ਸਰਵਪਿੱਤਰੀ ਮੱਸਿਆ 'ਤੇ ਕਿਤੇ ਤੁਸੀਂ ਵੀ ਤਾਂ ਘਰ ਨਹੀਂ ਲਿਆ ਰਹੇ ਇਹ ਚੀਜ਼ਾਂ? ਨਾਰਾਜ਼ ਹੋ ਕੇ ਪਰਤ ਸਕਦੇ ਹਨ ਪਿੱਤਰ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਰਜਿਤ ਚੀਜ਼ਾਂ ਨੂੰ ਘਰ ਲਿਆਉਣ ਨਾਲ ਜੀਵਨ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਸਰਵਪਿੱਤਰੀ ਮੱਸਿਆ ਵਾਲੇ ਦਿਨ ਕਿਹੜੀਆਂ ਚੀਜ਼ਾਂ ਘਰ ਨਹੀਂ ਲਿਆਉਣੀਆਂ ਚਾਹੀਦੀਆਂ।
Publish Date: Sat, 10 Oct 2026 10:25 AM (IST)
Updated Date: Sat, 10 Oct 2026 10:27 AM (IST)
ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਪੰਚਾਂਗ ਅਨੁਸਾਰ, ਅੱਜ ਯਾਨੀ 10 ਅਕਤੂਬਰ ਨੂੰ ਸਰਵਪਿੱਤਰੀ ਮੱਸਿਆ ਮਨਾਈ ਜਾ ਰਹੀ ਹੈ। ਇਸ ਦਿਨ ਪਿਤਰ ਪੱਖ ਦੀ ਸਮਾਪਤੀ ਹੁੰਦੀ ਹੈ ਅਤੇ ਪੂਰਵਜਾਂ ਨੂੰ ਵਿਦਾਈ ਦਿੱਤੀ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸਰਵਪਿੱਤਰੀ ਮੱਸਿਆ (Sarvapitru Amavasya 2026) 'ਤੇ ਸ਼ਰਾਧ ਅਤੇ ਤਰਪਣ ਕਰਨ ਨਾਲ ਪਿਤਰਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਸੁੱਖ-ਸਮ੍ਰਿੱਧੀ 'ਚ ਵਾਧਾ ਹੁੰਦਾ ਹੈ। ਧਾਰਮਿਕ ਗ੍ਰੰਥਾਂ ਅਨੁਸਾਰ, ਸਰਵਪਿੱਤਰੀ ਮੱਸਿਆ ਵਾਲੇ ਦਿਨ ਕੁਝ ਚੀਜ਼ਾਂ ਗਲਤੀ ਨਾਲ ਵੀ ਘਰ ਨਹੀਂ ਲਿਆਉਣੀਆਂ ਚਾਹੀਦੀਆਂ।
ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਰਜਿਤ ਚੀਜ਼ਾਂ ਨੂੰ ਘਰ ਲਿਆਉਣ ਨਾਲ ਜੀਵਨ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਕਿ ਸਰਵਪਿੱਤਰੀ ਮੱਸਿਆ ਵਾਲੇ ਦਿਨ ਕਿਹੜੀਆਂ ਚੀਜ਼ਾਂ ਘਰ ਨਹੀਂ ਲਿਆਉਣੀਆਂ ਚਾਹੀਦੀਆਂ।
ਸਰਵਪਿੱਤਰੀ ਮੱਸਿਆ ਵਾਲੇ ਦਿਨ ਇਹ ਚੀਜ਼ਾਂ ਘਰ ਨਾ ਲਿਆਓ
1. ਲੋਹੇ ਦਾ ਸਾਮਾਨ
ਧਾਰਮਿਕ ਮਾਨਤਾਵਾਂ ਅਨੁਸਾਰ, ਸਰਵਪਿੱਤਰੀ ਮੱਸਿਆ ਵਾਲੇ ਦਿਨ ਗਲਤੀ ਨਾਲ ਵੀ ਲੋਹਾ ਜਾਂ ਲੋਹੇ ਨਾਲ ਬਣੀ ਕੋਈ ਵੀ ਚੀਜ਼ ਘਰ ਨਹੀਂ ਲਿਆਉਣੀ ਚਾਹੀਦੀ। ਮੰਨਿਆ ਜਾਂਦਾ ਹੈ ਕਿ ਮੱਸਿਆ ਵਾਲੇ ਦਿਨ ਲੋਹੇ ਦੀ ਵਸਤੂ ਘਰ ਲਿਆਉਣ ਨਾਲ ਵਿਅਕਤੀ ਨੂੰ ਧਨ ਦਾ ਨੁਕਸਾਨ ਅਤੇ ਸ਼ਨੀ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
2. ਸਰ੍ਹੋਂ ਦਾ ਤੇਲ
ਸਰਵਪਿੱਤਰੀ ਮੱਸਿਆ ਵਾਲੇ ਦਿਨ ਸਰ੍ਹੋਂ ਦਾ ਤੇਲ ਖ਼ਰੀਦ ਕੇ ਘਰ ਲਿਆਉਣ ਦੀ ਵੀ ਮਨਾਹੀ ਮੰਨੀ ਜਾਂਦੀ ਹੈ। ਅਜਿਹੀ ਗਲਤੀ ਕਰਨ ਨਾਲ ਅਸ਼ੁਭ ਨਤੀਜੇ ਮਿਲ ਸਕਦੇ ਹਨ। ਇਸ ਦਿਨ ਤੁਸੀਂ ਪਿਤਰਾਂ ਅਤੇ ਸ਼ਨੀ ਦੇਵ ਦੇ ਨਾਮ 'ਤੇ ਘਰ 'ਚ ਪਹਿਲਾਂ ਤੋਂ ਮੌਜੂਦ ਸਰ੍ਹੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾ ਸਕਦੇ ਹੋ।
3. ਧਾਰਦਾਰ ਤੇ ਨੁਕੀਲੀਆਂ ਚੀਜ਼ਾਂ
ਸਰਵਪਿੱਤਰੀ ਮੱਸਿਆ ਵਾਲੇ ਦਿਨ ਘਰ 'ਚ ਧਾਰਦਾਰ ਅਤੇ ਨੁਕੀਲੀਆਂ ਚੀਜ਼ਾਂ ਲਿਆਉਣਾ ਅਸ਼ੁਭ ਮੰਨਿਆ ਜਾਂਦਾ ਹੈ। ਇਨ੍ਹਾਂ ਚੀਜ਼ਾਂ 'ਚ ਸੂਈ, ਕੈਂਚੀ, ਚਾਕੂ, ਕਿੱਲ ਆਦਿ ਸ਼ਾਮਲ ਹਨ। ਧਾਰਮਿਕ ਮਾਨਤਾ ਹੈ ਕਿ ਇਨ੍ਹਾਂ ਵਰਜਿਤ ਚੀਜ਼ਾਂ ਨੂੰ ਘਰ ਲਿਆਉਣ ਨਾਲ ਪਰਿਵਾਰਕ ਮੈਂਬਰਾਂ ਦੇ ਰਿਸ਼ਤਿਆਂ 'ਚ ਦੂਰੀਆਂ ਵਧ ਸਕਦੀਆਂ ਹਨ ਅਤੇ ਘਰ 'ਚ ਕਲੇਸ਼ ਹੋ ਸਕਦਾ ਹੈ। ਇਸ ਲਈ ਮੱਸਿਆ ਵਾਲੇ ਦਿਨ ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
4. ਨਵੇਂ ਕੱਪੜੇ ਤੇ ਜੁੱਤੇ-ਚੱਪਲਾਂ
ਪਿੱਤਰ ਪੱਖ ਦਾ ਸਮਾਂ ਪੂਰਵਜਾਂ ਨੂੰ ਪ੍ਰਸੰਨ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਲਈ ਸਰਵਪਿੱਤਰੀ ਮੱਸਿਆ ਵਾਲੇ ਦਿਨ ਆਪਣੇ ਲਈ ਨਵੇਂ ਕੱਪੜੇ ਅਤੇ ਜੁੱਤੇ-ਚੱਪਲਾਂ ਨਾ ਖ਼ਰੀਦਣ ਦੀ ਧਾਰਮਿਕ ਮਾਨਤਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਜੀਵਨ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।