ਧਨਤੇਰਸ 'ਤੇ ਸੋਨਾ-ਚਾਂਦੀ ਹੀ ਨਹੀਂ, ਸਾਬਤ ਧਨੀਆ ਖਰੀਦਣਾ ਵੀ ਮੰਨਿਆ ਜਾਂਦਾ ਹੈ ਸ਼ੁੱਭ, ਜਾਣੋ ਇਸ ਦੇ ਪਿੱਛੇ ਛੁਪੀ ਖ਼ਾਸ ਧਾਰਮਿਕ ਮਾਨਤਾ
ਸੋਨਾ, ਚਾਂਦੀ ਅਤੇ ਭਾਂਡੇ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ, ਪਰ ਇਸ ਦਿਨ ਸਾਬਤ ਧਨੀਆ ਖਰੀਦਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਆਖ਼ਰ ਧਨਤੇਰਸ ਦੇ ਦਿਨ ਸਾਬਤ ਧਨੀਆ ਖਰੀਦਣਾ ਫਲਦਾਇਕ ਕਿਉਂ ਮੰਨਿਆ ਜਾਂਦਾ ਹੈ? ਆਓ, ਇਸ ਲੇਖ 'ਚ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
Publish Date: Sat, 24 Oct 2026 12:04 PM (IST)
Updated Date: Sat, 24 Oct 2026 12:06 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਧਨਤੇਰਸ (Dhanteras 2026) ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਨੂੰ ਧਨਤ੍ਰਯੋਦਸ਼ੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਦੀਵਾਲੀ ਦੇ ਪੰਜ ਦਿਨਾਂ ਦੇ ਮਹਾਪੁਰਬ ਦਾ ਪਹਿਲਾ ਦਿਨ ਹੁੰਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ, ਸਮੁੰਦਰ ਮੰਥਨ ਦੌਰਾਨ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਿਥੀ ਨੂੰ ਭਗਵਾਨ ਧਨਵੰਤਰੀ ਹੱਥਾਂ 'ਚ ਅੰਮ੍ਰਿਤ ਕਲਸ਼ ਲੈ ਕੇ ਪ੍ਰਗਟ ਹੋਏ ਸਨ। ਇਸ ਲਈ ਇਸ ਤਿਉਹਾਰ ਨੂੰ ਭਗਵਾਨ ਧਨਵੰਤਰੀ ਦੇ ਪ੍ਰਗਟ ਹੋਣ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
ਇਸ ਮੌਕੇ ਸੋਨਾ, ਚਾਂਦੀ ਅਤੇ ਭਾਂਡੇ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ, ਪਰ ਇਸ ਦਿਨ ਸਾਬਤ ਧਨੀਆ ਖਰੀਦਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਆਖ਼ਰ ਧਨਤੇਰਸ ਦੇ ਦਿਨ ਸਾਬਤ ਧਨੀਆ ਖਰੀਦਣਾ ਫਲਦਾਇਕ ਕਿਉਂ ਮੰਨਿਆ ਜਾਂਦਾ ਹੈ? ਆਓ, ਇਸ ਲੇਖ 'ਚ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਸਾਬਤ ਧਨੀਆ ਖਰੀਦਣਾ ਕਿਉਂ ਹੈ ਸ਼ੁਭ?
ਧਨਤੇਰਸ 'ਤੇ ਧਨੀਆ ਖਰੀਦਣ ਦਾ ਸਬੰਧ ਧਨ 'ਚ ਵਾਧੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਧਨਤੇਰਸ ਦੇ ਦਿਨ ਧਨੀਆ ਖਰੀਦਣ ਨਾਲ ਧਨ ਲਾਭ ਦੇ ਯੋਗ ਬਣਦੇ ਹਨ ਅਤੇ ਆਰਥਿਕ ਤੰਗੀ ਦੀ ਸਮੱਸਿਆ ਦੂਰ ਹੁੰਦੀ ਹੈ। ਧਨੀਏ ਦੇ ਬੀਜਾਂ ਨੂੰ ਅਨਾਜ, ਉਤਪਾਦਨ, ਖ਼ੁਸ਼ਹਾਲੀ ਅਤੇ ਵਾਧੇ ਦਾ ਪ੍ਰਤੀਕ ਮੰਨਿਆ ਗਿਆ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਜਿਹੜਾ ਵਿਅਕਤੀ ਧਨਤੇਰਸ ਦੇ ਦਿਨ ਧਨੀਆ ਖਰੀਦ ਕੇ ਘਰ ਲਿਆਉਂਦਾ ਹੈ, ਉਸ ਨੂੰ ਜ਼ਿੰਦਗੀ 'ਚ ਕਦੇ ਵੀ ਧਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਧਾਰਮਿਕ ਮਾਨਤਾਵਾਂ ਅਨੁਸਾਰ, ਧਨੀਆ ਮਾਂ ਲਕਸ਼ਮੀ ਨੂੰ ਬਹੁਤ ਪਿਆਰਾ ਹੈ। ਇਸ ਲਈ ਧਨਤੇਰਸ ਦੇ ਦਿਨ ਮਾਂ ਲਕਸ਼ਮੀ ਨੂੰ ਧਨੀਆ ਅਰਪਿਤ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਧਨਤੇਰਸ 'ਤੇ ਖਰੀਦਿਆ ਗਿਆ ਧਨੀਆ ਖ਼ੁਸ਼ਹਾਲੀ ਅਤੇ ਸੁੱਖ-ਸ਼ਾਂਤੀ ਦਾ ਸ਼ੁਭ ਪ੍ਰਤੀਕ ਮੰਨਿਆ ਜਾਂਦਾ ਹੈ।
ਧਨਤੇਰਸ 'ਤੇ ਸਾਬਤ ਧਨੀਏ ਦਾ ਕੀ ਕਰੀਏ?
ਦੀਵਾਲੀ ਦੀ ਪੂਜਾ ਦੌਰਾਨ ਮਾਂ ਲਕਸ਼ਮੀ ਨੂੰ ਅਰਪਿਤ ਕੀਤਾ ਗਿਆ ਸਾਬਤ ਧਨੀਆ ਲਾਲ ਜਾਂ ਪੀਲੇ ਕੱਪੜੇ 'ਚ ਬੰਨ੍ਹ ਕੇ ਤਿਜੋਰੀ 'ਚ ਰੱਖੋ। ਧਾਰਮਿਕ ਮਾਨਤਾ ਅਨੁਸਾਰ, ਇਹ ਉਪਾਅ ਕਰਨ ਨਾਲ ਤਿਜੋਰੀ ਕਦੇ ਖਾਲੀ ਨਹੀਂ ਹੁੰਦੀ। ਇਸ ਦੇ ਨਾਲ ਹੀ ਘਰ 'ਚ ਸਾਲ ਭਰ ਬਰਕਤ ਬਣੀ ਰਹਿੰਦੀ ਹੈ।
ਪੂਜਾ 'ਚ ਵਰਤੇ ਗਏ ਥੋੜ੍ਹੇ ਜਿਹੇ ਧਨੀਏ ਨੂੰ ਘਰ ਦੇ ਕਿਸੇ ਗਮਲੇ ਜਾਂ ਕੱਚੀ ਮਿੱਟੀ 'ਚ ਬੀਜ ਦਿਓ। ਧਾਰਮਿਕ ਮਾਨਤਾਵਾਂ ਅਨੁਸਾਰ, ਜੇਕਰ ਧਨੀਆ ਚੰਗੀ ਤਰ੍ਹਾਂ ਉੱਗਦਾ ਹੈ ਅਤੇ ਪੌਦਾ ਹਰਾ-ਭਰਾ ਰਹਿੰਦਾ ਹੈ ਤਾਂ ਇਸ ਨੂੰ ਸਾਲ ਭਰ ਘਰ 'ਚ ਆਰਥਿਕ ਤਰੱਕੀ ਅਤੇ ਖ਼ੁਸ਼ਹਾਲੀ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ।
ਕਦੋਂ ਹੈ ਧਨਤੇਰਸ?
ਹਰ ਸਾਲ ਧਨਤੇਰਸ ਦਾ ਤਿਉਹਾਰ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਿਥੀ ਨੂੰ ਮਨਾਇਆ ਜਾਂਦਾ ਹੈ। ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਇਹ ਤਿਉਹਾਰ 6 ਅਕਤੂਬਰ ਨੂੰ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।