ਕੀ ਤੁਹਾਡੀ ਰਸੋਈ 'ਚ ਵੀ ਹੁੰਦੀਆਂ ਨੇ ਇਹ 5 ਗ਼ਲਤੀਆਂ? ਜੋ ਤੁਹਾਨੂੰ ਵੀ ਕਰ ਦੇਣਗੀਆਂ ਕੰਗਾਲ, ਜਾਣੋ ਜ਼ਰੂਰੀ ਨਿਯਮ ਵਾਸਤੂ ਸ਼ਾਸਤਰ 'ਚ ਰਸੋਈ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਰਸੋਈ 'ਚ ਮਾਤਾ ਅੰਨਪੂਰਨਾ ਦਾ ਵਾਸ ਹੁੰਦਾ ਹੈ। ਉਨ੍ਹਾਂ ਦੀ ਕਿਰਪਾ ਨਾਲ ਹਮੇਸ਼ਾ ਅੰਨ ਦੇ ਭੰਡਾਰ ਭਰੇ ਰਹਿੰਦੇ ਹਨ ਅਤੇ ਨਾਲ ਹੀ ਜੀਵਨ 'ਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਰਸੋਈ 'ਚ ਸਾਫ਼-ਸਫ਼ਾਈ ਅਤੇ ਵਾਸਤੂ ਦੇ ਨਿਯਮਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਰਸੋਈ 'ਚ ਕੁਝ ਗ਼ਲਤੀਆਂ ਕਰਨ ਨਾਲ ਮਾਤਾ ਅੰਨਪੂਰਨਾ ਨਾਰਾਜ਼ ਹੋ ਸਕਦੇ ਹਨ ਅਤੇ ਜੀਵਨ 'ਚ ਅੰਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ 'ਚ, ਆਓ ਇਸ ਲੇਖ ਰਾਹੀਂ ਵਿਸਥਾਰ 'ਚ ਜਾਣਦੇ ਹਾਂ ਕਿ ਰਸੋਈ 'ਚ ਕਿਹੜੀਆਂ ਗ਼ਲਤੀਆਂ
Publish Date: Tue, 30 Jun 2026 11:48 AM (IST)
Updated Date: Tue, 30 Jun 2026 11:52 AM (IST)
ਧਰਮ ਡੈਸਕ, ਨਵੀਂ ਦਿੱਲੀ: ਵਾਸਤੂ ਸ਼ਾਸਤਰ 'ਚ ਰਸੋਈ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਰਸੋਈ 'ਚ ਮਾਤਾ ਅੰਨਪੂਰਨਾ ਦਾ ਵਾਸ ਹੁੰਦਾ ਹੈ। ਉਨ੍ਹਾਂ ਦੀ ਕਿਰਪਾ ਨਾਲ ਹਮੇਸ਼ਾ ਅੰਨ ਦੇ ਭੰਡਾਰ ਭਰੇ ਰਹਿੰਦੇ ਹਨ ਅਤੇ ਨਾਲ ਹੀ ਜੀਵਨ 'ਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਰਸੋਈ 'ਚ ਸਾਫ਼-ਸਫ਼ਾਈ ਅਤੇ ਵਾਸਤੂ ਦੇ ਨਿਯਮਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਰਸੋਈ 'ਚ ਕੁਝ ਗ਼ਲਤੀਆਂ ਕਰਨ ਨਾਲ ਮਾਤਾ ਅੰਨਪੂਰਨਾ ਨਾਰਾਜ਼ ਹੋ ਸਕਦੇ ਹਨ ਅਤੇ ਜੀਵਨ 'ਚ ਅੰਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀ ਸਥਿਤੀ 'ਚ, ਆਓ ਇਸ ਲੇਖ ਰਾਹੀਂ ਵਿਸਥਾਰ 'ਚ ਜਾਣਦੇ ਹਾਂ ਕਿ ਰਸੋਈ 'ਚ ਕਿਹੜੀਆਂ ਗ਼ਲਤੀਆਂ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ।
1. ਰਾਤ ਨੂੰ ਜੂਠੇ ਬਰਤਨ ਛੱਡਣਾ- ਵਾਸਤੂ ਅਨੁਸਾਰ ਰਾਤ ਨੂੰ ਰਸੋਈ 'ਚ ਭੁੱਲ ਕੇ ਵੀ ਜੂਠੇ ਬਰਤਨ ਨਹੀਂ ਛੱਡਣੇ ਚਾਹੀਦੇ। ਮੰਨਿਆ ਜਾਂਦਾ ਹੈ ਕਿ ਅਜਿਹੀ ਗ਼ਲਤੀ ਕਰਨ ਨਾਲ ਨਕਾਰਾਤਮਕ ਊਰਜਾ 'ਚ ਵਾਧਾ ਹੁੰਦਾ ਹੈ, ਜਿਸ ਦਾ ਅਸਰ ਪਰਿਵਾਰ ਦੇ ਮੈਂਬਰਾਂ 'ਤੇ ਪੈਂਦਾ ਹੈ। ਨਾਲ ਹੀ ਜੀਵਨ 'ਚ ਆਰਥਿਕ ਤੰਗੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
2. ਡੱਬੇ ਖਾਲੀ ਨਾ ਹੋਣ ਦਿਓ- ਅਜਿਹਾ ਮੰਨਿਆ ਜਾਂਦਾ ਹੈ ਕਿ ਰਸੋਈ 'ਚ ਆਟਾ, ਚਾਵਲ, ਲੂਣ (ਨਮਕ) ਜਾਂ ਹਲਦੀ ਦੇ ਡੱਬਿਆਂ ਨੂੰ ਕਦੇ ਵੀ ਖਾਲੀ ਨਹੀਂ ਹੋਣ ਦੇਣਾ ਚਾਹੀਦਾ। ਜੇਕਰ ਡੱਬਿਆਂ 'ਚ ਸਾਮਾਨ ਘੱਟ ਹੈ, ਤਾਂ ਉਸ ਨੂੰ ਪਹਿਲਾਂ ਹੀ ਭਰ ਦਿਓ। ਵਾਸਤੂ ਸ਼ਾਸਤਰ ਅਨੁਸਾਰ ਰਸੋਈ 'ਚ ਖਾਲੀ ਡੱਬੇ ਰੱਖਣ ਨਾਲ ਦਰਿੱਦਰਤਾ ਵਧਦੀ ਹੈ ਅਤੇ ਘਰ 'ਚ ਅਸ਼ਾਂਤੀ ਦਾ ਮਾਹੌਲ ਰਹਿੰਦਾ ਹੈ।
3. ਸਾਫ਼-ਸਫ਼ਾਈ ਦਾ ਰੱਖੋ ਧਿਆਨ- ਰਸੋਈ 'ਚ ਹਮੇਸ਼ਾ ਸਾਫ਼-ਸਫ਼ਾਈ ਰੱਖੋ। ਅਜਿਹਾ ਮੰਨਿਆ ਜਾਂਦਾ ਹੈ ਕਿ ਗੰਦੀ ਰਸੋਈ 'ਚ ਮਾਤਾ ਅੰਨਪੂਰਨਾ ਵਾਸ ਨਹੀਂ ਕਰਦੇ, ਜਿਸ ਨਾਲ ਅੰਨ ਦੇ ਭੰਡਾਰ ਖਾਲੀ ਹੋਣ ਲੱਗਦੇ ਹਨ।
4. ਟੁੱਟੇ ਹੋਏ ਜਾਂ ਤਿੜਕੇ ਹੋਏ ਬਰਤਨ- ਵਾਸਤੂ ਸ਼ਾਸਤਰ 'ਚ ਦੱਸਿਆ ਗਿਆ ਹੈ ਕਿ ਰਸੋਈ 'ਚ ਟੁੱਟੇ ਹੋਏ ਜਾਂ ਤਿੜਕੇ ਹੋਏ ਬਰਤਨਾਂ ਨੂੰ ਰੱਖਣਾ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਤਰ੍ਹਾਂ ਦੇ ਬਰਤਨਾਂ ਦੀ ਵਰਤੋਂ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ। ਇਹਨਾਂ 'ਚ ਖਾਣਾ ਖਾਣ ਨਾਲ ਬਦਕਿਸਮਤੀ ਅਤੇ ਧਨ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੇ ਘਰ 'ਚ ਵੀ ਟੁੱਟੇ ਜਾਂ ਤਿੜਕੇ ਹੋਏ ਬਰਤਨ ਹਨ, ਤਾਂ ਉਹਨਾਂ ਨੂੰ ਅੱਜ ਹੀ ਘਰੋਂ ਬਾਹਰ ਕੱਢੋ।
5. ਬਿਨਾਂ ਨਹਾਏ ਭੋਜਨ ਬਣਾਉਣਾ- ਰੋਜ਼ਾਨਾ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਹੀ ਭੋਜਨ ਬਣਾਉਣਾ ਚਾਹੀਦੀ ਹੈ। ਵਾਸਤੂ ਸ਼ਾਸਤਰ ਅਨੁਸਾਰ ਬਿਨਾਂ ਨਹਾਏ ਭੋਜਨ ਬਣਾਉਣ ਨਾਲ ਘਰ ਦੀ ਬਰਕਤ ਰੁਕਦੀ ਹੈ ਅਤੇ ਮਾਤਾ ਅੰਨਪੂਰਨਾ ਨਾਰਾਜ਼ ਹੋ ਸਕਦੇ ਹਨ, ਜਿਸ ਨਾਲ ਘਰ 'ਚ ਸੁਖ-ਸ਼ਾਂਤੀ ਦਾ ਵਾਸ ਨਹੀਂ ਹੁੰਦਾ। ਇਸ ਲਈ ਕਿਹਾ ਜਾਂਦਾ ਹੈ ਕਿ ਰਸੋਈ 'ਚ ਵਾਸਤੂ ਸ਼ਾਸਤਰ 'ਚ ਦੱਸੇ ਗਏ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ। ਇਸ ਨਾਲ ਜੀਵਨ 'ਚ ਸ਼ੁਭ ਨਤੀਜੇ ਮਿਲਦੇ ਹਨ।
Disclaimer : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਦੈਨਿਕ ਜਾਗਰਣ ਇੱਥੇ ਇਸ ਲੇਖ ਫੀਚਰ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ- his ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ।