ਕਰਵਾ ਚੌਥ 'ਤੇ ਬੱਦਲਾਂ 'ਚ ਲੁਕ ਗਿਆ ਚੰਦ ਤਾਂ ਘਬਰਾਓ ਨਾ ! ਬਿਨਾਂ ਦਰਸ਼ਨ ਕੀਤੇ ਵੀ ਖੋਲ੍ਹ ਸਕਦੇ ਹੋ ਵਰਤ, ਜਾਣੋ ਜ਼ਰੂਰੀ ਨਿਯਮ
ਜੋਤਿਸ਼ ਤੇ ਧਰਮ ਸ਼ਾਸਤਰਾਂ ਅਨੁਸਾਰ, ਜੇਕਰ ਕਰਵਾ ਚੌਥ ਵਾਲੇ ਦਿਨ ਚੰਦਰਮਾ ਦਿਖਾਈ ਨਾ ਦੇਵੇ, ਤਾਂ ਕੁਝ ਵਿਸ਼ੇਸ਼ ਨਿਯਮਾਂ ਅਨੁਸਾਰ ਵਰਤ ਖੋਲ੍ਹਿਆ ਜਾ ਸਕਦਾ ਹੈ। ਅਜਿਹੇ 'ਚ ਆਓ, ਇਸ ਲੇਖ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਚੰਦਰਮਾ ਦਿਖਾਈ ਨਾ ਦੇਣ 'ਤੇ ਵਰਤ ਕਿਵੇਂ ਖੋਲ੍ਹਿਆ ਜਾ ਸਕਦਾ ਹੈ।
Publish Date: Tue, 27 Oct 2026 10:31 AM (IST)
Updated Date: Tue, 27 Oct 2026 11:55 AM (IST)
ਧਰਮ ਡੈਸਕ, ਨਵੀਂ ਦਿੱਲੀ: ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਕਰਵਾ ਚੌਥ (Karwa Chauth 2026) ਦਾ ਵਰਤ ਰੱਖਿਆ ਜਾਂਦਾ ਹੈ। ਇਸ ਦਿਨ ਸੁਹਾਗਣ ਔਰਤਾਂ ਨੂੰ ਚੰਦਰਮਾ ਦੇ ਦਰਸ਼ਨਾਂ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਚੰਦਰਮਾ ਨੂੰ ਅਰਘ ਦੇਣ ਤੋਂ ਬਾਅਦ ਹੀ ਇਸ ਵਰਤ ਦੀ ਸਮਾਪਤੀ ਹੁੰਦੀ ਹੈ। ਧਾਰਮਿਕ ਮਾਨਤਾ ਹੈ ਕਿ ਸੁਹਾਗਣ ਔਰਤਾਂ ਅਖੰਡ ਸੁਹਾਗ ਅਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਲਈ ਇਹ ਵਰਤ ਰੱਖਦੀਆਂ ਹਨ।
ਕਈ ਵਾਰ ਅਜਿਹਾ ਦੇਖਣ ਨੂੰ ਮਿਲਦਾ ਹੈ ਕਿ ਕਰਵਾ ਚੌਥ ਵਾਲੇ ਦਿਨ ਮੌਸਮ ਖ਼ਰਾਬ ਹੋਣ ਕਾਰਨ ਚੰਦ ਸਮੇਂ ਸਿਰ ਦਿਖਾਈ ਨਹੀਂ ਦਿੰਦਾ। ਇਸ ਕਾਰਨ ਵਰਤ ਰੱਖਣ ਵਾਲੀਆਂ ਔਰਤਾਂ ਪਰੇਸ਼ਾਨ ਹੋਣ ਲੱਗਦੀਆਂ ਹਨ ਕਿ ਚੰਦਰਮਾ ਦੇ ਦਰਸ਼ਨ ਕੀਤੇ ਬਿਨਾਂ ਅਰਘ ਕਿਵੇਂ ਦਿੱਤਾ ਜਾਵੇ ਅਤੇ ਵਰਤ ਕਿਵੇਂ ਖੋਲ੍ਹਿਆ ਜਾਵੇ।
ਜੋਤਿਸ਼ ਤੇ ਧਰਮ ਸ਼ਾਸਤਰਾਂ ਅਨੁਸਾਰ, ਜੇਕਰ ਕਰਵਾ ਚੌਥ ਵਾਲੇ ਦਿਨ ਚੰਦਰਮਾ ਦਿਖਾਈ ਨਾ ਦੇਵੇ, ਤਾਂ ਕੁਝ ਵਿਸ਼ੇਸ਼ ਨਿਯਮਾਂ ਅਨੁਸਾਰ ਵਰਤ ਖੋਲ੍ਹਿਆ ਜਾ ਸਕਦਾ ਹੈ। ਅਜਿਹੇ 'ਚ ਆਓ, ਇਸ ਲੇਖ 'ਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਚੰਦਰਮਾ ਦਿਖਾਈ ਨਾ ਦੇਣ 'ਤੇ ਵਰਤ ਕਿਵੇਂ ਖੋਲ੍ਹਿਆ ਜਾ ਸਕਦਾ ਹੈ।
ਚੰਦਰਮਾ ਦਿਖਾਈ ਨਾ ਦੇਣ 'ਤੇ ਕੀ ਕਰੀਏ?
ਜੇਕਰ ਕਰਵਾ ਚੌਥ ਵਾਲੇ ਦਿਨ ਚੰਦਰਮਾ ਦਿਖਾਈ ਨਹੀਂ ਦੇ ਰਿਹਾ, ਤਾਂ ਅਜਿਹੀ ਸਥਿਤੀ 'ਚ ਪੰਚਾਂਗ ਜਾਂ ਕੈਲੰਡਰ 'ਚ ਆਪਣੇ ਸ਼ਹਿਰ 'ਚ ਚੰਦ ਨਿਕਲਣ ਦਾ ਸਹੀ ਸਮਾਂ ਦੇਖੋ। ਉਸ ਸਮੇਂ ਚੰਦਰ ਦੇਵ ਦੇ ਉਦੈ ਹੋਣ ਵਾਲੀ ਦਿਸ਼ਾ ਵੱਲ ਮੂੰਹ ਕਰਕੇ ਉਨ੍ਹਾਂ ਦਾ ਸਿਮਰਨ ਕਰੋ ਅਤੇ ਉਸੇ ਦਿਸ਼ਾ ਵੱਲ ਅਰਘ ਦੇ ਕੇ ਆਪਣਾ ਵਰਤ ਖੋਲ੍ਹ ਲਓ।
ਅਰਘ ਦੇਣ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ
- ਕਰਵਾ ਚੌਥ ਵਾਲੇ ਦਿਨ ਅਰਘ ਦੇਣ ਸਮੇਂ ਭੁੱਲ ਕੇ ਵੀ ਕਾਲੇ ਰੰਗ ਦੇ ਕੱਪੜੇ ਨਾ ਪਹਿਨੋ। ਅਜਿਹਾ ਮੰਨਿਆ ਜਾਂਦਾ ਹੈ ਕਿ ਕਾਲਾ ਰੰਗ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ। ਇਸ ਦਿਨ ਲਾਲ ਰੰਗ ਦੇ ਕੱਪੜੇ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ।
- ਅਰਘ ਦੇਣ ਸਮੇਂ ਕਿਸੇ ਬਾਰੇ ਵੀ ਗ਼ਲਤ ਨਾ ਸੋਚੋ। ਮਾਨਤਾ ਅਨੁਸਾਰ, ਅਜਿਹਾ ਕਰਨ ਨਾਲ ਵਰਤ ਦਾ ਪੂਰਾ ਫਲ ਪ੍ਰਾਪਤ ਨਹੀਂ ਹੁੰਦਾ।
- ਇਸ ਤੋਂ ਇਲਾਵਾ, ਅਰਘ ਦੇਣ ਤੋਂ ਪਹਿਲਾਂ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ। ਅਜਿਹੀ ਗ਼ਲਤੀ ਕਰਨ ਨਾਲ ਵਰਤ ਟੁੱਟ ਸਕਦਾ ਹੈ।
ਕਰਵਾ ਚੌਥ 2026 ਦੀ ਤਰੀਕ ਤੇ ਸ਼ੁੱਭ ਮਹੂਰਤ (Karwa Chauth 2026 Date and Shubh Muhurat)
ਵੈਦਿਕ ਪੰਚਾਂਗ ਦੇ ਅਨੁਸਾਰ, ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਦੀ ਸ਼ੁਰੂਆਤ 29 ਅਕਤੂਬਰ ਨੂੰ ਰਾਤ 1 ਵੱਜ ਕੇ 6 ਮਿੰਟ 'ਤੇ ਹੋਵੇਗੀ। ਉੱਥੇ ਹੀ, ਇਸ ਤਿਥੀ ਦੀ ਸਮਾਪਤੀ 29 ਅਕਤੂਬਰ ਨੂੰ ਰਾਤ 10 ਵੱਜ ਕੇ 9 ਮਿੰਟ 'ਤੇ ਹੋਵੇਗੀ। ਉਦੈ ਤਿਥੀ ਦੇ ਅਨੁਸਾਰ, ਇਸ ਵਾਰ ਕਰਵਾ ਚੌਥ ਦਾ ਵਰਤ 29 ਅਕਤੂਬਰ ਨੂੰ ਰੱਖਿਆ ਜਾਵੇਗਾ।
- ਪੂਜਾ ਦਾ ਸ਼ੁਭ ਮਹੂਰਤ: ਸ਼ਾਮ 5 ਵੱਜ ਕੇ 54 ਮਿੰਟ ਤੋਂ ਸ਼ਾਮ 7 ਵੱਜ ਕੇ 10 ਮਿੰਟ ਤੱਕ।
- ਕਰਵਾ ਚੌਥ ਵਾਲੇ ਦਿਨ ਚੰਦ ਚੜ੍ਹਨ ਦਾ ਸਮਾਂ: ਰਾਤ 8 ਵੱਜ ਕੇ 39 ਮਿੰਟ।