- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Vrat Rules: ਜੇਕਰ ਕੋਈ ਵਿਅਕਤੀ ਸ਼ੁੱਧ ਮਨ ਨਾਲ ਉਪਵਾਸ ਕਰਦਾ ਹੈ ਤਾਂ ਜੀਵਨ ਦੇ ਕਈ ਕਸ਼ਟ ਦੂਰ ਹੋ ਜਾਂਦੇ ਹਨ। ਭਗਤ ਖਾਸ ਕਰਕੇ ਇਕਾਦਸ਼ੀ, ਸ਼ਿਵਰਾਤਰੀ, ਜਨਮਾਸ਼ਟਮੀ ਤੇ ਕਈ ਧਾਰਮਿਕ ਮੌਕਿਆਂ 'ਤੇ ਸ਼ਰਧਾ ਨਾਲ ਵਰਤ ਰੱਖਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਕਿਸੇ ਵੀ ਦੇਵੀ-ਦੇਵਤਾ ਅਤੇ ਤਿਉਹਾਰ-ਵਰਤ ਦਾ ਵਿਸ਼ੇਸ਼ ਮਹੱਤਵ ਹੈ। ਮਾਨਤਾ ਹੈ ਕਿ ਵਰਤ ਰੱਖਣ ਨਾਲ ਆਪਣੇ ਆਰਾਧਿਆ ਦੇਵ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਇਹੀ ਨਹੀਂ, ਜੇਕਰ ਕੋਈ ਵਿਅਕਤੀ ਸ਼ੁੱਧ ਮਨ ਨਾਲ ਉਪਵਾਸ ਕਰਦਾ ਹੈ ਤਾਂ ਜੀਵਨ ਦੇ ਕਈ ਕਸ਼ਟ ਦੂਰ ਹੋ ਜਾਂਦੇ ਹਨ। ਭਗਤ ਖਾਸ ਕਰਕੇ ਇਕਾਦਸ਼ੀ, ਸ਼ਿਵਰਾਤਰੀ, ਜਨਮਾਸ਼ਟਮੀ ਤੇ ਕਈ ਧਾਰਮਿਕ ਮੌਕਿਆਂ 'ਤੇ ਸ਼ਰਧਾ ਨਾਲ ਵਰਤ ਰੱਖਦੇ ਹਨ।
ਪਰ, ਇਸ ਗੱਲ ਤੋਂ ਬਹੁਤ ਘੱਟ ਲੋਕ ਜਾਣੂ ਹੋਣਗੇ ਕਿ ਧਰਮ-ਸ਼ਾਸਤਰਾਂ 'ਚ ਕੁਝ ਅਜਿਹੇ ਵਿਸ਼ੇਸ਼ ਮੌਕੇ ਵੀ ਦੱਸੇ ਗਏ ਹਨ, ਜਦੋਂ ਅੰਨ ਦਾ ਸੇਵਨ ਕਰਨਾ ਪਾਪ ਮੰਨਿਆ ਗਿਆ ਹੈ। ਮਹਾਭਾਰਤ 'ਚ ਇਕ ਸਲੋਕ ਜ਼ਰੀਏਛੇ ਅਜਿਹੇ ਮੌਕਿਆਂ ਦਾ ਜ਼ਿਕਰ ਮਿਲਦਾ ਹੈ, ਜਿਨ੍ਹਾਂ ਵਿਚ ਅੰਨ ਖਾਣ ਤੋਂ ਬਚਣਾ ਚਾਹੀਦਾ ਹੈ। ਮਾਨਤਾ ਹੈ ਕਿ ਇਨ੍ਹਾਂ ਨਿਯਮਾਂ ਦਾ ਪਾਲਣ ਨਾ ਕਰਨ 'ਤੇ ਵਿਅਕਤੀ ਪਾਪ ਦਾ ਭਾਗੀਦਾਰ ਬਣਦਾ ਹੈ।
रविन्दुग्रासे हरिजन्मकाले कन्यादाने द्विजभोजने च।
प्राणप्रयाणे हरिवासरे च यदन्नं भुंक्ते नरकं प्रयान्ति।।
ਪਹਿਲਾ ਮੌਕਾ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦਾ ਹੁੰਦਾ ਹੈ। ਹਿੰਦੂ ਮਾਨਤਾਵਾਂ ਅਨੁਸਾਰ, ਗ੍ਰਹਿਣ ਕਾਲ ਦੌਰਾਨ ਅੰਨ ਅਤੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹਾਲਾਂਕਿ ਬਿਮਾਰ, ਬਜ਼ੁਰਗ ਤੇ ਛੋਟੇ ਬੱਚਿਆਂ ਨੂੰ ਇਸ ਦੌਰਾਨ ਕਿਸੇ ਚੀਜ਼ ਦੀ ਮਨਾਹੀ ਨਹੀਂ ਹੈ ਅਤੇ ਖਾਣ ਦੀ ਛੋਟ ਵੀ ਦਿੱਤੀ ਜਾਂਦੀ ਹੈ।
ਉੱਥੇ ਹੀ, ਦੂਜਾ ਮੌਕਾ ਭਗਵਾਨ ਦੇ ਜਨਮ ਉਤਸਵ ਜਾਂ ਅਵਤਾਰ ਦਿਹਾੜੇ ਨਾਲ ਜੁੜਿਆ ਹੈ। ਰਾਮ ਨੌਮੀ, ਨਰਸਿੰਘ ਜੈਅੰਤੀ, ਜਾਨਕੀ ਨੌਮੀ ਤੇ ਹਨੂਮਾਨ ਜੈਅੰਤੀ ਵਰਗੇ ਕੁਝ ਅਜਿਹੇ ਪਵਿੱਤਰ ਮੌਕੇ ਹਨ ਜਿਨ੍ਹਾਂ 'ਤੇ ਅੰਨ ਦੀ ਬਜਾਏ ਫਲਾਹਾਰ ਕਰਨਾ ਜ਼ਿਆਦਾ ਸ਼ੁੱਭ ਮੰਨਿਆ ਜਾਂਦਾ ਹੈ।
ਤੀਜਾ ਮੌਕਾ ਹੈ ਕੰਨਿਆਦਾਨ ਦਾ। ਧਾਰਮਿਕ ਮਾਨਤਾ ਮੁਤਾਬਕ, ਵਿਆਹ 'ਚ ਕੰਨਿਆਦਾਨ ਦਾ ਸੰਕਲਪ ਲੈਣ ਵਾਲੇ ਵਿਅਕਤੀ ਨੂੰ ਇਹ ਪਵਿੱਤਰ ਕਾਰਜ ਪੂਰਾ ਹੋਣ ਤੋਂ ਪਹਿਲਾਂ ਅੰਨ ਗ੍ਰਹਿਣ ਕਰਨ ਤੋਂ ਬਚਣਾ ਚਾਹੀਦਾ ਹੈ।
ਚੌਥਾ ਮੌਕਾ ਉਦੋਂ ਹੁੰਦਾ ਹੈ ਜਦੋਂ ਕਿਸੇ ਬ੍ਰਾਹਮਣ, ਸੰਤ ਜਾਂ ਮਹਿਮਾਨ ਨੂੰ ਭੋਜਨ ਲਈ ਤੁਸੀਂ ਸੱਦਾ ਦਿੰਦੇ ਹੋ। ਸ਼ਾਸਤਰਾਂ ਅਨੁਸਾਰ, ਮੇਜ਼ਬਾਨ ਨੂੰ ਪਹਿਲਾਂ ਮਹਿਮਾਨ ਨੂੰ ਭੋਜਨ ਕਰਵਾਉਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਖੁਦ ਭੋਜਨ ਕਰਨਾ ਚਾਹੀਦਾ ਹੈ।
ਪੰਜਵਾਂ ਮੌਕਾ ਕਿਸੇ ਵੀ ਵਿਅਕਤੀ ਦੀ ਮੌਤ ਜਾਂ ਅੰਤਿਮ ਸੰਸਕਾਰ ਨਾਲ ਜੁੜਿਆ ਮੰਨਿਆ ਗਿਆ ਹੈ। ਜੇਕਰ ਇਸ ਅਵਸਥਾ 'ਚ ਤੁਸੀਂ ਅੰਨ ਗ੍ਰਹਿਣ ਕਰਦੇ ਹੋ ਤਾਂ ਤੁਸੀਂ ਪਾਪ ਦੇ ਵੱਡੇ ਭਾਗੀਦਾਰ ਬਣ ਜਾਂਦੇ ਹੋ। ਇਸ ਲਈ, ਅਜਿਹੀ ਸਥਿਤੀ ਵਿੱਚ ਭੋਜਨ ਗ੍ਰਹਿਣ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਛੇਵੇਂ ਅਤੇ ਸਭ ਤੋਂ ਅਹਿਮ ਮੌਕੇ ਦੀ ਗੱਲ ਕਰੀਏ ਤਾਂ ਇਹ ਮੌਕਾ ਇਕਾਦਸ਼ੀ ਦਾ ਵਰਤ ਮੰਨਿਆ ਗਿਆ ਹੈ। ਇਹ ਉਪਵਾਸ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ ਅਤੇ ਇਸ ਦਿਨ ਅੰਨ ਦਾ ਸੇਵਨ ਨਹੀਂ ਕੀਤਾ ਜਾਂਦਾ। ਖਾਸ ਕਰਕੇ ਇਸ ਦਿਨ ਚਾਵਲ ਖਾਣ ਦੀ ਮਨਾਹੀ ਹੁੰਦੀ ਹੈ। ਇਕਾਦਸ਼ੀ 'ਤੇ ਸ਼ਰਧਾਲੂ ਫਲਾਹਾਰ ਜਾਂ ਵਰਤ ਦੇ ਨਿਯਮਾਂ ਅਨੁਸਾਰ ਭੋਜਨ ਕਰਦੇ ਹਨ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ।