ਜੇਕਰ ਤੁਹਾਡੇ ਬਾਕੀ ਸਾਰੇ ਵੇਰਵੇ ਪਹਿਲਾਂ ਵਰਗੇ ਹੀ ਹਨ ਅਤੇ ਸਿਰਫ਼ ਪਤਾ (Address) ਬਦਲਿਆ ਹੈ ਤਾਂ ਤੁਹਾਨੂੰ ਕੋਈ ਭਾਰੀ-ਭਰਕਮ ਦਸਤਾਵੇਜ਼ ਦੇਣ ਦੀ ਲੋੜ ਨਹੀਂ ਹੈ। ਤੁਸੀਂ ਸਿਰਫ਼ ਇਕ Self Declaration ਦੇ ਕੇ ਬੈਂਕ ਤੋਂ ਆਪਣਾ ਪਤਾ ਅਪਡੇਟ ਕਰਵਾ ਸਕਦੇ ਹੋ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਕੀ ਤੁਹਾਡੇ ਫ਼ੋਨ 'ਤੇ ਵੀ ਬੈਂਕ ਵੱਲੋਂ ਕੋਈ KYC ਅਪਡੇਟ ਦਾ ਮੈਸੇਜ ਆਇਆ ਹੈ? ਜੇਕਰ ਹਾਂ, ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਇਹ ਇਕ ਰੁਟੀਨ ਪ੍ਰਕਿਰਿਆ ਹੈ ਤਾਂ ਜੋ ਤੁਹਾਡੀਆਂ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਚਲਦੀਆਂ ਰਹਿਣ। ਅਸਲ ਵਿਚ, ਕੇਵਾਈਸੀ (Know Your Customer) ਬੈਂਕ ਵੱਲੋਂ ਗਾਹਕ ਦੀ ਪਛਾਣ ਦੀ ਪੁਸ਼ਟੀ ਕਰਨ ਦਾ ਇਕ ਤਰੀਕਾ ਹੈ। ਇਸ ਨੂੰ ਸਮੇਂ-ਸਮੇਂ 'ਤੇ ਰੀਨਿਊ ਕਰਨਾ ਜ਼ਰੂਰੀ ਹੁੰਦਾ ਹੈ। ਆਓ ਇਸ ਬਾਰੇ ਵਿਸਥਾਰ 'ਚ ਜਾਣਦੇ ਹਾਂ...
ਜੇਕਰ ਤੁਹਾਡੇ ਬਾਕੀ ਸਾਰੇ ਵੇਰਵੇ ਪਹਿਲਾਂ ਵਰਗੇ ਹੀ ਹਨ ਅਤੇ ਸਿਰਫ਼ ਪਤਾ (Address) ਬਦਲਿਆ ਹੈ ਤਾਂ ਤੁਹਾਨੂੰ ਕੋਈ ਭਾਰੀ-ਭਰਕਮ ਦਸਤਾਵੇਜ਼ ਦੇਣ ਦੀ ਲੋੜ ਨਹੀਂ ਹੈ। ਤੁਸੀਂ ਸਿਰਫ਼ ਇਕ Self Declaration ਦੇ ਕੇ ਬੈਂਕ ਤੋਂ ਆਪਣਾ ਪਤਾ ਅਪਡੇਟ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਨਾ ਤਾਂ ਬ੍ਰਾਂਚ ਵਿੱਚ ਲੰਬੀ ਲਾਈਨ 'ਚ ਲੱਗਣ ਦੀ ਲੋੜ ਹੈ ਅਤੇ ਨਾ ਹੀ ਕਿਸੇ ਝੰਜਟ ਵਾਲੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ।
ਜੇਕਰ ਤੁਹਾਡੀ ਜਾਣਕਾਰੀ ਵਿਚ ਕੋਈ ਵੱਡੀ ਤਬਦੀਲੀ ਨਹੀਂ ਹੋਈ ਹੈ ਤਾਂ ਤੁਸੀਂ ਬਹੁਤ ਆਸਾਨੀ ਨਾਲ KYC ਅਪਡੇਟ ਕਰ ਸਕਦੇ ਹੋ:
ਆਧਾਰ OTP ਬੇਸਡ e-KYC: ਇਹ ਕੰਮ ਤੁਸੀਂ ਘਰ ਬੈਠੇ ਆਨਲਾਈਨ ਬਹੁਤ ਆਸਾਨੀ ਨਾਲ ਕਰ ਸਕਦੇ ਹੋ।
ਵੀਡੀਓ KYC: ਇਸ ਪ੍ਰਕਿਰਿਆ ਵਿੱਚ ਬੈਂਕ ਅਧਿਕਾਰੀ ਵੀਡੀਓ ਕਾਲ ਰਾਹੀਂ ਤੁਹਾਡੀ ਪਛਾਣ ਦੀ ਵੈਰੀਫਿਕੇਸ਼ਨ ਕਰਨਗੇ।
ਬੈਂਕ ਬ੍ਰਾਂਚ 'ਚ OVD ਜਮ੍ਹਾ ਕਰੋ: KYC ਲਈ ਤੁਸੀਂ ਚਾਹੋ ਤਾਂ ਕਿਸੇ ਵੀ ਮਾਨਤਾ ਪ੍ਰਾਪਤ ਦਸਤਾਵੇਜ਼ (OVD) ਦੀ ਕਾਪੀ ਬ੍ਰਾਂਚ ਵਿੱਚ ਜਾ ਕੇ ਵੀ ਦੇ ਸਕਦੇ ਹੋ।
KYC ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਸੇ ਵੀ ਅਣਪਛਾਤੇ (unknown) ਲਿੰਕ ਜਾਂ ਕਾਲ 'ਤੇ ਆਪਣੀ ਜਾਣਕਾਰੀ ਸਾਂਝੀ ਨਾ ਕਰੋ। KYC ਹਮੇਸ਼ਾ ਬੈਂਕ ਦੇ ਅਧਿਕਾਰਤ ਚੈਨਲ ਰਾਹੀਂ ਹੀ ਪੂਰੀ ਕਰੋ।
ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੀ ਲਗਾਤਾਰ ਗਾਹਕਾਂ ਨੂੰ ਸੁਰੱਖਿਅਤ ਬੈਂਕਿੰਗ ਪ੍ਰਤੀ ਜਾਗਰੂਕ ਕਰ ਰਿਹਾ ਹੈ। ‘ਆਰਬੀਆਈ ਕਹਿੰਦਾ ਹੈ’ ਵਰਗੀਆਂ ਮੁਹਿੰਮਾਂ ਰਾਹੀਂ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸਹੀ ਜਾਣਕਾਰੀ ਅਤੇ ਜਾਗਰੂਕਤਾ ਹੀ ਧੋਖਾਧੜੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ। KYC ਨੂੰ ਅਪਡੇਟ ਰੱਖਣਾ ਸਿਰਫ਼ ਇੱਕ ਰਸਮ ਨਹੀਂ, ਸਗੋਂ ਸੁਰੱਖਿਅਤ ਬੈਂਕਿੰਗ ਦੀ ਅਹਿਮ ਕੜੀ ਹੈ।