- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਮਾਤਮਾ ਤੋਂ ਇੰਨਾ ਹੀ ਮੰਗਿਆ ਜਾਣਾ ਚਾਹੀਦਾ ਹੈ-ਹੇ ਪਰਮਾਤਮਾ, ਤੁਹਾਡਾ ਜੇਕਰ ਕੁਝ ਤੋੜਨ ਦਾ ਮਨ ਕਰੇ ਤਾਂ ਮੇਰਾ ਹੰਕਾਰ ਤੋੜ ਦੇਣਾ, ਕੁਝ ਜਲਾਉਣ ਦਾ ਮਨ ਕਰੇ ਤਾਂ ਮੇਰਾ ਕ੍ਰੋਧ ਜਲਾ ਦੇਣਾ, ਕੁਝ ਬੁਝਾਉਣ ਦਾ ਮਨ ਕਰੇ ਤਾਂ ਮੇਰੀ ਘਿਰਣਾ ਬੁਝਾ ਦੇਣਾ, ਕੁਝ ਮਾਰਨੇ ਦਾ ਮਨ ਕਰੇ ਤਾਂ ਮੇਰੀਆਂ ਵਾਸਨਾਵਾਂ ਨੂੰ ਮਾਰ ਦੇਣਾ ਤੇ ਪਿਆਰ ਕਰਨ ਦਾ ਮਨ ਕਰੇ ਤਾਂ ਮੇਰੇ ਵੱਲ ਦੇਖ ਲੈਣਾ।

ਰੱਬ ਨਾਲ ਨੇੜਤਾ ਯਾਨੀ ਕਿ ਉਸ ਅਦ੍ਰਿਸ਼ ਸ਼ਕਤੀ ਦੇ ਕੋਲ ਬੈਠਣਾ, ਜਿਸ ਨਾਲ ਸਾਰਾ ਸੰਸਾਰ ਚੱਲਦਾ ਹੈ। ਇਹ ਮੰਦਰ ’ਚ ਜਪ-ਤਪ ਕਰਨ ਵਰਗੀਆਂ ਕਿਰਿਆਵਾਂ ਤੋਂ ਇਕ ਦਮ ਵੱਖ ਹੋ ਕੇ ਸਿੱਧੇ ਅੰਤਰਮਨ ਤੋਂ ਜੁੜਨਾ ਹੈ। ਜਦੋਂ ਜੀਵਨ ’ਚ ਹਨੇਰੀਆਂ ਚੱਲਦੀਆਂ ਹਨ ਅਤੇ ਜਦੋਂ ਮਨ ਡਰ ਤੇ ਟੁੱਟੇ ਹੋਏ ਸੁਪਨਿਆਂ ਨਾਲ ਭਰ ਜਾਂਦਾ ਹੈ, ਉਦੋਂ ਦੇਰ ਤੱਕ ਕੋਈ ਪਨਾਹ ਦਿਖਾਈ ਨਹੀਂ ਦਿੰਦੀ, ਉਸ ਸਥਿਤੀ ਵਿਚ ਸਿਰਫ਼ ਇਕ ਹੀ ਨਾਂ ਸਾਡੇ ਅੰਦਰ ਸ਼ਕਤੀ, ਸ਼ਾਂਤੀ ਤੇ ਯਾਦ ਦਾ ਸੰਚਾਰ ਕਰਦਾ ਹੈ, ਉਹ ਹੈ ਪਰਮਾਤਮਾ। ਉਸੇ ਦੀ ਕਿਰਪਾ ਨਾਲ ਬੈਲ ਨੰਦੀ ਬਣ ਜਾਂਦਾ ਹੈ, ਸਾਧਾਰਨ ਵਿਅਕਤੀ ਅਸਾਧਾਰਨ ਸ਼ਖ਼ਸੀਅਤ ਦਾ ਧਨੀ ਬਣ ਜਾਂਦਾ ਹੈ, ਫੁੱਲ ਕਚਰਾ ਨਹੀਂ ਬਣਦੇ, ਬਹੁਤ ਜ਼ਿਆਦਾ ਪਵਿੱਤਰ ਬਣ ਜਾਂਦੇ ਹਨ, ਅੱਗ ਰਾਖ ਨਹੀਂ ਬਣਦੀ, ਭਸਮ ਬਣ ਜਾਂਦੀ ਹੈ, ਦੁੱਧ-ਦਹੀ ਪੰਚ ਅੰਮ੍ਰਿਤ ਬਣ ਜਾਂਦੇ ਹਨ, ਸਾਧਾਰਨ ਜਿਹਾ ਦਿਸਣ ਵਾਲਾ ਦੀਵਾ ਅਖੰਡ ਦੀਪਕ ਬਣ ਜਾਂਦਾ ਹੈ। ਇਕ ਯਾਤਰੀ ਤੀਰਥਯਾਤਰੀ ਬਣ ਜਾਂਦਾ ਹੈ ਅਤੇ ਜੀਵ ਸ਼ਿਵ ਹਣ ਜਾਂਦਾ ਹੈ। ਪਰਮਾਤਮਾ ਤੋਂ ਇੰਨਾ ਹੀ ਮੰਗਿਆ ਜਾਣਾ ਚਾਹੀਦਾ ਹੈ-ਹੇ ਪਰਮਾਤਮਾ, ਤੁਹਾਡਾ ਜੇਕਰ ਕੁਝ ਤੋੜਨ ਦਾ ਮਨ ਕਰੇ ਤਾਂ ਮੇਰਾ ਹੰਕਾਰ ਤੋੜ ਦੇਣਾ, ਕੁਝ ਜਲਾਉਣ ਦਾ ਮਨ ਕਰੇ ਤਾਂ ਮੇਰਾ ਕ੍ਰੋਧ ਜਲਾ ਦੇਣਾ, ਕੁਝ ਬੁਝਾਉਣ ਦਾ ਮਨ ਕਰੇ ਤਾਂ ਮੇਰੀ ਘਿਰਣਾ ਬੁਝਾ ਦੇਣਾ, ਕੁਝ ਮਾਰਨੇ ਦਾ ਮਨ ਕਰੇ ਤਾਂ ਮੇਰੀਆਂ ਵਾਸਨਾਵਾਂ ਨੂੰ ਮਾਰ ਦੇਣਾ ਤੇ ਪਿਆਰ ਕਰਨ ਦਾ ਮਨ ਕਰੇ ਤਾਂ ਮੇਰੇ ਵੱਲ ਦੇਖ ਲੈਣਾ। ਜੀਵਨ ਵਿਚ ਪਲ-ਪਲ, ਹਰ ਪਲ ਉਨ੍ਹਾਂ ਦੇ ਨੇੜੇ ਰਹਿਣਾ ਸਾਡੇ ਲਈ ਕਲਿਆਣਕਾਰੀ ਹੈ। ਇਹ ਇਕ ਉੱਚ ਪੱਧਰੀ ਅਧਿਆਤਮਕ ਅਵਸਥਾ ਹੈ, ਜਿੱਥੇ ਸੰਸਾਰਕ ਵਿਚਾਰ, ਵਿਕਾਰ ਤੇ ਅਹੰਕਾਰ ਮਿਟ ਜਾਂਦੇ ਹਨ। ਪਰਮਾਤਮਾ ਦੇ ਸਾਥ ਵਿਚ ਅਸੀਂ ਮੰਗਣਾ ਬੰਦ ਕਰ ਦਿੰਦੇ ਹਾਂ ਤੇ ਮੰਨਣਾ ਸ਼ੁਰੂ ਕਰ ਦਿੰਦੇ ਹਾਂ। ਉਦੋਂ ਦੁੱਖ ਵੀ ਸਾਨੂੰ ਕਰਮਾ ਦਾ ਫਲ ਲੱਗਦੇ ਹਨ, ਕੋਈ ਦੰਡ ਨਹੀਂ। ਇਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ, ਔਖੀਆਂ ਸਥਿਤੀਆਂ ਵਿਚ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਦਾ ਵਿਕਾਸ ਹੁੰਦਾ ਹੈ। ਇਸ ਲਈ ਜੋ ਮਿਲੇ ਉਸ ਦੇ ਲਈ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਿਆਂ ਨਿਸ਼ਕਾਮ ਕਰਮ ਕਰਦਿਆਂ, ਜਿੰਨਾ ਹੋ ਸਕੇ, ਮੌਨ ਰਹਿ ਕੇ ਉਸ ਨਾਲ ਸੰਵਾਦ ਕਰਦੇ ਰਹੋ। ਪਰਮਾਤਮਾ ਦੀ ਨੇੜਤਾ ਇਤਰ ਦੀ ਦੁਕਾਨ ਵਰਗੀ ਹੈ, ਕੁਝ ਨਹੀਂ ਮੰਗਿਆਂ, ਤਾਂ ਵੀ ਖ਼ੁਸ਼ਬੂ ਤਾ ਮਿਲ ਹੀ ਜਾਂਦੀ ਹੈ।
-ਐੱਸਐੱਨ ਦੁਬੇ ‘ਸਨੇਹੀ’।