ਹਾਰ ਬਰਦਾਸ਼ਤ ਨਹੀਂ ਤੇ ਜਿੱਤਣ ਦੀ ਜ਼ਿੱਦ ਬਣਾਉਂਦੀ ਹੈ ਸਭ ਤੋਂ ਵੱਖਰਾ, ਜਮਾਂਦਰੂ ਜੇਤੂ ਹੁੰਦੇ ਹਨ ਇਨ੍ਹਾਂ 3 ਮੁਲਾਂਕਾਂ ਵਾਲੇ ਬੱਚੇ
ਮੁਲਾਂਕ 1 ਦਾ ਸਬੰਧ ਸੂਰਜ ਨਾਲ ਮੰਨਿਆ ਜਾਂਦਾ ਹੈ। ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਜਨਮ ਲੈਣ ਵਾਲੇ ਬੱਚਿਆਂ ਦਾ ਮੂਲਾਂਕ 1 ਹੁੰਦਾ ਹੈ। ਸੂਰਜ ਦੀ ਊਰਜਾ ਨਾਲ ਭਰਪੂਰ ਇਸ ਮੂਲਾਂਕ ਵਾਲੇ ਬੱਚਿਆਂ 'ਚ ਆਤਮਵਿਸ਼ਵਾਸ ਅਤੇ ਲੀਡਰਸ਼ਿਪ ਵਰਗੇ ਗੁਣ ਭਰਪੂਰ ਹੁੰਦੇ ਹਨ। ਇਸੇ ਕਾਰਨ ਮੂਲਾਂਕ 1 ਵਾਲੇ ਬੱਚਿਆਂ 'ਚ ਬਚਪਨ ਤੋਂ ਹੀ ਸਭ ਤੋਂ ਅੱਗੇ ਰਹਿਣ ਦੀ ਇੱਛਾ ਹੁੰਦੀ ਹੈ।
Publish Date: Tue, 03 Nov 2026 01:47 PM (IST)
Updated Date: Tue, 03 Nov 2026 01:49 PM (IST)
ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਅਨੁਸਾਰ, ਹਰ ਮੂਲਾਂਕ ਦਾ ਆਪਣਾ ਵੱਖਰਾ ਸੁਭਾਅ ਹੁੰਦਾ ਹੈ। ਜਦੋਂ ਗੱਲ ਬੱਚਿਆਂ ਦੀ ਆਉਂਦੀ ਹੈ ਤਾਂ ਕੁਝ ਬੱਚੇ ਸ਼ਾਂਤ ਅਤੇ ਸਮਝਦਾਰ ਹੁੰਦੇ ਹਨ, ਜਦਕਿ ਕੁਝ ਬਹੁਤ ਸ਼ਰਾਰਤੀ ਹੁੰਦੇ ਹਨ। ਇੰਨਾ ਹੀ ਨਹੀਂ, ਕੁਝ ਬੱਚਿਆਂ 'ਚ ਲੀਡਰਸ਼ਿਪ ਦੇ ਗੁਣ ਭਰਪੂਰ ਹੁੰਦੇ ਹਨ ਅਤੇ ਉਹ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਹਨ।
ਉੱਥੇ ਹੀ ਕੁਝ ਬੱਚਿਆਂ ਦਾ ਸੁਭਾਅ ਸਭ ਤੋਂ ਵੱਖਰਾ ਹੁੰਦਾ ਹੈ, ਜੋ ਜਿੱਤਣ ਨੂੰ ਆਪਣੀ ਜ਼ਿੱਦ ਬਣਾ ਲੈਂਦੇ ਹਨ ਅਤੇ ਹਰ ਥਾਂ ਜਿੱਤਣਾ ਪਸੰਦ ਕਰਦੇ ਹਨ। ਅਜਿਹੇ ਬੱਚਿਆਂ ਨੂੰ ਹਾਰ ਬਿਲਕੁਲ ਬਰਦਾਸ਼ਤ ਨਹੀਂ ਹੁੰਦੀ। ਜੇਕਰ ਕਿਸੇ ਮੁਕਾਬਲੇ 'ਚ ਉਹ ਪਿੱਛੇ ਰਹਿ ਜਾਂਦੇ ਹਨ ਤਾਂ ਟੁੱਟਣ ਦੀ ਬਜਾਏ ਡਟ ਕੇ ਜਿੱਤ ਦੀ ਤਿਆਰੀ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਮੂਲਾਂਕ ਹਨ, ਜਿਨ੍ਹਾਂ 'ਚ ਇਹ ਸਾਰੇ ਗੁਣ ਮੌਜੂਦ ਹੁੰਦੇ ਹਨ।
ਮੁਲਾਂਕ 1
ਮੁਲਾਂਕ 1 ਦਾ ਸਬੰਧ ਸੂਰਜ ਨਾਲ ਮੰਨਿਆ ਜਾਂਦਾ ਹੈ। ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਜਨਮ ਲੈਣ ਵਾਲੇ ਬੱਚਿਆਂ ਦਾ ਮੂਲਾਂਕ 1 ਹੁੰਦਾ ਹੈ। ਸੂਰਜ ਦੀ ਊਰਜਾ ਨਾਲ ਭਰਪੂਰ ਇਸ ਮੂਲਾਂਕ ਵਾਲੇ ਬੱਚਿਆਂ 'ਚ ਆਤਮਵਿਸ਼ਵਾਸ ਅਤੇ ਲੀਡਰਸ਼ਿਪ ਵਰਗੇ ਗੁਣ ਭਰਪੂਰ ਹੁੰਦੇ ਹਨ। ਇਸੇ ਕਾਰਨ ਮੂਲਾਂਕ 1 ਵਾਲੇ ਬੱਚਿਆਂ 'ਚ ਬਚਪਨ ਤੋਂ ਹੀ ਸਭ ਤੋਂ ਅੱਗੇ ਰਹਿਣ ਦੀ ਇੱਛਾ ਹੁੰਦੀ ਹੈ।
ਇਹ ਬੱਚੇ ਕਿਸੇ ਦੇ ਪਿੱਛੇ ਚੱਲਣ ਦੀ ਬਜਾਏ ਖ਼ੁਦ ਅਗਵਾਈ ਕਰਨਾ ਪਸੰਦ ਕਰਦੇ ਹਨ। ਭਾਵੇਂ ਸਕੂਲ ਦੇ ਮੁਕਾਬਲੇ ਹੋਣ ਜਾਂ ਕੋਈ ਪ੍ਰਤੀਯੋਗੀ ਪ੍ਰੀਖਿਆ, ਇਸ ਮੂਲਾਂਕ ਵਾਲੇ ਬੱਚੇ ਹਰ ਹਾਲ 'ਚ ਜਿੱਤ ਕੇ ਦਿਖਾਉਣਾ ਚਾਹੁੰਦੇ ਹਨ।
ਮੁਲਾਂਕ 3
ਮੁਲਾਂਕ 3 ਦਾ ਸਬੰਧ ਦੇਵਗੁਰੂ ਬ੍ਰਹਿਸਪਤੀ ਨਾਲ ਹੁੰਦਾ ਹੈ ਅਤੇ ਇਸ ਮੂਲਾਂਕ ਵਾਲੇ ਬੱਚੇ ਵੀ ਬਚਪਨ ਤੋਂ ਹੀ ਜਿੱਤ ਨੂੰ ਆਪਣਾ ਟੀਚਾ ਬਣਾ ਕੇ ਚੱਲਦੇ ਹਨ। ਇਨ੍ਹਾਂ ਨੂੰ ਕਿਸੇ ਤੋਂ ਪਿੱਛੇ ਰਹਿਣਾ ਪਸੰਦ ਨਹੀਂ ਹੁੰਦਾ। ਜੇਕਰ ਇਹ ਕਿਸੇ ਥਾਂ ਹਾਰ ਜਾਂਦੇ ਹਨ ਤਾਂ ਭਵਿੱਖ 'ਚ ਜਿੱਤ ਹਾਸਲ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦਿੰਦੇ ਹਨ।
ਜੇਕਰ ਤੁਹਾਡੇ ਬੱਚੇ ਦਾ ਜਨਮ ਵੀ ਕਿਸੇ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ ਤਾਂ ਉਸ ਦਾ ਮੂਲਾਂਕ 3 ਹੈ। ਅੰਕ ਜੋਤਿਸ਼ ਅਨੁਸਾਰ, ਇਸ ਮੂਲਾਂਕ ਵਾਲੇ ਬੱਚੇ ਮਹੱਤਵਾਕਾਂਖੀ, ਅਨੁਸ਼ਾਸਿਤ ਅਤੇ ਨਵੀਆਂ ਚੀਜ਼ਾਂ ਸਿੱਖਣ ਦੇ ਚਾਹਵਾਨ ਹੁੰਦੇ ਹਨ। ਇਹ ਹਰ ਥਾਂ ਨੰਬਰ 1 ਰਹਿਣਾ ਚਾਹੁੰਦੇ ਹਨ ਅਤੇ ਆਪਣੀ ਮਿਹਨਤ ਨਾਲ ਵੱਡੀ ਤੋਂ ਵੱਡੀ ਜਿੱਤ ਵੀ ਹਾਸਲ ਕਰ ਲੈਂਦੇ ਹਨ।
ਮੁਲਾਂਕ 9
ਮੁਲਾਂਕ 9 ਦਾ ਸਵਾਮੀ ਮੰਗਲ ਗ੍ਰਹਿ ਹੈ ਅਤੇ ਮੂਲਾਂਕ 1 ਤੇ 3 ਦੀ ਤਰ੍ਹਾਂ ਇਸ ਮੂਲਾਂਕ ਵਾਲੇ ਬੱਚਿਆਂ 'ਚ ਵੀ ਜਿੱਤਣ ਦਾ ਵੱਖਰਾ ਜਨੂੰਨ ਹੁੰਦਾ ਹੈ। ਇਸ ਮੂਲਾਂਕ 'ਚ 9, 18 ਅਤੇ 27 ਤਰੀਕ ਨੂੰ ਜਨਮ ਲੈਣ ਵਾਲੇ ਬੱਚੇ ਸ਼ਾਮਲ ਹੁੰਦੇ ਹਨ।
ਮੰਗਲ ਦੇ ਪ੍ਰਭਾਵ ਕਾਰਨ ਇਨ੍ਹਾਂ ਬੱਚਿਆਂ 'ਚ ਹਿੰਮਤ, ਊਰਜਾ ਅਤੇ ਬਹਾਦਰੀ ਭਰਪੂਰ ਹੁੰਦੀ ਹੈ। ਅਜਿਹੇ 'ਚ ਅੰਕ ਜੋਤਿਸ਼ 'ਚ ਮੁਲਾਂਕ 9 ਵਾਲੇ ਬੱਚਿਆਂ ਨੂੰ ਨਿਡਰ ਅਤੇ ਜੂਝਾਰੂ ਸੁਭਾਅ ਵਾਲਾ ਮੰਨਿਆ ਜਾਂਦਾ ਹੈ। ਇਹ ਬੱਚੇ ਹਰ ਹਾਲ 'ਚ ਜਿੱਤ ਹਾਸਲ ਕਰਨਾ ਚਾਹੁੰਦੇ ਹਨ ਅਤੇ ਆਪਣੀ ਮਿਹਨਤ ਦੇ ਦਮ 'ਤੇ ਸਭ ਤੋਂ ਅੱਗੇ ਨਿਕਲ ਜਾਂਦੇ ਹਨ।
ਜੇਕਰ ਤੁਹਾਡੇ ਬੱਚੇ ਦਾ ਮੁਲਾਂਕ ਵੀ ਇਨ੍ਹਾਂ 'ਚੋਂ ਕੋਈ ਇਕ ਹੈ ਤਾਂ ਇਹ ਉਸ ਦੇ ਸੁਭਾਅ ਦੀਆਂ ਖ਼ੂਬੀਆਂ ਹੋ ਸਕਦੀਆਂ ਹਨ। ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਇਨ੍ਹਾਂ ਮੂਲਾਂਕਾਂ ਵਾਲੇ ਸਾਰੇ ਬੱਚਿਆਂ 'ਚ ਇਹ ਗੁਣ ਹੋਣ, ਪਰ ਜ਼ਿਆਦਾਤਰ ਬੱਚਿਆਂ 'ਚ ਅਜਿਹੀਆਂ ਖ਼ੂਬੀਆਂ ਦੇਖਣ ਨੂੰ ਮਿਲ ਸਕਦੀਆਂ ਹਨ।