
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Baby Names : ਜੇ ਤੁਹਾਨੂੰ ਕੁਦਰਤ ਨਾਲ ਪਿਆਰ ਹੈ ਅਤੇ ਆਪਣੇ ਬੱਚੇ ਲਈ ਕੁਦਰਤ ਨਾਲ ਜੁੜਿਆ ਆਧਿਆਤਮਕ ਮਹੱਤਵ ਵਾਲਾ ਨਾਮ ਲੱਭ ਰਹੇ ਹੋ ਤਾਂ ਇਹ ਮਾਡਰਨ ਬੇਬੀ ਨੇਮ ਲਿਸਟ ਤੁਹਾਨੂੰ ਕਾਫ਼ੀ ਪਸੰਦ ਆ ਸਕਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਭਾਰਤ 'ਚ ਰੁੱਖਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇੱਥੇ ਰੁੱਖਾਂ ਦਾ ਮਹੱਤਵ ਸਿਰਫ਼ ਉਨ੍ਹਾਂ ਦੀ ਕੁਦਰਤੀ ਸੁੰਦਰਤਾ ਤਕ ਹੀ ਸੀਮਤ ਨਹੀਂ ਹੈ, ਸਗੋਂ ਇਨ੍ਹਾਂ ਨਾਲ ਡੂੰਘਾ ਆਧਿਆਤਮਕ ਤੇ ਸੱਭਿਆਚਾਰਕ ਮਹੱਤਵ ਵੀ ਜੁੜਿਆ ਹੋਇਆ ਹੈ। ਅਜਿਹੇ ਰੁੱਖਾਂ ਤੋਂ ਪ੍ਰੇਰਿਤ ਬੱਚਿਆਂ ਦੇ ਨਾਮ ਉਨ੍ਹਾਂ ਨੂੰ ਜ਼ਿੰਦਗੀ ਭਰ ਕੁਦਰਤੀ ਆਸ਼ੀਰਵਾਦ, ਦਿਵਯ ਊਰਜਾ ਤੇ ਦ੍ਰਿੜ੍ਹ ਆਤਮ-ਵਿਸ਼ਵਾਸ ਪ੍ਰਦਾਨ ਕਰਦੇ ਹਨ।
ਜੇ ਤੁਹਾਨੂੰ ਕੁਦਰਤ ਨਾਲ ਪਿਆਰ ਹੈ ਅਤੇ ਆਪਣੇ ਬੱਚੇ ਲਈ ਕੁਦਰਤ ਨਾਲ ਜੁੜਿਆ ਆਧਿਆਤਮਕ ਮਹੱਤਵ ਵਾਲਾ ਨਾਮ ਲੱਭ ਰਹੇ ਹੋ ਤਾਂ ਇਹ ਮਾਡਰਨ ਬੇਬੀ ਨੇਮ ਲਿਸਟ ਤੁਹਾਨੂੰ ਕਾਫ਼ੀ ਪਸੰਦ ਆ ਸਕਦੀ ਹੈ।
ਕੁਦਰਤ ਪ੍ਰੇਮੀ ਅਸ਼ੋਕ ਦੇ ਰੁੱਖ ਨੂੰ ਪਿਆਰ, ਉਪਜਾਊ ਸ਼ਕਤੀ ਤੇ ਦੁੱਖਾਂ ਤੋਂ ਮੁਕਤੀ ਪ੍ਰਦਾਨ ਕਰਨ ਵਾਲਾ ਮੰਨਦੇ ਹਨ। ਇਸ ਤੋਂ ਇਲਾਵਾ ਹਿੰਦੂ ਧਰਮ 'ਚ ਵੀ ਅਸ਼ੋਕ ਦੇ ਰੁੱਖ ਦਾ ਆਧਿਆਤਮਕ ਮਹੱਤਵ ਦੇਖਣ ਨੂੰ ਮਿਲਦਾ ਹੈ। ਰਾਮਾਇਣ ਕਾਲ 'ਚ ਮਾਤਾ ਸੀਤਾ ਲੰਕਾ 'ਚ ਬੰਦੀ ਰਹਿਣ ਦੌਰਾਨ ਇਸੇ ਅਸ਼ੋਕ ਦੇ ਰੁੱਖ ਹੇਠਾਂ ਬੈਠਿਆ ਕਰਦੇ ਸਨ।
ਪਾਰਿਜਾਤ ਦੇ ਰੁੱਖ ਦਾ ਸਬੰਧ ਭਗਵਾਨ ਕ੍ਰਿਸ਼ਨ ਨਾਲ ਜੁੜਿਆ ਮੰਨਿਆ ਜਾਂਦਾ ਹੈ। ਇਸ ਬਾਰੇ ਦੱਸਿਆ ਜਾਂਦਾ ਹੈ ਕਿ ਭਗਵਾਨ ਕ੍ਰਿਸ਼ਨ ਇਸ ਰੁੱਖ ਨੂੰ ਆਪਣੀ ਰਾਣੀ ਸਤਿਯਭਾਮਾ ਲਈ ਸਵਰਗ ਤੋਂ ਲਿਆਏ ਸਨ। ਇਸ ਦੇ ਸੁਗੰਧਿਤ ਫੁੱਲ ਰਾਤ ਨੂੰ ਖਿੜਦੇ ਹਨ, ਜਿਨ੍ਹਾਂ ਨੂੰ ਦਿਵਯ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਰੁੱਖ ਦੀ ਮਨੋਕਾਮਨਾ ਪੂਰੀ ਕਰਨ ਵਾਲੇ ਰੁੱਖ ਵਜੋਂ ਵੀ ਪੂਜਾ ਕੀਤੀ ਜਾਂਦੀ ਹੈ।
ਹਿੰਦੂ ਧਰਮ ਗ੍ਰੰਥਾਂ 'ਚ ਕਦੰਬ ਦੇ ਰੁੱਖਾਂ ਨੂੰ ਕਾਫ਼ੀ ਸ਼ੁਭ ਮੰਨਿਆ ਜਾਂਦਾ ਹੈ। ਇਹ ਰੁੱਖ ਵਰਿੰਦਾਵਨ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਨਾਲ ਜੁੜੇ ਮੰਨੇ ਜਾਂਦੇ ਹਨ। ਆਪਣੇ ਬੱਚੇ ਦਾ ਨਾਮ ਕਦੰਬ ਰੱਖ ਕੇ ਤੁਸੀਂ ਉਸ ਦੇ ਜੀਵਨ ਵਿਚ ਸਕਾਰਾਤਮਕ ਊਰਜਾ ਵਧਾ ਸਕਦੇ ਹੋ।
ਸਨਾਤਨ ਪਰੰਪਰਾ 'ਚ ਤੁਲਸੀ ਦੇ ਪੌਦੇ ਨੂੰ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਇਸ ਪੌਦੇ ਨੂੰ ਦੇਵੀ ਲਕਸ਼ਮੀ ਦੇ ਪਾਰਥਿਵ ਰੂਪ ਵਜੋਂ ਪੂਜਿਆ ਜਾਂਦਾ ਹੈ। ਤੁਲਸੀ ਦੀ ਪੂਜਾ ਲਗਪਗ ਸਾਰੇ ਹਿੰਦੂ ਘਰਾਂ 'ਚ ਕੀਤੀ ਜਾਂਦੀ ਹੈ। ਇਸ ਪੌਦੇ ਨੂੰ ਪਵਿੱਤਰਤਾ, ਸੁਰੱਖਿਆ ਤੇ ਆਧਿਆਤਮਕ ਭਗਤੀ ਦੇ ਨਜ਼ਰੀਏ ਤੋਂ ਬੇਹੱਦ ਖ਼ਾਸ ਮੰਨਿਆ ਜਾਂਦਾ ਹੈ। ਬੇਬੀ ਗਰਲ ਲਈ ਇਹ ਨਾਮ ਕਾਫ਼ੀ ਵਧੀਆ ਸਾਬਤ ਹੋ ਸਕਦਾ ਹੈ।
ਪਲਾਸ਼ ਦੇ ਰੁੱਖ ਨੂੰ ਅਗਨੀ ਦੇਵਤਾ ਨੂੰ ਸਮਰਪਿਤ ਮੰਨਿਆ ਜਾਂਦਾ ਹੈ। ਇਸ ਰੁੱਖ 'ਤੇ ਲਾਲ-ਚਮਕੀਲੇ ਫੁੱਲ ਖਿੜਦੇ ਹਨ। ਆਪਣੇ ਬੱਚੇ ਲਈ ਇਹ ਨਾਮ ਇਸ ਲਈ ਵੀ ਸਹੀ ਹੈ, ਕਿਉਂਕਿ ਇਸ ਨੂੰ ਨਵੀਨੀਕਰਨ ਤੇ ਪਵਿੱਤਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਸ਼ਾਲਮਲੀ ਜਾਂ ਰੇਸ਼ਮੀ-ਕਪਾਹ ਦੇ ਰੁੱਖਾਂ ਨੂੰ ਭਾਰਤੀ ਮਹਾਕਾਵਯ 'ਚ ਦਿਵਿਅਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕੁਦਰਤ ਪ੍ਰੇਮੀ ਹੋ ਤਾਂ ਆਪਣੇ ਬੱਚੇ ਲਈ ਇਹ ਨਾਮ ਕਾਫ਼ੀ ਸਹੀ ਸਾਬਤ ਹੋ ਸਕਦਾ ਹੈ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।