- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਇਆਨੰਦ ਜੀ ਨੇ ਵੀ ਦੀਵਾਲੀ ਵਾਲੇ ਦਿਨ ਹੀ ਆਪਣਾ ਸਰੀਰ ਤਿਆਗਿਆ ਸੀ। ਇਸ ਤੋਂ ਇਲਾਵਾ, ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਚੌਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਜਦੋਂ ਸ੍ਰੀ ਰਾਮਚੰਦਰ ਜੀ ਮਹਾਰਾਜ ਅਯੁੱਧਿਆ ਵਾਪਸ ਪਹੁੰਚੇ ਸਨ ਤਾਂ ਲੋਕਾਂ ਨੇ ਉਨ੍ਹਾਂ ਦੇ ਸਵਾਗਤ ’ਚ ਅੱਜ ਦੇ ਹੀ ਦਿਨ ਦੀਵੇ ਜਗਾਏ ਸਨ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰਾਂ ਦੀ ਸਾਫ਼-ਸਫ਼ਾਈ ਕਰਦੇ ਹਾਂ ਅਤੇ ਦੀਵਾਲੀ ਵਾਲੇ ਦਿਨ ਘਰਾਂ ਨੂੰ ਸਜਾ ਕੇ ਦੀਵੇ ਜਗਾਉਂਦੇ ਹਾਂ। ਇਸ ਮੌਕੇ ਸਾਰੇ ਲੋਕ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ।

ਅੱਜ ਦੀਵਾਲੀ ਦਾ ਤਿਉਹਾਰ ਹੈ। ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅੱਜ ਦੇ ਦਿਨ ਵੱਡੇ-ਵੱਡੇ ਸੰਤਾਂ-ਮਹਾਤਮਾਵਾਂ ਦੇ ਜੀਵਨ ’ਚ ਅਨੇਕਾਂ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਹਨ। ਜਿਵੇਂ ਭਗਵਾਨ ਮਹਾਂਵੀਰ ਜੀ ਨੂੰ ਅੱਜ ਦੇ ਹੀ ਦਿਨ ਨਿਰਵਾਣ ਹਾਸਲ ਹੋਇਆ। ਦੀਵਾਲੀ ਦੇ ਦਿਨ ਦੀ ਸਿੱਖ ਇਤਿਹਾਸ ’ਚ ਵੀ ਬਹੁਤ ਮਹੱਤਤਾ ਹੈ। ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਮਹਾਰਾਜ, ਜੋ ਗਵਾਲੀਅਰ ਦੇ ਕਿਲ੍ਹੇ ’ਚ ਕੈਦ ਸਨ, ਅੱਜ ਦੇ ਹੀ ਦਿਨ 52 ਰਾਜਿਆਂ ਸਮੇਤ ਰਿਹਾਅ ਹੋਏ ਸਨ। ਸਵਾਮੀ ਰਾਮਤੀਰਥ ਜੀ ਦਾ ਜਨਮ ਵੀ ਦੀਵਾਲੀ ਵਾਲੇ ਦਿਨ ਹੀ ਹੋਇਆ ਸੀ। ਆਰੀਆ ਸਮਾਜ ਦੇ ਸੰਸਥਾਪਕ ਸਵਾਮੀ ਦਇਆਨੰਦ ਜੀ ਨੇ ਵੀ ਦੀਵਾਲੀ ਵਾਲੇ ਦਿਨ ਹੀ ਆਪਣਾ ਸਰੀਰ ਤਿਆਗਿਆ ਸੀ। ਇਸ ਤੋਂ ਇਲਾਵਾ, ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਚੌਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਜਦੋਂ ਸ੍ਰੀ ਰਾਮਚੰਦਰ ਜੀ ਮਹਾਰਾਜ ਅਯੁੱਧਿਆ ਵਾਪਸ ਪਹੁੰਚੇ ਸਨ ਤਾਂ ਲੋਕਾਂ ਨੇ ਉਨ੍ਹਾਂ ਦੇ ਸਵਾਗਤ ’ਚ ਅੱਜ ਦੇ ਹੀ ਦਿਨ ਦੀਵੇ ਜਗਾਏ ਸਨ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਸੀਂ ਆਪਣੇ ਘਰਾਂ ਦੀ ਸਾਫ਼-ਸਫ਼ਾਈ ਕਰਦੇ ਹਾਂ ਅਤੇ ਦੀਵਾਲੀ ਵਾਲੇ ਦਿਨ ਘਰਾਂ ਨੂੰ ਸਜਾ ਕੇ ਦੀਵੇ ਜਗਾਉਂਦੇ ਹਾਂ। ਇਸ ਮੌਕੇ ਸਾਰੇ ਲੋਕ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਆਪਣੇ ਘਰ ਦੀ ਸਫ਼ਾਈ ਕਰਦਿਆਂ ਅਸੀਂ ਉਨ੍ਹਾਂ ਚੀਜ਼ਾਂ ਨੂੰ ਬਾਹਰ ਕੱਢ ਦਿੰਦੇ ਹਾਂ, ਜਿਹੜੀਆਂ ਸਾਡੇ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ ਜਾਂ ਸਾਡੇ ਲਈ ਲਾਹੇਵੰਦ ਨਹੀਂ ਹੁੰਦੀਆਂ। ਸਾਡੇ ਜੀਵਨ ਦਾ ਅਸਲ ਮਕਸਦ ਆਪਣੇ ਆਪ ਨੂੰ ਜਾਣਨਾ ਤੇ ਪਿਤਾ-ਪਰਮਾਤਮਾ ਨੂੰ ਪਾਉਣਾ ਹੈ। ਜਦੋਂ ਸਾਡੇ ਜੀਵਨ ’ਚ ਆਪਣੇ ਅਸਲ ਮਕਸਦ ਪ੍ਰਤੀ ਕੋਈ ਚੇਤਨਾ ਨਹੀਂ ਹੁੰਦੀ ਤਾਂ ਸਾਡੇ ਅੰਦਰ ਹਰ ਸਮੇਂ ਇਕ ਸੰਘਰਸ਼ ਚੱਲਦਾ ਰਹਿੰਦਾ ਹੈ। ਮਨ ਕਿਸ ਤਰ੍ਹਾਂ ਦੀ ਗੰਦਗੀ ਪੈਦਾ ਕਰਦਾ ਹੈ? ਸਾਡਾ ਮਨ ਪੰਜ ਚੋਰਾਂ-ਕਾਮ, ਕ੍ਰੋਧ, ਲੋਭ, ਮੋਹ ਤੇ ਹਉਮੈ ਦੀ ਮਦਦ ਨਾਲ ਸਾਡੇ ਅੰਦਰ ਗੰਦਗੀ ਪੈਦਾ ਕਰਦਾ ਹੈ। ਇਹ ਪੰਜੇ ਚੋਰ ਹੀ ਸਾਡੇ ਵਿਚਾਰਾਂ, ਬੋਲਾਂ ਤੇ ਕਰਮਾਂ ਰਾਹੀਂ ਸਾਨੂੰ ਕਰਮਾਂ ਦੇ ਬੰਧਨ ’ਚ ਫਸਾਉਂਦੇ ਹਨ। ਅਜਿਹੀ ਸਥਿਤੀ ’ਚ ਸਾਡੀ ਆਤਮਾ ਨੂੰ ਮਦਦ ਦੀ ਲੋੜ ਹੁੰਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਧਿਆਨ-ਅਭਿਆਸ ਲਈ ਵੀ ਸਮਾਂ ਕੱਢੀਏ, ਤਾਂ ਜੋ ਸਾਨੂੰ ਪ੍ਰਭੂ ਦੀ ਜੋਤ ਅਤੇ ਸ਼ਬਦ ਦਾ ਅਨੁਭਵ ਹੋ ਸਕੇ। ਇਸ ਤਰ੍ਹਾਂ ਹੀ ਅਸੀਂ ਦੀਵਾਲੀ ਦੇ ਇਸ ਤਿਉਹਾਰ ਨੂੰ ਸੱਚੇ ਅਰਥਾਂ ਵਿੱਚ ਮਨਾ ਸਕਦੇ ਹਾਂ।
–ਸੰਤ ਰਾਜਿੰਦਰ ਸਿੰਘ ਜੀ ਮਹਾਰਾਜ