- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਬੇਸ਼ੱਕ ਕੋਈ ਵੀ ਕੰਮ ਕਰੀਏ, ਜੋ ਆਰਥਿਕ ਨਜ਼ਰ ਤੋਂ ਛੋਟਾ ਜਾਂ ਵੱਡਾ ਕੁਝ ਵੀ ਹੋ ਸਕਦਾ ਹੈ ਪਰ ਜੇਕਰ ਉਸ ਕੰਮ ਦੇ ਨਾਲ ਵੀ ਅਸੀਂ ਸੇਵਾ ਮਹਿਸੂਸ ਕਰਦੇ ਹਾਂ ਤਾਂ ਇਹ ਬਹੁਤ ਵਿਲੱਖਣ ਗੱਲ ਬਣ ਜਾਂਦੀ ਹੈ। ਸੇਵਾ ਵਿਚ ਭਾਵ ਦਾ ਮਹੱਤਵ ਹੈ ਤਾਂ ਸੰਕਲਪ ਹੀ ਉਸ ਦੀ ਪੂਰਤੀ ਦਾ ਆਧਾਰ ਵੀ ਬਣਦਾ ਹੈ। ਸੇਵਾ ਦਾ ਸੰਕਲਪ ਹਰ ਵਿਅਕਤੀ ਦੇ ਅੰਦਰ ਹੋਣਾ ਚਾਹੀਦਾ ਹੈ। ਫਿਰ ਉਹ ਸੰਕਲਪ ਇਕ ਛੋਟੀ ਕੀੜੀ ਨੂੰ ਆਟਾ ਦੇਣ ਤੋਂ ਸ਼ੁਰੂ ਹੁੰਦਾ ਹੈ ਜਾਂ ਕਿਸੇ ਵੱਡੇ ਕੰਮ ਲਈ ਆਪਣੇ ਨੇੜਲੇ ਲੋਕਾਂ ਜਾਂ ਕੌਮ ਦੀ ਸੇਵਾ ਲਈ ਸਮਰਪਿਤ ਹੋਣਾ ਹੋਵੇ। ਉਹ ਕੁਝ ਵੀ ਹੋ ਸਕਦਾ ਹੈ।

ਅਸੀਂ ਆਪਣੇ ਜੀਵਨ ਵਿਚ ਸਮੇਂ-ਸਮੇਂ ’ਤੇ ਸੰਕਲਪ ਲੈਂਦੇ ਹਾਂ। ਸੰਕਲਪਾਂ ਨੂੰ ਪੂਰਾ ਕਰਨ ਲਈ ਸਖ਼ਤ ਕੋਸ਼ਿਸ਼ਾਂ ਵੀ ਕਰਦੇ ਹਾਂ। ਉੰਝ ਵੀ ਸੰਕਲਪ ਸਖ਼ਤ ਮਿਹਨਤ, ਸਮਰਪਣ ਤੇ ਠਰ੍ਹੰਮੇ ਦੀ ਧੁਰੀ ’ਤੇ ਹੀ ਟਿਕਿਆ ਰਹਿ ਸਕਦਾ ਹੈ। ਸੰਕਲਪ ਜੀਵਨ ਨੂੰ ਨਵੀਂ ਸ਼ਕਤੀ, ਨਵਾਂ ਆਧਾਰ ਦਿੰਦੇ ਹਨ ਤੇ ਸਾਡੇ ਅੰਦਰ ਜ਼ਿੰਦਗੀ ਦਾ ਸੰਚਾਰ ਕਰਦੇ ਹਨ। ਸੰਕਲਪ ਦੇ ਸਮਰੱਥ ਹੋ ਕੇ ਭਗਵਾਨ ਰਾਮ ਤੇ ਵਾਨਰ ਸੈਨਾ ਵਿਸ਼ਾਲ ਸਮੁੰਦਰ ਦੇ ਉੱਤੇ ਸੇਤੂ ਬੰਨ੍ਹ ਕੇ ਪਾਰ ਹੋ ਸਕੀ। ਇਹ ਸੰਕਲਪ ਦਾ ਹੀ ਚਮਤਕਾਰ ਹੈ ਕਿ ਅੱਜ ਮਨੁੱਖ ਸਮੁੰਦਰ ਦੀਆਂ ਬੇਹਿਸਾਬ ਡੂੰਘਾਈਆਂ ਤੋਂ ਲੈ ਕੇ ਅਸਮਾਨ ਦੀ ਉਚਾਈ ਤੱਕ ਪਹੁੰਚਣ ਦੇ ਸਮਰੱਥ ਹੋ ਸਕਿਆ ਹੈ। ਸੰਕਲਪ ਦੇ ਨਾਲ ਜਦੋਂ ਸੇਵਾ ਭਾਵ ਜੁੜ ਜਾਂਦਾ ਹੈ ਤਾਂ ਉਹ ਚਮਤਕਾਰ ਪੈਦਾ ਕਰਦਾ ਹੈ। ਚੇਤੇ ਰਹੇ ਕਿ ਸੇਵਾ ਹਮੇਸ਼ਾ ਦੂਜੇ ਦੇ ਹਿਤ ਲਈ ਕੀਤੀ ਜਾਂਦੀ ਹੈ। ਆਪਣੇ ਹਿੱਤ ਲਈ ਕੀਤਾ ਗਿਆ ਕੰਮ ਸਵਾਰਥ ਦੀ ਸ਼੍ਰੇਣੀ ਵਿਚ ਆਉਂਦਾ ਹੈ। ਅੱਜ ਦੇ ਸਮੇਂ ਵਿਚ ਨਿਸ਼ਕਾਮ ਸੇਵਾ ਦੇ ਸੰਕਲਪ ਨੂੰ ਮਹਾਨ ਸਮਰਪਣ ਦਾ ਨਾਂ ਦਿੱਤਾ ਜਾਂਦਾ ਹੈ। ਇਸ ਆਧੁਨਿਕਤਾ ਦੇ ਦੌਰ ਵਿਚ ਜਦੋਂ ਸਾਰਾ ਕੁਝ ਖੁਦ ਤੇ ਮੈਂ ’ਤੇ ਕੇਂਦ੍ਰਿਤ ਹੋ ਚੁੱਕਿਆ ਹੈ, ਉਦੋਂ ਦੂਜੇ ਦੇ ਹਿੱਤ ਦਾ ਚਿੰਤਨ ਤੇ ਉਸ ਨੂੰ ਧਰਾਤਲ ’ਤੇ ਪ੍ਰਗਟ ਕਰਨਾ ਯਕੀਨੀ ਹੀ ਜੀਵੰਤ ਹੋ ਜਾਂਦਾ ਹੈ। ਅਜਿਹੇ ਕੰਮ ਤੇ ਅਜਿਹਾ ਕਰਨ ਵਾਲੇ ਵਿਅਕਤੀ ਹੀ ਸੱਚੀ ਸੇਵਾ ਦੀ ਉਦਾਹਰਨ ਪੇਸ਼ ਕਰਦੇ ਹਨ। ਅਸੀਂ ਬੇਸ਼ੱਕ ਕੋਈ ਵੀ ਕੰਮ ਕਰੀਏ, ਜੋ ਆਰਥਿਕ ਨਜ਼ਰ ਤੋਂ ਛੋਟਾ ਜਾਂ ਵੱਡਾ ਕੁਝ ਵੀ ਹੋ ਸਕਦਾ ਹੈ ਪਰ ਜੇਕਰ ਉਸ ਕੰਮ ਦੇ ਨਾਲ ਵੀ ਅਸੀਂ ਸੇਵਾ ਮਹਿਸੂਸ ਕਰਦੇ ਹਾਂ ਤਾਂ ਇਹ ਬਹੁਤ ਵਿਲੱਖਣ ਗੱਲ ਬਣ ਜਾਂਦੀ ਹੈ। ਸੇਵਾ ਵਿਚ ਭਾਵ ਦਾ ਮਹੱਤਵ ਹੈ ਤਾਂ ਸੰਕਲਪ ਹੀ ਉਸ ਦੀ ਪੂਰਤੀ ਦਾ ਆਧਾਰ ਵੀ ਬਣਦਾ ਹੈ। ਸੇਵਾ ਦਾ ਸੰਕਲਪ ਹਰ ਵਿਅਕਤੀ ਦੇ ਅੰਦਰ ਹੋਣਾ ਚਾਹੀਦਾ ਹੈ। ਫਿਰ ਉਹ ਸੰਕਲਪ ਇਕ ਛੋਟੀ ਕੀੜੀ ਨੂੰ ਆਟਾ ਦੇਣ ਤੋਂ ਸ਼ੁਰੂ ਹੁੰਦਾ ਹੈ ਜਾਂ ਕਿਸੇ ਵੱਡੇ ਕੰਮ ਲਈ ਆਪਣੇ ਨੇੜਲੇ ਲੋਕਾਂ ਜਾਂ ਕੌਮ ਦੀ ਸੇਵਾ ਲਈ ਸਮਰਪਿਤ ਹੋਣਾ ਹੋਵੇ। ਉਹ ਕੁਝ ਵੀ ਹੋ ਸਕਦਾ ਹੈ। ਸੜਕ ’ਤੇ ਕਿਸੇ ਜ਼ਖ਼ਮੀ ਵਿਅਕਤੀ ਦੀ ਮਦਦ ਕਰਨਾ ਹੋਵੇ, ਕਿਸੇ ਪਿਆਸੇ ਨੂੰ ਪਾਣੀ ਪਿਲਾਉਣਾ ਹੋਵੇ ਜਾਂ ਫਿਰ ਭਟਕੇ ਵਿਅਕਦੀ ਦੀ ਮਦਦ ਕਰਦਿਆਂ ਰਾਹ ਦਿਖਾਉਣਾ ਹੋਵੇ•। ਜੇਕਰ ਅਸੀਂ ਸੇਵਾ ਦਾ ਸੰਕਲਪ ਲੈ ਲੈਂਦੇ ਹਾਂ ਤਾਂ ਦੁਨੀਆ ਨੂੰ ਦੇਖਣ ਦੀ ਸਾਡੀ ਨਜ਼ਰ ਵਿਚ ਡੂੰਘਾ ਬਦਲਾਅ ਆ ਜਾਂਦਾ ਹੈ।
-ਲਲਿਤ ਸ਼ੌਰਿਆ।