੇ ਅਤੇ ਮਿੱਠਾ ਬੋਲਣਾ ਚਾਹੀਦਾ ਹੈ। ਪਦਮ ਪੁਰਾਣ 'ਚ ਵੀ ਇਕ ਸ਼ਲੋਕ ਹੈ:
रसनाग्रस्थिता देवी सरस्वती हरिवल्लभा।
तस्मात् सत्यं वदेन्नित्यं न असत्यं कदाचन॥
ਅਰਥ- ਮੇਰੀ ਜੀਭ ਦੇ ਅਗਲੇ ਹਿੱਸੇ 'ਤੇ ਦੇਵੀ ਸਰਸਵਤੀ (ਜੋ ਭਗਵਾਨ ਵਿਸ਼ਨੂੰ ਨੂੰ ਪਿਆਰੀ ਹਨ) ਬਿਰਾਜਮਾਨ ਹਨ। ਇਸ ਲਈ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ ਅਤੇ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ।
ਕਿਸ ਸਮੇਂ ਹੁੰਦਾ ਹੈ ਜੀਭ 'ਤੇ ਦੇਵੀ ਦਾ ਵਾਸ? ਸ਼ਾਸਤਰਾਂ 'ਚ ਦਿਨ ਅਤੇ ਰਾਤ ਦੇ ਹਰ ਪਹਿਰ ਨੂੰ ਸ਼ੁੱਭ ਤੇ ਅਸ਼ੁੱਭ 'ਚ ਵੰਡਿਆ ਗਿਆ ਹੈ। ਰਾਤ 3 ਵਜੇ ਤੋਂ ਬਾਅਦ ਦਾ ਸਮਾਂ 'ਬ੍ਰਹਮ ਮਹੂਰਤ' ਕਹਾਉਂਦਾ ਹੈ, ਜਿੱਥੋਂ ਇੱਕ ਨਵੇਂ ਅਤੇ ਸਕਾਰਾਤਮਕ ਊਰਜਾ ਵਾਲੇ ਦਿਨ ਦੀ ਸ਼ੁਰੂਆਤ ਹੁੰਦੀ ਹੈ। ਮਾਨਤਾਵਾਂ ਅਨੁਸਾਰ, ਸਵੇਰੇ 3 ਵੱਜ ਕੇ 10 ਮਿੰਟ ਤੋਂ ਲੈ ਕੇ 3 ਵੱਜ ਕੇ 15 ਮਿੰਟ ਤਕ ਦਾ ਸਮਾਂ ਬੇਹੱਦ ਸ਼ੁਭ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦੌਰਾਨ ਮਨ ਵਿਚ ਕੀਤੀ ਗਈ ਜਾਂ ਮੂੰਹੋਂ ਬੋਲੀ ਗਈ ਕੋਈ ਵੀ ਚੰਗੀ ਇੱਛਾ ਜ਼ਰੂਰ ਪੂਰੀ ਹੁੰਦੀ ਹੈ। ਉੱਥੇ ਹੀ, ਸਵੇਰੇ 3 ਵੱਜ ਕੇ 20 ਮਿੰਟ ਤੋਂ 3 ਵੱਜ ਕੇ 40 ਮਿੰਟ ਤੱਕ ਜੀਭ 'ਤੇ ਸਾਕਸ਼ਾਤ ਮਾਂ ਸਰਸਵਤੀ ਦਾ ਵਾਸ ਮੰਨਿਆ ਜਾਂਦਾ ਹੈ। ਇਸ ਦੌਰਾਨ ਮੂੰਹੋਂ ਨਿਕਲਿਆ ਹਰ ਸ਼ਬਦ ਬ੍ਰਹਿਮੰਡ 'ਚ ਜਾ ਕੇ ਸੱਚ ਹੋਣ ਦੀ ਤਾਕਤ ਰੱਖਦਾ ਹੈ।
ਵਿਦਿਆਰਥੀਆਂ ਲਈ ਖ਼ਾਸ ਉਪਾਅ ਜਿਹੜੇ ਬੱਚੇ ਪੜ੍ਹਾਈ ਕਰ ਰਹੇ ਹਨ ਜਾਂ ਕਿਸੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ ਇਹ ਸਮਾਂ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਬ੍ਰਹਮ ਮਹੂਰਤ 'ਚ ਉੱਠ ਕੇ ਵਿਦਿਆਰਥੀਆਂ ਨੂੰ ਮਾਂ ਸਰਸਵਤੀ ਦੇ ਇਸ ਚਮਤਕਾਰੀ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ।
"ॐ ऐं ह्रीं क्लीं महासरस्वती देव्यै नमः"
ਧਾਰਮਿਕ ਮਾਨਤਾਵਾਂ ਅਨੁਸਾਰ, ਰੋਜ਼ ਸਵੇਰੇ ਇਸ ਸ਼ੁਭ ਮਹੂਰਤ 'ਚ ਇਸ ਮੰਤਰ ਦਾ ਜਾਪ ਕਰਨ ਨਾਲ ਬੁੱਧੀ ਤੇਜ਼ ਹੁੰਦੀ ਹੈ, ਇਕਾਗਰਤਾ ਵਧਦੀ ਹੈ ਅਤੇ ਮਾਨਸਿਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।