- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jyotish Shastra ਦੇ ਆਧਾਰ 'ਤੇ ਅਜਿਹਾ ਕਮਜ਼ੋਰ ਚੰਦਰਮਾ, ਮੰਗਲ ਅਤੇ ਰਾਹੁ ਦੀ ਵਜ੍ਹਾ ਨਾਲ ਹੁੰਦਾ ਹੈ। ਇਨ੍ਹਾਂ ਗ੍ਰਹਿਆਂ ਦੇ ਪ੍ਰਭਾਵਿਤ ਹੋਣ ਦੇ ਕਾਰਨ ਕਈ ਵਾਰ ਅਸੀਂ ਮਾਨਸਿਕ ਰੂਪ 'ਚ ਸ਼ਾਂਤ ਨਹੀਂ ਹੁੰਦੇ ਹਾਂ ਅਤੇ ਉਹ ਕਰ ਬੈਠਦੇ ਹਾਂ, ਜੋ ਖ਼ੁਦ ਲਈ ਤੇ ਦੂਜਿਆਂ ਲਈ ਬੁਰਾ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਅਜਿਹਾ ਕਈ ਵਾਰ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਲੈ ਕੇ ਜਾਂ ਫਿਰ ਕਿਸੇ ਵਿਸ਼ੇਸ਼ ਹਾਲਾਤ 'ਚ ਹਿੰਸਕ ਵਿਚਾਰਧਾਰਾ ਅਪਣਾ ਲੈਂਦੇ ਹਾਂ। ਅਜਿਹਾ ਕਦੇ-ਕਦੇ ਹੋ ਜਾਵੇ ਅਤੇ ਕੁਝ ਦੇਰ 'ਚ ਤੁਸੀਂ ਨਾਰਮਲ ਫੀਲ ਕਰਨ ਲੱਗ ਜਾਓ ਤਾਂ ਸਮਝ 'ਚ ਆਉਂਦਾ ਹੈ। ਪਰ ਜੇਕਰ ਅਜਿਹਾ ਵਾਰ-ਵਾਰ ਹੋਵੇ ਤੇ ਤੁਸੀਂ ਆਪਣੀ ਸੋਚ 'ਤੇ ਕੰਟਰੋਲ ਨਾ ਕਰ ਸਕੋ ਤਾਂ ਸਮਝ ਲਓ ਕਿ ਤੁਹਾਡੀ ਕੁੰਡਲੀ 'ਚ ਗ੍ਰਹਿਆਂ ਦੀ ਸਥਿਤੀ ਖ਼ਰਾਬ ਹੈ, ਜੋ ਤੁਹਾਨੂੰ ਬੁਰਾ ਸੋਚਣ 'ਤੇ ਮਜਬੂਰ ਕਰ ਰਹੀ ਹੈ।
Jyotish Shastra ਦੇ ਆਧਾਰ 'ਤੇ ਅਜਿਹਾ ਕਮਜ਼ੋਰ ਚੰਦਰਮਾ, ਮੰਗਲ ਅਤੇ ਰਾਹੁ ਦੀ ਵਜ੍ਹਾ ਨਾਲ ਹੁੰਦਾ ਹੈ। ਇਨ੍ਹਾਂ ਗ੍ਰਹਿਆਂ ਦੇ ਪ੍ਰਭਾਵਿਤ ਹੋਣ ਦੇ ਕਾਰਨ ਕਈ ਵਾਰ ਅਸੀਂ ਮਾਨਸਿਕ ਰੂਪ 'ਚ ਸ਼ਾਂਤ ਨਹੀਂ ਹੁੰਦੇ ਹਾਂ ਅਤੇ ਉਹ ਕਰ ਬੈਠਦੇ ਹਾਂ, ਜੋ ਖ਼ੁਦ ਲਈ ਤੇ ਦੂਜਿਆਂ ਲਈ ਬੁਰਾ ਹੁੰਦਾ ਹੈ। ਚਲੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਕਮਜ਼ੋਰ ਗ੍ਰਹਿਆਂ ਦੀ ਵਜ੍ਹਾ ਨਾਲ ਸਾਡੇ ਮਨ ਵਿਚ ਕਿਵੇਂ ਵਿਚਾਰ ਆਉਂਦੇ ਹਨ।
ਚੰਦਰਮਾ ਮਨ ਦਾ ਕਾਰਕ ਹੁੰਦਾ ਹੈ। ਜੇਕਰ ਤੁਹਾਡਾ ਮਨ ਵਿਚਲਿਤ ਹੈ ਤਾਂ ਸਮਝ ਲਓ ਚੰਦਰਮਾ ਕਮਜ਼ੋਰ ਹੈ। ਚੰਦਰਮਾ ਦੇ ਕਮਜ਼ੋਰ ਹੋਣ 'ਤੇ ਮਨ ਵਿਚ ਉਥਲ-ਪੁਥਲ ਮਚ ਜਾਂਦੀ ਹੈ। ਵਿਅਕਤੀ ਹਰ ਵੇਲੇ ਨਕਾਰਾਤਮਕ ਚੀਜ਼ਾਂ ਬਾਰੇ ਹੀ ਸੋਚਦਾ ਹੈ ਤੇ ਅਸ਼ੁੱਭ ਸਥਿਤੀ 'ਚ ਕੁਝ ਅਜਿਹਾ ਬੋਲ ਜਾਂ ਕਰ ਬੈਠਦਾ ਹੈ, ਜੋ ਸਥਿਤੀ ਨੂੰ ਹੋਰ ਜ਼ਿਆਦਾ ਖ਼ਰਾਬ ਬਣਾ ਦਿੰਦਾ ਹੈ।
ਮੰਗਲ ਬਹੁਤ ਹੀ ਉਗਰ ਗ੍ਰਹਿ ਹੈ, ਇਸ ਦੇ ਪੀੜਤ ਹੋਣ 'ਤੇ ਵੀ ਵਿਅਕਤੀ ਨੂੰ ਅਜਿਹੇ ਵਿਚਾਰ ਆਉਂਦੇ ਹਨ, ਜਿਨ੍ਹਾਂ ਵਿਚ ਹਿੰਸਾ ਛਿਪੀ ਹੁੰਦੀ ਹੈ। ਕਈ ਵਾਰ ਤਾਂ ਪੀੜਤ ਮੰਗਲ ਦੀ ਵਜ੍ਹਾ ਨਾਲ ਵਿਅਕਤੀ ਅਚਾਨਕ ਹੀ ਕਿਸੇ ਨਾਲ ਨਫ਼ਰਤ ਕਰਨ ਲੱਗ ਜਾਂਦਾ ਹੈ। ਅਜਿਹਾ ਵੀ ਹੁੰਦਾ ਹੈ ਕਿ ਵਿਅਕਤੀ ਕਿਸੇ ਗੱਲ ਨੂੰ ਲੈ ਕੇ ਮਨ ਹੀ ਮਨ ਕੁੜ੍ਹਦਾ ਰਹੇ। ਮਨ ਦਾ ਅਸ਼ਾਂਤ ਹੋਣਾ ਤੇ ਵਾਰ-ਵਾਰ ਛੋਟੀਆਂ-ਵੱਡੀਆਂ ਗੱਲਾਂ 'ਤੇ ਲੜਨ ਦਾ ਮਨ ਕਰਨਾ ਵੀ ਪੀੜਤ ਮੰਗਲ ਦੇ ਹੀ ਸੰਕੇਤ ਹੁੰਦੇ ਹਨ।
ਰਾਹੁ ਇਕ ਛਾਇਆ ਗ੍ਰਹਿ ਹੈ ਅਤੇ ਇਹ ਮਨ ਨੂੰ ਭਰਮਿਤ ਕਰਦਾ ਹੈ। ਜਦੋਂ ਕਿਸੇ ਜਾਤਕ ਦੀ ਕੁੰਡਲੀ 'ਚ ਰਾਹੁ ਪ੍ਰਭਾਵਿਤ ਹੁੰਦਾ ਹੈ ਤਾਂ ਵਿਅਕਤੀ ਨੂੰ ਕਿਸੇ ਵੀ ਚੀਜ਼ ਦਾ ਅਜੀਬ ਜਿਹਾ ਜਨੂੰਨ ਸਵਾਰ ਹੋ ਜਾਂਦਾ ਹੈ। ਜਿਵੇਂ- ਸਫ਼ਾਈ ਦਾ ਜਨੂੰਨ ਸਵਾਰ ਹੋ ਜਾਵੇ ਤਾਂ ਵਿਅਕਤੀ ਸਾਫ਼-ਸੁਥਰੀਆਂ ਚੀਜ਼ਾਂ ਵਿਚ ਵੀ ਗੰਦਗੀ ਤਲਾਸ਼ ਲੈਂਦਾ ਹੈ। ਕਈ ਵਾਰ ਜਦੋਂ ਇਨ੍ਹਾਂ ਦੇ ਮਨ ਦਾ ਨਹੀਂ ਹੁੰਦਾ ਹੈ, ਉਦੋਂ ਵੀ ਇਹ ਲੋਕ ਹਿੰਸਕ ਹੋ ਜਾਂਦੇ ਹਨ। ਉੱਥੇ ਹੀ ਛੋਟੀਆਂ-ਛੋਟੀਆਂ ਗੱਲਾਂ 'ਚ ਇਨ੍ਹਾਂ ਨੂੰ ਭਰਮ ਹੋ ਜਾਂਦਾ ਹੈ ਅਤੇ ਇਹ ਲੋਕ ਸਾਹਮਣੇ ਵਾਲੇ ਨਾਲ ਲੜ ਪੈਂਦੇ ਹਨ। ਇਹਨਾਂ ਲੋਕਾਂ ਨਾਲ ਅਜਿਹਾ ਵੀ ਹੁੰਦਾ ਹੈ ਕਿ ਇਹ ਉਨ੍ਹਾਂ ਚੀਜ਼ਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਨ, ਜੋ ਅਸਲ ਵਿਚ ਹੋਈਆਂ ਨਹੀਂ ਹੁੰਦੀਆਂ।
ਇਸ ਲਈ ਜੇਕਰ ਤੁਹਾਡੇ ਮਨ ਵਿਚ ਵੀ ਹਿੰਸਕ ਜਾਂ ਨਕਾਰਾਤਮਕ ਵਿਚਾਰ ਆ ਰਹੇ ਹਨ ਤਾਂ ਤੁਹਾਨੂੰ ਵੀ ਇਕ ਵਾਰ ਕਿਸੇ ਚੰਗੇ ਪੰਡਿਤ ਤੋਂ ਆਪਣੀ ਕੁੰਡਲੀ ਦਿਖਵਾ ਲੈਣੀ ਚਾਹੀਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।